Thursday 18 October 2018

Kaala Afghana - Part II


੨.

ਸਿਖਾਂ ਦੀਆਂ ਅਰਦਾਸਾਂ ਪ੍ਰਮਾਤਮਾ ਸ਼ੁਰੂ ਤੋਂ ਹੀ ਪੂਰੀਆਂ ਕਰਦਾ ਆ ਰਿਹਾ ਹੈ । ਜਿੰਨੇ ਪੰਥ 'ਚ ਵਿਰੋਧੀ ਪੈਦਾ ਹੋਏ, ਉਸ ਤੋਂ ਵੀ ਵੱਧ ਗੁਰੂ ਸਾਹਿਬ ਨੇ ਸਿੰਘ ਘੱਲੇ ਉੱਤਰ ਦੇਣ ਲਈ । ਜੇਕਰ ਗੁਰ-ਨਿੰਦਕਾਂ ਦਾ ਹੀ ਬੋਲ ਬਾਲਾ ਹੋ ਜਾਂਦਾ ਤਾਂ ਪਤਾ ਨੀ ਕੀ ਹੋਣਾ ਸੀ ਆਪਣੇ ਪੰਥ ਦਾ । ਇਸ ਸੰਸਾਰ 'ਚ ਦੋਨੋਂ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਇਸ ਦੁਨੀਆਂ 'ਚ ਪੈਰ ਜਮਾਇਆ ਹੈ । ਗੁਰ-ਨਿੰਦਕ ਬਸ ਇਕ ਝੱਖੜ ਦੀ ਤਰ੍ਹਾਂ ਹੁੰਦੇ ਹਨ ਜੋ ਸਿਰਫ਼ ਦੁਨੀਆਂ 'ਤੇ ਕੀਤੇ ਹੋਏ ਘਾਣ ਕਰਕੇ ਹੀ ਜਾਣੇ ਜਾਂਦੇ ਹਨ । ਉਸ ਤੋਂ ਬਾਅਦ ਕੀ ਹੋਇਆ, ਕਿੰਨਾ ਨੁਕਸਾਨ ਹੋਇਆ, ਇਹੀ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਵੱਲੋਂ ਕੀਤੀ ਹੋਈ ਕਲਾਬਾਜ਼ੀ ਸਿਰਫ਼ ਕੀਤੇ ਹੋਏ ਨੁਕਸਾਨ ਦਾ ਹੀ ਅਸਰ ਦੱਸਦੀ ਹੈ । ਵਸੇਬੇ ਲਈ ਕੀਤੇ ਹੋਏ ਯਤਨਾਂ ਦਾ ਨਹੀਂ ।
ਸਮੇਂ ਅਨੁਸਾਰ ਮਨੁੱਖ ਨੇ ਬਹੁਤ ਸਾਰੀਆਂ ਚੀਜ਼ਾਂ 'ਚ ਅਦਲ-ਬਦਲ ਕੀਤਾ ਜੋ ਸਮੇਂ ਦੇ ਅਨੁਸਾਰ ਜ਼ਰੂਰੀ ਵੀ ਸੀ । ਇਹ ਪੱਖ ਹਰ ਜਗ੍ਹਾ ਉੱਪਰ ਹੁੰਦਾ ਹੈ । ਸਮਾਜ, ਧਰਮ, ਰਾਜਨੀਤੀ, ਫ਼ੌਜ, ਸਾਇੰਸ, ਇਤਿ ਆਦਿ, ਲਗਭਗ ਸਾਰੇ ਹੀ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ । ਜਦੋਂ ਸਮੇਂ ਨੇ ਹਥਿਆਰਾਂ ਦੀ ਮੰਗ ਕੀਤੀ ਤਾਂ ਸਿੰਘਾਂ ਨੇ ਸ਼ਸਤਰਧਾਰੀ ਹੋ ਕੇ ਵੀ ਮੁਕਾਬਲਾ ਕੀਤਾ । ਪਰ ਸਿੱਖਾਂ ਦੀ ਇੱਕ ਗੱਲ ਜੋ ਬਹੁਤ ਫਬਦੀ ਹੈ ਓਹ ਇਹ ਹੈ ਕਿ ਕਦੇ ਵੀ ਸਮੇਂ ਅਨੁਸਾਰ ਜੋ ਚੀਜ਼ ਕੀਤੀ ਓਹ ਬਦਲੀ ਨਹੀਂ । ਹਾਲਾਂਕਿ ਨਵੇਂ ਅਸੂਲ ਜ਼ਰੂਰ ਜੁੜਦੇ ਗਏ । ਗੁਰੂ ਸਾਹਿਬਾਨਾਂ ਦੇ ਕੀਤੇ ਹੋਏ ਬਚਨਾਂ ਨੂੰ ਸਿੱਖਾਂ ਨੇ ਸਿਰਫ਼ ਨਿਭਾਇਆ ਹੀ ਨਹੀਂ ਬਲਕਿ ਕਮਾਇਆ ਵੀ ਹੈ ।
ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋਈ ਮਰਿਆਦਾ ਕਦੇ ਵੀ ਬੰਦ ਨਹੀਂ ਹੋਈ, ਪਰ ਨਵੇਂ ਅਸੂਲ ਜ਼ਰੂਰ ਦੱਸੇ ਜਾਣ ਲੱਗ ਗਏ । ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਹਥਿਆਰਬੰਦ ਹੋਣ ਲਈ ਕਿਹਾ ਗਿਆ, ਜੋ ਸਿੱਖਾਂ ਨੇ ਮੰਨ ਲਿਆ । ਓਸ ਸਮੇਂ ਤੋਂ ਹੀ ਸਿੱਖ ਹੁਣ ਤੱਕ ਹਥਿਆਰ ਰੱਖਦੇ ਆਏ ਹਨ । ਸ਼ਸਤਰਧਾਰੀ ਸਿੱਖ ਛੱਤ੍ਰੀ ਕਰਕੇ ਵੀ ਜਾਣਿਆ ਜਾਂਦਾ ਹੈ । ਬਹੁਤੇ ਲੋਕ ਜਿਨ੍ਹਾਂ ਨੇ ਬੀੜਾ ਚੁੱਕਿਆ ਹੋਇਆ ਹੈ ਸਿੱਖੀ ਦਾ ਘਾਣ ਕਰਨ ਦਾ ਉਨ੍ਹਾਂ ਨੂੰ 'ਛੱਤ੍ਰੀ' ਕਹਿ ਜਾਣਾ ਵੀ ਬਰਾਹਮਣਵਾਦ ਦਿੱਖੇਗਾ । ਛੱਤ੍ਰੀ ਕੋਈ ਕਿਸੇ ਖ਼ਾਸ ਧਰਮ ਦਾ ਅਧਿਕਾਰੀ ਨਹੀਂ ਬਲਕਿ ਛੱਤ੍ਰੀ ਇੱਕ ਓਹ ਸੂਰਮਾ ਹੈ ਜੋ ਹਥਿਆਰਬੰਦ ਹੋ ਕਰ ਕੇ ਧਰਮ ਯੁੱਧ ਕਰਦਾ ਹੈ ਜਿਸਦਾ ਮੁੱਖ ਮਕਸਦ ਦੁਸ਼ਟ ਲੋਕਾਂ ਦਾ ਖ਼ਾਤਮਾ ਹੁੰਦਾ ਹੈ ।
ਅੱਜ ਦੇ ਸਮੇਂ 'ਚ ਕਈ ਸਿੱਖ ਬਹੁਤੇ ਕੱਚੇ ਹੋ ਗਏ ਹਨ । ਆਪਣੀ ਹੰਕਾਰ ਰੂਪੀ ਬੁੱਧੀ ਦਾ ਬਹੁਤਾ ਉਪਯੋਗ ਕਰਨ ਕਰਕੇ ਬਹੁਤਿਆਂ ਨੂੰ ਇੰਝ ਪਰਤੀਤ ਹੋ ਰਿਹਾ ਹੈ ਕਿ ਜੋ ਕੁਝ ਓਹ ਕਰ ਰਹੇ ਹਨ ਓਹ ਹੀ ਸਿੱਖੀ ਹੈ । ਗੁਰਬਾਣੀ ਅੱਜ ਬਸ ਇਕ ਮਾਰਗ ਦਰਸ਼ਕ ਬਣਕੇ ਹੀ ਦਿਖਾਈ ਜਾਂਦੀ ਹੈ । ਜੋ ਵਿਲੱਖਣਤਾ ਗੁਰਬਾਣੀ ਦੀ ਹੈ ਓਹ ਸ਼ਾਇਦ ਹੀ ਕਿਸੇ ਹੋਰ ਦੀ ਹੋਵੇ । ਗੁਰਬਾਣੀ ਉਸ ਇੱਕ ਪੌੜੀ ਦੀ ਤਰ੍ਹਾਂ ਹੈ ਜੋ ਇੱਕ ਇਨਸਾਨ ਨੂੰ ਪਹਿਲੇ ਡੰਡੇ ਤੋਂ ਹੀ ਅਭਿਆਸ ਕਰਾ ਦਿੰਦੀ ਹੈ ਕਿ ਉਪਰਲਾ ਦ੍ਰਿਸ਼ ਬਹੁਤ ਮਨ ਮਾਉਣਾ ਹੋਵੇਗਾ । ਇਕ ਫਰਸ਼ ਤੋਂ ਅਸਮਾਨ ਤੱਕ ਦੀ ਉਡਾਰੀ ਗੁਰਬਾਣੀ ਰਾਹੀ ਹੀ ਲੱਗਦੀ ਹੈ ।
ਇਸ ਦੇਹ ਵਿੱਚ ਜੋ ਕੁਝ ਸਮਾਇਆ ਹੋਇਆ ਹੈ ਉਸਦੇ ਦਰਸ਼ਨ ਗੁਰਬਾਣੀ ਨਾਲ ਹੀ ਹੁੰਦੇ ਨੇ । ਓਹ ਪਰਮ ਜੋਤਿ ਜਿਸਦੇ ਦਰਸ਼ਨ ਨਾਲ ਮਨ ਵਿੱਚ ਇਕ ਸ਼ਾਂਤੀ ਆ ਜਾਂਦੀ ਹੈ, ਓਹ ਗਿਆਨ ਜੋ ਗੁਰੂ ਦੁਆਰਾ ਹਾਸਿਲ ਹੁੰਦਾ ਹੈ, ਓਹ ਜ਼ਿੰਦਗੀ ਜੋ ਗੁਰੂ ਸਾਹਿਬ ਆਪਾਂ ਨੂੰ ਜਿਉਣੀ ਦੱਸ ਕੇ ਗਏ ਸਨ, ਇਹ ਸਭ ਗੁਰਬਾਣੀ ਨਾਲ ਹੀ ਸਹਿਜੇ ਸਹਿਜੇ ਪਤਾ ਚੱਲਦੀਆਂ ਹਨ । ਇਕ ਸੋਮਾ ਜੋ ਸਿੱਖਾਂ ਲਈ ਅੰਮ੍ਰਿਤ ਹੈ ਓਹ ਹੈ ਗੁਰਾਂ ਦੀ ਬਾਣੀ । ਗੁਰਬਾਣੀ ਪੜ੍ਹਦੇ ਪੜ੍ਹਦੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਗੁਰੂ ਸਾਹਿਬ ਆਪਣੇ ਨਾਲ ਗੁਰਬਾਣੀ ਰਾਹੀਂ ਗੱਲਾ ਕਰ ਰਹੇ ਹੋਣ, ਆਪਾਂ ਨੂੰ ਸੋਝੀ ਬਖ਼ਸ਼ ਰਹੇ ਹੋਣ । ਕਦੇ ਕਦੇ ਵੈਰਾਗ ਦੇ ਰੂਪ 'ਚ ਅਨੁਭਵ ਕਰਾ ਰਹੇ ਹੋਣ ਗੁਰਸਿੱਖੀ ਮਾਰਗ ਦਾ ।
ਗੁਰਬਾਣੀ ਸਿੱਖਾਂ ਲਈ ਕੋਈ ਸਿਰਫ਼ ਗਿਆਨ ਹੀ ਨਹੀਂ ਬਲਕਿ ਖ਼ੁਦ ਗੁਰੂ ਸਾਹਿਬ ਨੇ, ਗੁਰਬਾਣੀ ਹੈ ਖ਼ੁਦ ਖ਼ੁਦਾ । ਓਸ ਤੋਂ ਘੱਟ ਸੋਚਣਾ ਆਪਣੀ ਛੋਟੀ ਬੁੱਧੀ ਦਾ ਹੀ ਫਲ ਜਾਪੇਗਾ । ਸ਼ਰਾਰਤੀ ਲੋਕਾਂ ਦੁਆਰਾ ਕੀਤੀਆਂ ਗਈਆਂ ਘਟੀਆ ਹਰਕਤਾਂ ਕਰਕੇ ਕਈ ਸਿੱਖ ਗੁਰਬਾਣੀ ਉੱਤੇ ਹੀ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਹਨ । ੧੯੨੦ ਦੇ ਦਹਾਕੇ 'ਚ ਕੀਤੀਆਂ ਗਈਆਂ ਗ਼ਲਤ ਗੱਲਾ, ਫੇਰ ੧੯੯੦ ਦੇ ਦਹਾਕਿਆਂ 'ਚ ਸ਼ੁਰੂ ਹੋਏ ਕਾਲੇ ਅਫ਼ਗ਼ਾਨੇ ਦੇ ਕਾਲੇ ਕਾਰਨਾਮੇ, ਉਸਦੇ ਨਾਲ ਜੁੜੇ ਦਰਸ਼ੂ ਤੇ ਦਰਸ਼ੂ ਦੇ ਚੇਲੇ, ਅਤੇ ਸਭ ਤੋਂ ਉਪਰ ਬੈਠਾ ਹੋਇਆ ਇਨ੍ਹਾਂ ਦਾ ਮਾਲਕ ਜਿਸਦੇ ਹੱਥ ਇਨ੍ਹਾਂ ਦੀ ਵਾਗਡੋਰ ਹੈ । ਖੈਰ ਇਹ ਗੱਲਾ ਸ਼ਾਇਦ ਇਸ ਵਿੱਚ ਪੂਰੀਆਂ ਨਾ ਸਮੇਟੀਆਂ ਜਾ ਸਕਣ ।
ਗੁਰਬਾਣੀ ਤੇ ਹਮਲੇ ਹੁਣੇ ਤੋਂ ਹੀ ਨਹੀਂ ਹੋਣ ਲੱਗੇ । ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਪੰਡਤਾਂ ਤੇ ਮੌਲਵੀਆਂ ਨੂੰ ਇਹ ਇਕ ਆਪਣੇ ਧਰਮ ਤੇ ਸੱਟ ਲਗਦੀ ਸੀ । ਜੋ ਹੁਣ ਵੀ ਜਾਰੀ ਹੈ । ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਈ ਤਾਂ ਬਹੁਤੇ ਸਹਿਮਤੀ ਭਰ ਦਿੰਦੇ ਨੇ, ਪਰ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਨਹੀਂ । ਜਿਸਦਾ ਕਾਰਣ ਓਹਨਾਂ ਲੋਕਾਂ ਦੀਆ ਭਾਵਨਾਵਾਂ ਨੇ ਸੱਟ ਲੱਗਣੀ ਹੈ । ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੇ ਸ਼ਬਦਾਂ ਨੂੰ ਆਪਣੇ ਦੇਵੀ ਦੇਵਤਿਆਂ ਲਈ ਸਮਝਣਾ ਓਨ੍ਹਾਂ ਲਈ ਇਕ ਖੁਸ਼ੀ ਦੇ ਮਾਹੌਲ ਤੋਂ ਘੱਟ ਨਹੀਂ ਹੁੰਦਾ । ਇਹੀ ਜਦ ਦਸਮ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋਏ ਓਹ ਕੋਈ ਦਲੀਲ ਨਹੀਂ ਦੇ ਸਕਦੇ ਕਿਉਂਕਿ ਇਸ ਗ੍ਰੰਥ 'ਚ ਲਿਖੀਆਂ ਗੱਲਾ ਉਨ੍ਹਾਂ ਦੇ ਧਾਰਮਿਕ ਖ਼ਿਆਲਾਂ ਤੋਂ ਬਹੁਤ ਪਰ੍ਹੇ ਹਨ । ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤਾਂ ਓਥੇ ਚੋਟ ਕਰਦੀ ਹੈ ਜਿਥੇ ਪੀੜ ਜ਼ਿਆਦਾ ਹੁੰਦੀ ਹੈ ਇਹਨਾਂ ਲੋਕਾਂ ਨੂੰ ।
ਆਪਾਂ ਮੁਣ ਚਲੀਏ ਸ਼ਸਤਰਾਂ ਤੇ । ਜਿੰਨਾ ਸਤਿਕਾਰ ਖਾਲਸਾ ਸ਼ਸਤਰਾਂ ਦਾ ਕਰਦਾ ਹੈ ਸ਼ਾਇਦ ਹੀ ਕੋਈ ਹੋਰ ਸੂਰਬੀਰਾਂ ਦੀ ਕੌਮ ਕਰਦੀ ਹੋਵੇ । ਗੁਰੂ ਸਾਹਿਬ ਨੇ ਸ਼ਸਤਰ ਵੀ ਪੀਰ ਕਰਕੇ ਮੰਨੇ ਨੇ । ਤੇ ਜੇਕਰ ਆਪਾਂ ਗੁਰਬਾਣੀ ਨੂੰ ਨਿਰੰਕਾਰ ਦਾ ਰੂਪ ਜਾਣਦੇ ਹਾਂ ਤਾਂ ਸ਼ਸਤਰਾਂ ਨੂੰ ਅਕਾਲ ਸ਼ਕਤੀ ਕਹਿ ਕੇ ਮੰਨਦੇ ਹਾਂ । ਸ਼ਸਤਰਾਂ ਦਾ ਸਤਿਕਾਰ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ ਜੋ ਹੁਣ ਤਕ ਜਾਰੀ ਹੈ । ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਵਿਚਲੀਆਂ ਬਹੁਤ ਸਾਰੀਆਂ ਸਾਖੀਆਂ ਗਵਾਹੀ ਭਰਦੀਆਂ ਨੇ ਕੇ ਸ਼ਸਤਰਾਂ ਦਾ ਸਤਿਕਾਰ ਬਹੁਤ ਜ਼ਿਆਦਾ ਹੁੰਦਾ ਸੀ । ਖ਼ਾਸ ਕਰਕੇ ਦਸਹਿਰੇ ਦੇ ਸਮੇਂ ਤੇ ਖਾਲਸਾ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਦਾ ਤੇ ਸ਼ਸਤਰਾਂ ਦਾ ਪ੍ਰਕਾਸ਼ ਵੀ ਕਰਦਾ ।
ਅੱਜ ਵੀ ਆਪਾਂ ਦੇਖ ਸਕਦੇ ਹਾਂ ਕਿ ਗੁਰੂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸ਼ਸਤਰਾਂ ਦਾ ਵੀ ਪ੍ਰਕਾਸ਼ ਹੁੰਦਾ ਹੈ । ਗੁਰੂ ਸਾਹਿਬ ਦੀ ਬਾਣੀ ਤੋਂ ਵੀ ਜਾਹਿਰ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਸ਼ਸਤਰਾਂ ਨੂੰ ਅਕਾਲ ਰੂਪ ਕਰਕੇ ਜਾਣਦੇ ਸਨ । ਇਸਦਾ ਮੁੱਖ ਕਾਰਣ ਬਸ ਖਾਲਸੇ 'ਚ ਬੀਰ ਰਸ ਭਰਨਾ ਹੀ ਨਹੀਂ ਪਰ ਇਹ ਵੀ ਦੱਸਣਾ ਸੀ ਕਿ ਇਸ ਸਮੇਂ ਅਕਾਲ ਸ਼ਕਤੀ ਸ਼ਸਤਰ ਰੂਪ ਕਰਕੇ ਜਾਣੋ । ਓਹ ਅਕਾਲ ਸ਼ਕਤੀ ਜੋ ਸਾਰਿਆਂ ਵਿੱਚ ਵਿਚਰ ਰਹੀ ਹੈ ਓਹੀ ਸ਼ਸਤਰਾਂ 'ਚ ਵੀ ਹੈ ।
ਸ਼ਾਇਦ ਆਪਾਂ ਓਸ ਸਮੇਂ ਦੀ ਤਰਫ਼ ਜਾ ਰਹੇ ਹਾਂ ਜਦੋਂ ਇਹ ਵੀ ਕਹਿ ਦਿੱਤਾ ਜਾਵੇਗਾ ਕਿ ਹੁਣ ਸ਼ਸਤਰ ਪ੍ਰਕਾਸ਼ ਕਰਨ ਦੀ ਲੋੜ ਨਹੀਂ ਹੈ । ਇਸ ਗੱਲ ਤੇ ਤਾਂ ਅਨਪੜ੍ਹ ਪ੍ਰਚਾਰਕ ਆ ਹੀ ਗਏ ਨੇ ਕਿ ਹੁਣ ਵਿਚਾਰਾਂ ਦੀ ਜੰਗ ਹੈ, ਸ਼ਸਤਰਾਂ ਦੀ ਨਹੀਂ । ਹੌਲੀ ਹੌਲੀ ਇਹ ਗੱਲ ਵੀ ਆਮ ਪ੍ਰਚਲਿਤ ਕਰ ਦਿੱਤੀ ਜਾਵੇਗੀ ਕਿ ਸ਼ਸਤਰਾਂ ਨੂੰ ਹੁਣ ਸਾਂਭ ਕੇ ਰੱਖ ਦਿੱਤਾ ਜਾਵੇ । ਸ਼ਸਤਰਾਂ ਨੂੰ ਸਾਫ਼ ਕਰਨਾ ਜਾਂ ਇਸ਼ਨਾਨ ਕਰਾਉਣਾ ਤਾਂ ਬ੍ਰਾਹਮਣਵਾਦ ਨਾਲ ਜੋੜ ਹੀ ਦਿੱਤਾ ਗਿਆ ਹੈ, ਬਾਕੀ ਰਹਿੰਦੀ ਖੁੰਦੀ ਕਸਰ ਆਉਣ ਵਾਲੇ ਸਮੇਂ 'ਚ ਕੱਢ ਦਿੱਤੀ ਜਾਵੇਗੀ ।
'੨੧ਵੀਂ ਸਦੀ ਤੇ ਸਿੱਖ' 'ਚ ਇਹ ਦੱਸਿਆ ਜਾਂ ਚੁੱਕਾ ਹੈ ਕਿ ਕਿਸੇ ਨੂੰ ਗ਼ੁਲਾਮ ਬਣਾਉਣ ਲਈ ਪਹਿਲਾਂ ਉਨ੍ਹਾਂ ਨੂੰ ਬਿਨਾਂ ਹਥਿਆਰਾਂ ਦੇ ਕਰਨਾ ਪੈਂਦਾ ਹੈ, ਫਿਰ ਇਤਿਹਾਸ ਤੋਂ ਦੂਰ । ਜਦ ਇਹ ਦੋ ਗੱਲਾਂ ਹੋ ਜਾਣ, ਫਿਰ ਕਿਸੇ ਵੀ ਸ਼ਾਸਕ ਨੂੰ ਕੋਈ ਖ਼ਤਰਾ ਨਹੀਂ ਰਹਿੰਦਾ ਦੁਸ਼ਮਣਾਂ ਤੋਂ । ਸ਼ਸਤਰਾਂ ਤੇ ਜ਼ਿਆਦਾ ਰੌਲਾ ਸ਼ਾਇਦ ਇਸ ਕਰਕੇ ਹੀ ਪਾਇਆ ਜਾ ਰਿਹਾ ਹੈ ।
ਪਹਿਲਾਂ ਇਹ ਕਿਤੇ ਵੀ ਨਹੀਂ ਲਿਖਿਆ ਗਿਆ ਸੋ ਮੈਂ ਕਹਿ ਦਿੰਦਾ ਹਾਂ ਕਿ ਇਹ ਲੇਖ ਕਾਲੇ ਅਫ਼ਗ਼ਾਨੇ ਦੀ ੧੦ਵੀਂ ਕਿਤਾਬ ਦੇ ਪਹਿਲੇ ਭਾਗ 'ਚ ਕੀਤੇ ਹੋਏ ਕਿੰਤੂ ਪ੍ਰੰਤੂਆਂ ਦੇ ਉੱਤਰ ਹਨ । ਇਹ ਪਹਿਲਾਂ ਇਸ ਕਰਕੇ ਲਿਖਿਆ ਜਾ ਰਿਹਾ ਹੈ ਕਿਉਂਕਿ ਗੁਰਬਾਣੀ ਤੇ ਕਿੰਤੂ ਪ੍ਰੰਤੂ ਬਹੁਤ ਲੋਕਾਂ ਨੇ ਸ਼ੁਰੂ ਕੀਤਾ ਹੋਇਆ ਹੈ । ਇਸ ਵਿੱਚ ਵੀ ੩ ਭਾਗ ਨੇ, ਆਪਾਂ ਪਹਿਲੇ ਭਾਗ ਦਾ ਜ਼ਿਕਰ ਕਰ ਰਹੇ ਹਾਂ ।
ਸ਼ੁਰੂਆਤ 'ਚ ਹੀ ਕਾਲੂ ਸਿੱਧਾ ੮੯ ਛੰਦ ਤੇ ਚਲਾ ਗਿਆ ਹੈ । ਬਾਕੀ ਦੀਆਂ ਸਾਰੀਆਂ ਪੰਕਤੀਆਂ ਹੀ ਉਸਨੇ ਵਿਸਾਰ ਕੇ ਇੱਕ ਅੱਧੀ ਪੰਕਤੀ ਚੁੱਕ ਲਈ ਹੈ । ਜਿਹੜਾ ਵੀ ਗੁਰਬਾਣੀ ਨੂੰ ਗੁਰੂ ਕ੍ਰਿਤ ਨਹੀਂ ਮੰਨੇਗਾ ਉਸਦਾ ਪਹਿਲਾ ਵਾਰ ਪੂਰੀ ਗੁਰਬਾਣੀ ਨੂੰ ਛੱਡ ਨੇ ਇੱਕਾ ਦੁੱਕਾ ਪੰਕਤੀਆਂ ਦੇ ਅਰਥ ਪਹਿਲਾ ਕਿੱਤੇ ਜਾਣਗੇ । ਜੇਕਰ ਆਪਾਂ ਨੂੰ ਪੂਰੀ ਕਹਾਣੀ ਦਾ ਨਹੀਂ ਪਤਾ ਤੇ ਆਪਾਂ ਅੱਧੀ ਕਹਾਣੀ ਪੂਰੀ ਹੋਣ ਤੇ ਸੁਨਣਾ ਸ਼ੁਰੂ ਕਰਦੇ ਹਾਂ ਤਾਂ ਉਸਦਾ ਕੋਈ ਵੀ ਲਾਭ ਨਹੀਂ ਹੋਵੇਗਾ । ਚੱਲੋ ਆਪਾਂ ਕਾਲੇ ਦੇ ਲਿਖੇ ਅਨੁਸਾਰ ਹੀ ਚੱਲਦੇ ਹਾਂ ।

ਨਮੋ ਚਕ੍ਰ ਪਾਣੰ ॥ ਅਭੂਤੰ ਭਯਾਣੰ ॥ ਨਮੋ ਉਗ੍ਰ ਦਾੜੰ ॥ ਮਹਾਂ ਗ੍ਰਿਸਟ ਗਾੜੰ ॥੮੯॥

ਉਪਰਲੀ ਪੰਕਤੀਆਂ ਨੂੰ ਇੱਕ ਤਰਫ਼ ਤੇ ਦੂਜੀ ਤਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਖ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ।

ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥ Asçrj ਰੂਪੰ ਰਹੰਤ ਜਨਮੰ ॥

ਵਾਹਿਗੁਰੂ ਸਰਗੁਨ ਸਰੂਪ ਵੀ ਹੈ ਤੇ ਨਿਰਗੁਨ ਸਰੂਪ ਵੀ । ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜੋ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਨੂੰ ਸਮਝਣ ਲਈ ਚਾਹੀਦੀ ਹੁੰਦੀ ਹੈ । ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਕਿ ਗੁਰੂ ਸ਼ਬਦ ਰੂਪ ਵੀ ਹੈ । ਇਸ ਲਈ ਹੀ ਸਿੱਖ ਸ਼ਬਦ-ਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਕਿਉਂਕਿ ਇਹ ਅਕਾਲ ਪੁਰਖ ਆਪ ਨੇ ਜਿਨ੍ਹਾਂ ਨੇ ਆਪਣਾ ਰੂਪ ਸ਼ਬਦ-ਰੂਪ ਕਰਕੇ ਪ੍ਰਕਾਸ਼ ਕੀਤਾ ਹੋਇਆ ਹੈ । ਇਹ ਰੂਪ ਸਦਾ ਲਈ ਹੀ ਸੱਚਖੰਡ 'ਚ ਪ੍ਰਕਾਸ਼ ਰਹਿੰਦਾ ਹੈ । ਇਹ ਓਹ ਹੈ ਜੋ ਹਮੇਸ਼ਾ ਹੀ ਸੀ ਪਰ ਗੁਰੂ ਸਾਹਿਬਾਨਾਂ ਨੇ ਕਲਯੁਗ 'ਚ ਪ੍ਰਗਟ ਕੀਤਾ ਹੈ ।

ਸ੍ਰੀ ਗੁਰੂ ਵਾਚ
ਤੀਨ ਰੂਪ ਹੈਂ ਮੋਹ ਕੇ ਸੁਨਹੁ ਨੰਦ ਚਿਤ ਲਾਇ ।
ਨਿਰਗੁਣ ਸਰਗੁਣ ਗੁਰਸ਼ਬਦ ਕਹਹੁੰ ਤੋਹਿਂ ਸਮਝਾਇ ॥੬॥

ਭਾਈ ਨੰਦ ਲਾਲ ਜੀ ਦੇ ਰਹਿਤਨਾਮੇ 'ਚ ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਆਪਣਾ ਸਰਗੁਨ ਸਰੂਪ ਸਿੱਖ ਨੂੰ ਦੱਸਿਆ ਹੈ । ਓਸੇ ਤਰ੍ਹਾਂ ਵਾਹਿਗੁਰੂ ਦਾ ਸਰਗੁਣ ਸਰੂਪ ਮਨੁੱਖੀ ਅੱਖ ਨਾਲ ਦਿਸਣ ਵਾਲੀਆਂ ਸਾਰੀਆਂ ਚੀਜ਼ਾਂ ਨੇ । ਗੁਰਬਾਣੀ 'ਚ ਬਹੁਤ ਥਾਈਂ ਲਿਖਿਆ ਮਿਲਦਾ ਹੈ ।
ਪਰ ਇਨ੍ਹਾਂ ਅਨਪੜ੍ਹਾਂ ਨੂੰ ਇਹ ਨਹੀਂ ਪਤਾ ਹੈ । ਜਿਸਦਾ ਮੁੱਢਲਾ ਕਾਰਨ ਜ਼ਲਦੀ ਜ਼ਲਦੀ 'ਚ ਆਪਣਾ ਕੋਰਸ ਪੂਰਾ ਕਰਨਾ ਹੈ ਜਾਂ ਪੈਸਿਆਂ ਦਾ ਮਿਲਣਾ । ਇਥੇ ਹੀ ਸੀਮਤ ਨਾ ਰਹਿ ਕੇ ਗੁਰਚਰਨ ਸਿੰਘ ਜਿਉਣਵਾਲੇ ਨੇ ਜੋ ਜਬਲੀ ਮਾਰੀ ਹੈ ਓਹ ਇਸ ਪ੍ਰਕਾਰ ਹੈ । ਉਸਨੇ ਜਾਪੁ ਸਾਹਿਬ ਜੀ 'ਚੋਂ ਇੱਕ ਪੰਕਤੀ ਲੈ ਕੇ ਇਹ ਸਿੱਧ ਕੀਤਾ ਹੈ ਕਿ ਗੁਰਬਾਣੀ 'ਚ ਇੱਕ ਦੂਜੇ ਤੋਂ ਵਿਰੋਧੀ ਗੱਲਾਂ ਲਿਖੀਆਂ ਨੇ । ਮਿਸਾਲ ਦੇ ਤੌਰ ਤੇ:

ਨਮੋ ਅੰਧਕਾਰੇ ਨਮੋ ਤੇਜ ਤੇਜੇ ॥

ਉਸਦਾ ਕਹਿਣਾ ਹੈ ਕਿ ਅੰਧਕਾਰ ਨੂੰ ਨਮਸਕਾਰ ਕਿਵੇਂ ਹੋ ਸਕਦੀ ਹੈ । ਨਾਲੇ ਅੰਧਕਾਰ ਤੇ ਪ੍ਰਕਾਸ਼ ਦੋ ਅਲੱਗ ਅਲੱਗ ਚੀਜ਼ਾਂ ਨੇ ।
ਜੇਕਰ ਇਸਨੇ ਆਪਣੀ ਜ਼ਿੰਦਗੀ 'ਚ ਕਦੇ ਇਕ ਵਾਰੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੁੰਦੀ ਤਾਂ ਇਹ ਨੋਬਤ ਕਦੇ ਨੀ ਆਉਣੀ ਸੀ । ਮਿਸਾਲ ਦੇ ਤੌਰ ਤੇ ਆਪਾਂ ਹੇਠ ਲਿਖੀਆਂ ਪੰਕਤੀਆਂ ਪੜ੍ਹ ਸਕਦੇ ਹਾਂ ।

ਸਲੋਕੁ ॥
ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥੧॥ – ਅੰਗ ੨੫੦

ਹੁਣ ਜੇਕਰ ਕੋਈ ਇਨ੍ਹਾਂ ਵਰਗਾ ਅਨਪੜ੍ਹ ਆ ਕਰ ਕੇ ਕਹੇ ਕਿ 'ਨਿਰੰਕਾਰ' ਅਤੇ 'ਆਕਾਰ' ਇੱਕ ਜਗ੍ਹਾ ਤੇ ਕਿਵੇਂ ਹੋ ਸਕਦੇ ਆ ਤਾਂ ਇਹ ਬਹੁਤ ਹੀ ਵੱਡੀ ਮੂਰਖ਼ਤਾ ਦੀ ਨਿਸ਼ਾਨੀ ਹੋਵੇਗੀ । ਪ੍ਰਮਾਤਮਾ ਕਣ ਕਣ 'ਚ ਵਿਆਪਕ ਹੈ । ਜਾਂ ਤਾਂ ਆਪਾਂ ਇਹ ਕਹਿ ਲਈਏ ਕਿ ਮੁਸਲਮਾਨਾਂ ਦੀ ਤਰ੍ਹਾਂ ਆਪਾਂ ਵੀ ਪ੍ਰਮਾਤਮਾ ਨੂੰ ਇਕ ਜਗ੍ਹਾ ਬੈਠਾ ਮੰਨਦੇ ਹਾਂ । ਜੇ ਨਹੀਂ, ਤਾਂ ਫਿਰ ਪ੍ਰਮਾਤਮਾ ਪ੍ਰਕਾਸ਼ 'ਚ ਵੀ ਹੈ ਹਨ੍ਹੇਰੇ 'ਚ ਵੀ, ਚੰਗੇ 'ਚ ਵੀ ਹੈ ਮਾੜੇ 'ਚ ਵੀ, ਦੋਸਤ 'ਚ ਵੀ ਹੈ ਦੁਸ਼ਮਣ 'ਚ ਵੀ ।
ਇਸੇ ਤਰ੍ਹਾਂ ਪ੍ਰਮਾਤਮਾ ਸਰਗੁਨ ਸਰੂਪ ਵੀ ਹੈ ਨਿਰਗੁਣ ਵੀ । ਨਿਰਗੁਣ ਸਰੂਪ 'ਚ ਕੋਈ ਵੀ ਸਰੂਪ ਨਹੀਂ ਹੈ ਪ੍ਰਕਾਸ਼ ਤੋਂ ਬਿਨਾਂ । ਚਕ੍ਰ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ 'ਚ ਇਹ ਵੀ ਕੀਤੇ ਗਏ ਨੇ ਕਿ ਚੱਕ੍ਰ ਰੂਪੀ ਹੁਕਮ ਜੋ ਹੈ ਓਹ ਪ੍ਰਮਾਤਮਾ ਦਾ ਚੱਲਦਾ ਹੈ । ਇਹ ਵੀ ਹੈ ਕਿ ਓਹ ਪ੍ਰਮਾਤਮਾ ਆਪ ਹੀ ਵਿਸ਼ਨੂੰ, ਬ੍ਰਹਮਾ ਅਤੇ ਸ਼ਿਵਜੀ ਬਣ ਕੇ ਬੈਠਾ ਹੈ ।

ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ ॥੧੨॥ – ਅੰਗ ੯੦੮

ਇਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ 'ਚ ਲਿਖੀ ਹੈ ।

ਤੁਹੀ ਜੋਗ ਮਾਯਾ ਤੁਹੀ ਬਾਕ ਬਾਨੀ ॥ ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ ॥
ਤੁਹੀ ਬਿਸੁਨ ਤੂੰ ਬ੍ਰਹਮ ਤੂੰ ਰੁਦ੍ਰ ਰਾਜੈ ॥ ਤੁਹੀ ਬਿਸ੍ਵਮਾਤਾ ਸਦਾ ਜੈ ਬਿਰਾਜੈ ॥੨॥
ਤੁਹੀ ਦੇਵ ਤੂੰ ਦੈਤ ਤੈ ਜਛੁ ਉਪਾਏ ॥ ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ ॥
ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸਟਿ ਮਾਂਹੀ ॥ ਤੁਹੀ ਬਕਤ੍ਰ ਤੇ ਬ੍ਰਹਮ ਬਾਦੋ ਬਕਾਹੀ ॥
ਤੁਹੀ ਬਿਕ੍ਰਤ ਰੂਪਾ ਤੁਹੀ ਚਾਰੁ ਨੈਨਾਂ ॥ ਤੁਹੀ ਰੂਪ ਬਾਲਾ ਤੁਹੀ ਬੱਕ੍ਰਬੈਨਾਂ ॥
ਤੁਮੀ ਬੱਕ੍ਰ ਤੇ ਬੇਦ ਚਾਰੋ ਉਚਾਰੇ ॥ ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ ॥੪॥ – ਚਰਿਤ੍ਰੋਪਾਖਿਆਨ, ਦਸਮ ਗੁਰੂ ਗ੍ਰੰਥ ਸਾਹਿਬ ਜੀ

ਚਲੋ ਇਕ ਤਰਫ਼ ਇਹ ਮੰਨ ਲਿਆ ਕਿ ਪ੍ਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਫਿਰ ਉਹ ਸਰਗੁਨ ਕਿਵੇਂ ਹੋਇਆ ? ਜੇਕਰ ਆਪਾਂ 'ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ' ਇਨ੍ਹਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਹੀ ਖੋਜ ਕਰਨੀ ਹੈ ਤਾਂ 'ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥' ਦਾ ਕੀ ਅਰਥ ਕਰਾਂਗੇ ? ਸੋ ਕਿਹੜੀ ਤੁਕ ਸਹੀ ਹੈ ਫਿਰ ? ਕੀ ਗੁਰੂ ਗ੍ਰੰਥ ਸਾਹਿਬ ਜੀ 'ਚ ਵਿਰੋਧੀਭਾਸ ਵਾਲੀਆ ਗੱਲਾਂ ਨੇ ? ਜਾਂ ਫਿਰ ਆਪਣੀ ਸੋਚਣੀ ਹੀ ਗ਼ਲਤ ਹੈ ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰਾਂ 'ਚੋਂ  ਹੀ ਕਾਲੇ ਅਫ਼ਗ਼ਾਨੇ ਦੀ ਮੂਰਖ਼ਤਾ ਦਾ ਪਤਾ ਲੱਗ ਜਾਵੇਗਾ ।

ਕਾਲੂ ਦੇ ਇਥੋਂ ਤੱਕ ਦੇ ਗੰਭੀਰ ਸ਼ੰਕਿਆਂ ਦੇ ਉੱਤਰ:
)       ਕਾਲੂ ਦਾ ਮੁੱਖ ਮਕਸਦ ਇਸ ਨੁਕਤੇ 'ਚ ਇਹ ਹੈ ਕਿ ਜੋ ਤਲਵਾਰ ਗ਼ਰੀਬਾਂ ਨੂੰ ਮਾਰਦੀ ਹੈ ਉਸਦੀ ਜੈ ਜੈ ਕਾਰ ਕਿਵੇਂ ਹੋ ਸਕਦੀ ਹੈ । ਮੇਰਾ ਪ੍ਰਸ਼ਨ ਇਹ ਹੈ ਜੋ ਪ੍ਰਮਾਤਮਾ ਲੋਕਾਂ ਨੂੰ ਮਾਰਦਾ ਹੈ ਫਿਰ ਉਸਦੀ ਜੈ ਜੈ ਕਾਰ ਕਰਨ ਦੀ ਕੀ ਲੋੜ ਹੈ ? ਜਦ ਗ਼ਰੀਬਾਂ ਨੂੰ ਮਾਰਿਆ ਜਾ ਰਿਹਾ ਹੁੰਦਾ ਹੈ ਓਦੋਂ 'ਗਰੀਬਾ ਅਨਾਥਾ ਤੇਰਾ ਮਾਣਾ ॥' ਵਾਲਾ ਵਾਹਿਗੁਰੂ ਕਿਥੇ ਲੁਕ ਕੇ ਬੈਠ ਜਾਂਦਾ ਹੈ ?
ਪੈ ਗਏ ਨਾ ਦੁਬਿਧਾ '?
ਇਸਨੂੰ ਕਹਿੰਦੇ ਆ ਗੁਰਬਾਣੀ ਦੇ ਉਲਟ ਅਰਥ ਕਰਨੇ । ਸੋਚੋ ਜੇਕਰ ਕੱਲ ਨੂੰ ਕਾਲੇ ਦੇ ਘਰ 'ਚੋਂ ਹੀ ਕੋਈ ਮਹਾਂ ਮੂਰਖ਼ ਜਾਂ ਫਿਰ ਕੋਈ ਇਸਦੀ ਟੋਲੀ ਦਾ ਉੱਠ ਕੇ ਆ ਜਾਵੇ ਤੇ ਬੋਲੇ ਕਿ ਪ੍ਰਮਾਤਮਾ ਕੁਝ ਵੀ ਨਹੀਂ ਕਿਉਂਕਿ ਜਦ ਗੁਰੂ ਸਾਹਿਬਾਨਾਂ ਦੀਆਂ ਸ਼ਹੀਦੀਆਂ ਹੋਈਆਂ, ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, ਜਦੋਂ ਲੱਖਾਂ ਦੇ ਘਾਟ ਨਿਰਦੋਸ਼ਾ ਨੂੰ ਮਾਰ ਦਿੱਤਾ ਗਿਆ ਓਦੋਂ ਰੱਬ ਨੇ ਕਿਉਂ ਨਹੀਂ ਕੁਝ ਕੀਤਾ ? ਜੇਕਰ ਪ੍ਰਮਾਤਮਾ ਅਨਾਥਾ ਦਾ ਨਾਥ ਹੈ ਤਾਂ ਕਿਥੇ ਚਲਾ ਜਾਂਦਾ ਹੈ ਉਹ ਜਦੋਂ ਧਰਤੀ ਤੇ ਪਾਪ ਹੋ ਰਹੇ ਹੁੰਦੇ ਆ ? ਮੈਂ ਤਾਂ ਪਤਾ ਨਹੀਂ ਕਿੰਨੀਆਂ ਪੰਕਤੀਆਂ ਲਿਆ ਸਕਦਾ ਹਾਂ ਇਥੇ ਤੁਹਾਨੂੰ ਉਲਝਾਉਣ ਲਈ । ਪਰ ਮੇਰਾ ਇਹ ਕੰਮ ਨਹੀਂ । ਇਹ ਸਿੱਖ ਵਿਰੋਧੀ ਲੋਕਾਂ ਨੂੰ ਹੀ ਫਬਦੀਆਂ ਨੇ ਗੱਲਾਂ ।
ਸੋ ਪਿਆਰੇ ਖਾਲਸਾ ਜੀ, ਗੁਰਬਾਣੀ ਪੜ੍ਹ ਕੇ ਇਨ੍ਹਾਂ ਦੇ ਉੱਤਰ ਸੁਭਾਵਿਕ ਹੀ ਮਿਲ ਜਾਂਦੇ ਹਨ । ਚੰਡੀ ਚਰਿਤ੍ਰ ਉਕਤਿ ਬਿਲਾਸ 'ਚ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਵੀ ਦੱਸ ਦਿੱਤਾ ਹੈ । ਪਰ ਪਤਾ ਤਾ ਤਾਂ ਚੱਲੇ ਜੇਕਰ ਆਪਾਂ ਕਦੇ ਇਹ ਬਾਣੀ ਪੜ੍ਹੀ ਹੋਵੇ । ਆਪਾਂ ਤਾਂ ਬਸ ਕਿਹੜੀ ਗੁਰਬਾਣੀ ਹੈ ਕਿਹੜੀ ਨਹੀਂ 'ਚ ਹੀ ਉਲਝ ਕੇ ਰਹਿ ਗਏ ਹਾਂ । 'ਬੈਰ ਬਢਾਇ ਲਰਾਇ ਸੁਰਾਸੁਰ ਆਪਹ ਦੇਖਤ ਬੈਠ ਤਮਾਸਾ ॥੧॥' ਸੋ ਉਹ ਪ੍ਰਮਾਤਮਾ ਲੜਾਉਂਦਾ ਵੀ ਆਪੇ ਹੈ ਤੇ ਬਚਾਉਂਦਾ ਵੀ ਆਪੇ ਹੈ । ਇਹ ਉਸਦੀ ਇਕ ਖੇਡ ਹੈ ਜਿਸ 'ਚ ਦੋ ਧਿਰਾਂ ਬਣਾਈਆਂ ਗਈਆਂ ਹਨ ਚਾਹੇ ਉਹ ਚੰਗੇ ਗੁਣ ਹੋਣ ਜਾਂ ਮਾੜੇ, ਚੰਗਾ ਇਨਸਾਨ ਜਾਂ ਮਾੜਾ, ਪ੍ਰਕਾਸ਼ ਜਾਂ ਹਨ੍ਹੇਰਾ, ਆਦਿ ।
ਅ)    ਸ਼ਸਤਰਾਂ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ । ਪਰ ਥੋੜ੍ਹਾ ਜਾ ਹੋਰ ਵਿਸਤਾਰ ਨਾਲ ਗੱਲ ਕਰ ਸਕਦੇ ਹਾਂ । ਕਾਲੇ ਮੁਤਾਬਕ ਸ਼ਸਤਰ ਆਪਣੇ ਆਪ 'ਚ ਕੁਝ ਨਹੀਂ ਕਰ ਸਕਦਾ, ਫਿਰ ਇਸਦੀ ਪੂਜਾ ਕਿਉਂ । ਅੱਜ ਕੱਲ ਦੇ ਪ੍ਰਚਾਰਕਾਂ ਦੀ ਵੀ ਇਹੋ ਹੀ ਸ਼ਬਦਾਵਲੀ ਹੈ ਪਰ ਉਹ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਲਈ ਵਰਤਦੇ ਨੇ ।
ਦੇਖਿਆ ਕਿੱਥੋਂ ਸ਼ੁਰੂ ਹੋਈ ਗੱਲ ਤੇ ਕਿਥੇ ਪਹੁੰਚ ਗਈ ? ਪਹਿਲਾਂ ਹਥਿਆਰ ਤੇ ਹੁਣ ਗੁਰਬਾਣੀ ।
ਇਨ੍ਹਾਂ ਦਾ ਮਕਸਦ ਹੀ ਇਹ ਸੀ । ਮੈਨੂੰ ਯਾਦ ਹੈ ਕਿ ਇਕ ਪ੍ਰੋਫੈਸਰ ਨੇ ਬਹੁਤ ਸਾਲ ਪਹਿਲਾਂ ਆਪਣੀ ਵੀਚਾਰ ਰੱਖਦੇ ਹੋਏ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੇ, ਜੋ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਮੰਨਦੇ, ਇਹ ਆਉਣ ਵਾਲੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਕਿੰਤੂ ਪ੍ਰੰਤੂ ਕਰਨਗੇ । ਉਸਦੀ ਇਹ ਗੱਲ ਸੱਚ ਸਿੱਧ ਹੋਈ । ਸੋਚੋ ਕੱਲ ਨੂੰ ਜੇਕਰ ਇਹ ਕਹਿ ਤਾ ਕਿ ਗੁਰੂ ਗ੍ਰੰਥ ਸਾਹਿਬ 'ਚ ਆਪਣੇ ਆਪ 'ਚ ਕੋਈ ਸ਼ਕਤੀ ਨਹੀਂ ਫਿਰ ਇਸਦੀ ਪੂਜਾ ਕਿਉਂ । ਕੀ ਉੱਤਰ ਦੇਵਾਂਗੇ ਆਪਾਂ ?
'ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥' ਇਹ ਰਿਹਾ ਆਪਣਾ ਉੱਤਰ । ਓਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਨੇ ਕਿਹਾ ਹੈ 'ਜਿਤੇ ਸਸਤ੍ਰ ਨਾਮੰ ॥ ਨਮਸਕਾਰ ਤਾਮੰ ॥' ਕਈ ਸੱਜਣਾਂ ਤੋਂ ਇਹ ਵੀ ਸੁਣਿਆ ਹੈ ਕਿ ਓਹ ਪ੍ਰਮਾਤਮਾ ਜੋ ਇਨ੍ਹਾਂ ਸ਼ਸਤਰਾਂ ਰਾਹੀ ਸਹਾਇਤਾ ਕਰਦਾ ਹੈ ਉਸਨੂੰ ਨਮਸਕਾਰ ਹੈ । ਹੁਣ ਜੇਕਰ ਕੋਈ ਸੱਜਣ ਆ ਕਰ ਕਹੇ ਕਿ ਗੁਰਬਾਣੀ ਨਿਰੰਕਾਰ ਕਿਵੇਂ ਹੋ ਸਕਦੀ ਹੈ ਕਿਉਂਕਿ ਇਹ ਤਾਂ ਆਕਾਰ ਰੂਪ ਹੈ, ਸੋ ਇਹ ਗ਼ਲਤ ਹੈ । ਇਹੀ ਕਾਲੂ ਨੇ ਕੀਤਾ ਹੈ ਇਥੇ ਸ਼ਸਤਰਾਂ ਬਾਰੇ । ਇਸਦੀ ਵੀਚਾਰ ਪਹਿਲਾਂ ਕਰ ਆਏ ਹਾਂ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿੱਚ ।
)        ਮੈਂ ਬਹੁਤਾ ਹੈਰਾਨ ਹੁੰਦਾ ਹਾਂ ਇਨ੍ਹਾਂ ਮੂਰਖ਼ਾਂ ਦੀਆਂ ਲਿਖਤਾਂ ਪੜ੍ਹ ਕੇ । ਤੇ ਮੈਨੂੰ ਹਾਸਾ ਵੀ ਬਹੁਤ ਆਉਂਦਾ ਵਾ ਇਨ੍ਹਾਂ ਲੋਕਾਂ ਤੇ । ਕਾਲੂ ਮੁਤਾਬਿਕ ਹੁਣ ਹਾਈਡਰੋਜਨ ਬੰਬ ਤੇ ਮਿਸਾਈਲਾਂ ਹਨ, ਹੁਣ ਤਲਵਾਰਾਂ ਦੀ ਕੀ ਲੋੜ ਹੈ । ਜੇਕਰ ਇਸਨੂੰ ਪਤਾ ਹੁੰਦਾ ਇਤਿਹਾਸ ਦਾ ਜਿਸਨੂੰ ਇਨ੍ਹਾਂ ਵਰਗੇ ਮੂਰਖ਼ ਨਕਾਰ ਰਹੇ ਨੇ ਤਾਂ ਇਹੋ ਜਿਹੀ ਗੱਲ ਦਿਮਾਗ਼ 'ਚ ਉਪਜਣੀ ਹੀ ਨਹੀਂ ਸੀ । ਖਾਲਸੇ ਨੇ ਜਦੋਂ ਵੀ ਜੰਗ ਕੀਤਾ ਸਮੇਂ ਦੇ ਹਥਿਆਰਾਂ ਨਾਲ ਹੀ ਕੀਤਾ । ਕਿਹੜੀ ਇਹੋ ਜਿਹੀ ਜੰਗ ਹੈ ਜਿਸ ਵਿੱਚ ਖਾਲਸਾ ਬੰਦੂਕਾਂ ਦੇ ਜਵਾਬ 'ਚ ਕ੍ਰਿਪਾਨ ਲੈ ਕਰ ਜੰਗ ਕਰਨ ਗਿਆ ? ਜਦ ਹਜੇ ਰਿਵਾਜ ਨਹੀਂ ਚੱਲਿਆ ਸੀ ਬੰਦੂਕਾਂ ਦਾ ਤੇ ਕੋਈ ਕੋਈ ਸਾਸ਼ਕ ਹੀ ਰੱਖਦਾ ਸੀ, ਓਹ ਇਕ ਅਲੱਗ ਗੱਲ ਹੈ । ਸਮੇਂ ਅਨੁਸਾਰ ਖਾਲਸੇ ਨੇ ਨਵੇਂ ਹਥਿਆਰ ਵੀ ਰੱਖੇ, ਪਰ ਹਾਂ ਇਹ ਵੀ ਜ਼ਰੂਰ ਹੈ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੀ ਹੋਈ ਕ੍ਰਿਪਾਨ ਨਹੀਂ ਵਿਸਾਰੀ । ਇਹ ਹੁੰਦੀ ਹੈ ਸਿੱਖੀ । ਅੱਜ ਦੇ ਜ਼ਮਾਨੇ 'ਚ ਕਾਰਾਂ ਤੇ ਜਹਾਜ ਵੀ ਹਨ, ਪਰ ਕਈ ਸਿੰਘ ਅਜੇ ਵੀ ਘੋੜੇ ਰੱਖਦੇ ਨੇ ਕਿਉਂਕਿ ਇਹ ਖਾਲਸੇ ਦਾ ਪੁਰਾਤਨ ਵਿਰਸਾ ਹੈ ਜੋ ਨਵੇਂ ਯੁਗ ਦੇ ਮੁਤਾਬਿਕ ਬਦਲਿਆ ਨਹੀਂ ਜਾ ਸਕਦਾ ।
'ਸਦੀਵੀਂ ਸੱਚ' ਕਦੇ ਵੀ ਇਤਿਹਾਸ ਨਾਲ ਮੁਲਾਂਕਣ ਕਰ ਕੇ ਨਹੀਂ ਦੇਖਿਆ ਜਾ ਸਕਦਾ । ਕੋਈ ਜੇ 'ਕੇਤੇ ਜੁਗ ਵਰਤੇ ਗੁਬਾਰੈ ॥ ਤਾੜੀ ਲਾਈ ਅਪਰ ਅਪਾਰੈ ॥ ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥੧॥' ਤੁਕਾਂ ਨੂੰ ਕਹੇ ਕਿ ਗ਼ਲਤ ਨੇ ਕਿਉਂਕਿ ਹੁਣ ਤਾਂ ਪਸਾਰਾ ਪਸਰ ਗਿਆ ਹੈ ਤਾਂ ਉਹ ਇਨਸਾਨ ਇਕ ਮੰਦਬੁੱਧੀ ਵਾਲਾ ਹੈ ਜਿਸਨੂੰ ਇਤਿਹਾਸ ਤੇ ਵਰਤਮਾਨ 'ਚ ਭਿੰਨਤਾ ਦਾ ਨਹੀਂ ਪਤਾ । ਨਾਲੇ ਗੁਰੂ ਸਾਹਿਬਾਨ ਨੇ ਕਿਤੇ ਵੀ ਨਹੀਂ ਲਿਖਿਆ ਕਿ ਸਿੱਖ ਇਕੱਲੇ ਕ੍ਰਿਪਾਨ ਦੇ ਧਾਰਨੀ ਹੋਣ । ਬਾਕੀ ਚਾਹੇ ਦੁਨੀਆਂ ਕਿੰਨੀ ਹੀ ਅੱਗੇ ਚਲੀ ਜਾਵੇ ਪਰ ਨਿਸ਼ਾਨ ਸਾਹਿਬ, ਜੋ ਕੇ ਵਾਹਿਗੁਰੂ ਦਾ ਆਪਣਾ ਝੰਡਾ ਹੈ, ਉਸ 'ਚ ਹਮੇਸ਼ਾ ਹੀ ਸ਼ਸਤਰਾਂ ਦਾ ਨਿਸ਼ਾਨ ਹੋਵੇਗਾ । ਹੁਣ ਦੇ ਸਮੇਂ ਚ ਜੇਕਰ ਨਵੇਂ ਹਥਿਆਰ ਆ ਗਏ, ਕੀ ਇਸਦਾ ਮਤਲਬ ਇਹ ਹੈ ਕਿ ਅੰਮ੍ਰਿਤ ਏ.ਕੇ. ਸੰਤਾਲੀਆਂ ਨਾਲ ਤਿਆਰ ਹੋਵੇ ? ਕੀ ਬੇਵਕੂਫੀਆਂ ਭਰੀਆਂ ਦਲੀਲਾਂ ਨੇ ।
ਹਥਿਆਰਾਂ ਦਾ ਸਤਿਕਾਰ ਖਾਲਸੇ ਦਾ ਪਰਮ ਕਰਤਵ ਮੰਨਿਆ ਜਾਂਦਾ ਹੈ । ਇਤਿਹਾਸ 'ਚ ਇਕ ਸਾਖੀ ਵੀ ਆਉਂਦੀ ਹੈ ਇਸ ਬਾਬਤ ।
ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਸ਼ਸਤਰ ਮਾਂਜਣ ਲਈ ਕਿਹਾ । ਕਈ ਸਿੱਖ ਪੈਰਾਂ ਥੱਲੇ ਸ਼ਸਤਰ ਰੱਖ ਕੇ ਮਾਂਜਣ ਲੱਗੇ । ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਤਾੜਨਾ ਕੀਤੀ ਤੇ ਕਿਹਾ ਕਿ ਸ਼ਸਤਰਾਂ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ । ਕੁਝ ਸਮੇਂ ਬਾਅਦ ਇਕ ਸਿੱਖ ਆ ਕਰ ਕੇ ਗੁਰੂ ਸਾਹਿਬਾਨ ਨੂੰ ਸੂਚਿਤ ਕਰਦਾ ਹੈ ਕਿ ਸਿੱਖ ਤਾਂ ਸ਼ਸਤਰ ਮਾਂਜ ਹੀ ਨਹੀਂ ਰਹੇ, ਸਿਰਫ਼ ਸਿਰ ਤੇ ਰੱਖ ਕੇ ਬੈਠ ਗਏ ਹਨ । ਗੁਰੂ ਸਾਹਿਬ ਨੇ ਜਦ ਇਸਦਾ ਕਾਰਨ ਪੁੱਛਿਆ ਤਾਂ ਰਾਮ ਸਿੰਘ ਨਾਂ ਦੇ ਇੱਕ ਸਿੱਖ ਨੇ ਕਿਹਾ ਕਿ ਸਤਿਕਾਰ ਤਾਂ ਜੀ ਸ਼ਸਤਰਾਂ ਦਾ ਇਸ ਤਰ੍ਹਾਂ ਹੀ ਹੋ ਸਕਦਾ ਹੈ । ਫਿਰ ਗੁਰੂ ਸਾਹਿਬਾਨ ਮੁਸਕਰਾਏ ਉਸਦੀ ਇਹ ਗੱਲ ਸੁਣਕੇ । ਜਦ ਸ਼ਸਤਰ ਸਾਰੇ ਮਾਂਜ ਦਿੱਤੇ ਗਏ ਤਾਂ ਉਨ੍ਹਾਂ ਦੀ ਪੂਜਾ ਕੀਤੀ ਗਈ ।
ਬਾਬਾ ਹਰਨਾਮ ਸਿੰਘ ਧੁੰਮਾ ਹੋਣਾ ਤੋਂ ਇਹ ਸੁਣਿਆ ਸੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਾਰੇ ਸਿੰਘਾਂ ਦੇ ਸ਼ਸਤਰ ਲੈ ਕਰ ਕੇ ਚੌਰ ਕਰਦੇ ਹੁੰਦੇ ਸਨ (ਇਥੇ ਇਹ ਨਹੀਂ ਸਮਝਣਾ ਕਿ ਸ੍ਰੀ ਸਾਹਿਬ ਉਤਾਰੀ ਜਾਂਦੀ ਸੀ । ਨਹੀਂ । ਜਿਹੜੇ ਬਾਕੀ ਦੇ ਸ਼ਸਤਰ ਸਨ ਉਨ੍ਹਾਂ ਦੀ ਗੱਲ ਹੈ ।) ਇਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਸ੍ਰੀ ਸਾਹਿਬ ਨੂੰ ਹਰ ਰੋਜ਼ ਸਾਫ਼ ਕਰਦੇ ਸਨ । ਕਿੰਨੇ ਹੀ ਗੁਰਮੁੱਖ ਨੇ ਜੋ ਸ਼ਸਤਰਾਂ ਦੀ ਬਹੁਤ ਸੇਵਾ ਕਰਦੇ ਨੇ । ਰਹੀ ਗੱਲ ਇਸਨੂੰ ਬ੍ਰਾਹਮਣਵਾਦ ਨਾਲ ਜੋੜਨਾ, ਤਾਂ ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਵੀ ਮੂਰਤੀ ਪੂਜਾ ਨਾਲ ਜੋੜ ਕੇ ਰੱਖ ਦਿੱਤਾ ਹੈ, ਸ਼ਸਤਰ ਤਾਂ ਬਹੁਤ ਦੂਰ ਦੀ ਗੱਲ ਹੈ । ਤੇ ਜੇਕਰ ਹਿੰਦੂ ਲੋਕ ਸ਼ਸਤਰਾਂ ਦੀ ਪੂਜਾ ਕਰਦੇ ਵੀ ਨੇ, ਤਾਂ ਆਪਾਂ ਉਨ੍ਹਾਂ ਵਾਂਙ ਹਿੰਦੂ ਜਾਂ ਬ੍ਰਾਹਮਣਵਾਦੀ ਕਿਵੇਂ ਬਣ ਗਏ ? ਸਿੱਖ ਤਾਂ ੮੪ ਲੱਖ ਜੂਨ ਵੀ ਮੰਨਦੇ ਨੇ ਤੇ ਹਿੰਦੂ ਵੀ, ਕੀ ਇਹ ਵੀ ਬ੍ਰਾਹਮਣਵਾਦ ਹੈ ਫਿਰ ? ਮੂਰਖ਼ ਇਨਸਾਨ ।

ਆਪਣੀ ਮੂਰਖ਼ਤਾ ਨੂੰ ਅੱਗੇ ਲਿਜਾ ਕੇ ਹੁਣ ਕਾਲੂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਚੋਣਵੇਂ ਸ਼ਬਦ ਲੈ ਕਰ ਆਪਣੀ ਛੋਟੀ ਬੁੱਧੀ ਦਾ ਗਿਆਨ ਦੇਵੇਗਾ । ਕਾਸ਼ ਇਨ੍ਹਾਂ ਨੇ ਕਦੇ ਗੁਰਬਾਣੀ ਨੂੰ ਪੜ੍ਹਿਆ ਹੁੰਦਾ । ਪਰ ਪੜ੍ਹ ਲਿਖ ਕੇ ਵੀ ਕੀ ਖੱਟ ਲੈਣਾ ਸੀ ਇਨ੍ਹਾਂ ਨੇ । ਪੈਸੇ ਦਾ ਨਸ਼ਾ ਹੀ ਏਦਾ ਦਾ ਹੈ । ਪੈਸੇ ਨੂੰ ਦੇਖ ਕੇ ਤਾਂ ਵੱਡੇ ਵੱਡੇ ਲੋਕਾਂ ਨੇ ਆਪਣੀ ਜ਼ਿੰਦਗੀ ਖ਼ਰਾਬ ਕਰ ਲਈ ।
ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਿੱਖੀ ਤੋਂ ਲਾਂਭੇ ਜਾਣ ਦਾ ਮੁੱਖ ਕਾਰਨ ਪੈਸਾ ਹੀ ਹੁੰਦਾ ਹੈ । ਜੋ ਖ਼ਰੀਦੇ ਜਾ ਚੁੱਕੇ ਪ੍ਰਚਾਰਕ ਜਾਂ ਕੋਈ ਲਿਖਾਰੀ ਹੈ ਉਸ ਕੋਲ ਹੋਰ ਕੋਈ ਵੀ ਕਾਰਨ ਨਹੀਂ ਹੋ ਸਕਦਾ ਸਿੱਖੀ ਦਾ ਘਾਣ ਕਰਨ ਦਾ ਬਿਨਾਂ ਪੈਸਿਆਂ ਤੋਂ । ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਬਹੁਤ ਵਾਰੀ ਜਿਕਰ ਵੀ ਕੀਤਾ ਹੈ ਕਿ ਪੈਸਾ ਜਾਂ ਦੁਨਿਆਵੀ ਪਦਾਰਥ ਦਾ ਕੋਈ ਵੀ ਲਾਭ ਨਹੀਂ ਹੈ ਮਰਨ ਤੋਂ ਬਾਅਦ । ਸਮਾਂ ਤਾਂ ਇਹੋ ਜਿਹਾ ਆ ਗਿਆ ਹੈ ਕਿ ਜਨਮ-ਮਰਨ ਦੇ ਚੱਕਰ ਨੂੰ ਹੀ ਨਕਾਰ ਦਿੱਤਾ ਗਿਆ ਹੈ, ਅਖੇ ਜੀ ਸਾਨੂੰ ਨਹੀਂ ਪਤਾ ਕਿ ਅਗਲਾ ਜਾਂ ਪਿਛਲਾ ਜਨਮ ਹੁੰਦਾ ਹੈ ਜਾਂ ਨਹੀ । ਗੁਰੂ ਸਾਹਿਬਾਨ ਨੇ ਤਾਂ ਦੱਸ ਤਾ ਆਪਾਂ ਨੂੰ ਗੁਰਬਾਣੀ ਰਾਹੀ । ਪਰ ਇਨ੍ਹਾਂ ਅਨਪੜ੍ਹਾਂ ਨੇ ਇਹ ਕਹਿ ਛੱਡਿਆ ਕਿ ਮਨੁੱਖੀ ਅਕਲ ਨੂੰ ਹੀ ਜਨਮ ਮਰਨ ਕਿਹਾ ਹੈ, ਇਸ ਤੋਂ ਛੁੱਟ ਹੋਰ ਕੁਝ ਵੀ ਨਹੀਂ ।
ਆਉ ਅੱਗੇ ਕਾਲੇ ਦੀਆਂ ਲਿਖੀਆਂ ਹੋਈਆਂ ਬੱਚਿਆਂ ਵਾਲੀਆਂ ਗੱਲਾਂ ਪੜ੍ਹੀਏ ।

ਗੁਰਬਾਣੀ ਦੀ ਕਸਵੱਟੀ:
)       ਗੁਰਬਾਣੀ ਨੂੰ ਸਮਝਣਾ ਕੋਈ ਆਮ ਇਨਸਾਨ ਦੀ ਗੱਲ ਨਹੀਂ ਹੁੰਦੀ । ਜੇ ਕਿਸੇ ਨੂੰ ਗੁਰਬਾਣੀ ਦੀਆਂ ਮੋਟੀਆਂ ਮੋਟੀਆਂ ਗੱਲਾਂ ਦਾ ਹੀ ਨਹੀਂ ਪਤਾ ਤਾਂ ਗੂੰਝ ਵਿਚਾਰਾਂ ਕਰਨ ਤੋਂ ਉਹ ਇਨਸਾਨ ਅਸਮਰਥ ਜਾਪਦਾ ਹੈ । ਪ੍ਰਮਾਤਮਾ ਕਣ ਕਣ 'ਚ ਵਿਆਪਕ ਹੈ, ਪਰ ਆਉਣ ਵਾਲੀਆਂ ਗੁਰ-ਨਿੰਦਕਾਂ ਦੀਆਂ ਪੀੜੀਆਂ ਨੇ ਸ਼ਾਇਦ ਇਹ ਵੀ ਬਦਲ ਦੇਣਾ ਹੈ ਜਾਂ ਇਸਦੇ ਅਰਥ ਆਪਣੀ ਬੁੱਧੀ ਅਨੁਸਾਰ ਕਰਨਗੇ । ਹੇਠ ਲਿਖੀਆਂ ਪੰਕਤੀਆਂ ਆਪਾਂ ਪੜ੍ਹ ਸਕਦੇ ਹਾਂ ਜਿਥੇ ਗੁਰੂ ਸਾਹਿਬਾਨਾਂ ਨੇ ਕਿਹਾ ਕਿ ਉਹ ਪ੍ਰਮਾਤਮਾ ਹਰ ਕਿਸੇ 'ਚ ਮੌਜੂਦ ਹੈ ।
੧.   ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥ ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥ – ਅੰਗ ੧੩੧੩
੨.   ਜੋਗੀ ਅੰਦਰਿ ਜੋਗੀਆ ॥ ਤੂੰ ਭੋਗੀ ਅੰਦਰਿ ਭੋਗੀਆ ॥ ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥ – ਅੰਗ ੭੧
੩.   ਕਤਹੂੰ ਸੁਚੇਤ ਹੁਇਕੈ ਚੇਤਨਾ ਕੋ ਚਾਰ ਕੀਓ ਕਤਹੂੰ ਅਚਿੰਤ ਹੁਇਕੈ ਸੋਵਤ ਅਚੇਤ ਹੋ ॥
ਕਤਹੂੰ ਭਿਖਾਰੀ ਹੁਇਕੈ ਮਾਂਗਤ ਫਿਰਤ ਭੀਖ ਕਹੂੰ ਮਹਾ ਦਾਨ ਹੁਇਕੈ ਮਾਂਗਿਓ ਧਨ ਦੇਤ ਹੋ ॥
ਕਹੂੰ ਮਹਾਂ ਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾਂ ਰਾਜਨ ਤੇ ਛੀਨ ਛਿਤ ਲੇਤ ਹੋ ॥
ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ॥੧॥੧੧॥
ਕਹੂੰ ਜੱਛ ਗੰਧ੍ਰਬ ਉਰਗ ਕਹੂੰ ਬਿਦਿਆਧਰ ਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ ॥
ਕਹੂੰ ਹੁਇਕੈ ਹਿੰਦੂਆ ਗਾਇਤ੍ਰੀ ਕੋ ਗੁਪਤ ਜਪਿਓ ਕਹੂੰ ਹੁਇਕੈ ਤੁਰਕਾ ਪੁਕਾਰੇ ਬਾਂਗ ਦੇਤ ਹੋ ॥
ਕਹੂੰ ਕੋਕ ਕਾਬ ਹੁਇਕੈ ਪੁਰਾਨ ਕੋ ਪੜਤ ਮਤ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ ॥
ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ॥੨॥੧੨॥
ਕਹੂੰ ਦੇਵਤਾਨ ਕੇ ਦਿਵਾਨ ਮੈ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ॥
ਕਹੂੰ ਇੰਦ੍ਰ ਰਾਜਾ ਕੋ ਮਿਲਤ ਇੰਦ੍ਰ ਪਦਵੀ ਸੀ ਕਹੂੰ ਇੰਦ੍ਰ ਪਦਵੀ ਛਿਪਾਇ ਛੀਨ ਲੇਤ ਹੋ ॥
ਕਤਹੂੰ ਬਿਚਾਰ ਅਬਿਚਾਰ ਕੋ ਬਿਚਾਰਤ ਹੋ ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ ॥
ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ ॥੩॥੧੩॥ – ਅਕਾਲ ਉਸਤਤ
ਇਸ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਪ੍ਰਮਾਤਮਾ ਹੀ ਹੈ ਹੋਰ ਕੁਝ ਵੀ ਨਹੀਂ ਹੈ ਇਸ ਦੁਨੀਆਂ 'ਚ । ਪਰ ਇਸ ਵਿੱਚ ਵੀ ਕੋਈ ਸੰਸਾ ਨਹੀਂ ਹੋਣਾ ਚਾਹੀਦਾ ਕਿ ਆਪਾਂ ਨੂੰ ਜੋ ਦਿੱਖ ਰਿਹਾ ਹੈ ਇਸ ਦੁਨੀਆਂ ', ਖ਼ਾਸ ਕਰਕੇ ਮੇਰੇ ਵਰਗੇ ਆਮ ਇਨਸਾਨਾਂ ਨੂੰ, ਇਹ ਇਕ ਅਦ੍ਰਿਸ਼ ਦੁਨੀਆਂ ਤੋਂ ਅਲੱਗ ਦਾ ਦ੍ਰਿਸ਼ ਹੈ । ਜਦੋਂ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਆਪਾਂ ਉਸ ਨਾਲ ਇੱਕ ਮਿੱਕ ਹੋ ਜਾਂਦੇ ਹਾਂ ਤਾਂ ਦੁਨੀਆਂ ਇਕ ਅਲੱਗ ਨਜ਼ਰ ਤੋਂ ਦਿੱਖਦੀ ਹੈ । ਕਦੀ ਕਦੀ ਓਹ ਬ੍ਰਹਮ ਕੇ ਬੇਤੇ ਵੀ ਆਮ ਲੋਕਾਂ ਜਿਹਾ ਵਰਤਾਉ ਕਰਦੇ ਨੇ, ਇਹ ਗੱਲ ਛੁਪਾਉਣ ਲਈ । 'ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥' – ਅੰਗ ੭੧੮
ਪ੍ਰਮਾਤਮਾ ਆਪਣੇ ਭਗਤਾਂ ਦੀ ਬਹੁਤ ਕਠਿਨ ਪ੍ਰੀਖਿਆ ਲੈਂਦਾ ਹੈ । ਕਦੇ ਕਦੇ ਤਾਂ ਆਦਮੀ ਦਾ ਵਿਸ਼ਵਾਸ ਹੀ ਟੁੱਟਣ ਕੰਢੇ ਆ ਖਲੋਂਦਾ ਹੈ । ਪਰ ਕਈ ਇਹੋ ਜਿਹੇ ਸੂਰਮੇ ਭਗਤ ਹੁੰਦੇ ਨੇ (ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ – ਅੰਗ ੬੭੯) ਜੋ ਆਪਣੇ ਮਨ ਨੂੰ ਮਾਰ ਕਰਕੇ ਭਗਤੀ 'ਚ ਲੀਨ ਰਹਿੰਦੇ ਨੇ । ਕਈ ਮੇਰੇ ਵਰਗੇ ਦਲਿੱਦਰ ਅੰਮ੍ਰਿਤ ਵੇਲੇ ਨੂੰ ਹੀ ਨਹੀਂ ਸਾਂਭਦੇ । ਸਵੇਰੇ ਜਦ ਸੂਰਜ ਟੀਸੀਆਂ ਤੇ ਚੜ੍ਹ ਜਾਂਦਾ ਹੈ ਫਿਰ ਚਾਹ ਪਾਣੀ ਛਕਦੇ ਨੇ ਬਿਨਾਂ ਇਸ਼ਨਾਨ ਕੀਤੇ ਜਾਂ ਬਾਣੀ ਪੜ੍ਹੇ । ਜਦੋਂ ਆਪਾਂ ਗੱਲ ਕਰਦੇ ਹਾਂ ਉਨ੍ਹਾਂ ਗੁਰਮੁਖਾਂ ਦੀ ਜੋ ਭਗਤੀ 'ਚ ਲੀਨ ਰਹਿੰਦੇ ਨੇ ਸਵੇਰੇ ਸ਼ਾਮ, ਉਨ੍ਹਾਂ ਨੂੰ ਪ੍ਰਮਾਤਮਾ ਫਿਰ ਆਪ ਦਰਸ਼ਨ ਦਿੰਦੇ ਨੇ ।
੧.   ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥ – ਅੰਗ ੭੨੬
੨.   ਦਰਸਨ ਕਉ ਲੋਚੈ ਸਭੁ ਕੋਈ ॥ ਪੂਰੈ ਭਾਗਿ ਪਰਾਪਤਿ ਹੋਈ ॥ – ਅੰਗ ੭੪੫
੩.   ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥ – ਅੰਗ ੭੭੭
੪.   ਕਰਿ ਕਿਰਪਾ ਅਰਦਾਸਿ ਸੁਣੀਜੈ ॥ ਅਪਣੇ ਸੇਵਕ ਕਉ ਦਰਸਨੁ ਦੀਜੈ ॥ – ਅੰਗ ੮੯੬
ਇਥੇ ਗੁਰੂ ਸਾਹਿਬ ਆਪ ਦਸ ਰਹੇ ਨੇ ਕਿ ਪ੍ਰਮਾਤਮਾ ਆਪਣੇ ਦਰਸ਼ਨ ਦਿੰਦਾ ਹੈ ਆਪਣੇ ਭਗਤਾਂ ਨੂੰ । ਪਰ ਏਜੰਸੀ-ਭਗਤ ਜੀ ਕਹਿ ਰਹੇ ਨੇ ਕਿ ਪ੍ਰਮਾਤਮਾ ਨੇ ਅੱਜ ਤੱਕ ਕਿਸੇ ਨੂੰ ਸਾਖਸ਼ਾਤ ਦਰਸ਼ਨ ਨਹੀਂ ਦਿੱਤੇ । ਵਾਹ ਬਈ, ਇਹ ਖੋਜ ਹੈ ਕਾਲੂ ਦੀ । ਵਾਰੇ ਵਾਰੇ ਜਾਈਏ ਇਹੋ ਜੀ ਖੋਜ ਦੇ ਜਿਸਨੇ ਹਜੇ ਸਿੱਖੀ ਦੀ ਪਹਿਲੀ ਕਲਾਸ ਦਾ ਅਧਿਐਨ ਵੀ ਨਹੀਂ ਕੀਤਾ । ਇਸ ਦੇ ਲਈ ਜੋ ਤੁਕ ਉਸਨੇ ਦਿੱਤੀ ਹੈ ਓਹ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੈ । 'ਸਿਧ ਸਮਾਧ ਸਾਧ ਕਰ ਹਾਰੇ ਕਯੋਹੂੰ ਨ ਦੇਖਨ ਪਾਏ ॥੧॥' ਇਥੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਉਹ ਪ੍ਰਮਾਤਮਾ ਮਾਨਸ ਨਹੀਂ ਹੈ ਜਿਸਦੀ ਕੋਈ ਸ਼ਕਲ ਹੋਵੇ, ਜਿਸਦਾ ਧਿਆਨ ਆ ਸਕੇ, ਓਹ ਪ੍ਰਮਾਤਮਾ ਪ੍ਰਕਾਸ਼ ਸਰੂਪ ਹੈ । ਇਹ ਸ਼ਬਦ ਸ਼ੁਰੂ ਹੁੰਦਾ ਹੈ ਇਸ ਸਤਰ ਤੋਂ 'ਸੋ ਕਿਮ ਮਾਨਸ ਰੂਪ ਕਹਾਏ ॥' ਇਸ ਤੋਂ ਬਾਅਦ 'ਚ ਗੁਰੂ ਸਾਹਿਬ ਉਦਾਹਰਣਾਂ ਦਿੰਦੇ ਹਨ । ਇਸ ਗੱਲ ਨੂੰ ਕਿਧਰ ਨੂੰ ਲੈ ਗਿਆ ਕਾਲੂ !
ਖੰਡੇ ਬਾਰੇ ਵੀ ਜ਼ਿਕਰ ਕੀਤਾ ਜਾਵੇ ਥੋੜ੍ਹਾ ਜਾ ਕਿਉਂਕਿ ਘੱਟ ਬੁੱਧੀ ਹੋਣ ਕਾਰਨ ਕਾਲੇ ਨੇ ਕੁਝ ਹੋਰ ਹੀ ਅਰਥ ਕਰ ਦਿੱਤੇ ਨੇ । ਚੰਡੀ ਦੀ ਵਾਰ ਵਿੱਚ ਗੁਰੂ ਸਾਹਿਬ ਲਿਖਦੇ ਨੇ 'ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥' ਇਥੇ 'ਖੰਡਾ' ਜੋ ਹੈ ਓਹ ਹੈ ਮਾਇਆ ਜਾਂ ਅਕਾਲ ਸ਼ਕਤੀ ਕਹਿ ਲਵੋ । ਜਪੁ ਜੀ ਸਾਹਿਬ 'ਚ ਵੀ ਇਹ ਆਉਂਦਾ ਹੈ । 'ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥' ਇਥੇ 'ਮਾਈ' ਦੇ ਅਰਥ ਮਾਇਆ ਨੇ । ਸੋ ਇਹ ਓਹ ਮਾਇਆ ਹੈ ਜਿਸ 'ਚ ਪ੍ਰਮਾਤਮਾ ਦਾ ਪ੍ਰਕਾਸ਼ ਪੈਣ ਨਾਲ ਇਸ ਸਾਰੀ ਸ੍ਰਿਸਟੀ ਦੀ ਰਚਨਾ ਹੋਈ ਹੈ । 'ਆਪੇ ਸਕਤੀ ਸਬਲੁ ਕਹਾਇਆ ॥' - ਅੰਗ ੧੦੮੧
ਜੇਕਰ ਆਪਾਂ ਕਾਲੇ ਦੀ ਲਿਖਤ ਦੇਖੀਏ ਉਸ ਵਿੱਚ ਜੋ ਉਸਨੇ ਜਬਲੀ ਮਾਰੀ ਹੈ ਓਹ ਇਹ ਹੈ ਕਿ ਖੰਡਾ ਜੋ ਹੈ ਓਹ ਇਨਸਾਨ ਦਾ ਬਣਾਇਆ ਹੋਇਆ ਹੈ । ਸੋ ਇਸਦੀ ਪੂਜਾ ਨਹੀਂ ਕਰਨੀ ਚਾਹੀਏ । ਚਾਹੇ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੇ ਬਣਾਈਆਂ ਨੇ, ਫਿਰ ਵੀ ਪ੍ਰਮਾਤਮਾ ਦਾ ਵਾਸ ਹੈ ਉਸ ਵਿਚ ।
ਅ)    ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਮਨੁੱਖੀ ਬੁੱਧੀ ਨਾਲ ਦੇਖਣ ਵਾਲੀ ਚੀਜ਼ ਨਾਸਵੰਤ ਹੈ । ਪਰ ਪ੍ਰਮਾਤਮਾ ਦੀ ਓਹ ਜੋਤਿ ਜੋ ਹਰ ਇੱਕ 'ਚ ਹੈ ਓਹ ਨਾਸਵੰਤ ਨਹੀਂ ਹੈ । ਚਾਹੇ ਕੋਈ ਮਨੁੱਖ ਹੋਵੇ ਜਾਂ ਜਾਨਵਰ, ਸਾਰਿਆ 'ਚ ਪ੍ਰਮਾਤਮਾ ਦੀ ਜੋਤਿ ਕੰਮ ਕਰ ਰਹੀ ਹੁੰਦੀ ਹੈ । ਇਹ ਓਹ ਜੋਤਿ ਹੈ ਜੋ ਆਪਾਂ ਸਾਰਿਆਂ ਨੂੰ ਚੱਲਣ ਫਿਰਨ ਜਾਂ ਗੱਲ ਕਰਨ ਜਾਂ ਸੋਚਣ ਆਦਿ 'ਚ ਸਹਾਈ ਹੁੰਦੀ ਹੈ । ਜਦ ਇਹ ਜੋਤਿ ਖਿੱਚ ਲਈ ਜਾਂਦੀ ਹੈ ਓਦੋਂ ਕੋਈ ਵੀ ਇਨਸਾਨ ਕੁਝ ਨਹੀਂ ਕਰ ਸਕਦਾ ।
੧.   ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ - ਅੰਗ ੭੯੭
ਇਹ ਜੋਤਿ ਜੋ ਹੈ ਇਹ ਨਾਸਵੰਤ ਨਹੀਂ ਹੈ । ਇਸਨੂੰ ਹੀ ਗੁਰੂ ਸਾਹਿਬ ਹਰ ਇੱਕ ਦੇ ਵਿੱਚ ਦੱਸ ਕੇ ਨਮਸਕਾਰ ਕਰਦੇ ਨੇ ।
੨.   ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ ॥ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ ॥
ਨਮੋ ਅੰਧਕਾਰੇ ਨਮੋ ਤੇਜ ਤੇਜੇ ॥ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥੧੮੫॥
ਇਹੀ ਜੋਤਿ ਜੋ ਅਕਾਲ ਸ਼ਕਤੀ ਹੈ ਜਿਸਦਾ ਕੋਈ ਵੀ ਸ਼ਰੀਰ ਨਹੀਂ ਹੈ, ਜੋ ਖ਼ੁਦ ਪ੍ਰਮਾਤਮਾ ਹੈ, ਇਹ ਸ਼ਸਤਰਾਂ ਦੇ ਵਿੱਚ ਭੀ ਹੈ । ਗੁਰੂ ਸਾਹਿਬ ਦੀ ਓਸ ਜੋਤਿ ਨੂੰ ਪ੍ਰਣਾਮ ਹੈ । ਕੁਝ ਕੁ ਸ਼ਰਾਰਤੀ ਲੋਕਾਂ ਨੇ ਉੱਪਰ ਦਿੱਤੀਆਂ ਜਾਪੁ ਸਾਹਿਬ ਦੀਆਂ ਪੰਕਤੀਆਂ ਦੇ ਇਹ ਅਰਥ ਕਰ ਦਿੱਤੇ ਕਿ ਗੁਰੂ ਸਾਹਿਬ ਸੂਰਜ ਜਾਂ ਚੰਦਰਮਾ ਨੂੰ ਮੱਥਾ ਟੇਕ ਰਹੇ ਨੇ । ਇਹੀ ਲੋਕ ਹਨ ਜੋ ਇਹ ਕਹਿੰਦੇ ਵੀ ਸੁਣੇ ਜਾਂਦੇ ਨੇ ਕਿ ਅਕਾਲ ਸ਼ਕਤੀ ਕੋਈ ਦੇਵੀ ਹੈ । ਜਿਨ੍ਹਾਂ ਨੂੰ ਪ੍ਰਮਾਤਮਾ ਅਤੇ ਉਸਦੀ ਸ਼ਕਤੀ ਦਾ ਹੀ ਨਹੀਂ ਪਤਾ ਓਹ ਵਿਚਾਰੇ ਕਿੱਥੋਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝ ਸਕਦੇ ਨੇ । ਇਥੇ ਤਾਂ ਕਈ ਥਾਂ ਲਿਖਿਆ ਮਿਲ ਜਾਵੇਗਾ ਉਸ ਅਕਾਲ ਸ਼ਕਤੀ ਬਾਰੇ ਜਿਸਨੂੰ ਲੋਕ ਦੇਵੀ ਸਮਝ ਕੇ ਗੁਰੂ ਸਾਹਿਬ ਨੂੰ ਦੇਵੀ-ਪੂਜਕ ਬਣਾਉਣ ਤੇ ਤੁਲੇ ਹੋਏ ਹਨ । ਜੋ ਸਿੱਖ ਵਿਕ ਚੁੱਕੇ ਹਨ ਉਹ ਇਸਦਾ ਪ੍ਰਚਾਰ ਕਰਦੇ ਨੇ ਕਿ ਗੁਰੂ ਸਾਹਿਬ ਕਿਸੇ ਦੇਵੀ ਦੀ ਉਸਤਤ ਨਹੀਂ ਕਰ ਸਕਦੇ, ਇਸ ਲਈ ਇਹ ਗੁਰੂ ਸਾਹਿਬਾਨ ਵੱਲੋਂ ਲਿਖੀਆਂ ਗਈਆਂ ਤੁਕਾਂ ਨਹੀਂ ਹਨ । ਕੁਝ ਕੁਝ ਕਰਦੇ ਇਨ੍ਹਾਂ ਲੋਕਾਂ ਨੇ ਪੂਰੀ ਬਾਣੀ ਨੂੰ ਨਕਾਰ ਦਿੱਤਾ ਹੈ ਜੋ ਖ਼ਦਸ਼ਾ ਕਈ ਸਿੰਘਾਂ ਨੇ ਪਹਿਲਾ ਹੀ ਜਣਾ ਦਿੱਤਾ ਸੀ ।
੩.   ਸਰਬ ਜੋਤਿ ਤੇਰੀ ਪਸਰਿ ਰਹੀ ॥ ਜਹ ਜਹ ਦੇਖਾ ਤਹ ਨਰਹਰੀ ॥੧॥ – ਅੰਗ ੮੭੬
੪.   ਜਹ ਜਹ ਦੇਖਾ ਤਹ ਤਹ ਸੁਆਮੀ ॥ ਤੂ ਘਟਿ ਘਟਿ ਰਵਿਆ ਅੰਤਰਜਾਮੀ ॥ – ਅੰਗ ੯੬
ਸਭ ਤੋਂ ਵੱਡੀ ਗੱਲ ਇਹ ਕਿ ਓਹ ਪ੍ਰਮਾਤਮਾ ਦਾ ਜੋ ਝੰਡਾ ਹੈ ਉਸ ਵਿੱਚ ਵੀ ਸ਼ਸਤਰ ਨੇ । ਗੁਰੂ ਸਾਹਿਬ ਨੇ 'ਖੜਗਕੇਤ' ਕਰਕੇ ਵੀ ਉਸ ਪ੍ਰਮਾਤਮਾ ਦਾ ਨਾਉਂ ਲਿਖਿਆ ਹੈ । ਕਾਲੇ ਦੇ ਸਮੇਂ ਤਾਂ ਲੋਕਾਂ ਨੇ ਹਜੇ ਤੱਕ ਚੌਪਈ ਸਾਹਿਬ ਦੀ ਬਾਣੀ ਤੇ ਕਿੰਤੂ ਨਹੀਂ ਕੀਤਾ ਸੀ ਜਿੰਨਾ ਹੁਣ ਦੇ ਲੋਕ ਕਰ ਰਹੇ ਨੇ । ਫਿਰ ਇਸਦੇ ਮਨ ਨੇ ਇਹ ਕਿਉਂ ਨਹੀਂ ਸੋਚਿਆ ?
)        ਏਜੰਸੀ-ਭਗਤ ਦੇ ਅਨੁਸਾਰ ਕਿਸੇ 'ਅੰਨ੍ਹੀ ਸ਼ਰਧਾ' ਨੇ ਖੜਗ ਦਾ ਅਰਥ ਅਕਾਲ ਪੁਰਖ ਕੀਤਾ ਹੈ । ਬਚਿਤ੍ਰ ਨਾਟਕ ਦੀ ਬਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ :
ੴਸਤਿਗੁਰ ਪ੍ਰਸਾਦਿ ॥
ਅਥ ਬਚਿਤ੍ਰ ਨਾਟਕ ਗਿਰੰਥ ਲਿਖਯਤੇ ॥ ਤ੍ਵਪ੍ਰਸਾਦਿ ॥
ਸ੍ਰੀ ਮੁਕਬਾਕ ਪਾਤਸਾਹੀ ੧੦ ॥
ਦੋਹਰਾ ॥
ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤੁ ਚਿਤੁ ਲਾਇ ॥
ਪੂਰਨ ਕਰੌ ਗਿਰੰਥ ਇਹ ਤੁਮ ਮੁਹਿ ਕਰਹੁ ਸਹਾਇ ॥੧॥
ਪਹਿਲੀ ਗੱਲ ਜਿਹੜੀ ਮਨ ਦੇ ਵਿੱਚ ਆਉਂਦੀ ਹੈ ਉਹ ਇਹ ਹੈ ਕਿ ਜੇਕਰ ਇਥੇ ਆਏ ਹੋਏ 'ਖੜਗ' ਪਦ ਨੂੰ ਵਾਚਿਆ ਜਾਵੇ ਤਾਂ ਇਸ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਲਿਖਾਰੀ, ਜੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ, ਖੜਗ ਤੋਂ ਸਹਾਇਤਾ ਮੰਗ ਰਹੇ ਨੇ । ਜੇਕਰ ਖੜਗ ਨੂੰ ਇਕ ਲੋਹੇ ਦੀ ਵਸਤੂ ਕਹਿ ਦਿੱਤਾ ਜਾਵੇ ਇਥੇ ਤਾਂ ਇਸਦਾ ਕੋਈ ਵੀ ਅਰਥ ਨਹੀਂ ਬਣੇਗਾ ਕਿਉਂਕਿ ਇਕ ਲੋਹੇ ਦੀ ਵਸਤੂ ਕਿਸੇ ਤਰੀਕੇ ਨਾਲ ਵੀ ਬਾਣੀ ਲਿਖਣ 'ਚ ਸਹਾਈ ਨਹੀਂ ਹੋ ਸਕਦੀ । ਇਥੇ ਦੋ ਨੁਕਤੇ ਹੋ ਸਕਦੇ ਨੇ ।
੧.   ਖੜਗ ਦਾ ਅਰਥ ਇਥੇ ਪ੍ਰਮਾਤਮਾ ਹੈ ।
੨.   ਖੜਗ ਇੱਕ ਲੋਹੇ ਦਾ ਸ਼ਸਤਰ ਹੈ ਜਿਸ ਵਿਚਲੀ ਜੋਤਿ ਤੋਂ ਸਹਾਇਤਾ ਮੰਗੀ ਗਈ ਹੈ ।
ਗੁਰੂ ਸਾਹਿਬ ਨੇ ਇਹ ਸਾਰੇ ਲਫ਼ਜ਼ ਇਸ ਲਈ ਵਰਤੇ ਤਾਂ ਕੇ ਖਾਲਸੇ 'ਚ ਬੀਰ ਰਸ ਭਰਿਆ ਜਾ ਸਕੇ । ਅੱਜ ਵੀ ਜਦੋਂ ਸ਼ਸਤਰ ਨਾਮ ਮਾਲਾ ਦਾ ਪਾਠ ਜਾਂ ਚੰਡੀ ਦੀ ਵਾਰ ਦਾ ਪਾਠ ਕਰੀਦਾ ਹੈ ਤਾਂ ਸ਼ਰੀਰ ਦੇ ਲੂੰ ਕੰਢੇ ਖੜ੍ਹ ਉੱਠਦੇ ਨੇ ਸ਼ਸਤਰਾਂ ਦੇ ਨਾਮ ਸੁਣਕੇ ਜਾਂ ਯੁੱਧ ਦਾ ਹਾਲ ਸੁਣਕੇ । ਪਰ ਜੇਕਰ ਕਿਸੇ ਸ਼ਰਧਾਹੀਣ ਨੇ ਕਦੇ ਪਾਠ ਹੀ ਨਹੀਂ ਕੀਤਾ ਪਿਆਰ ਨਾਲ ਤਾਂ ਉਸਨੂੰ ਕੀ ਪਤਾ ਲੱਗੇ ਬੀਰ ਰਸ ਦਾ । ਜਿਨ੍ਹਾਂ ਨੇ ਏਜੰਸੀ-ਭਗਤ ਬਣਕੇ ਹੀ ਆਪਣੀ ਜ਼ਿੰਦਗੀ ਗੁਜ਼ਾਰੀ ਹੋਵੇ, ਓਹ ਵਿਚਾਰੇ ਕੁਝ ਨਹੀਂ ਜਾਣ ਸਕਦੇ ਇਸ ਬਾਰੇ । ਨਾਲੇ ਜਦੋਂ ਗੁਰੂ ਸਾਹਿਬਾਨ ਨੇ ਸਭ ਤੋਂ ਉੱਪਰ ਇੱਕ ਓਅੰਕਾਰ ਲਿਖ ਦਿੱਤਾ ਹੈ ਤਾਂ ਓਹ ਕਿਉਂ ਇੱਕ ਤਲਵਾਰ ਤੋਂ ਸਹਾਇਤਾ ਮੰਗਣਗੇ । ਅਕਾਲ ਸ਼ਕਤੀ ਕਰਕੇ ਜਾਨਣਾ ਇੱਕ ਵੱਖਰੀ ਗੱਲ ਹੈ ।
ਪ੍ਰਮਾਤਮਾ ਦੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਪਰ ਭਗਤਾਂ ਉੱਪਰ ਕਰਨ ਵਾਲੇ ਅਤਿਆਚਾਰੀਆਂ ਤੋਂ ਉਸਨੂੰ ਸਖ਼ਤ ਨਫ਼ਰਤ ਹੈ । ਉਸਦਾ ਵੈਰ ਨਹੀਂ ਹੈ ਕਿਸੇ ਖ਼ਾਸ ਨਾਲ, ਪਰ ਆਪਣੇ ਬਣਾਏ ਹੋਏ ਅਸੂਲਾਂ ਤੇ ਚੱਲਣ ਵਾਲੇ ਹੀ ਉਸਨੂੰ ਭਾਉਂਦੇ ਹਨ ।
੧.   ਜੋ ਨਿੰਦਾ ਦੁਸਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚਿ ਜਾਵੈਗੋ ॥੫॥ – ਅੰਗ ੧੩੦੯
੨.   ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥੧॥ – ਅੰਗ ੨੦੧
੩.   ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ – ਅੰਗ ੫੧੭
ਜੇ ਦੇਖਿਆ ਜਾਵੇ ਤਾਂ ਅੱਜ ਦੇ ਪ੍ਰਚਾਰਕ ਵੀ ਕਾਲੂ ਦੀਆਂ ਲਿਖੀਆਂ ਹੋਈਆਂ ਜਬਲੀਆਂ ਤੇ ਹੀ ਚੱਲ ਰਹੇ ਹਨ । ਢੱਡਰੀ ਨੇ ਤਾਂ ਇਹ ਵੀ ਕਹਿਤਾ ਸੀ ਕਿ ਹੁਣ ਤਾਂ ਵੀਚਾਰਾਂ ਦੀ ਲੜਾਈ ਹੈ । ਆਉਣ ਵਾਲੇ ਪ੍ਰਚਾਰਕ ਕ੍ਰਿਪਾਣ ਨਾ ਪਾਉਣ ਤੇ ਵੀ ਜੋਰ ਦੇਣਗੇ । ਕਾਲੇ ਨੇ ਲਿਖਿਆ ਹੈ ਕਿ ਅਕਾਲ ਪੁਰਖ ਜੋ ਦਇਆਲੂ ਹੈ ਉਸਨੂੰ ਸੰਘਾਰ ਕਰਤਾ ਕਿਉਂ ਕਿਹਾ ਗਿਆ ਹੈ । ਪਰ ਆਪਣੇ ਵੱਲੋਂ ਹੀ ਲਿਖੀ ਹੋਈ ਗੁਰਬਾਣੀ ਦੀ ਤੁਕ 'ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥' ਦੇ ਅਨੁਸਾਰੀ ਨਹੀਂ ਹੋ ਰਿਹਾ ਹੈ । ਜੇਕਰ ਪ੍ਰਮਾਤਮਾ ਪਾਲਦਾ ਹੈ ਜੀਵਾਂ ਨੂੰ ਤਾਂ ਸੰਘਾਰ ਵੀ ਓਹੀ ਕਰਦਾ ਹੈ । ਉਸਦਾ ਹੀ ਹੁਕਮ ਚਾਰੋ ਤਰਫ਼ ਚੱਲ ਰਿਹਾ ਹੈ । ਉਸਦੀ ਆਗਿਆ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ।
ਕਾਲੇ ਦੀ ਦਲੀਲ ਅਨੁਸਾਰ ਜੇਕਰ ਪ੍ਰਮਾਤਮਾ ਨੂੰ ਦਇਆਲੂ ਹੀ ਸਮਝਿਆ ਜਾਵੇ ਤਾਂ ਉੱਪਰ ਦਿੱਤੀਆਂ ਪੰਕਤੀਆਂ ਫਿਰ ਗ਼ਲਤ ਸਾਬਿਤ ਹੋ ਜਾਣਗੀਆਂ । ਇਸ ਤਰ੍ਹਾਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਕਿੰਤੂ ਪ੍ਰੰਤੂ ਕੀਤਾ ਜਾ ਸਕਦਾ ਹੈ । ਜਾਂ ਫਿਰ ਆਪਾਂ ਨੂੰ ਸੋਝੀ ਨਹੀਂ ਹੈ ਗੁਰਬਾਣੀ ਦੀ ?
ਬਹੁਤੇ ਪ੍ਰਚਾਰਕ ਜੋ ਗੁਰਮਤਿ ਤੋਂ ਉਲਟ ਪ੍ਰਚਾਰ ਕਰਦੇ ਨੇ ਉਹ ਸਿਰਫ਼ ਸਿੱਕੇ ਦਾ ਇੱਕ ਪਾਸਾ ਹੀ ਦਿਖਾਉਂਦੇ ਨੇ । ਇਸ ਕਰਕੇ ਸਿੱਖ ਸੰਗਤ ਬਹੁਤ ਹੀ ਭੁਲੇਖੇ 'ਚ ਪੈ ਜਾਂਦੀ ਹੈ । ਜਿਵੇਂ ਕਾਲੇ ਨੇ ਸਿਰਫ਼ ਪ੍ਰਮਾਤਮਾ ਦਾ ਦਇਆਲਤਾ ਵਾਲਾ ਪਾਸਾ ਦਿਖਾ ਛੱਡਿਆ ਪਰ ਸੰਘਾਰ-ਕਰਤਾ ਦਾ ਨਹੀਂ । ਇਸ ਲਈ ਕਿਹਾ ਜਾਂਦਾ ਹੈ ਕਿ ਜਦ ਤੱਕ ਪੂਰੀ ਗੁਰਬਾਣੀ ਨਹੀਂ ਪੜ੍ਹੀ ਜਾਂਦੀ ਤਦ ਤੱਕ ਪੂਰੀ ਸਮਝ ਨਹੀਂ ਆਉਂਦੀ । ਕੁਝ ਕੁਝ ਪੰਕਤੀਆਂ ਲੈ ਕਰਕੇ ਵਿਰੋਧਾਭਾਸ ਦੀਆਂ ਗੱਲਾਂ ਦਰਸਾਈਆਂ ਜਾ ਰਹੀਆਂ ਹਨ ਜੋ ਕਿ ਸਿੱਖੀ ਤੇ ਇੱਕ ਵਾਰ ਤੋਂ ਘੱਟ ਨਹੀਂ ਹੈ । ਏਜੰਸੀ-ਭਗਤ ਜੋ ਪਹਿਲਾ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਦਿੱਤੀਆਂ ਤਰੀਕਾਂ ਲੈਣ 'ਚ ਸੰਕੋਚ ਨਹੀਂ ਕਰਦਾ, ਇਥੇ ਆਕਰ ਉਸਨੂੰ ਢਿੱਡੀ ਪੀੜਾਂ ਉੱਠ ਪੈਂਦੀਆਂ ਹਨ । ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲਿਖੇ ਗਏ ਖੰਡਾ ਤੇ ਖੜਗ ਲਫ਼ਜ਼ ਬਾਰੇ ਇਉਂ ਵੀਚਾਰ ਹੈ ।
ਮਹਾਨ ਕੋਸ਼ ਵਿਚੋਂ: 'ਖੰਡਾ: ੨. ਮਾਇਆ, ਜੋ ਖੰਡ (ਦ੍ਵੰਦ ਪਦਾਰਥ) ਰਚਣ ਵਾਲੀ ਹੈ. "ਖੰਡਾ ਪ੍ਰਿਥਮੈ ਸਾਜਕੈ ਜਿਨਿ ਸਭ ਸੰਸਾਰ ਉਪਾਯਾ." (ਚੰਡੀ ੩)
ਪਹਿਲਾ ਅਰਥ ਸ਼ਸਤਰ ਕੀਤਾ ਗਿਆ ਹੈ, ਪਰ ਦੂਸਰਾ ਅਰਥ ਮਾਇਆ ਕੀਤਾ ਹੈ । ਜਿਸਦਾ ਅਰਥ ਸਪਸ਼ਟ ਲਿਖਿਆ ਜਾ ਚੁੱਕਾ ਹੈ ।
ਮਹਾਨ ਕੋਸ਼ ਵਿਚੋਂ: 'ਖੜਗ: ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦)'
ਸਾਫ਼ ਸਪਸ਼ਟ ਹੈ ਇਥੇ ਮਤਲਬ । ਅੱਗੇ ਚੱਲ ਕੇ ਕਾਲੇ ਨੇ ਕਾਲ ਪਦ ਦਾ ਅਰਥ ਵੀ ਆਪਣੀ ਬੁੱਧੀ ਨਾਲ ਕਰਨਾ ਹੈ । ਜ਼ਿਆਦਾ ਵਿਚਾਰ ਓਥੇ ਕੀਤੀ ਜਾਵੇਗੀ ਕਾਲ ਜਾਂ ਫਿਰ ਮਹਾਕਾਲ ਬਾਰੇ ।
ਸ)    ਮੈਨੂੰ ਇਉਂ ਜਾਪਦਾ ਹੈ ਕਿ 'ਬਿਪ੍ਰਵਾਦ' ਦਾ ਜ਼ਿਆਦਾ ਉਪਯੋਗ ਕਾਲੂ ਤੋਂ ਸ਼ੁਰੂ ਹੋਇਆ ਹੈ । ਜਿਹੜੇ ਇਸਦੇ ਸਾਥੀ ਨੇ ਉਨ੍ਹਾਂ ਨੇ ਤਾਂ ਬਾਹਲੀ ਅੱਤ ਚੁੱਕੀ ਹੋਈ ਹੈ ਇਸਦਾ ਪ੍ਰਯੋਗ ਕਰਨ ਦੀ । ਹਰ ਇੱਕ ਮਰਯਾਦਾ ਨੂੰ ਹੀ ਉਹ ਬ੍ਰਾਮਣਵਾਦ ਨਾਲ ਜੋੜ ਕੇ ਦੇਖਣ ਲੱਗ ਗਏ ਨੇ । ਢੱਡਰੀ ਨੇ ਤਾਂ ਗ੍ਰੰਥੀਆਂ ਲਈ ਵੀ ਪੁਜਾਰੀ ਲਫ਼ਜ਼ ਬੋਲਣਾ ਸ਼ੁਰੂ ਕਰ ਦਿੱਤਾ ਹੈ । ਇਹ ਸਮੇਂ ਦੀ ਹੀ ਮਾਰ ਹੈ । ਸਮਾਂ ਹੁਣ ਆਪਣੇ ਆਪ ਨੂੰ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ ਦਾ ਹੈ, ਨਾ ਕਿ ਇਨ੍ਹਾਂ ਮਗਰ ਲੱਗ ਕੇ ਆਪਣਾ ਜੀਵਣ ਖ਼ਰਾਬ ਕਰਨ ਦਾ ।
ਅੱਜ ਕੱਲ ਦੇ ਬੁੱਧੀਜੀਵੀ ਜੋ ਪ੍ਰਮਾਤਮਾ ਦੀ ਹੋਂਦ ਤੋਂ ਮੁਨਕਰ ਨੇ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਪ੍ਰਮਾਤਮਾ ਦੀ ਹੋਂਦ ਮਨੁੱਖ ਦੇ ਡਰ 'ਚੋਂ ਪੈਦਾ ਹੋਈ । ਜਦੋਂ ਇਨਸਾਨ ਨੂੰ ਭਉ ਪੈਦਾ ਹੋਇਆ ਓਹ ਅਰਦਾਸਾਂ ਕਰਕੇ ਇਕ ਨਾ-ਦਿੱਖਣ ਵਾਲੀ ਸ਼ਕਤੀ ਅੱਗੇ ਹੱਥ ਜੋੜ ਕੇ ਖੜ੍ਹਾ ਹੋ ਗਿਆ । ਕਾਲੇ ਨੇ ਵੀ ਕੁਝ ਇਸ ਤਰ੍ਹਾਂ ਦੀ ਜੱਬਲੀ ਮਾਰੀ ਹੈ । ਉਹ ਕਹਿੰਦਾ ਹੈ ਕਿ ਜਦੋਂ ਮਨੁੱਖਾਂ ਨੂੰ ਸੱਪਾਂ ਤੋਂ ਡਰ ਲੱਗਿਆ ਤਾਂ ਉਸਨੇ ਸੱਪਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਇਨ੍ਹਾਂ ਸੱਪਾਂ ਦੀਆਂ ਮੂਰਤੀਆਂ ਵੀ ਬ੍ਰਾਹਮਣਾਂ ਨੇ ਮੰਦਰਾਂ 'ਚ ਟਿਕਾਂ ਲਈਆਂ । ਇਸ ਤੋਂ ਇਕ ਪੈਰ ਅੱਗੇ ਕਾਲੂ ਨੇ ਨਹੀਂ ਵਧਾਇਆ ਉਹ ਇਹ ਕਿ ਜਦ ਮੌਤ ਤੋਂ ਡਰ ਲੱਗਿਆ ਤਾਂ ਪ੍ਰਮਾਤਮਾ ਬਣਾ ਲਿਆ । ਇਹ ਪ੍ਰਚਾਰ ਵੀ ਕਈ ਲੋਕ ਕਰ ਰਹੇ ਨੇ । ਕੁਦਰਤ ਨੂੰ ਰੱਬ ਤਾਂ ਕਹਿ ਹੀ ਦਿੱਤਾ ਹੈ । ਅਗਲੀ ਗੱਲ ਹੁਣ ਬਸ ਰੱਬ ਤੋਂ ਮੁਨਕਰ ਹੋਣ ਦੀ ਹੀ ਰਹਿ ਗਈ ਹੈ ।
ਜਿਨ੍ਹਾਂ ਸ਼ਸਤਰਾਂ ਤੋਂ ਕਾਲੇ ਨੂੰ ਸਿਰਫ਼ ਵੱਡਣ ਟੁੱਕਣ ਦਾ ਹੀ ਭੈ ਜਾਪਦਾ ਹੈ, ਇਨ੍ਹਾਂ ਸ਼ਸਤਰਾਂ ਨੇ ਹੀ ਹਿੰਦੁਸਤਾਨ ਨੂੰ ਗ਼ੁਲਾਮੀ ਤੋਂ ਬਚਾਇਆ ਸੀ । ਕਿੰਨੇ ਵਰ੍ਹੇ ਮੁਗ਼ਲਾਂ ਨੇ ਰਾਜ ਕੀਤਾ ਫਿਰ ਅੰਗਰੇਜ਼ਾਂ ਨੇ, ਜਦੋਂ ਸ਼ਸਤਰ ਸੰਭਾਲੇ ਗਏ ਪੁਰਾਣੇ ਸਮਿਆਂ 'ਚ ਓਦੋਂ ਹੀ ਭਾਜੀਆਂ ਮੋੜੀਆਂ ਗਈਆਂ । ਜਦ ਨਵੇਂ ਸਮੇਂ ਨੇ ਮੰਗ ਕੀਤੀ ਨਵੀਨਤਮ ਹਥਿਆਰਾਂ ਦੀ ਤਦ ਖਾਲਸੇ ਨੇ ਓਵੀ ਵਰਤੇ । ਇਨ੍ਹਾਂ ਸ਼ਸਤਰਾਂ ਕਰਕੇ ਹੀ ਲੋਕ ਆਪਣਾ ਰਾਜ ਭਾਗ ਸਾਂਭਦੇ ਨੇ । ਬਿਨਾਂ ਇਨ੍ਹਾਂ ਤੋਂ ਕੋਈ ਵੀ ਗ਼ੁਲਾਮ ਬਣ ਸਕਦਾ ਹੈ ੋਰ ਨਾਲ । ਪਰ ਜਦੋਂ ਸ਼ਸਤਰ ਕੋਲ ਹੋਵੇ, ਅਗਲਾ ਸੌ ਵਾਰ ਸੋਚਦਾ ਹੈ । ਇਨ੍ਹਾਂ ਦੀ ਦਰਅਸਲ 'ਚ ਚਾਲ ਸਿੰਘਾਂ ਨੂੰ ਸ਼ਸਤਰਹੀਨ ਕਰਨ ਦੀ ਹੈ । ਵਿਚਾਰੇ ਕਈ ਸਾਲਾਂ ਤੋਂ ਲੱਗੇ ਹੋਏ ਨੇ ਪਰ ਹਜੇ ਵੀ ਓਥੇ ਹੀ ਖੜ੍ਹੇ ਨੇ ।
ਚੱਲੋ ਇਨ੍ਹਾਂ ਮੂਰਖਾਂ ਦੇ ਅਨੁਸਾਰੀ ਹੀ ਚੱਲ ਪੈਂਦੇ ਆ । ਇਸ ਹਿਸਾਬ ਨਾਲ ਤਾਂ ਕੱਲ ਨੂੰ ਕਾਲੇ ਦੇ ਭਗਤ ਇਹ ਵੀ ਕਹਿ ਦੇਣਗੇ ਕਿ ਗੁਰੂ ਸਾਹਿਬ ਨੂੰ ਕੀ ਲੋੜ ਸੀ ਖੜਗ ਜਾਂ ਸ਼ਸਤਰ ਦੀ ਜਦ ਗੁਰੂ ਸਾਹਿਬਾਨ ਨੇ ਕਿਹਾ 'ਗਰੀਬੀ ਗਦਾ ਹਮਾਰੀ ॥ – ਅੰਗ ੬੨੮' । ਇਹ ਚੀਜ਼ਾਂ ਇਤਿਹਾਸ ਪੜ੍ਹ ਕੇ ਪਤਾ ਲੱਗਦੀਆਂ ਨੇ ਜੋ ਅੱਜ ਦੇ ਅਨਪੜ੍ਹ ਪ੍ਰਚਾਰਕ ਪੜ੍ਹਨ ਨਹੀਂ ਦਿੰਦੇ । ਗੁਰੂ ਅਰਜਨ ਦੇਵ ਜੀ ਨੇ ਆਪ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰਧਾਰੀ ਹੋਣ ਲਈ ਕਿਹਾ ਸੀ । ਜਿਸ ਬਾਰੇ ਪੰਜ ਸਿੱਖਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਆ ਕੇ ਸੁਣਾਇਆ । ਸੂਰਜ ਪ੍ਰਕਾਸ਼ ਵਿੱਚ ਇਹ ਇਉਂ ਦਰਜ ਹੈ ।

ਕਰਹੁ ਨ ਸ਼ੋਕ ਗੁਵਿੰਦ ਗੁਨ ਗਾਵਹੁ । ਅਪਰ ਸਕਲ ਕੋ ਕਹਹੁ ਮਿਟਾਵਹੁ ।
ਸਾਯੁਧ ਹੋਹੁ ਤਖਤ ਪਰ ਰਾਜਹੁ । ਜਥਾ ਸ਼ਕਤਿ ਸੈਨਾ ਸੰਗ ਸਾਜਹੁ ॥੨੦॥

ਗੁਰੂ ਸਾਹਿਬਾਨ ਦੇ ਬਚਨਾਂ ਅਨੁਸਾਰ ਫਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਹਥਿਆਰਬੰਦ ਹੋਣ ਦਾ ਹੁਕਮ ਦਿੱਤਾ । ਸਿੱਖੀ 'ਚ ਭਗਤੀ ਵੀ ਹੈ ਤੇ ਸ਼ਕਤੀ ਵੀ । ਗਰੀਬੀ ਨੂੰ ਗਦਾ ਕਹਿਣਾ ਨਿਮਰਤਾ ਦੀ ਨਿਸ਼ਾਨੀ ਹੈ । ਪਰ ਜਦੋਂ ਸਿੰਘ ਸ਼ਸਤਰਧਾਰੀ ਹੋ ਕਰ ਲੜਦਾ ਹੈ ਤਾਂ ਓਹ ਇੱਕ ਸਿਪਾਹੀ ਵੀ ਹੈ । ਤਾਂ ਕਰਕੇ ਹੀ ਇਹ ਕਿਹਾ ਜਾਂਦਾ ਹੈ ਕਿ ਅਸੀਂ ਸੰਤ-ਸਿਪਾਹੀ ਹਾਂ । ਇਹੀ ਕਾਰਣ ਬਹੁਤੇ ਸ਼ਾਸਕਾਂ ਨੂੰ ਚੰਗਾ ਨਹੀਂ ਲੱਗਦਾ । ਕੋਈ ਸੰਤ ਹੋਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਜਦ ਓਹੀ ਸੰਤ ਸਿਪਾਹੀ ਬਣ ਜਾਂਦਾ ਹੈ ਤਾਂ ਸ਼ਾਸਕਾਂ ਲਈ ਖ਼ਤਰਾ ਬਣ ਜਾਂਦਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ 'ਚ ਇਹ ਗੱਲ ਸਾਫ਼ ਕਰ ਦਿੱਤੀ ਹੈ ।

ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵ ਪਠਾਏ ॥
ਜਹਾਂ ਤਹਾਂ ਤੁਮ ਧਰਮ ਬਿਥਾਰੋ ॥ ਦੁਸਟ ਦੋਖੀਯਨਿ ਪਕਰਿ ਪਛਾਰੋ ॥੪੨॥
ਯਾਹੀ ਕਾਜ ਧਰਾ ਹਮ ਜਨਮੰ ॥ ਸਮਝਿ ਲੇਹੁ ਸਾਧੂ ਸਭ ਮਨਮੰ ॥
ਧਰਮ ਚਲਾਵਨ ਸੰਤ ਉਬਾਰਨ ॥ ਦੁਸਟ ਸਭਨ ਕੋ ਮੂਲ ਉਪਾਰਨਿ ॥੪੩॥

ਗੁਰੂ ਕਾ ਸਿੱਖ ਨਿਮਰਤਾ ਰੱਖਣ ਵਾਲਾ ਵੀ ਹੈ ਤੇ ਯੁੱਧ ਕਰਨ ਵਾਲਾ ਵੀ । ਦੋਵੇਂ ਹੀ ਗੁਣ ਖਾਲਸੇ 'ਚ ਨੇ ।
ਹ)    ਅੱਜ ਜਿਨ੍ਹਾਂ ਨੂੰ ਸ਼ਸਤਰ ਚੰਗੇ ਨਹੀਂ ਲੱਗਦੇ ਓਹੀ ਪੁਰਾਣੇ ਸਮੇਂ 'ਚ ਇਸਨੂੰ ਆਪਣੇ ਕੋਲ ਰੱਖਣ ਜਾਂ ਖਰੀਦਣ ਲਈ ਹਮੇਸ਼ਾ ਕਾਹਲੇ ਰਹਿੰਦੇ ਸਨ । ਸ਼ਸਤਰਾਂ ਕਰਕੇ ਹੀ ਲੋਕਾਂ ਦੀਆਂ ਜਾਨਾਂ ਬਚੀਆਂ ਨੇ । ਜਦ ਵੀ ਜ਼ੁਲਮ ਆਪਣੀ ਹਦ ਟੱਪ ਜਾਂਦਾ ਹੈ ਤਾਂ ਫਿਰ ਹੱਥ 'ਚ ਹਮੇਸ਼ਾ ਹਥਿਆਰ ਹੀ ਚੰਗੇ ਲੱਗਦੇ ਨੇ । ਬਿਨਾਂ ਹਥਿਆਰਾਂ ਤੋਂ ਇਨਸਾਨ ਕਦੇ ਵੀ ਗ਼ੁਲਾਮ ਬਣਾਇਆ ਜਾ ਸਕਦਾ ਹੈ । ਜੇ ਗ਼ੁਲਾਮ ਨਹੀਂ ਤਾਂ ਫਿਰ ਸ਼ਹੀਦੀਆਂ ਦਾ ਜਾਮਾ ਪੀ ਜਾਂਦਾ ਹੈ । ਗੁਰੂ ਸਾਹਿਬ ਦੇ ਹੇਠ ਲਿਖੀਆਂ ਸਤਰਾਂ ਪੜ੍ਹਨ ਯੋਗ ਹਨ ਜਿਸਦਾ ਅਰਥ ਬਹੁਤ ਹੀ ਗ਼ਲਤ ਕਰਕੇ ਇਹ ਸਿੱਧ ਕੀਤਾ ਜਾ ਰਿਹਾ ਹੈ ਕਿ ਸਿੱਖ ਤਾਂ ਜੀ ਸਾਕਤ ਮੱਤੀ ਨੇ ।

ਜੈ ਜੈ ਜਗ ਕਾਰਣ ਸ੍ਰਿਸਟ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥

ਕਾਲੂ ਦੀ ਬੁੱਧੀ ਘੱਟ ਹੋਣ ਕਰਕੇ ਉਸਨੇ ਕਿਹਾ ਕਿ 'ਜੈ ਤੇਗੰ' ਦੇ ਸੋਹਿਲੇ ਗਾਉਣੇ ਸਹੀ ਨਹੀਂ ਗੇ । ਪਰ ਜੇਕਰ ਸ਼ੁਰੂਆਤ 'ਚ ਦੇਖਿਆ ਜਾਵੇ ਤਾਂ ਗੁਰੂ ਸਾਹਿਬਾਨ ਕਹਿ ਰਹੇ ਨੇ ਕਿ ਸੰਸਾਰ ਦੀ ਉਤਪਤੀ ਤੇਗ ਕਰਕੇ ਹੋਈ ਹੈ । ਪਰ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਕਿ ਇਕ ਸ਼ਸਤਰ ਤੋਂ ਕਦੇ ਸੰਸਾਰ ਦੀ ਉਤਪਤੀ ਹੋਈ ਹੋਵੇ । ਜਿਵੇਂ ਪਿਛਲੇ ਨੁਕਤੇ 'ਚ ਆਪਾਂ ਦੇਖ ਆਏ ਹਾਂ ਕਿ ਖੰਡਾ ਜੋ ਹੈ ਉਹ ਸ਼ਸਤਰ ਦਾ ਨਾਉਂ ਵੀ ਹੈ ਤੇ ਮਾਇਆ ਜਾਂ ਹੁਕਮ ਦਾ ਵੀ । ਪਰ ਆਪਣੇ ਏਜੰਸੀ-ਪ੍ਰੇਮੀ ਨੇ ਇਹ ਨਹੀਂ ਦੇਖਿਆ ਤੇ ਆਪਣੀ ਕਲਮ ਚਲਾ ਦਿੱਤੀ । ਇਸੇ ਤਰ੍ਹਾਂ ਗੁਰੂ ਸਾਹਿਬ ਪ੍ਰਮਾਤਮਾ ਨੂੰ ਤੇਗ ਸਰੂਪ ਕਰਕੇ ਜਾਣ ਰਹੇ ਨੇ, ਭਾਵ ਕੇ ਪ੍ਰਮਾਤਮਾ ਨੂੰ ਤੇਗ ਕਹਿ ਰਹੇ ਨੇ । ਪਰ ਜੇਕਰ ਆਪਾਂ ਸਿਰਫ਼ ਇਸਨੂੰ ਇੱਕ ਸ਼ਸਤਰ ਕਰਕੇ ਹੀ ਜਾਣਨਾ ਹੈ ਤਾਂ ਇਨ੍ਹਾਂ ਲੇਖਕਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਇਸ ਸ਼ਸਤਰ ਤੋਂ ਦੁਨੀਆਂ ਦੀ ਉਤਪਤੀ ਕਿਵੇਂ ਹੋਈ ।
ਕ)    ਇੱਕ ਤਰ੍ਹਾਂ ਦੀ ਦਲੀਲ ਬਹੁਤ ਵਾਰ ਕੋਈ ਬਹੁਤੀ ਸੋਝੀ ਵਾਲਾ ਇਨਸਾਨ ਕਦੇ ਨਹੀਂ ਦਿੰਦਾ । ਜਿਵੇਂ ਕਿਹਾ ਜਾਂਦਾ ਹੈ ਕਿ ਇੱਕ ਝੂਠ ਜ਼ਿਆਦਾ ਵਾਰੀ ਬੋਲਣ ਨਾਲ ਲੋਕਾਂ ਨੂੰ ਇਹ ਸੱਚਾਈ ਜਾਪਣ ਲੱਗ ਜਾਂਦੀ ਹੈ । ਇਸ ਨੁਕਤੇ 'ਚ ਫਿਰ ਤੋਂ ਹਾਈਡਰੋਜਨ ਬੰਬ ਤੇ ਸ਼ਸਤਰਾਂ ਨੂੰ ਇਕ ਜਗ੍ਹਾ ਤੇ ਰੱਖ ਕੇ ਦੇਖਣ ਨਾਲ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਉਸ ਉੱਤੇ ਜਿਸ ਕੋਲ ਬੁੱਧੀ ਹੁੰਦੀ ਹੈ । ਗੱਲ ਇਹ ਹੈ ਕਿ ਲਿਖਾਰੀ ਗੁਰ ਮਰਯਾਦਾ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ । ਚੱਲੋ ਮੰਨ ਵੀ ਲਿਆ ਕਿ ਹੁਣ ਹਾਈਡਰੋਜਨ ਬੰਬ ਆ ਗਏ, ਕੀ ਇਸ ਤੋਂ ਇਹ ਮਤਲਬ ਕੱਢਿਆ ਜਾਣਾ ਚਾਹੀਦਾ ਹੈ ਕਿ ਹੁਣ ਖੰਡੇ ਦੀ ਵਰਤੋਂ ਨਾ ਹੋਵੇ ਅੰਮ੍ਰਿਤ ਸੰਚਾਰ ਕਰਨ ਵਿੱਚ ? ਜਿਵੇਂ ਕਈ ਲੋਕਾਂ ਨੇ ਇਸ ਹੱਦ ਤੱਕ ਗਿਰ ਕੇ ਇਹ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ-ਗੱਦੀ ਇਸ ਲਈ ਦਿੱਤੀ ਸੀ ਕਿਉਂਕਿ ਓਦੋਂ ਕੋਈ ਹੋਰ ਪਰਪੱਕ ਵਿਅਕਤੀ ਨਹੀਂ ਸੀ, ਪਰ ਇਸ ਸਮੇਂ ਬਹੁਤ ਹੀ ਸਹੀ ਲੋਕ ਨੇ ਤੇ ਵਿਅਕਤੀ-ਗੁਰੂ ਧਾਰਨ ਕਰਨ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਦੀ ਹੀ ਦਲੀਲ ਕੁਝ ਕਾਲਾ ਦੇ ਰਿਹਾ ਹੈ ।
ਨਾਲੇ ਸ਼ਸਤਰ ਸਿਰਫ਼ ਵੱਢ ਟੁੱਕ ਕਰਕੇ ਨਿਰਦੋਸ਼ਾ ਨੂੰ ਨਹੀਂ ਮਾਰਦੇ । ਇਨ੍ਹਾਂ ਸ਼ਸਤਰਾਂ ਨੇ ਹੀ ਅਨੇਕਾਂ ਮਜ਼ਲੂਮਾਂ ਦੀ ਜਾਨ ਬਚਾਈ ਹੈ । ਫਿਰ ਇਹ ਸਿਰਫ਼ ਨਿਰਦੋਸ਼ਾਂ ਨੂੰ ਮਾਰਨ ਵਾਲਾ ਜੰਤਰ ਦੱਸਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ
ਇਸੇ ਹੀ ਨੁਕਤੇ ਵਿਚ ਵਿਚਾਰ ਅਧੀਨ ਜੋ ਇਕ ਹੋਰ ਗੱਲ ਲੈ ਕੇ ਆਂਦੀ ਗਈ ਹੈ ਕਾਲੇ ਵੱਲੋਂ ਉਹ ਹੈ ਬੁੱਤਾਂ ਦੀ । ਕਾਲੇ ਮੁਤਾਬਕ ਭੈਰੋਂ ਆਦਿਕ ਦੀਆਂ ਜੋ ਮੂਰਤੀਆਂ ਨੇ ਉਹ ਦਿਲ ਵਿੱਚ ਡਰ ਪੈਦਾ ਕਰਨ ਵਾਲੀਆਂ ਹਨ । ਪਰ ਗੁਰਬਾਣੀ ਤਾਂ ਕਹਿੰਦੀ ਹੈ:

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ – ਅੰਗ ੫੬੭

ਪਹਿਲਾਂ ਪਹਿਲ ਉਸਨੇ ਇਹ ਵੀ ਦਰਸਾਇਆ ਸੀ ਕਿ ਪ੍ਰਮਾਤਮਾ ਦਾ ਕੋਈ ਆਕਾਰ ਨਹੀਂ ਹੈ ਇਸਦੀ ਪੂਰਤੀ ਦੇ ਲਈ 'ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥' ਸਤਰਾਂ ਦਾ ਹਵਾਲਾ ਦਿੱਤਾ ਗਿਆ ਸੀ । ਪਰ ਇਥੇ ਆ ਕੇ ਲੇਖਕ ਭੁੱਲ ਗਿਆ ਹੈ ਕਿ ਉਸਨੇ ਪ੍ਰਮਾਤਮਾ ਦੇ ਲੰਮੇ ਕੇਸਾਂ ਦੀ ਗੱਲ ਕਰ ਦਿੱਤੀ ਹੈ । ਇਸੇ ਕਰਕੇ ਗੁਰਬਾਣੀ ਨਿਰਗੁਨ ਤੇ ਸਰਗੁਨ ਦੋਹਾਂ ਦੀ ਗੱਲ ਕਰਦੀ ਹੈ ਜੋ ਲੇਖਕ ਖ਼ੁਦ ਇਥੇ ਦਰਸਾ ਰਿਹਾ ਹੈ । ਪਰ ਪਤਾ ਨਹੀਂ ਜਦ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਨੂੰ ਕੀ ਹੋ ਜਾਂਦਾ ਹੈ । ਆਪਣਾ ਨਾ-ਪੱਖੀ ਰਵੱਈਆ ਦਰਸਾ ਕੇ ਇਹ ਆਪਣੀ ਲੇਖਣੀ 'ਚ ਹੀ ਆਪਣੇ ਆਪ ਨੂੰ ਨੰਗਾ ਕਰ ਰਹੇ ਨੇ ।
ਖ)    ਇਸ ਤੇ ਆਪਾਂ ਨੂੰ ਥੋੜ੍ਹੀ ਖੁੱਲ ਕੇ ਵਿਚਾਰ ਕਰਨੀ ਬਣਦੀ ਹੈ ਕਿਉਂਕਿ ਇਥੇ ਕਾਲੂ ਨੇ ਆਪਣਾ ਚਿਹਰਾ ਆਪ ਨੰਗਾ ਕੀਤਾ ਹੈ ।
'' ਨੁਕਤੇ ਤੇ ਹੀ ਆਪਾਂ ਵਿਚਾਰ ਕਰ ਆਏ ਹਾਂ ਗੁਰਬਾਣੀ ਦੀ ਤੁਕ ਦੇ ਕੇ ਕਿ ਕਿਸ ਤਰ੍ਹਾਂ ਗ਼ਰੀਬੀ ਨੂੰ ਸ਼ਸਤਰ ਦੇ ਰੂਪ ਵਿੱਚ ਦੇਖ ਕੇ ਜੁਝਾਰੂਪੁਣਾ ਖ਼ਤਮ ਕੀਤਾ ਜਾ ਰਿਹਾ ਹੈ । ਜਦ ਆਪਾਂ ਸੰਤ ਹਾਂ ਤਦ ਗ਼ਰੀਬੀ ਰੂਪੀ ਸ਼ਸਤਰ ਜ਼ਰੂਰ ਕੋਲ ਰੱਖਣਾ ਚਾਹੀਦਾ ਹੈ । ਸੰਤਾਂ ਦੇ ਕੋਲ ਮਿੱਠੀ ਬਾਣੀ ਤੇ ਨਾਮ ਸਿਮਰਨ ਸੋਭਦਾ ਹੈ । ਆਪਣੇ ਆਪ ਨੂੰ ਪ੍ਰਮਾਤਮਾ ਨਾਲ ਇੱਕ-ਮਿੱਕ ਕਰਨਾ ਤੇ ਦੂਸਰੇ ਲੋਕਾਂ ਨੂੰ ਵੀ ਇਸਦਾ ਸਮਝਾਉਣਾ ਸੰਤ ਦਾ ਪਰਮ ਕਰਤਵ ਹੈ । ਨਾਲੇ ਨਾਲ ਇਸ ਸੰਤ ਨੂੰ ਸਿਪਾਹੀ ਵੀ ਬਨਣਾ ਹੈ । ਤੇ ਇਹ ਉਹ ਸੰਤ ਜਿਸ ਨੇ ਆਪਣੇ ਅੰਦਰ ਦੇ ਵਿਕਾਰਾਂ ਨਾਲ ਲੜ ਕੇ ਜੰਗ ਜਿੱਤਣੀ ਹੁੰਦੀ ਹੈ ਨਾ ਰਹਿ ਕੇ ਉਹ ਸਿਪਾਹੀ ਦੇ ਰੂਪ 'ਚ ਉਭਰਦਾ ਹੈ ਜੋ ਜੰਗ-ਏ-ਮੈਦਾਨ 'ਚ ਆਪਣਾ ਲਹੂ ਵੀ ਵਹਾਉਂਦਾ ਹੈ ਤੇ ਦੂਸਰਿਆਂ ਦਾ ਵੀ । ਇਹ ਜੰਗ ਬਾਹਰਲੀ ਲੋਕਾਂ ਨਾਲ ਹੁੰਦੀ ਹੈ, ਜਿਥੇ ਹਜ਼ਾਰਾ ਦੇ ਰੂਪ 'ਚ ਲੋਕ ਹਥਿਆਰ ਲੈ ਕਰ ਖੜ੍ਹੇ ਹੁੰਦੇ ਨੇ ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕੁਝ ਕੁ ਪੰਕਤੀਆਂ ਲੈ ਕਰ ਖੜਗ ਦੇ ਅਰਥ ਗਿਆਨ ਕਰ ਦਿੱਤੇ ਗਏ ਨੇ । ਦੂਸਰੀ ਤਰਫ਼ ਬਚਿੱਤ੍ਰ ਨਾਟਕ ਦੀ ਬਾਣੀ ਦਾ ਮੁਲਾਂਕਣ ਕੀਤਾ ਗਿਆ ਹੈ । ਇਹ ਤਾਂ ਉਹ ਗੱਲ ਹੋ ਗਈ ਕਿ ਇੱਕ ਸੰਤ ਦੇ ਸ਼ਰੀਰੀ ਲਿਬਾਸ ਦਾ ਇੱਕ ਸਿਪਾਹੀ ਦੇ ਲਿਬਾਸ ਨਾਲ ਤੁਲਨਾ ਕਰਨੇ ਇਹ ਸਿੱਟਾ ਕੱਢਣਾ ਕਿ ਕੌਣ ਸਹੀ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੋਰ ਸਤਰਾਂ ਵੀ ਆਉਂਦੀਆਂ ਹਨ ਜੋ ਕਾਲੇ ਦੀ ਨਿਗ੍ਹਾ 'ਚੋਂ ਨਹੀਂ ਗੁਜ਼ਰੀਆਂ, ਉਹ ਇਹ ਹਨ:
੧.   ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ – ਅੰਗ ੧੧੩੩
੨.   ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥ – ਅੰਗ ੧੧੬੫
੩.   ਕਾਢਿ ਖੜਗੁ ਕੋਪਿਓ ਰਿਸਾਇ ॥ ਤੁਝ ਰਾਖਨਹਾਰੋ ਮੋਹਿ ਬਤਾਇ ॥ – ਅੰਗ ੧੧੯੪
ਇਹ ਵਾਲੀ ਖੜਗ ਦੇ ਦਰਸ਼ਨ ਕਿਉਂ ਨਹੀ ਕਰਾਏ ਗਏ ਸਾਨੂੰ ? ਇਸਦਾ ਭਾਵ ਇਹ ਨਹੀਂ ਲੈਣਾ ਚਾਹੀਦਾ ਕਿ ਗਿਆਨ ਖੜਗ ਦੀ ਲੋੜ ਨਹੀਂ ਹੈ, ਜਿਥੇ ਗਿਆਨ ਖੜਗ ਦੀ ਲੋੜ ਹੈ ਉਥੇ ਸ਼ਸਤਰ ਵਾਲੀ ਖੜਗ ਦੀ ਵੀ ਲੋੜ ਹੈ । ਗਿਆਨ ਦੀ ਲੋੜ ਪ੍ਰਮਾਤਮਾ ਦੇ ਨਾਲ ਮਿਲਾਪ ਲਈ ਹੈ, ਸ਼ਸਤਰ ਦੀ ਲੋੜ ਦੁਸ਼ਟ ਸੰਘਾਰਨ ਲਈ ਹੈ । ਜੇ ਸਿਰਫ਼ ਗਿਆਨ ਵਾਲੀ ਖੜਗ ਕੋਲ ਹੋਵੇਗੀ ਤਾਂ ਦੁਸ਼ਟਾਂ ਦਾ ਬੋਲ ਬਾਲਾ ਜ਼ਿਆਦਾ ਹੋ ਜਾਵੇਗਾ । ਸੋ ਸ਼ਸਤਰਧਾਰੀ ਹੋਣਾ ਵੀ ਲਾਜ਼ਮੀ ਹੈ । ਜੇਕਰ ਸਿਰਫ਼ ਸ਼ਸਤਰਧਾਰੀ ਹੋ ਕਰ ਗਿਆਨ ਨਹੀਂ ਹੈ ਤਾਂ ਇਹ ਕੁਰਾਹੇ ਪੈਣ ਵਾਲਾ ਇੱਕ ਰਸਤਾ ਹੈ । ਦੁਨੀਆਂ 'ਚ ਕਿੰਨੇ ਹੀ ਸ਼ਾਸਕ ਹੋ ਚੁੱਕੇ ਨੇ ਜਿੰਨਾ ਨੇ ਬਹੁਤ ਨਿਰਦੋਸ਼ੀ ਮੌਤ ਦੇ ਘਾਟ ਉਤਾਰੇ । ਕਿਉਂਕਿ ਉਨ੍ਹਾਂ ਲਈ ਨਿਮਰਤਾ ਦਾ ਕੋਈ ਸਾਧਨ ਨਾ ਹੋ ਕੇ ਸਿਰਫ਼ ਰਾਜ ਭਾਗ ਹੀ ਸਭ ਕੁਝ ਹੋ ਗਿਆ ਸੀ । ਸ਼ਸਤਰ ਵੀ ਸੋਝੀ ਨਾਲ ਹੀ ਚੁਕਣਾ ਚਾਹੀਦਾ ਹੈ ਜੰਗ ਲਈ । ਪਰ ਸਿੰਘਾਂ ਨੂੰ ਤਿਆਰ ਬਰ ਤਿਆਰ ਹਮੇਸ਼ਾ ਰਹਿਣਾ ਚਾਹੀਦਾ ਹੈ ਜੰਗ ਲਈ । ਇਸ ਲਈ ਗੁਰੂ ਸਾਹਿਬ ਨੇ ਆਪਾਂ ਨੂੰ ਸੰਤ-ਸਿਪਾਹੀ ਬਣਾਇਆ ਹੈ ।
ਅੱਗੇ ਚੱਲ ਕੇ ਕਾਲੂ ਆਪਣੇ ਸਕਿਆਂ ਦੀ ਗੱਲ ਕਰਦਾ ਹੈ । ਨਰਕਧਾਰੀਏ । ਕਾਲੂ ਨੇ ਉਪਰੋਕਤ ਸਾਰੀ ਕਹਾਣੀ ਲਿਖ ਕੇ ਇਹ ਨਤੀਜਾ ਕੱਢਿਆ ਹੈ ਕਿ ਸਿੱਖਾਂ ਨੂੰ ਸ਼ਸਤਰਧਾਰੀ ਹੋ ਕਰ ਸੰਘਰਸ਼ ਨਹੀਂ ਕਰਨਾ ਚਾਹੀਦਾ ਸੀ ੧੯੮੦ ਤੇ ੧੯੯੦ ਦੇ ਦਹਾਕਿਆਂ ਵਿੱਚ । ਸਰਕਾਰਾਂ ਨਾਲ ਵੀ ਤੇ ਨਰਕਧਾਰੀਆਂ ਨਾਲ ਵੀ ਵਿਚਾਰਾਂ ਦੀ ਜੰਗ ਹੋਣੀ ਚਾਹੀਦੀ ਸੀ । ਪਰ ਆਪੂੰ ਬਣੇ ਖੋਜੀ ਨੇ ਇਹ ਫਿਰ ਆਪ ਕਿਉਂ ਨਹੀਂ ਕੀਤਾ ਕੰਮ ? ੧੯੭੮ ਦੇ ਦਹਾਕੇ ਤੋਂ ਧਰਮ ਯੁੱਧ ਮੋਰਚਾ ਲੱਗਣ 'ਚ ਕੋਈ ਚਾਰ ਕੁ ਸਾਲ ਦਾ ਸਮਾਂ ਹੋਵੇਗਾ । ਉਸ ਕਾਲ 'ਚ ਕਾਲੂ ਕਿੱਥੇ ਲੁਕਿਆ ਬੈਠਾ ਸੀ ? ਕਿਉਂ ਨਹੀ ਵਿਚਾਰਾਂ ਨਾਲ ਹਰਾਇਆ ਵਿਰੋਧੀਆਂ ਨੂੰ ? ਜਾ ਫਿਰ ਹਜੇ ਏਜੰਸੀਆਂ ਵੱਲੋਂ ਕੁਝ ਨਾ ਬੋਲਣ ਦੀ ਹੀ ਸਲਾਹ ਸੀ ?
ਇਹ ਕੋਈ ਉਂਝ ਹੀ ਨਹੀਂ ਸਿੰਘਾਂ ਨੇ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ ਸੀ । ਇਸਦੀ ਲੜਾਈ ਕਾਨੂੰਨੀ ਤੌਰ ਤੇ ਵੀ ਲੜੀ ਗਈ ਸੀ । ੧੩ ਅਪ੍ਰੈਲ ੧੯੭੮ ਦੇ ਸਾਕੇ ਤੋਂ ਬਾਅਦ ਕਾਨੂੰਨ ਦਾ ਸਹਾਰਾ ਲਿੱਤਾ ਗਿਆ । ਪਰ ਕੌਣ ਦੋਸ਼ੀ ਪਾਇਆ ਗਿਆ ਉਸ '? ਹੌਲੀ ਹੌਲੀ ਚਲਦਾ ਇਹ ਸੰਘਰਸ਼ ਹਥਿਆਰਾਂ ਤੇ ਆ ਖਲੋਤਾ ।
ਆਜ਼ਾਦੀ ਹਰ ਇੱਕ ਕੌਮ ਦਾ ਹੱਕ ਹੈ । ਸਿੰਘਾਂ ਨੇ ਵੀ ਉਸ ਲੜਾਈ 'ਚ ਵੱਧ ਚੜ੍ਹ ਕੇ ਹਿੱਸਾ ਲਿੱਤਾ । ਪਰ ਇਹ ਉਸ ਅਣ-ਮਨੁੱਖੀ ਤਸ਼ੱਦਦ ਦਾ ਸਿੱਟਾ ਸੀ ਜੋ ਸਰਕਾਰਾਂ ਨੇ ਮਿੱਲ ਕੇ ਕੀਤਾ । ਉਸ ਵਿੱਚੋਂ ਫਿਰ ਇਹ ਹਥਿਆਰਬੰਦ ਸੰਘਰਸ਼ ਉਭਰ ਕੇ ਸਾਹਮਣੇ ਆਇਆ । ਆਪ ਕਾਲੂ ਹੁਣ ਬਾਹਰਲੇ ਮੁਲਕ ਬੈਠ ਕੇ ਆਪਣੀ ਕਲਮ ਵਗਾ ਰਿਹਾ ਹੈ । ਨਾਲ ਕੇ ਕਈ ਇਸਦੇ ਸਾਥੀ ਵੀ ਹਨ । ਪਰ ਜਿਨ੍ਹਾਂ ਤੇ ਬੀਤੀ ਹੈ ਇਸਦਾ ਸਹੀ ਹਾਲ ਤਾਂ ਉਹੀ ਦੱਸ ਸਕਦੇ ਨੇ । ਆਪਣੇ ਧਰਮ ਕਰਕੇ ਜਾਂ ਆਪਣੇ ਰੰਗ ਕਰਕੇ ਮਾਰ ਦਿੱਤਾ ਜਾਣਾ ਬਹੁਤ ਹੀ ਬੁਰੀ ਗੱਲ ਹੈ । ਸਰਕਾਰਾਂ ਕਦੇ ਵੀ ਇਹ ਕੰਮ ਕਰਨ ਤੋਂ ਸੰਕੋਚ ਨਹੀ ਕਰਦੀਆਂ ।
ਸਿੰਘਾਂ ਦਾ ਤੇ ਸ਼ਾਸਕਾਂ ਦੀ ਟੱਕਰ ਬਹੁਤ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਇਹ ਓਦੋਂ ਤੱਕ ਨਹੀ ਟਲਣੀ ਜਦੋਂ ਤੱਕ ਸਿੰਘਾਂ ਦਾ ਰਾਜ ਨਹੀਂ ਆਉਂਦਾ । ਇਹ ਕੋਈ ਪਿੱਛਲੇ ਦਹਾਕਿਆਂ ਵਿੱਚ ਹੋਈ ਘਟਨਾ ਨਹੀਂ ਹੈ । ਫਿਰ ਵੀ ਸਿੰਘਾਂ ਦਾ ਅਕਸ ਖ਼ਰਾਬ ਕਰਨ ਲਈ ਕਾਲੂ ਨੇ ਇਹ ਸਾਬਿਤ ਕਰਨਾ ਚਾਹਿਆ ਕਿ ਇਹ ਸੰਘਰਸ਼ ਗ਼ਲਤ ਸੀ । ਜਦੋਂ ਆਪਾਂ ੧੮ਵੀਂ ਜਾਂ ੧੯ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਓਦੋਂ ਦੇ ਕਈ ਪਹਿਲੂ ਸਾਹਮਣੇ ਆਉਂਦੇ ਹਨ ਜਿਸਦਾ ੧੯੮੦ ਜਾਂ ੯੦ ਦੇ ਦਹਾਕਿਆਂ ਵਿੱਚ ਵਾਪਰੇ ਸੰਘਰਸ਼ ਨਾਲ ਮੁਲਾਂਕਣ ਕਰਕੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੋਹਾਂ 'ਚ ਕੋਈ ਖ਼ਾਸ ਫ਼ਰਕ ਨਹੀ ਸੀ । ਪਰ ਏਜੰਸੀ-ਭਗਤ ਨੇ ਇਹ ਕਿਤੇ ਵੀ ਨਹੀਂ ਲਿਖਿਆ ਕੇ ਸਿੰਘਾਂ ਵੱਲੋਂ ਕੀਤਾ ਸੰਘਰਸ਼ ਓਦੋਂ ਗ਼ਲਤ ਸੀ । ਪਰ ਪਿਛਲੇ ਦਹਾਕਿਆਂ ਵਾਲਾ ਹੀ ਗ਼ਲਤ ਕਿਵੇਂ ਹੋਇਆ ?
ਇਸ ਪਿੱਛੇ ਸਿਰਫ਼ ਤੇ ਸਿਰਫ਼ ਏਜੰਸੀਆਂ ਦੇ ਥਾਪੇ ਹੋਏ ਇਹ ਅਨਪੜ੍ਹ ਲੋਕ ਨੇ ਜਿਨ੍ਹਾਂ ਨੇ ਕਲਮਾਂ ਚੁੱਕ ਕੇ ਸਿੱਖੀ ਦਾ ਘਾਣ ਕਰਨ ਦਾ ਸੋਚਿਆ ਹੋਇਆ ਹੈ ।
ਇਸਦੇ ਹੀ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਜਿਉਣਵਾਲੇ ਨੇ ਕਿਹਾ ਕਿ ਦੁਨੀਆਂ ਭਰ ਦੇ ਜੰਗਾਂ 'ਚ ਕਿਤੇ ਵੀ ਲੋਕਾਂ ਨੇ ਸ਼ਸਤਰਾਂ ਦੀ ਪੂਜਾ ਨਹੀਂ ਕੀਤੀ ਜਾਂ ਕੋਈ ਗ੍ਰੰਥ ਪੜ੍ਹ ਕੇ ਸ਼ਕਤੀ ਹਾਸਿਲ ਨਹੀਂ ਕੀਤੀ, ਫਿਰ ਸਿੱਖ ਹੀ ਅਜਿਹਾ ਕਿਉਂ ਕਰ ਰਹੇ ਨੇ । ਉਸਨੇ ਇੱਕ ਕਦਮ ਹੋਰ ਅੱਗੇ ਵੱਧ ਕੇ ਇਹ ਵੀ ਕਿਹਾ ਕਿ ਨਕਸਲਵਾਦ ਜਾਂ ਫਿਰ ਕਸ਼ਮੀਰ 'ਚ ਚੱਲ ਰਹੀ ਲੜਾਈ ਦੇ ਸਮਰਥਕਾਂ ਨੇ ਵੀ ਕਦੇ ਕੋਈ ਨਮਸਕਾਰਾਂ ਨਹੀਂ ਕੀਤੀਆਂ ਸ਼ਸਤਰਾਂ ਨੂੰ, ਫਿਰ ਵੀ ਉਹ ਜੰਗਾਂ ਲੜ ਰਹੇ ਨੇ । ਜੇ ਆਪਾਂ ਜਿਉਣਵਾਲੇ ਜਾਂ ਫਿਰ ਕਾਲੂ ਦੇ ਦੱਸੇ ਹੋਏ ਮਾਰਗ ਤੇ ਹੀ ਚੱਲਣਾ ਹੈ ਤਾਂ ਫਿਰ ਵੱਡੇ ਵੱਡੇ ਜਿਹੜੇ ਦੇਸ਼ ਆ ਉਨ੍ਹਾਂ ਨੇ ਕਦੇ ਵੀ ਗੁਰਬਾਣੀ ਨੂੰ ਪੜ੍ਹ ਕੇ ਆਪਣਾ ਜੀਵਣ ਨਹੀਂ ਬਣਾਇਆ । ਉਨ੍ਹਾਂ ਕੋਲ ਆਪਣੇ ਧਾਰਮਿਕ ਗ੍ਰੰਥ ਆ । ਫਿਰ ਕੀ ਸਿੱਖਾਂ ਨੂੰ ਇਹ ਵੀ ਬੰਦ ਕਰ ਦੇਣਾ ਚਾਹੀਦਾ ਹੈ ? ਵੱਡੇ ਵੱਡੇ ਦੇਸ਼ਾਂ ਵਿੱਚ ਰਹਿਣ ਵਾਲੇ ਕਈ ਲੋਕ ਨਾਸਤਕ ਵੀ ਹਨ, ਕੀ ਆਪਾਂ ਨੂੰ ਬਣ ਜਾਣਾ ਚਾਹੀਦਾ ਹੈ ? ਦਰਅਸਲ ਵਿੱਚ ਆਪਾਂ ਨੂੰ ਲੈ ਕੇ ਇਥੇ ਹੀ ਆਉਣਾ ਹੈ ਇਨ੍ਹਾਂ ਲੋਕਾਂ ਨੇ । ਆਪਣਾ ਨਾ ਕੇਵਲ ਇਤਿਹਾਸ ਤੇ ਮਰਯਾਦਾ ਬਲਕਿ ਗੁਰਬਾਣੀ ਵੀ ਇਨ੍ਹਾਂ ਨੇ ਨਹੀ ਰਹਿਣ ਦੇਣੀ ।
ਸ਼ਸਤਰਾਂ ਦੀ ਪੂਜਾ ਨੂੰ ਬ੍ਰਹਮਣਵਾਦ ਦਾ ਦਰਜਾ ਦੇਣ ਵਾਲਾ ਕਾਲੂ ਸ਼ਾਇਦ ਇਤਿਹਾਸ ਤੋਂ ਕੋਰਾ ਹੀ ਉੱਕਾ ਹੈ ।
ਮੈਨੂੰ ਕਥਾ ਵਿੱਚ ਕਹੀ ਇੱਕ ਗੱਲ ਯਾਦ ਆ ਗਈ । ਅੱਜ ਦੇ ਸਮੇਂ 'ਚ ਕਈ ਲੋਕਾਂ ਨੇ ਇਹ ਬੀੜਾ ਚੁੱਕਿਆ ਹੋਇਆ ਹੈ ਕਿ ਗੁਰੂ ਦੀ ਦਿੱਤੀ ਹੋਈ ਸਾਰੀ ਮਰਯਾਦਾ ਹੀ ਬੰਦ ਕਰ ਦੇਣੀ ਹੈ । ਹੁਣ ਇਹ ਜ਼ੋਰਾਂ ਤੇ ਪ੍ਰਚਾਰ ਚੱਲ ਰਿਹਾ ਹੈ ਕਿ ਧੂਫ਼ ਬੱਤੀ ਲਾਉਣੀ ਜਾਂ ਜੋਤ ਜਗਾਉਣੀ ਨਿਰ੍ਹਾਂ ਬ੍ਰਹਾਮਣਵਾਦ ਹੈ । ਕੀ ਧੂਫ਼ ਜਾਂ ਫਿਰ ਨਾਰੀਅਲ ਬਾਹਮਣ ਆਪਣੇ ਨਾਲ ਲੈ ਕੇ ਜੰਮੇ ਸੀ ਕਿ ਇਹ ਇਨ੍ਹਾਂ ਦਾ ਹੋ ਗਿਆ ? ਇਹ ਧੂਫ਼ ਤੇ ਜੋਤ ਬਾਹਮਣਾਂ ਦੇ ਗਿੱਟਿਆਂ ਤੇ ਉੱਗਦੇ ਆ ਕਿ ਇਨ੍ਹਾਂ ਨੂੰ ਦੇ ਦਿੱਤੇ ਗਏ ? ਇਸ ਤਰ੍ਹਾਂ ਤਾਂ ਫਿਰ ਸ਼ਸਤਰ ਵੀ ਪਹਿਲਾਂ ਹਿੰਦੂਆਂ ਤੇ ਮੁਸਲਮਾਨਾਂ ਕੋਲ ਸਨ, ਕੀ ਇਹ ਵੀ ਫਿਰ ਬ੍ਰਾਹਮਣਵਾਦ ਹੋਇਆ ? ਜਾਂ ਫਿਰ ਏਜੰਸੀਆਂ ਨੇ ਅਜੇ ਪੈਸੇ ਨਹੀਂ ਦਿੱਤੇ ਇਸ ਬਾਰੇ ਬੋਲਣ ਲਈ ?
ਇੱਕ ਲੇਖ ਪੜ੍ਹਦੇ ਹੋਏ ਇਹ ਸਾਹਮਣੇ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲਾ ਰਾਗ ਸ੍ਰੀ ਰਾਗ ਹੈ, ਸੋ ਇਹ ਹਨੂਮਾਨ ਮੱਤ ਵਾਲਿਆਂ ਦਾ ਹੈ, ਇਸ ਕਰਕੇ ਸਿੱਖ ਹਿੰਦੂ ਹੋਏ । ਇਹ ਕਿਸੇ ਨੇ ਆਪਣੀ ਕਿਤਾਬ 'ਚ ਲਿਖਿਆ ਸੀ । ਇਹ ਮੂਰਖ਼ਤਾ ਇੰਨੀ ਡੂੰਗੀ ਹੈ ਕਿ ਕਿਸੇ ਨੇ ਇਹ ਵੀ ਲਿਖਿਆ ਕਿ ਹਿੰਦੂਆਂ ਦੇ ਧਾਰਮਿਕ ਗ੍ਰੰਥ ਖੱਬਿਓ ਸੱਜੇ ਲਿਖੇ ਜਾਂਦੇ ਨੇ ਤੇ ਸਿੱਖਾਂ ਦੇ ਵੀ, ਇਸ ਕਰਕੇ ਸਿੱਖ ਹਿੰਦੂ ਨੇ ।
ਮੂਰਖ਼ਤਾ ਦੀ ਕੋਈ ਹੱਦ ਨਹੀਂ ਹੈ ।

ਦਸਮ ਗੁਰੂ ਦੀ ਇਹ ਬਾਣੀ ਜੀ
ਜੋ ਸਾਨੂੰ ਜਾਣ ਤੋਂ ਪਿਆਰੀ ਜੀ
ਜਿੰਨਾਂ ਸਤਿਕਾਰ ਹੈ ਆਦਿ ਦਾ
ਉਨ੍ਹਾਂ ਹੀ ਹੈ ਦਸਮ ਦਾ
ਕੋਈ ਫਰਕ ਨਹੀ ਬਾਣੀ ਦਾ
ਫਿਰ ਕਿਉਂ ਕਹਿੰਦੇ ਖਾਹ-ਮੁ-ਖਾਹ
ਜੋ ਵੀ ਇਰਾਦੇ ਇਨ੍ਹਾਂ ਦੇ
ਕਰਨੇ ਨੰਗੇ ਸਭਨਾ ਦੇ
ਸ਼ੇਰਾਂ ਲਈ ਹੈ ਇਹ ਬਾਣੀ ਵੀਰੋ
ਕਿਥੋਂ ਸਹਾਰ ਲੈਣ ਕੇ ਗਿਦੜ ਵੀਰੋ
ਇਹ ਮਾਰਗ ਹੈ ਸੰਤ ਤੋਂ ਸਿਪਾਹੀ ਦਾ
ਜੋ ਡਰ ਹੈ ਹਰ ਇਕ ਸ਼ਾਸਕ ਦਾ
ਆਉ ਸਾਰੇ ਮਿੱਲ ਪੜ੍ਹੀਏ ਬਾਣੀ
ਕਰੇ ਪੁਕਾਰ 'ਅਨਪੜ੍ਹ ਬਾਬਾ' ਤੁਹਾਡੇ ਤਾਈਂ ।