Sunday 14 July 2019

21st Century and Sikhs - Punjabi language - Part 6

.

ਮਾਂ-ਬੋਲੀ ਪੰਜਾਬੀ

ਹਰ ਇਕ ਕੌਮ ਦੀ ਤੇ ਸਭਿਆਚਾਰ ਦੀ ਆਪਣੀ ਇਕ ਵਿਲੱਖਣ ਬੋਲੀ ਹੁੰਦੀ ਹੈ । ਬੋਲੀਆਂ ਤਾਂ ਏਨੀਆਂ ਪੁਰਾਣੀਆਂ ਹਨ ਕਿ ਕੁਝ ਥਹੁ ਪਤਾ ਲਗਾਉਣਾ ਮੁਸ਼ਕਿਲ ਜਾਪਦਾ ਹੈ ਕਿਉਂਕਿ ਖੋਜ ਕਰਨ ਵਾਲੇ ਸਿਰਫ਼ ਉਨ੍ਹਾਂ ਬੋਲੀਆਂ ਬਾਰੇ ਹੀ ਦੱਸ ਸਕਦੇ ਨੇ ਜਿਨ੍ਹਾਂ ਦੇ ਸਬੂਤ ਉਨ੍ਹਾਂ ਦੇ ਹੱਥ ਲੱਗੇ ਹੋਣ । ਬਹੁਤ ਸਾਰੀਆਂ ਇਹੋ ਜਿਹੀਆਂ ਬੋਲੀਆਂ ਵੀ ਹਨ ਜਿਹੜੀਆਂ ਅਲੋਪ ਹੋ ਗਈਆਂ ਹੋਣਗੀਆਂ । ਕੁਝ ਸ਼ਾਇਦ ਇਹੋ ਜਿਹੀਆਂ ਵੀ ਹੋਣ ਜਿਸਨੂੰ ਬੋਲਣ ਵਾਲੇ ਕੁਝ ਚੁਨਿੰਦਾ ਲੋਕ ਹੀ ਹੋਣ । ਬਹੁਤ ਸਾਰੀਆਂ ਥਾਂਵਾਂ ਤੇ ਵਿਚਰ ਕੇ ਇਹ ਗੱਲ ਵੀ ਸੁਣੀ ਹੈ ਲੋਕਾਂ ਤੋਂ ਕਿ ਕੁਝ ਬੋਲੀਆਂ ਲਿਖੀਆਂ ਨਹੀਂ ਜਾ ਸਕਦੀਆਂ, ਸਿਰਫ਼ ਬੋਲੀਆਂ ਜਾ ਸਕਦੀਆਂ ਹਨ । ਜਦੋਂ ਮੈਂ ਪਹਿਲੀ ਵਾਰ ਇਹ ਸੁਣਿਆਂ ਸੀ ਤਾਂ ਮੈਂ ਹੈਰਾਨ ਹੋ ਗਿਆ ਸੀ ।
ਕਿੰਨੇ ਹੀ ਮਨੁੱਖ ਹੋ ਚੁੱਕੇ ਨੇ ਦੁਨੀਆਂ ਦੇ ਵਿਚ ਤੇ ਪਤਾ ਨਹੀਂ ਕਿੰਨੀਆਂ ਕੁ ਬੋਲੀਆਂ । ਬੋਲ ਚਾਲ ਦੇ ਲਈ ਲਫ਼ਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ । ਬਿਨਾਂ ਲਫ਼ਜ਼ਾਂ ਤੋਂ ਤਾਂ ਇਕ ਦੂਜੇ ਦੇ ਨਾਲ ਬੋਲਿਆ ਵੀ ਨਹੀਂ ਜਾ ਸਕਦਾ । ਸਮੇਂ ਦੇ ਨਾਲ-ਨਾਲ ਕਈ ਨਵੀਆਂ ਬੋਲੀਆਂ ਇਜ਼ਾਤ ਹੋਈਆਂ ਤੇ ਮਨੁੱਖਾਂ ਨੇ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ । ਪਰ ਸਮੇਂ ਕਰਕੇ ਹੀ ਬਹੁਤ ਸਾਰੀਆਂ ਬੋਲੀਆਂ ਅਲੋਪ ਹੋ ਗਈਆਂ ਜਾਂ ਕਿਸੇ ਕਾਰਣ ਕਰ ਦਿੱਤੀਆਂ ਗਈਆਂ ।
ਭਾਰਤ ਵਰਗੇ ਦੇਸ਼ ਦੇ ਵਿਚ ਭਿੰਨ-ਭਿੰਨ ਤਰ੍ਹਾਂ ਦੀਆਂ ਬੋਲੀਆਂ ਹਨ ਤੇ ਭਿੰਨ-ਭਿੰਨ ਸਭਿਆਚਾਰ ਵੀ । ਸ਼ਾਇਦ ਇਸੇ ਕਰਕੇ ਇਸਨੂੰ ਯੂਰਪ ਮਹਾਂਦੀਪ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਥੇ ਦੇਸ਼ਾਂ ਦੀਆਂ ਆਪਣੀਆਂ ਕਈ ਬੋਲੀਆਂ ਹਨ, ਇਸੇ ਤਰ੍ਹਾਂ ਹੀ ਭਾਰਤ ਵਿਚ ਵੀ । ਫਿਰ ਇਵੇਂ ਹੀ ਨਹੀਂ ਕਿ ਗੱਲ ਬੋਲੀਆਂ ਤੇ ਸੀਮਤ ਹੋ ਗਈ ਹੈ । ਨਹੀਂ । ਇਨ੍ਹਾਂ ਬੋਲੀਆਂ ਦੇ ਵਿਚੋਂ ਫਿਰ ਕਈ ਅਲੱਗ-ਅਲੱਗ ਤਰ੍ਹਾਂ ਦੀਆਂ ਹੋਰ ਬੋਲੀਆਂ ਨਿੱਕਲਦੀਆਂ ਹਨ ।
ਇਵੇਂ ਹੀ ਪੰਜਾਬੀਆਂ ਦੀ ਆਪਣੀ ਇਕ ਅਲੱਗ ਬੋਲੀ ਹੈ । ਪੰਜਾਬ ਇਕ ਬਹੁਤ ਵੱਡਾ ਦੇਸ਼ ਸੀ ਕਈ ਸਾਲ ਪਹਿਲਾਂ । ੧੯੪੭ ਤੇ ਫਿਰ ੧੯੬੬ ਦੇ ਵਿਚ ਕਈ ਹਿੱਸਿਆਂ ਦੇ ਵਿਚ ਇਹ ਵੰਡਿਆ ਗਿਆ । ਇਨ੍ਹਾਂ ਸਾਰੇ ਇਲਾਕਿਆਂ ਦੇ ਵਿਚ ਪੰਜਾਬੀ ਬੋਲੀ ਜਾਂਦੀ ਹੈ । ਹਜੇ ਵੀ ਕਈ ਇਲਾਕੇ ਹਰਿਆਣੇ ਵਿਚ ਇਹੋ ਜਿਹੇ ਹੋਣਗੇ ਜਿਥੇ ਪੰਜਾਬੀ ਬੋਲੀ ਜਾਂਦੀ ਹੈ, ਤੇ ਅਕਾਲੀ ਦਲ ਚੋਣਾਂ ਦੇ ਆਉਣ ਵੇਲੇ ਜਾਗ ਜਾਂਦਾ ਹੈ ਇਹ ਇਲਾਕੇ ਵਾਪਸ ਲੈਣ ਦੇ ਲਈ ।
ਪੰਜਾਬ ਵਿਚ ਰਹਿਣ ਵਾਲੇ ਲੋਕਾਂ ਦੀਆਂ ਆਪਣੀਆਂ ਕਈ ਬੋਲੀਆਂ ਹਨ । ਮਾਝੇ, ਮਾਲਵੇ, ਦੁਆਬੇ ਦੇ ਕਈ ਸ਼ਬਦ ਨਾਲ ਰਲਦੇ ਵੀ ਨਹੀਂ ਹਨ । ਇਨ੍ਹਾਂ ਸਾਰੀਆਂ ਬੋਲੀਆਂ ਦੀ ਆਦਿ ਪੰਜਾਬੀ ਹੈ, ਪਰ ਬੋਲਣ ਦਾ ਢੰਗ ਅਲੱਗ-ਅਲੱਗ ਹੈ ।
ਪੰਜਾਬੀ ਬੋਲੀ ਬਾਕੀ ਕੌਮਾਂ ਨਾਲੋਂ ਸਿੱਖਾਂ ਦੇ ਬਹੁਤ ਨਜ਼ਦੀਕ ਹੈ । ਗੁਰੂਆਂ ਵਲੋਂ ਲਿਖੀ ਗਈ ਗੁਰਬਾਣੀ ਲਈ ਗੁਰਮੁਖੀ ਲਫ਼ਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ, ਆਮ ਭਾਸ਼ਾ ਦੇ ਵਿਚ ਜੇ ਕਹਿਣਾ ਹੋਵੇ ਤਾਂ ਪੰਜਾਬੀ ਤੇ ਗੁਰਮੁਖੀ ਦੇ ਵਿਚ ਕੋਈ ਬਹੁਤਾ ਫ਼ਰਕ ਨਹੀਂ ਹੈ । ਇਥੇ ਹੀ ਸੀਮਤ ਨਹੀਂ ਬਹੁਤ ਸਾਰਾ ਸਿੱਖਾਂ ਵਲੋਂ ਲਿਖਿਆ ਇਤਿਹਾਸ ਵੀ ਪੰਜਾਬੀ ਦੇ ਵਿਚ ਹੀ ਲਿਖਿਆ ਗਿਆ ਹੈ । ਚਾਹੇ ਓਂਦੇ ਸ਼ਬਦ ਕਿਸੇ ਹੋਰ ਭਾਸ਼ਾ ਦੇ ਹੋਣ ਪਰ ਉਹ ਲਿਖੇ ਪੰਜਾਬੀ ਵਿਚ ਹੀ ਜਾਂਦੇ ਨੇ । ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਪੰਜਾਬੀ ਨੂੰ ਸਿੱਖਾਂ ਨਾਲ ਜੋੜ੍ਹ ਕੇ ਦੇਖਿਆ ਜਾਂਦਾ ਹੈ । ਲੋਕ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਪੰਜਾਬੀ ਸਿੱਖਾਂ ਦੀ ਜ਼ੁਬਾਨ ਹੈ, ਹਿੰਦੂਆਂ ਤੇ ਮੁਸਲਮਾਨਾਂ ਜਾਂ ਹੋਰ ਕੌਮਾਂ ਦੀ ਨਹੀਂ ।
ਹੋਰ ਕੌਮਾਂ ਜੋ ਪੰਜਾਬੀ ਜ਼ਬਾਨ ਨੂੰ ਪਸੰਦ ਨਹੀਂ ਕਰਦੀਆਂ ਉਹ ਇਸ ਲਈ ਬਹੁਤ ਅਪਮਾਨਜਨਕ ਗੱਲਾਂ ਵੀ ਕਰ ਦਿੰਦੇ ਹਨ । ਉਹ ਇਹ ਨਹੀਂ ਦੇਖਦੇ ਕਿ ਇੱਕ ਬੋਲੀ ਕੌਮਾਂ ਨਾਲ ਬਹੁਤ ਗੂੜ੍ਹੀ ਤਰ੍ਹਾਂ ਜੁੜੀ ਹੁੰਦੀ ਹੈ । ਉਹ ਇਸ ਵਿਚ ਆਪਣਾ ਆਪ ਦੇਖਦੇ ਹਨ । ਇਹ ਉਹ ਚੀਜ਼ ਹੈ ਜਿਸਨੂੰ ਮਾਂ-ਬੋਲੀ ਕਰਕੇ ਜਾਣਿਆਂ ਜਾਂਦਾ ਹੈ । ਇਹ ਉਹ ਹੈ ਜੋ ਇਕ ਇਨਸਾਨ ਆਪਣੀ ਮਾਂ ਦੀ ਗੋਦ ਵਿਚ ਪਿਆ-ਪਿਆ ਸਿੱਖਦਾ ਹੈ । ਹਰ ਇਕ ਛੋਟੇ ਤੋਂ ਛੋਟਾ ਲਫ਼ਜ਼ ਉਹ ਆਪਣੇ ਮਾਂ-ਬਾਪ ਤੋਂ ਲੈ ਕਰ ਵੱਡਾ ਹੁੰਦਾ ਹੈ । ਇਨ੍ਹਾਂ ਕਾਰਣਾਂ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਇਸ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ।
ਇਕ ਮੁਸਲਮਾਨ ਤੋਂ ਵੀ ਇਹ ਕਹਾਣੀ ਸੁਣੀ ਗਈ ਕਿ ਕੁਝ ਉਸਦੇ ਸੱਜਣ-ਮਿੱਤਰ ਉਸਨੂੰ ਗਾਲ੍ਹਾਂ ਕੱਢਦੇ ਨੇ ਕਿ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ ਤੇ ਉਸਨੂੰ ਨਹੀਂ ਬੋਲਣੀ ਚਾਹੀਦੀ । ਉਹ ਮੁਸਲਮਾਨ ਭਾਈ ਪਾਕਿਸਤਾਨ ਦਾ ਸੀ ਤੇ ਓਥੋਂ ਦੀ ਕੌਮੀ ਬੋਲੀ ਉਰਦੂ ਹੈ । ਉਸਨੇ ਉਨ੍ਹਾਂ ਲੋਕਾਂ ਦੀ ਪਰਵਾਹ ਨਹੀਂ ਕੀਤੀ ਤੇ ਕਿਹਾ ਕਿ ਇਹ ਮੇਰੀ ਮਾਂ ਵਲੋਂ ਸਿਖਾਈ ਗਈ ਭਾਸ਼ਾ ਹੈ, ਇਹ ਉਸਦੀ ਨਿਸ਼ਾਨੀ ਹੈ ਜੋ ਮੇਰੇ ਕੋਲ ਹੈ । ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ ਜਿਸ ਰਾਹੀਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ, ਦੂਜੀ ਕੌਮਾਂ ਦੀ ਨਹੀਂ । ਇਸੇ ਕਰਕੇ ਕਈ ਹਿੰਦੂ ਵੀ ਇਹ ਕਹਿੰਦੇ ਸੁਣੇ ਗਏ ਹਨ ਕਿ ਪੰਜਾਬੀ ਭਾਸ਼ਾ ਦੇ ਵਿਚ ਉਹ ਮਿਠਾਸ ਨਹੀਂ ਹੈ ਜੋ ਹਿੰਦੀ ਦੇ ਵਿਚ ਹੈ, ਤੇ ਕਈ ਵਾਰ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪੰਜਾਬੀ ਗਵਾਰਾਂ ਦੀ ਭਾਸ਼ਾ ਹੈ । ਸਿੱਖਾਂ ਨੂੰ ਆਪਣੀ ਮਾਂ-ਬੋਲੀ ਪ੍ਰਤੀ ਹੀਣਤਾ ਦੀ ਭਾਵਨਾ ਪੈਦਾ ਕਰਨ ਦੇ ਕਈ ਯਤਨ ਕੀਤੇ ਜਾ ਚੁੱਕੇ ਹਨ ।
ਪਰ ਮੈਂ ਇਹ ਸਮਝਦਾ ਹਾਂ ਕਿ ਅੱਜ ਦੇ ਕਈ ਨੌਜਵਾਨ ਜੋ ਸਿੱਖ ਪਰਿਵਾਰਾਂ ਦੇ ਵਿਚ ਪੈਦਾ ਹੋਏ ਨੇ ਇਸ ਸਦੀ ਦੇ ਤੇਜ਼ ਵਹਿਣ ਦੇ ਵਿਚ ਨਹੀਂ ਵਹੇ, ਉਹ ਜਾਗਰੂਕ ਹਨ । ਚਾਹੇ ਉਨ੍ਹਾਂ ਨੇ ਆਪਣੇ ਕੇਸ ਕਟਾ ਲਏ ਹਨ, ਪਰ ਉਹ ਆਪਣੀ ਮਾਂ-ਬੋਲੀ ਜਾਂ ਫਿਰ ਧਰਮ ਬਾਰੇ ਕੁਝ ਵੀ ਊਲ-ਜਲੂਲ ਸੁਣਨਾ ਪਸੰਦ ਨਹੀਂ ਕਰਦੇ । ਇਹੋ ਜਿਹੇ ਵੀਰ ਤੇ ਭੈਣਾਂ ਨੂੰ ਪਰਮਾਤਮਾ ਹੋਰ ਲਿਖਣ ਦੀ ਸ਼ਕਤੀ ਬਖ਼ਸ਼ੇ ਤੇ ਸਿੱਖੀ ਵੱਲ ਨੂੰ ਮੋੜ ਦੇਵੇ । ਇਸ ਨੌਜਵਾਨ ਵਰਗ ਨੇ ਕਈ ਗਰੁੱਪ ਬਣਾ ਛੱਡੇ ਨੇ ਫੇਸਬੁੱਕ ਤੇ ਅਤੇ ਉਸ ਤੇ ਫਿਰ ਲੋਕਾਂ ਦੀਆਂ ਮੂਰਖ਼ ਭਰੀਆਂ ਦਲੀਲਾਂ ਦੇ ਉੱਤਰ ਦਿੰਦੇ ਨੇ, ਚਾਹੇ ਉਹ ਇਤਿਹਾਸ ਹੋਵੇ ਜਾਂ ਗੁਰਬਾਣੀ ਜਾਂ ਪੰਜਾਬੀ ਮਾਂ-ਬੋਲੀ । ਭਾਵਨਾਵਾਂ ਦੇ ਵਿਚ ਵਹਿਣ ਕਰਕੇ ਉਹ ਕਈ ਵਾਰ ਹਿੰਦੀ ਨੂੰ ਇਕ ਗ਼ਰੀਬ ਬੋਲੀ ਵੀ ਲਿੱਖ ਦਿੰਦੇ ਨੇ ਕਿਉਂਕਿ ਹਿੰਦੀ ਦੇ ਵਿਚ ਸਿਰਫ਼ 'ਕਾਟਨਾ' ਜ਼ਿਆਦਾ ਬੋਲਿਆ ਜਾਂਦਾ ਹੈ, ਪਰ ਪੰਜਾਬੀ ਦੇ ਵਿਚ 'ਕੱਟਣਾ', 'ਵੱਢਣਾ', 'ਚੀਰਨਾ', 'ਪਾੜਨਾ', ਆਦਿ ਬਹੁਤ ਲਫ਼ਜ਼ ਹਨ । ਪਰ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਕਿ ਕੋਈ ਇਨਸਾਨ ਦੂਸਰੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਗ਼ਲਤ ਬੋਲੇ ।
ਇਸ ਨੂੰ ਇਸ ਤਰ੍ਹਾਂ ਵੀ ਨਹੀਂ ਸਮਝਣਾ ਚਾਹੀਦਾ ਕਿ ਉਨ੍ਹਾਂ ਨੇ ਮਨ ਦੇ ਵਿਚ ਇਹ ਤਹਿ ਕੀਤਾ ਹੁੰਦਾ ਹੈ ਕਿ ਅਸੀਂ ਦੂਸਰੀਆਂ ਭਾਸ਼ਾਵਾਂ ਨੂੰ ਗ਼ਲਤ ਬੋਲਣਾ ਹੈ । ਇਸ ਸੁਤੇ-ਸਿੱਧ ਹੀ ਕਈ ਵਾਰ ਲਫ਼ਜ਼ਾਂ ਦੇ ਰੂਪ ਦੇ ਵਿਚ ਨਿੱਕਲ ਆਉਂਦਾ ਹੈ । ਇਸਦਾ ਕਾਰਣ ਦੂਸਰੇ ਲੋਕਾਂ ਵਲੋਂ ਪੰਜਾਬੀ ਬੋਲੀ ਪ੍ਰਤਿ ਬੋਲੀ ਭੱਦੀ ਸ਼ਬਦਾਵਲੀ ਹੋ ਸਕਦੀ ਹੈ । ਅਜੇ ਕੱਲ੍ਹ ਦੀ ਹੀ ਗੱਲ ਹੈ ਮੈਂ ਇਕ ਪੋਸਟ ਪੜ੍ਹ ਰਿਹਾ ਸੀ ਜਿਸ ਵਿਚ ਲਿਖਿਆ ਸੀ ਕਿ ਕੁਝ ਲੋਕ ਸਿੱਖੀ ਖ਼ਿਲਾਫ਼ ਬੋਲਣ ਵਾਲਿਆਂ ਲਈ ਗਾਲ੍ਹਾਂ ਦਾ ਵੀ ਇਸਤੇਮਾਲ ਕਰਦੇ ਹਨ, ਇਹ ਵੀ ਸ਼ਾਇਦ ਕਿਸੇ ਹੱਦ ਤੱਕ ਠੀਕ ਹੈ ਕਿਉਂਕਿ ਕਈ ਲੋਕ ਗਾਲ੍ਹਾਂ ਨਾਲ ਹੀ ਠੀਕ ਆਉਂਦੇ ਹਨ । ਬੜ੍ਹੀ ਸਿੱਧੀ ਜੀ ਗੱਲ ਹੈ, ਜੋ ਜਿਵੇਂ ਬੋਲਦਾ ਹੈ ਅਗਲਾ ਵੀ ਉਸਨੂੰ ਉਸ ਤਰੀਕੇ ਨਾਲ ਉੱਤਰ ਦਿੰਦਾ ਹੈ । ਜੇ ਕੋਈ ਸਿਰਫ਼ ਦਲੀਲਾਂ ਨਾਲ ਹੀ ਆਪਣਾ ਨੁੱਕਤਾ ਰੱਖੇ, ਫਿਰ ਦੂਸਰਾ ਵੀ ਆਪਣਾ ਨੁੱਕਤਾ ਸਹੀ ਤਰੀਕੇ ਨਾਲ ਰੱਖੇਗਾ ।
ਨਹਿਰੂ ਨੇ ਜਦ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਸਿੱਖਾਂ ਨੇ ਪੰਜਾਬੀ ਸੂਬਾ ਬਣਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ । ਉਸ ਸਮੇਂ ਤੇ ਇਸਨੂੰ ਇਹ ਕਹਿਕੇ ਪ੍ਰਚਾਰਿਆ ਗਿਆ ਕਿ ਇਹ ਬੋਲੀ ਲਈ ਮੰਗ ਨਹੀਂ ਹੈ, ਇਹ ਸਿੱਖ ਆਪਣੇ ਧਾਰਮਿਕ ਮੁੱਦਿਆਂ ਬਾਰੇ ਬੋਲ ਰਹੇ ਨੇ । ਇਹ ਵੀ ਕਿਹਾ ਗਿਆ ਕਿ ਪੰਜਾਬੀ ਤੇ ਹਿੰਦੀ ਦੇ ਵਿਚ ਕੋਈ ਫ਼ਰਕ ਨਹੀਂ ਹੈ, ਸੋ ਭਾਸ਼ਾਈ ਲਕੀਰਾਂ ਨਹੀਂ ਖਿੱਚੀਆਂ ਜਾ ਸਕਦੀਆਂ । ਮਤਲਬ ਕੇ ਹਰ ਇੱਕ ਰਸਤਾ, ਹਰ ਇੱਕ ਦਲੀਲ, ਜੋ ਵੀ ਲੋਕਾਂ ਦੇ ਮਨਾਂ ਦੇ ਵਿਚ ਇਹ ਵਿਚਾਰ ਪੈਦਾ ਕਰਦੇ ਕਿ ਇਹ ਪੰਜਾਬੀ ਲੋਕਾਂ ਲਈ ਨਾ ਹੋ ਕਰ ਸਿੱਖਾਂ ਦੀਆਂ ਮੰਗਾਂ ਹਨ, ਉਹ ਸਾਰੀਆਂ ਵਰਤੀਆਂ ਗਈਆਂ । ਇਸ ਵਿਚ ਕਈ ਹਿੰਦੂ ਵੀ ਆਏ ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਛੱਡਕੇ ਹਿੰਦੀ ਨੂੰ ਪਹਿਲ ਦਿੱਤੀ । 'ਹਿੰਦੂਸ ਐਂਡ ਦ ਪੰਜਾਬੀ ਸਟੇਟ' ਦੇ ਵਿਚ ਓਮ ਪ੍ਰਕਾਸ਼ ਕਹੋਲ ਇਸ ਤਰ੍ਹਾਂ ਲਿਖਦੇ ਹਨ ।
ਪੰਜਾਬੀ ਹਿੰਦੂ, ਜੋ ਸਿਆਸਤਦਾਨਾਂ ਵਲੋਂ ਚਲਾਏ ਗਏ ਗ਼ਲਤ ਰਸਤੇ ਤੇ ਚੱਲ ਰਹੇ ਸੀ, ਉਨ੍ਹਾਂ ਨੇ ਇਕ ਰਸਤਾ ਅਖ਼ਤਿਆਰ ਕਰ ਲਿਆ ਜੋ ਨਾ ਕੇਵਲ ਸੋਝੀ ਤੋਂ ਬਿਨਾਂ, ਗ਼ਲਤ, ਘਟੀਆ ਤੇ ਦੇਸ਼-ਹਿੱਤ ਦੇ ਵਿਚ ਨਹੀਂ ਸੀ, ਪਰ ਆਉਣ ਵਾਲੀ ਸਿਆਸਤ ਦੇ ਵੀ ਖ਼ਿਲਾਫ਼ ਸੀ । ਉਨ੍ਹਾਂ ਨੇ ਪੰਜਾਬੀ ਗੁਰਮੁਖੀ ਅੱਖਰਾਂ ਦਾ ਅਦਾਲਤਾਂ ਦੇ ਵਿਚ ਉਪਯੋਗ ਕਰਨ ਦਾ ਵਿਰੋਧ ਕੀਤਾ । ਉਹ ਰਾਤੋਂ-ਰਾਤ ਦੇਵਨਾਗਰੀ ਦੇ ਵਿਚ ਲਿਖੀ ਜਾਣ ਵਾਲੀ ਹਿੰਦੀ ਬੋਲੀ ਦੇ ਪਿਆਰ ਦੇ ਵਿਚ ਪੈ ਗਏ, ਜਿਸ ਵਿਚ ਉਹ ਉਨ੍ਹਾਂ ਹੀ ਅਨਪੜ੍ਹ ਸੀ ਜਿੰਨਾ ਗੁਰਮੁਖੀ ਦੇ ਵਿਚ, ਸਿਰਫ਼ ਤੇ ਸਿਰਫ਼ ਸਿੱਖਾਂ ਦੇ ਖ਼ਿਲਾਫ਼ ਜਾਣ ਲਈ ਉਹ ਇਹ ਕਹਿਣ ਲੱਗੇ ਕਿ ਪੂਰਬੀ ਪੰਜਾਬ ਦੀਆਂ ਅਦਾਲਤਾਂ ਦੇ ਵਿਚ ਹਿੰਦੀ ਵਿਚ ਕੰਮ ਹੋਣ । ਪੈਸੇ ਅਧੀਨ ਚੱਲਣ ਵਾਲੇ ਹਿੰਦੂ, ਸੈਕੂਲਰ ਹਿੰਦੂ, ਮੁਸਲਮਾਨਾਂ ਵਾਲੇ ਰਸਤੇ ਤੇ ਚੱਲਣ ਵਾਲੇ ਹਿੰਦੂ, ਜਿਨ੍ਹਾਂ ਨੇ ਕਦੇ ਵੀ ਉਰਦੂ ਤੇ ਫ਼ਾਰਸੀ ਬੋਲੀ ਦੇ ਖ਼ਿਲਾਫ਼ ਪੰਜਾਬ ਵਿਚ ਸੰਘਰਸ਼ ਨਹੀਂ ਕੀਤਾ, ਜਿਨ੍ਹਾਂ ਨੇ ਆਪਣੀ ਧਾਰਮਿਕ ਪੁਸਤਕਾਂ ਦੀ ਬੋਲੀ ਸੰਸਕ੍ਰਿਤ ਦਾ ਇਕ ਲਫ਼ਜ਼ ਵੀ ਨਹੀਂ ਸਿੱਖਿਆ, ਉਸਨੇ ਆਪਣੀ ਮਾਂ-ਬੋਲੀ ਦੇ ਖ਼ਿਲਾਫ਼ ਪੂਰਾ ਜ਼ੋਰ ਲਗਾ ਦਿੱਤਾ । - ਪੰਨਾ ੧੧
ਹੁਣ ਦੇ ਸਮੇਂ ਦੇ ਵਿਚ ਕਾਫ਼ੀ ਹੱਦ ਤੱਕ ਹਿੰਦੂ ਇਹ ਗੱਲ ਮੰਨਦੇ ਹਨ ਕਿ ਇਹ ਗ਼ਲਤ ਸੀ । ਬਹੁਤੇ ਹਿੰਦੂ ਪੰਜਾਬੀ ਨੂੰ ਪਹਿਲ ਵੀ ਦਿੰਦੇ ਹਨ । ਮੈਂ ਇਕ 'ਕੋਰਾ' ਦੇ ਉੱਤਰ ਦੇ ਵਿਚ ਪੜ੍ਹਿਆ ਸੀ ਕਿ ਇਕ ਹਿੰਦੂ ਇਹ ਕਹਿ ਰਿਹਾ ਸੀ ਕਿ ਹਿੰਦੂਆਂ ਨੂੰ ਪੰਜਾਬੀ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਇਸਨੂੰ ਇਕ ਪੇਂਡੂ ਬੋਲੀ ਨਹੀਂ ਜਾਨਣਾ ਚਾਹੀਦਾ । ਮੇਰੇ ਖ਼ੁਦ ਨਾਲ ਵਾਪਰੀ ਵੀ ਇਕ ਘਟਨਾ ਹੈ ਜਿਸ ਵਿਚ ਇਕ ਬਜ਼ੁਰਗ ਜੋੜ੍ਹੇ ਨੇ ਮੇਰੇ ਕੋਲ ਆ ਕਰ ਪੰਜਾਬੀ ਦੇ ਵਿਚ ਗੱਲ ਕੀਤੀ; ਇਹ ਪੰਜਾਬ ਤੋਂ ਬਾਹਰ ਦੀ ਘਟਨਾ ਹੈ । ਉਹ ਦਰਸਅਲ ਦੇ ਵਿਚ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛ ਰਹੇ ਸੀ । ਮੇਰੇ ਮਨ ਦੇ ਵਿਚ ਬਹੁਤ ਸਤਿਕਾਰ ਆਇਆ ਉਸ ਜੋੜ੍ਹੇ ਲਈ ਜੋ ਪੰਜਾਬ ਤੋਂ ਦੂਰ ਰਹਿ ਕੇ ਵੀ ਆਪਣੀ ਬੋਲੀ ਨਹੀਂ ਭੁੱਲੇ ।
ਇਸ ਵਿਚ ਸਿਰਫ਼ ਹਿੰਦੂ ਤੇ ਮੁਸਲਮਾਨ ਨਹੀਂ ਆਉਂਦੇ । ਕਈ ਸਿੱਖ ਵੀ ਇਸ ਵਿਚ ਹਨ, ਜੋ ਆਪਣੇ ਨਵ-ਜਨਮੇ ਬੱਚਿਆਂ ਨੂੰ ਪੰਜਾਬੀ ਦੀ ਥਾਂ ਕੋਈ ਹੋਰ ਬੋਲੀ ਦਿੰਦੇ ਹਨ । ਕੁਝ ਕੁ ਖ਼ਬਰਾਂ ਦੇ ਵਿਚ ਇਹ ਵੀ ਦੇਖਣ ਦੇ ਵਿਚ ਆਇਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿਚ ਪੰਜਾਬੀ ਦੀ ਥਾਂ ਕੋਈ ਹੋਰ ਬੋਲੀ ਬੋਲੀ ਜਾਂਦੀ ਹੈ । ਕਿੰਨੀ ਅਜੀਬ ਗੱਲ ਹੈ ਕਿ ਜਿਸ ਧਰਤੀ ਤੇ ਰਹਿ ਰਹੇ ਹੋ ਉਸ ਧਰਤੀ ਤੇ ਹੀ ਤੁਸੀਂ ਆਪਣੀ ਬੋਲੀ ਨਹੀਂ ਬੋਲ ਰਹੇ । ਇਕ ਖ਼ਬਰ ਪੜ੍ਹਦੇ ਇਹ ਪਤਾ ਲੱਗਿਆ ਕਿ ਜਲੰਧਰ ਦੀ ਏ.ਪੀ.ਜੇ ਦੀ ਮੁੱਖ-ਅਧਿਆਪਕ ਨੇ ਕਿਹਾ ਕਿ ਪੰਜਾਬੀ ਤਾਂ ਕੋਈ ਘਰ ਵਿਚ ਵੀ ਸਿੱਖ ਸਕਦਾ ਹੈ, ਇਸ ਲਈ ਸਕੂਲਾਂ ਦੇ ਵਿਚ ਦੂਜੀ ਬੋਲੀ ਨੂੰ ਪਹਿਲ ਦਿੱਤੀ ਜਾਂਦੀ ਹੈ । ਇਕ ਨੇ ਕਿਹਾ ਕਿ ਉਸ ਦੀਆਂ ਪੁੱਤਰੀਆਂ ਪੰਜਾਬੀ ਨੂੰ ਛੱਡ ਕੇ ਹਿੰਦੀ ਦੇ ਵਿਚ ਗੱਲ ਕਰਦੀਆਂ ਹਨ, ਚਾਹੇ ਉਹ ਉਨ੍ਹਾਂ ਨਾਲ ਪੰਜਾਬੀ ਦੇ ਵਿਚ ਗੱਲ ਕਰਨ । ਸੋ ਸਕੂਲਾਂ ਦੀ ਬਹੁਤ ਵੱਡੀ ਦੇਣ ਹੁੰਦੀ ਹੈ ਇਕ ਬੱਚੇ ਦੀ ਮਾਨਸਿਕਤਾ ਨੂੰ ਬਣਾਉਣ ਦੇ ਲਈ । ਇਹ ਠੀਕ ਹੈ ਕਿ ਪਹਿਲੀ ਅਧਿਆਪਕ ਬੱਚੇ ਦੇ ਲਈ ਉਸਦੀ ਮਾਂ ਹੁੰਦੀ ਹੈ, ਪਰ ਇਸ ਤੋਂ ਬਿਨਾਂ ਸਕੂਲ ਤੋਂ ਵੀ ਬੱਚੇ ਬਹੁਤ ਕੁਝ ਸਿੱਖਦੇ ਹਨ । ਜੇਕਰ ਉਸਨੂੰ ਉੱਥੇ ਹੀ ਪੰਜਾਬੀ ਤੋਂ ਵਾਂਝੇ ਕੀਤਾ ਜਾਂਦਾ ਹੈ, ਤਾਂ ਉਹ ਸ਼ਾਇਦ ਸਦੀਵੀਂ ਤੌਰ ਤੇ ਆਪਣੀ ਬੋਲੀ ਨੂੰ ਭੁੱਲ ਜਾਂਦਾ ਹੈ, ਜਾਂ ਫਿਰ ਘ੍ਰਿਣਾ ਦੀ ਨਜ਼ਰ ਨਾਲ ਦੇਖਣ ਲੱਗ ਪੈਂਦਾ ਹੈ ।
ਦੂਜੇ ਤੇ ਫਿਰ ਆਉਂਦੇ ਨੇ ਪ੍ਰਵਾਸੀ ਪੰਜਾਬੀ । ਇਹ ਇਕ ਸੱਚਾਈ ਹੋਵੇਗੀ ਜੇ ਇਹ ਕਿਹਾ ਜਾਵੇ ਕਿ ਬਾਹਰ ਰਹਿਣ ਵਾਲੇ ਪੰਜਾਬੀ, ਚਾਹੇ ਭਾਰਤ ਤੋਂ ਬਾਹਰ ਹੋਵੇ ਜਾਂ ਪੰਜਾਬ ਤੋਂ ਬਾਹਰ ਤੇ ਭਾਰਤ ਦੇ ਵਿਚ, ਆਪਣੀ ਤੀਜੀ ਪੀੜ੍ਹੀ ਤੱਕ ਵੀ ਪੰਜਾਬੀ ਨਹੀਂ ਸਾਂਭ ਸਕਦੇ । ਮੈਂ ਖ਼ੁਦ ਇਹ ਦੇਖਿਆ ਹੈ । ਲਿਖਣਾ ਤੇ ਬਹੁਤ ਦੂਰ, ਉਹ ਬੋਲ ਵੀ ਸਹੀ ਢੰਗ ਨਾਲ ਨਹੀਂ ਸਕਦੇ । ਹਾਂ ਜੋ ਸਿੱਖੀ ਵੱਲ ਪ੍ਰੇਰੇ ਜਾਂਦੇ ਹਨ, ਉਹ ਜ਼ਰੂਰ ਪੰਜਾਬੀ ਸਿੱਖ ਲੈਂਦੇ ਹਨ ਕਿਉਂਕਿ ਉਨ੍ਹਾਂ ਨੇ ਫਿਰ ਗੁਰਬਾਣੀ ਪੜ੍ਹਨੀ ਹੁੰਦੀ ਹੈ । ਸੋ ਸਿੱਖਾਂ ਲਈ ਤਾਂ ਇਹ ਲਾਜ਼ਮੀ ਹੈ ਕਿ ਉਹ ਪੰਜਾਬੀ ਪੜ੍ਹਨ ਤੇ ਲਿਖਣ ਦੇ ਵਿਚ ਕਾਬਿਲ ਹੋਣ, ਨਹੀਂ ਤਾਂ ਉਹ ਕਦੇ ਵੀ ਆਪਣਾ ਇਤਿਹਾਸ ਤੇ ਗੁਰਬਾਣੀ ਨਹੀਂ ਪੜ੍ਹ ਸਕਣਗੇ ।
ਪ੍ਰਵਾਸੀ ਸਿੱਖ ਪੰਜਾਬੀਆਂ ਦੇ ਲਈ ਸ਼ਾਇਦ ਇਹ ਗੱਲ ਮਾਇਨੇ ਜ਼ਿਆਦਾ ਰੱਖਦੀ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦੀ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਜ਼ੰਜੀਰਾਂ ਦੇ ਵਿਚ ਨਹੀਂ ਰੱਖਿਆ । ਮੇਰਾ ਇਹ ਮੰਨਣਾ ਹੈ ਕਿ ਇਹ ਸਰਾਸਰ ਗ਼ਲਤ ਤੇ ਮੱਕਾਰੀ ਵਾਲਾ ਰਸਤਾ ਹੈ । ਹਰ ਇਕ ਮਾਂ-ਬਾਪ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਸੰਤਾਨ ਨੂੰ ਆਪਣੇ ਸਭਿਆਚਾਰ ਤੇ ਧਰਮ ਤੋਂ ਜਾਣੂ ਕਰਾਉਣ । ਜੇਕਰ ਹਰ ਇਕ ਮਾਂ-ਬਾਪ ਹੀ ਅਜਿਹਾ ਸੋਚਣ ਲੱਗ ਗਏ ਤਾਂ ਫਿਰ ਦੁਨੀਆਂ ਦੇ ਵਿਚ ਕੋਈ ਵੀ ਸਭਿਆਚਾਰ ਤੇ ਧਰਮ ਨਹੀਂ ਬਚੇਗਾ ਜੋ ਇਕ ਪੀੜ੍ਹੀ ਤੋਂ ਦੂਜੀ ਕੋਲ ਜਾਵੇ । ਸੋ ਮੇਰੀ ਸਭ ਮਾਂ-ਬਾਪ ਦੇ ਚਰਨਾਂ ਦੇ ਵਿਚ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਵੱਲ ਤੇ ਪੰਜਾਬੀ ਬੋਲਣ ਵੱਲ ਪ੍ਰੇਰੋ ਤਾਂ ਜੋ ਇਹ ਖ਼ਜ਼ਾਨਾ ਇਸੇ ਤਰ੍ਹਾਂ ਹੀ ਸਾਂਭਿਆ ਜਾ ਸਕੇ ।
ਇਹ ਵੀ ਇੱਕ ਸੱਚਾਈ ਹੈ ਕਿ ਸਮੇਂ ਅਨੁਸਾਰ ਹਰ ਇਕ ਬੋਲੀ ਦੇ ਵਿਚ ਦੂਜੀਆਂ ਬੋਲੀਆਂ ਦੇ ਲਫ਼ਜ਼ ਮਿਲ ਜਾਂਦੇ ਨੇ । ਹੁਣ ਜਿਵੇਂ ਪੰਜਾਬੀ ਦੇ ਬਿੰਦੀ ਵਾਲੇ ਅੱਖਰ ਆਏ ਹੀ ਇਸ ਲਈ ਨੇ ਕਿਉਂਕਿ ਉਹ ਦੂਜੀਆਂ ਬੋਲੀਆਂ ਦੇ ਲਫ਼ਜ਼ ਲਿਖਣ ਲਈ ਵਰਤੇ ਜਾਂਦੇ ਹਨ । ਪੰਜਾਬੀ ਬੋਲੀ ਦੇ ਵਿਚ ਵੀ ਲਫ਼ਜ਼ ਹੋਰ ਬੋਲੀਆਂ ਤੋਂ ਆਏ ਨੇ, ਖ਼ਾਸ ਕਰ ਅਰਬੀ ਜਾਂ ਉਰਦੂ ਬੋਲੀ ਦੇ । ਪਰ ਕਈ ਵਾਰੀ ਬਹੁਤ ਸਾਰੇ ਸੁਹਿਰਦ ਪਾਠਕ ਅਜਿਹੇ ਹੁੰਦੇ ਨੇ ਜੋ ਝੱਟ ਪਹਿਚਾਣ ਜਾਂਦੇ ਹਨ ਕਿ ਕਿਤੇ ਇਹ ਸਾਡੀ ਬੋਲੀ ਦੇ ਵਿਚ ਜਾਣਬੁੱਝ ਕੇ ਤਾਂ ਨਹੀਂ ਕੀਤਾ ਜਾ ਰਿਹਾ ਤਾਂ ਜੋ ਪੰਜਾਬੀ ਦੇ ਬੋਲ ਘਟਾਏ ਜਾ ਸਕਣ ।
ਮੈਨੂੰ ਯਾਦ ਹੈ ਕਿ ਮੈਂ ਇਕ ਪੋਸਟ ਦੇ ਵਿਚ ਪੜ੍ਹ ਰਿਹਾ ਸੀ ਕਿ ਇਕ ਸੱਜਣ ਨੇ ਪੰਜਾਬੀ ਅਖ਼ਬਾਰ ਦੇ ਵਿਚ ਆਪਣਾ ਲੇਖ ਲਿਖਿਆ ਸੀ, ਜਿਸ ਬਾਰੇ ਇਕ ਫੇਸਬੁੱਕ ਪੇਜ ਨੇ ਸਵਾਲ ਕੀਤਾ ਕਿ ਜੋ ਲਫ਼ਜ਼ ਪੰਜਾਬੀ ਬੋਲੀ ਦੇ ਵਿਚ ਉਪਲੱਬਧ ਹਨ ਉਹ ਬਿਨਾਂ ਵਰਤੇ ਕੋਈ ਹੋਰ ਬੋਲੀ ਕਿਉਂ ਵਾੜ੍ਹੀ ਗਈ । ਮਿਸਾਲ ਦੇ ਤੌਰ ਤੇ ਉਸਨੇ ਕਿਹਾ ਕਿ 'ਸਪਤਾਹ' ਦੀ ਜਗ੍ਹਾ ਤੇ 'ਹਫ਼ਤਾ' ਵਰਤਿਆ ਜਾ ਸਕਦਾ ਸੀ । ਸ਼ਾਇਦ ਮੈਂ ਇੰਨੀ ਡੂੰਗਿਆਈ ਨਾਲ ਨਹੀਂ ਪੜ੍ਹਦਾ ਕੋਈ ਚੀਜ਼ । ਪਰ ਕੁਝ ਲੋਕ ਬਹੁਤੇ ਹੀ ਸਮਝਦਾਰ ਹੁੰਦੇ ਹਨ, ਝੱਟ ਫੜ੍ਹ ਲੈਂਦੇ ਨੇ ਇਹ ਗੱਲਾਂ । ਇਵੇਂ ਹੀ ਇਕ ਹੋਰ ਲੇਖ ਪੜ੍ਹਿਆ ਜਿਸ ਵਿਚ ਲਿਖਿਆ ਸੀ ਕਿ ਪੰਜਾਬੀ ਨਾਟਕਾਂ ਦੇ ਵਿਚ ਕਿਸ ਤਰੀਕੇ ਨਾਲ ਹੋਰ ਬੋਲੀਆਂ ਬੋਲੀਆਂ ਜਾ ਰਹੀਆਂ ਹਨ । ਸੋ ਕੀ ਇਹ ਸਭ ਕਿਸੇ ਸਾਜ਼ਿਸ਼ ਅਧੀਨ ਹੋ ਰਿਹਾ ਹੈ ਜਾਂ ਫਿਰ ਆਪਣੇ-ਆਪ ਸੁਤੇ-ਸਿੱਧ ਹੀ ਇਹ ਹੋ ਜਾਂਦਾ ਹੈ ? ਮੈਂ ਸ਼ਾਇਦ ਦੋਨੋਂ ਗੱਲਾਂ ਨਾਲ ਸਹਿਮਤ ਹਾਂ । ਕਈ ਵਾਰੀ ਸੁਤੇ-ਸਿੱਧ ਹੀ ਜਿਸ ਵਹਾਅ ਦੇ ਵਿਚ ਤੁਸੀਂ ਲਿਖ ਰਹੇ ਹੁੰਦੇ ਹੋ ਉਸ ਵਿਚ ਕਈ ਹੋਰ ਬੋਲਦੀਆਂ ਦੇ ਲਫ਼ਜ਼ ਵੀ ਆ ਜਾਂਦੇ ਹਨ । ਹਾਂ ਇਹ ਵੀ ਸੱਚਾਈ ਹੋ ਸਕਦੀ ਹੈ ਕਿ ਜਾਣਬੁੱਝ ਕੇ ਹੋਰ ਬੋਲੀਆਂ ਵਰਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬੀ ਦੇ ਲਫ਼ਜ਼ ਹੀ ਭੁੱਲ ਜਾਣ ।
ਭਾਰਤ ਦੇਸ਼ ਦੇ ਤਾਮਲ ਨਾਡੂ ਰਾਜ ਦੇ ਵਿਚ ਜਿੰਨਾਂ ਵਿਰੋਧ ਹਿੰਦੀ ਬੋਲੀ ਦਾ ਹੋ ਰਿਹਾ ਹੈ ਸ਼ਾਇਦ ਹੀ ਕਿਸੇ ਹੋਰ ਰਾਜ ਦੇ ਵਿਚ ਹੋਵੇ । ਤਾਮਿਲ ਲੋਕ ਆਪਣੇ ਵਿਰਸੇ ਤੇ ਸਭਿਆਚਾਰ ਤੇ ਬਹੁਤ ਮਾਨ ਮਹਿਸੂਸ ਕਰਦੇ ਹਨ । ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਵਿਰਾਸਤ ਨਵੇਂ ਸਮੇਂ ਤੋਂ ਪ੍ਰਭਾਵਿਤ ਹੋ ਕਰ ਚਲੀ ਜਾਏ । ਉਹ ਤਾਂ ਇਥੋਂ ਤੱਕ ਕਹਿ ਰਹੇ ਨੇ ਕਿ ਏ.ਟੀ.ਐਮ ਤਾਮਿਲ ਦੇ ਵਿਚ ਹੋਵੇ ਜੋ ਉਨ੍ਹਾਂ ਦੇ ਰਾਜ ਦੇ ਵਿਚ ਹਨ, ਅਤੇ ਹਵਾਈ ਜਹਾਜ਼ ਦੇ ਵਿਚ ਵੀ ਤਾਮਿਲ ਦੇ ਵਿਚ ਬੋਲਿਆ ਜਾਵੇ ਕਿਉਂਕਿ ਜੇਕਰ ਕੋਈ ਜਹਾਜ਼ ਚਨੇਈ ਤੋਂ ਚਲਦਾ ਹੈ ਤਾਂ ਉਸ ਵਿਚ ਬਹੁਤ ਸ਼ਾਇਦ ਤਾਮਿਲ ਲੋਕ ਹੀ ਹੋਣ ਜੋ ਹਿੰਦੀ ਨਹੀਂ ਸਮਝਦੇ ਹੋਣਗੇ ।
ਪੰਜਾਬ ਦੇ ਵਿਚ ਵੀ ਹਿੰਦੀ ਦਾ ਵਿਰੋਧ ਦੇਖਣ ਨੂੰ ਮਿਲਿਆ, ਪਰ ਮੀਡੀਏ ਨੇ ਪੰਜਾਬੀ ਨੂੰ ਪਹਿਲ ਦੇਣ ਵਾਲੇ ਲੋਕਾਂ ਨੂੰ ਵੀ ਦਹਿਸ਼ਤਗਰਦ ਨਾਲ ਜੋੜ੍ਹ ਦਿੱਤਾ । ਹੁਣ ਦੀ ਨੌਜਵਾਨੀ ਨੂੰ ਸ਼ਾਇਦ ੮੦ ਜਾਂ ੯੦ ਦੇ ਦਹਾਕਿਆਂ ਦੇ ਵਿਚ ਵਾਪਰੀਆਂ ਘਟਨਾਵਾਂ ਬਾਰੇ ਨਾ ਪਤਾ ਹੋਵੇ, ਪਰ ਜਿਹੜੀਆਂ ਹੁਣ ਵਾਪਰ ਰਹੀਆਂ ਹਨ ਉਨ੍ਹਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਮੀਡੀਆ ਉਸ ਸਮੇਂ ਤੇ ਕਿੰਨਾ ਕੁ ਨਿਰਪੱਖ ਹੋਵੇਗਾ ।
ਚਾਹੀਦਾ ਤਾਂ ਇਹ ਹੈ ਕਿ ਕੋਈ ਵੀ ਧਾਰਮਿਕ ਜਾਂ ਫਿਰ ਸਭਿਆਚਾਰਕ ਬੰਦਾ ਆਪਣਾ ਧਰਮ ਜਾਂ ਫਿਰ ਆਪਣਾ ਸਭਿਆਚਾਰ ਕਿਸੇ ਤੇ ਨਾ ਥੋਪੇ । ਪਰ ਜਦੋਂ ਤਾਕਤ ਹੱਥ ਦੇ ਵਿਚ ਆ ਜਾਂਦੀ ਹੈ ਤਾਂ ਇਨਸਾਨ ਸਭ ਕੁਝ ਭੁੱਲ ਜਾਂਦਾ ਹੈ । ਉਹ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ । ਉਹ ਹੁਣ ਸਾਰਿਆਂ ਨੂੰ ਆਪਣੇ ਵਿਚਾਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ ਤਾਂ ਜੋ ਸਾਰੇ ਲੋਕ ਓਹੀ ਰੰਗਤ ਦੇ ਵਿਚ ਰੰਗੇ ਜਾਣ ਜਿਸ ਵਿਚ ਉਹ ਰੰਗਿਆ ਹੋਇਆ ਹੈ । ਮੁਗ਼ਲਾਂ ਤੇ ਦੁਰਾਨੀਆਂ ਦੇ ਹਮਲਿਆਂ ਤੇ ਰਾਜਾਂ ਤੋਂ ਇਹ ਸਬਕ ਸਹਿਜੇ ਹੀ ਸਿੱਖਿਆ ਜਾ ਸਕਦਾ ਹੈ ਕਿ ਇਹ ਤਰੀਕਾ ਕਿੰਨਾ ਘਾਤਕ ਹੁੰਦਾ ਹੈ । ਪਰ ਜੋ ਇਨਸਾਨ ਰਾਜ ਕਰ ਰਿਹਾ ਹੁੰਦਾ ਹੈ ਉਹ ਉਸ ਤਾਕਤ ਦੇ ਨਸ਼ੇ ਦੀ ਰੰਗਤ ਦੇ ਵਿਚ ਹੁੰਦਾ ਹੈ, ਉਸਨੂੰ ਕੁਝ ਵੀ ਗ਼ਲਤ ਨਹੀਂ ਲੱਗਦਾ । ਮੈਂ ਜਿਵੇਂ ਬਹੁਤੇ ਵਾਰੀ ਕਿਹਾ ਹੈ ਕਿ ਮੁਗ਼ਲ ਸਾਸ਼ਕ ਔਰੰਗਜ਼ੇਬ ਬਹੁਤ ਬੇਵਕੂਫ਼ ਸੀ । ਔਰੰਗਜ਼ੇਬ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਾਈਆਂ ਲੜ ਕੇ ਓਹੀ ਸਿੱਟਾ ਨਿਕਲੇਗਾ ਜੋ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਨਿਕਲਿਆ ਸੀ । ਪਰ ਔਰੰਗਜ਼ੇਬ ਇਸਨੂੰ ਨਹੀਂ ਸਮਝ ਸਕਿਆ, ਕਿਉਂਕਿ ਮੁਗ਼ਲਾਂ ਦੇ ਨਾਸ਼ ਲਈ ਇਹ ਵੀ ਜ਼ਰੂਰੀ ਸੀ ।
ਇਕ ਘਟਨਾ ਸਾਹਮਣੇ ਆਈ ਜਿਸ ਵਿਚ ਇਕ ਬਾਹਰਲੇ ਮੁਲਕ ਦੇ ਵਿਚ ਰਹਿ ਰਹੀ ਬੀਬੀ ਪੰਜਾਬੀ ਦੇ ਵਿਚ ਗੱਲ ਕਰ ਰਹੀ ਸੀ ਤੇ ਆਪਣੇ ਧਰਮ ਬਾਰੇ ਦੱਸ ਰਹੀ ਸੀ । ਜਾਂ ਫਿਰ ਸਿੱਖੀ ਸਰੂਪ ਦੇ ਵਿਚ ਕਈ ਸਿੱਖ ਜੋ ਈਸਾਈ ਬਣ ਗਏ ਨੇ ਪੰਜਾਬ ਦੇ ਵਿਚ ਉਹ ਈਸਾਈ ਧਰਮ ਦਾ ਪ੍ਰਚਾਰ ਕਰਨ ਲੱਗ ਗਏ ਨੇ । ਉਹ ਪਹਿਲਾਂ ਤੋਂ ਹੀ ਪੰਜਾਬੀ ਜਾਣਦੇ ਹਨ ਤੇ ਫਿਰ ਈਸਾਈ ਧਰਮ ਬਾਰੇ ਦੱਸਣ ਦੇ ਵਿਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ । ਮੇਰਾ ਇਹ ਵਿਚਾਰ ਨਹੀਂ ਕਿ ਈਸਾਈ ਆਪਣੇ ਧਰਮ ਦਾ ਪ੍ਰਚਾਰ ਕਿਉਂ ਕਰ ਰਹੇ ਨੇ ਪੰਜਾਬ ਦੇ ਵਿਚ, ਮੇਰਾ ਇਹ ਭਾਵ ਹੈ ਕਿ ਇਕ ਭਾਸ਼ਾ ਦੇ ਰਾਹੀ ਕੀ ਕੁਝ ਕੀਤਾ ਜਾ ਸਕਦਾ ਹੈ ਤੇ ਕਿੰਨੇ ਰਸਤੇ ਖੁਲ੍ਹ ਜਾਂਦੇ ਨੇ ਲੋਕਾਂ ਲਈ । ਹਾਂ, ਪਰ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਸਿੱਖੀ ਸਰੂਪ ਦੇ ਵਿਚ ਹੋ ਕਰ ਵੀ ਉਹ ਕਿਹੜੀ ਚੀਜ਼ ਹੈ ਜੋ ਉਹ ਸਮਝ ਨਹੀਂ ਪਾਏ ਸਿੱਖੀ ਬਾਰੇ ਤੇ ਦੂਜੇ ਧਰਮ ਦੇ ਵਿਚ ਚਲੇ ਗਏ । ਮੈਂ ਇਸ ਬਾਰੇ ਇਕ ਅਲੱਗ ਲੇਖ ਲਿਖਾਂਗਾ ।
ਪੰਜਾਬੀ ਨੂੰ ਸੁਰਜੀਤ ਰੱਖਣ ਦੇ ਲਈ ਆਪਾਂ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ । ਸਾਰੇ ਪੰਜਾਬੀਆਂ ਨੂੰ, ਚਾਹੇ ਉਹ ਕੋਈ ਵੀ ਧਰਮ ਨਾਲ ਸਬੰਧ ਰੱਖਦੇ ਹੋਣ, ਇਕੱਠੇ ਹੋ ਕਰ ਉਹ ਹਰ ਤਾਕਤ ਜੋ ਪੰਜਾਬੀ ਬੋਲੀ ਖ਼ਿਲਾਫ਼ ਵਰਤੀ ਜਾਵੇਗੀ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ । ਜਿਵੇਂ ਤਾਮਲ ਨਾਡੂ ਦੇ ਵਿਚ ਲੋਕ ਇਹ ਕਹਿੰਦੇ ਹਨ ਕਿ ਉਹ ਤਾਮਿਲ ਹਨ, ਜੇ ਤੁਸੀਂ ਕੋਈ ਇਕ ਵੱਲ ਵੀ ਉਂਗਲ ਕੀਤੀ ਤਾਂ ਤੁਸੀਂ ਸਾਡੇ ਸਾਰਿਆਂ ਵੱਲ ਕੀਤੀ, ਚਾਹੇ ਫਿਰ ਉਸ ਤਾਮਿਲ ਦਾ ਕੋਈ ਵੀ ਧਰਮ ਹੋਵੇ । ਇਸੇ ਤਰ੍ਹਾਂ ਹੀ ਆਪਾਂ ਸਾਰਿਆਂ ਨੂੰ ਰੱਲ ਕੇ ਚੱਲਣਾ ਪਵੇਗਾ । ਜੇ ਕਿਸੇ ਨੇ ਮਾਂ-ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਹੈ, ਉਹ ਫਿਰ ਉਸਦੀ ਆਪਣੀ ਮਰਜ਼ੀ ।
ਨਾਲੋ-ਨਾਲ ਆਪਾਂ ਨੂੰ ਪੰਜਾਬੀ ਦੇ ਪਰਸਾਰ ਦੇ ਲਈ ਵੀ ਯਤਨ ਕਰਨੇ ਚਾਹੀਦੇ ਹਨ । ਮੈਨੂੰ ਯਾਦ ਹੈ ਕਿ ਇਕ ਫੇਸਬੁੱਕ ਪੋਸਟ ਦੇ ਵਿਚ ਲਿਖਿਆ ਸੀ ਕਿ ਪੰਜਾਬੀ ਸਾਹਿਤ ਨੂੰ ਬਾਹਰਲੇ ਮੁਲਕਾਂ ਦੇ ਵਿਚ ਕੋਈ ਖ਼ਾਸ ਥਾਂ ਨਹੀਂ ਮਿਲੀ ਹੋਈ, ਜਦਕਿ ਜੇ ਤੁਸੀਂ ਅੰਗਰੇਜ਼ੀ, ਚੀਨੀ, ਜਪਾਨੀ, ਆਦਿ ਭਾਸ਼ਾਵਾਂ ਦੀ ਗੱਲ ਕਰੋ ਤਾਂ ਉਹ ਬਹੁਤ ਮੁਲਕਾਂ ਦੇ ਵਿਚ ਰਹਿਣ ਵਾਲੇ ਇਨਸਾਨ ਸਿੱਖਣਾ ਚਾਹੁੰਦੇ ਹਨ । ਤੇ ਇਸ ਦੇ ਲਈ ਉਨ੍ਹਾਂ ਨੇ ਬਹੁਤ ਯਤਨ ਵੀ ਕੀਤੇ ਹਨ । ਮਿਸਾਲ ਦੇ ਤੌਰ ਤੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੇ ਯੂ-ਟਿਊਬ ਰਾਹੀ ਜਾਂ ਹੋਰ ਤਰੀਕੇ ਨਾਲ ਆਪਣੀਆਂ ਭਾਸ਼ਾਵਾਂ ਦੂਸਰੇ ਦੇਸ਼ਾਂ ਦੇ ਲੋਕਾਂ ਤੱਕ ਪਹੁੰਚਾਈਆਂ ਹਨ । ਆਪਾਂ ਨੂੰ ਵੀ ਕੁਝ ਅਜਿਹਾ ਕਰਨਾ ਚਾਹੀਦਾ ਹੈ ।
ਯੂ-ਟਿਊਬ ਇਕ ਬਹੁਤ ਹੀ ਵਧੀਆ ਤਰੀਕਾ ਹੈ ਇਸ ਲਈ । ਜਿਨ੍ਹਾਂ ਨੂੰ ਥੋੜ੍ਹੀ-ਬਹੁਤ ਅੰਗਰੇਜ਼ੀ ਆਉਂਦੀ ਹੈ, ਉਹ ਜ਼ਰੂਰ ਕੁਝ ਸਮਾਂ ਕੱਢ ਕੇ ਲੋਕਾਂ ਨੂੰ ਪੰਜਾਬੀ ਲਿੱਪੀ, ਲਫ਼ਜ਼, ਤੇ ਬੋਲਣ ਦਾ ਤਰੀਕਾ ਸਿਖਾਏ । ਬਹੁਤ ਸਾਰੇ ਅਜਿਹੇ ਲੋਕ ਮੈਂ ਦੇਖੇ ਨੇ ਜੋ ਪੰਜਾਬੀ ਸਿੱਖਣਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਕੋਈ ਤਰੀਕਾ ਨਹੀਂ ਹੈ । ਕੁਝ ਕੁ ਹੈ ਚੈਨਲ ਯੂ-ਟਿਊਬ ਤੇ ਜੋ ਪੰਜਾਬੀ ਸਿਖਾਉਂਦੇ ਹਨ, ਪਰ ਉਹ ਬਹੁਤ ਘੱਟ ਹਨ, ਤੇ ਉਹ ਜ਼ੀਰੋ ਤੋਂ ਨਹੀਂ ਸ਼ੁਰੂ ਕਰਦੇ । ਸੋ ਆਉ, ਆਪਾਂ ਸਾਰੇ ਮਿਲਕੇ ਹੰਭਲਾ ਮਾਰੀਏ ਤੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਯਤਨ ਕਰੀਏ ।
,,
ਇਹ ਹੈ ਮੇਰੀ ਪੀੜ੍ਹੀ ।
, ,
ਨਾ ਕਰੋ ਕਿਸੇ ਨਾਲ ਥੱਕਾ ।
, ,
ਮਿਲ ਕੇ ਰਹਿਣਾ ਪੱਕਾ ।
, ,
ਮੈਂ ਹਾਂ ਗੁਰਮੁਖੀ ਦਾ ਬੱਚਾ ।
, ,
ਰਹੀਏ ਆਪਾਂ ਵਾਙੂ ਜੰਞਾਂ ।
, ,
ਨਾ ਮੈਂ ਪੰਜਾਬੀ ਨੂੰ ਭੰਡਾਂ ।
, ,
ਦੇਈਏ ਆਪਾਂ ਪੰਜਾਬੀ ਮੱਤਾਂ ।
, ,
ਨਾ ਪਾਈਏ ਵਿਚਾਲੇ ਕੰਧਾਂ ।
, ,
ਰਹੀਏ ਆਪਾਂ ਮਾਰਕੇ ਜੱਫਾ ।
, ,
ਨਾ ਵਿਸਾਰੀਏ ਬੋਲੀ-ਮਾਂ ।
, ,
ਕਰੀਏ ਮਿਲਕੇ ਕੋਈ ਹੀਲਾ ।
, , ਨਾਲ ਹੈ ਪੈਂਤੀ
'ਅਨਪੜ੍ਹ ਬਾਬੇ' ਕਰੇ ਬੇਂਤੀ ।

Wednesday 3 July 2019

Kaala Afghana - Part IV

.


ਛੇ ਨੰਬਰ ਅੰਕ ਅਤੇ ਦੂਜੇ ਅਧਿਆਇ ਦੇ ਵਿਚ ਕਾਲੂ ਜੀ ਫਿਰ ਤੋਂ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਸਤਰਾਂ ਦਾ ਹਵਾਲਾ ਦੇ ਰਹੇ ਨੇ ਕਿ ਇਹ ਤਾਂ ਗੁਰਬਾਣੀ ਦੇ ਅਨੁਕੂਲ ਸਤਰਾਂ ਭੁਲੇਖਾਪਾਊ ਨੇ, ਹਾਲਾਂਕਿ ਇਹ ਸਤਰਾਂ ਇੰਨਾਂ ਮੂਰਖ਼ਾਂ ਦਾ ਅਸਲੀ ਚਿਹਰਾ ਨੰਗਾ ਕਰਦੀਆਂ ਹਨ ਜੋ ਗੁਰੂ ਸਾਹਿਬਾਨ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰ ਰਹੇ ਨੇ ।
ਇਕ ਹੋਰ ਗੱਲ ਜੋ ਬਚਿਤ੍ਰ ਨਾਟਕ ਦੇ ਦੂਜੇ ਅਧਿਆਇ ਦੇ ਵਿਚ ਦੇਖਣ ਨੂੰ ਮਿਲਦੀ ਹੈ ਤੇ ਗੁਰਬਾਣੀ ਦੇ ਉਲਟ ਬੋਲਣ ਵਾਲਿਆਂ ਦਾ ਅਸਲੀ ਚਿਹਰਾ ਦਿਖਾਉਂਦੀ ਹੈ ਉਹ ਇਹ ਕਿ ਗੁਰੂ ਸਾਹਿਬਾਨ ਨੇ ਇਸ ਵਿਚ ਪ੍ਰਭ ਅਤੇ ਕਾਲ ਲਫ਼ਜ਼ ਸ਼ੁਰੂ ਦੇ ਵਿਚ ਹੀ ਲਿਖ ਦਿੱਤੇ ਨੇ ਤਾਂ ਜੋ ਕੋਈ ਭੁਲੇਖਾ ਨਾ ਰਹੇ ਕਿ ਕਾਲ ਤੇ ਪ੍ਰਭ ਕੋਈ ਦੋ ਜਾਣੇ ਹਨ । ਜਿਸ ਤਰ੍ਹਾਂ ਮਹਾਂਕਾਲ ਕਾਲਿਕਾ ਦਾ ਰੌਲਾ ਪਾਇਆ ਜਾਂਦਾ ਹੈ, ਉਸ ਵਿਚ ਵੀ ਗੁਰੂ ਸਾਹਿਬਾਨ ਨੇ ਅੱਗੇ ਜਾ ਕਰ ਲਿਖ ਦਿੱਤਾ ਹੈ ਕਿ ਇਕ ਪਰਮਾਤਮਾ ਦੇ ਚਰਨਾਂ ਵਿਚ ਹੀ ਉਨ੍ਹਾਂ ਦਾ ਧਿਆਨ ਸੀ । ਸੋ ਇਹ ਇਥੋਂ ਸਿੱਧ ਹੋ ਜਾਂਦਾ ਹੈ ਕਿ ਇਹ ਲੋਕ ਜਾਣਬੁੱਝ ਕੇ ਇਕ-ਦੋ ਸਤਰਾਂ ਦੇ ਕਰ ਗ਼ਲਤ ਅਰਥ ਕਰ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ । ਮਿਸਾਲ ਦੇ ਤੌਰ ਤੇ ਪੜ੍ਹੋ ਇਸ ਅਧਿਆਇ ਦੀਆਂ ਕੁਝ ਸਤਰਾਂ ਜਿਸ ਤੋਂ ਸਭ ਕੁਝ ਸਾਬਿਤ ਹੋ ਜਾਂਦਾ ਹੈ ।
੧.   ਮੂਕ ਉਚਰੈ ਸਾਸਤ੍ਰ ਖਟਿ ਪਿੰਗ ਗਿਰਨ ਚੜਿ ਜਾਇ ॥ ਅੰਧ ਲਖੈ ਬਧਰੋ ਸੁਨੈ ਜੌ ਕਾਲ ਕ੍ਰਿਪਾ ਕਰਾਇ ॥੨॥
ਚੌਪਈ ॥ ਕਹਾ ਬੁਧ ਪ੍ਰਭ ਤੁੱਛ ਹਮਾਰੀ ॥ ਬਰਨਿ ਸਕੈ ਮਹਿਮਾ ਜੁ ਤਿਹਾਰੀ ॥
ਦੋਹਰੇ ਦੇ ਵਿਚ ਗੁਰੂ ਸਾਹਿਬਾਨ ਨੇ ਕਾਲ ਲਫ਼ਜ਼ ਲਿਖਿਆ ਹੈ ਤੇ ਚੌਪਈ ਦੇ ਵਿਚ ਪ੍ਰਭ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਗੁਰੂ ਸਾਹਿਬਾਨ ਪਰਮਾਤਮਾ ਦੀ ਹੀ ਗੱਲ ਕਰ ਰਹੇ ਹਨ । ਕੁਝ ਸਮੇਂ ਤੋਂ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਬਾਮਣ ਨੇ ਲਿਖੀ ਹੈ । ਪਰ ਇਹ ਲੋਕ ਅਜੇ ਤੱਕ ਉਸ ਬਾਮਣ ਦਾ ਨਾਂਅ ਨਹੀਂ ਦੱਸ ਸਕੇ, ਤੇ ਉਸਨੇ ਕਦੋਂ ਤੇ ਕਿਥੇ ਬਹਿ ਕੇ ਇਹ ਸਭ ਕੁਝ ਲਿਖਿਆ । ਇਹ ਸਿਰਫ਼ ਗੱਲਾਂ ਦਾ ਹੀ ਕੜਾਹ ਬਣਾਉਣਾ ਜਾਣਦੇ ਹਨ । ਇਨ੍ਹਾਂ ਨੂੰ ਆਪਣੀ ਗੱਲ ਹੀ ਸਾਹਮਣੇ ਰੱਖਣੀ ਆਉਂਦੀ ਹੈ, ਅੱਗੋਂ ਆ ਰਹੀ ਦਲੀਲ ਦਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ । ਬਸ ਗੋਲ-ਮੋਲ ਗੱਲ ਕਰਕੇ ਸਾਰ ਦਿੰਦੇ ਹਨ ।
ਦਸਮ ਬਾਣੀ ਦੇ ਵਿਰੋਧੀਆਂ ਦੇ ਵਿਚ ਇਹ ਗੱਲ ਪੂਰਨ ਤੌਰ ਤੇ ਦੇਖੀ ਜਾ ਸਕਦੀ ਹੈ ਕਿ ਉਹ ਇਸ ਗੱਲ ਵੱਲ ਬੜਾ ਧਿਆਨ ਦਿਵਾਉਂਦੇ ਨੇ ਸਿੱਖ ਸੰਗਤਾਂ ਦਾ ਕਿ ਉਸ ਪਰਮਾਤਮਾ ਨੂੰ ਤਾਂ ਉਹੀ ਜਾਣ ਸਕਦਾ ਹੈ, ਅਸੀਂ ਨਹੀਂ ਜਾਣ ਸਕਦੇ, ਫਿਰ ਗੁਰੂ ਸਾਹਿਬਾਨ ਨੇ ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਕਿਉਂ ਲਿਖਿਆ ਹੈ । ਉਹ ਸਮਾਂ ਵੀ ਦੂਰ ਨਹੀਂ ਜਦੋਂ ਇਸ ਤੇ ਜ਼ੋਰ ਦਿੱਤਾ ਜਾਵੇਗਾ ਕਿ ਗੁਰੂ ਸਾਹਿਬਾਨ ਤਾਂ ਪੈਦਾ ਵੀ ਨਹੀਂ ਹੋਏ ਸੀ ਓਦੋਂ ਤਾਂ ਉਨ੍ਹਾਂ ਨੂੰ ਕਿਵੇਂ ਪਤਾ ਲੱਗਿਆ ਹਊ । ਇਹ ਉਨ੍ਹਾਂ ਲੋਕਾਂ ਦੀ ਅਵਸਥਾ ਹੈ ਜੋ ਕਦੇ ਜਪੁ ਜੀ ਸਾਹਿਬ ਵੀ ਪੂਰਾ ਪੜ੍ਹਨ ਨੂੰ ਰਾਜ਼ੀ ਨਹੀਂ ਹੁੰਦੇ । ਭਲਿਓ ਲੋਕੋ ਉਹ ਗੁਰੂ ਤੇ ਪਰਮਾਤਮਾ ਕੋਈ ਅਲੱਗ ਥੋੜੀ ਹੈ । ਨਾਲੇ ਜਦੋਂ ਗੁਰੂ ਸਾਹਿਬਾਨ ਨੇ ਆਪ ਕਹਿ ਦਿੱਤਾ ਹੈ ਕਿ ਦੋ ਰੂਪਾਂ ਤੋਂ ਇਕ ਰੂਪ ਹੋ ਗਏ ਨੇ ਫਿਰ ਗੁਰੂ ਨੇ ਉਂਗਲ ਚੁੱਕਣੀ ਮੂਰਖ਼ਤਾ ਹੋਵੇਗੀ ।
ਕੁਝ ਸਮਾਂ ਪਹਿਲਾਂ ਮੈਨੂੰ ਇਕ ਹਿੰਦੂ ਨਾਲ ਗੱਲ ਕਰਨ ਦਾ ਮੌਕਾ ਮਿਲਿਆ । ਉਹ ਇਹ ਕਹਿ ਰਿਹਾ ਸੀ ਕਿ ਉਸ ਪਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ, ਉਸਨੂੰ ਗੱਲ ਕਰਨ ਦੇ ਲਈ ਇਕ ਸ਼ਰੀਰ ਲੈਣਾ ਪੈਂਦਾ ਹੈ, ਜਿਵੇਂ ਕਿ ਉਸਨੇ ਕ੍ਰਿਸ਼ਨ ਦੀ ਉਦਾਹਰਣ ਦਿੱਤੀ ਸੀ । ਉਸਦਾ ਭਾਵ ਇਹ ਸੀ ਕਿ ਪਰਮਾਤਮਾ ਆਪਣੇ ਆਪ ਬਿਨਾਂ ਕਿਸੇ ਜ਼ੁਬਾਨ ਜਾਂ ਫਿਰ ਸ਼ਰੀਰ ਲਏ ਬਿਨਾਂ ਬੋਲ ਨਹੀਂ ਸਕਦਾ । ਜਦ ਮੈਂ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਹਵਾਲਾ ਦਿੱਤਾ ਤਾਂ ਉਸ ਕੋਲ ਕੋਈ ਉੱਤਰ ਨਹੀਂ ਸੀ । ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਵਿਚ ਇਹ ਘਟਨਾ ਆਉਂਦੀ ਹੈ ਜਦੋਂ ਉਹ ਵੇਈ ਨਦੀ ਵਿਚ ਇਸ਼ਨਾਨ ਕਰਨ ਗਏ ਤੇ ਕਈ ਦਿਨ ਨਹੀਂ ਪਰਤੇ । ਉਸ ਸਮੇਂ ਗੁਰੂ ਸਾਹਿਬਾਨ ਅਕਾਲ ਪੁਰਖ ਦੇ ਪਾਸ ਸਨ ।
ਏਜੰਸੀ-ਭਗਤ ਦਾ ਇਹ ਕਹਿਣਾ ਕਿ ਕਾਲ ਨੂੰ ਹੀ ਸਰਬ ਸ਼ਕਤੀਮਾਨ ਲਿਖਿਆ ਹੈ ਆਪਣੇ ਆਪ ਵਿਚ ਇਕ ਹਾਸੋ-ਹੀਣੀ ਗੱਲ ਹੈ । ਇਹ ਜੋ ਸਿਲਸਿਲਾ ਸ਼ੁਰੂ ਹੋਇਆ ਹੈ ਕਾਲ ਨੂੰ ਲੈ ਕਰ ਇਹ ਬਿਲਕੁਲ ਬ੍ਰਹਮਣੀ ਮੱਤ ਦੀ ਉਪਜ ਹੈ । ਜਿਵੇਂ ਉਹ ਰਾਮ ਨੂੰ ਰਾਮਚੰਦਰ ਬਣਾਉਣ ਤੇ ਤੁਲੇ ਹੋਏ ਨੇ, ਉਸੇ ਤਰ੍ਹਾਂ ਇਹ ਏਜੰਸੀ-ਭਗਤ ਤੇ ਇਸਦੀ ਟੋਲੀ ਕਾਲ ਨੂੰ ਸ਼ਿਵਜੀ ਮਨਵਾਉਣਾ ਚਾਹੁੰਦੇ ਹਨ । ਕਾਲੂ ਨੇ ਲੱਗਭਗ ਹਰ ਇਕ ਪੰਨੇ ਤੇ ਇਹ ਲਿਖਿਆ ਹੈ ਕਿ ਇਹ ਕੋਈ ਬ੍ਰਾਹਮਣੀ ਮੱਤ ਦੇ ਲਿਖਾਰੀ ਦੀ ਲੇਖਣੀ ਹੈ । ਪਰ ਜੇ ਆਪਾਂ ਕਾਲੇ ਦੀ ਲੇਖਣੀ ਨੂੰ ਵਾਚੀਏ ਤਾਂ ਇਹ ਗੱਲ ਸਾਫ਼ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹ ਤੇ ਇੰਦੇ ਸ਼ਰੀਕ ਬਾਹਮਣਾਂ ਤੋਂ ਸਿੱਖੇ ਸਿਖਾਏ ਆਏ ਨੇ । ਬਾਹਮਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਦੇ ਅਨਰਥ ਕਰਨ ਤੇ ਤੁਲੇ ਹੋਏ ਨੇ, ਤੇ ਇਹ ਦਸਮ ਵਿਰੋਧੀ ਟੋਲਾ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ । ਇਨ੍ਹਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ ।
੧.  ਬਾਹਮਣ ਆਦਿ ਬਾਣੀ ਵਿਚ ਦੇਵੀ ਦੇਵਤੇ ਲੱਭਦੇ ਨੇ, ਤੇ ਦਸਮ ਵਿਰੋਧੀ ਦਸਮ ਵਿਚ ।
੨.  ਬਾਹਮਣ ਆਦਿ ਬਾਣੀ ਵੇਦਾਂ ਤੋਂ ਹੋਈ ਮੰਨਦੇ ਨੇ, ਤੇ ਦਸਮ ਵਿਰੋਧੀ ਦਸਮ ਨੂੰ ਹੋਰ ਹਿੰਦੂ ਪੁਸਤਕਾਂ ਤੋਂ ।
੩.  ਬਾਹਮਣਾਂ ਦਾ ਸਾਰਾ ਜ਼ੋਰ ਸਿੱਖਾਂ ਨੂੰ ਆਦਿ ਬਾਣੀ ਦੇ ਪੁੱਠੇ ਅਰਥ ਪੜ੍ਹਾਉਣ ਤੇ ਲੱਗਾ ਹੈ, ਤੇ ਦਸਮ ਵਿਰੋਧੀਆਂ ਦਾ ਦਸਮ ਦੀ ।
੪.  ਬਾਹਮਣ ਆਦਿ ਬਾਣੀ ਵਿਚ ਵਿਸ਼ਨੂੰ ਦੀ ਉਸਤਤ ਮੰਨਦੇ ਨੇ, ਤੇ ਦਸਮ ਵਿਰੋਧੀ ਦਸਮ ਵਿਚ ਸ਼ਿਵਜੀ ਦੀ ।
੫.  ਬਾਹਮਣ ਜਾਣ-ਬੁਝ ਕੇ ਇਹ ਸਭ ਕਰ ਰਹੇ ਨੇ, ਤੇ ਦਸਮ ਵਿਰੋਧੀ ਵੀ ।
੬.  ਬਾਹਮਣ ਜਦ ਇਹ ਮਨਾਉਣ ਵਿਚ ਅਸਫ਼ਲ ਜੋ ਜਾਂਦੇ ਨੇ ਕਿ ਆਦਿ ਦੀ ਬਾਣੀ ਦੇ ਅਰਥ ਸਿੱਖਾਂ ਵਾਲੇ ਸਹੀ ਨਹੀਂ ਨੇ ਤਾਂ ਉਹ ਸੰਪਰਦਾਵਾਂ ਤੇ ਹਮਲੇ ਕਰਦੇ ਹਨ, ਤੇ ਦਸਮ ਵਿਰੋਧੀਆਂ ਦਾ ਵੀ ਇਹੀਓ ਹਾਲ ਹੈ ।
੭.  ਬਾਹਮਣ ਗੁਰੂ ਸਾਹਿਬਾਨਾਂ ਨੂੰ ਇਕ ਆਮ ਇਨਸਾਨ ਸਮਝਦੇ ਹਨ, ਤੇ ਦਸਮ ਵਿਰੋਧੀ ਵੀ ।
੮.  ਬਾਹਮਣਾਂ ਮੁਤਾਬਕ ਖਾੜਕੂ ਸਿੰਘਾਂ ਨੇ ਬਹੁਤ ਕੁਝ ਗ਼ਲਤ ਕੀਤਾ, ਤੇ ਦਸਮ ਵਿਰੋਧੀ ਵੀ ਇਹੀਓ ਪ੍ਰਚਾਰ ਕਰਨ ਤੇ ਲੱਗੇ ਹੋਏ ਹਨ ।
੯.  ਬਾਹਮਣ ਸਿੱਖਾਂ ਦੀ ਆਸਥਾ ਤੇ ਭਾਰੀ ਸੱਟ ਮਾਰਦੇ ਨੇ, ਤੇ ਦਸਮ ਵਿਰੋਧੀ ਵੀ ।
ਖ਼ੈਰ ਵਾਪਸ ਮੁੜੀਏ ਆਪਣੇ ਮੁੱਦੇ ਵੱਲ । ਹੇਠ ਲਿਖੀਆਂ ਕੁਝ ਸਤਰਾਂ ਪੜ੍ਹੀਆਂ ਜਾ ਸਕਦੀਆਂ ਨੇ ਜਿਥੇ ਗੁਰੂ ਸਾਹਿਬਾਨ ਪਰਮਾਤਮਾ ਲਈ ਪ੍ਰਭ ਲਫ਼ਜ਼ ਲਿਖਦੇ ਨੇ ਤੇ ਉਸਨੂੰ ਸਭ ਤੋਂ ਉੱਪਰ ਦੱਸਦੇ ਹਨ ।
੨.  ਮਹਾਦੇਵ  ਅਚੁੱਤ ਕਹਵਾਯੋ ॥ ਬਿਸਨ ਆਪ ਹੀ ਕੋ ਠਹਿਰਾਯੋ ॥
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥
੩)  ਕਹਾ ਬੁਧ ਪ੍ਰਭ ਤੁੱਛ ਹਮਾਰੀ ॥ ਬਰਨਿ ਸਕੈ ਮਹਿਮਾ ਜੁ ਤਿਹਾਰੀ ॥
ਆਉ ਹੁਣ ਕੁਝ ਸ਼ੰਕਿਆਂ ਵੱਲ ਨਿਗ੍ਹਾ ਮਾਰੀਏ । ਇਹ ਗੱਲ ਬਿਲਕੁਲ ਸਹੀ ਹੋਵੇਗੀ ਕਿ ਜੇਕਰ ਅਸੀਂ ਇਕ ਸਤਰ ਏਧਰੋਂ ਤੇ ਦੂਜੀ ਓਧਰੋਂ ਚੁਕ ਕੇ ਲਿਖ ਦੇਈਏ ਤਾਂ ਇਕ ਆਮ ਸਿੱਖ ਜੋ ਜ਼ਿਆਦਾ ਨਹੀਂ ਪੜ੍ਹਿਆ ਗੁਰਬਾਣੀ ਨੂੰ ਉਸਦੇ ਮਨ ਦੇ ਵਿਚ ਸ਼ੰਕਾ ਪੈਦਾ ਹੋ ਜਾਣਾ ਸੁਭਾਵਿਕ ਹੈ । ਮਿਸਾਲ ਦੇ ਤੌਰ ਤੇ ਹੇਠ ਲਿਖੀਆਂ ਸਤਰਾਂ ਪੜ੍ਹੀਆਂ ਜਾ ਸਕਦੀਆਂ ਨੇ ਜੋ ਕਾਲੇ ਨੇ ਆਪਣੀ ਦਲੀਲ ਸਿੱਧ ਕਰਨ ਲਈ ਲਿਖੀਆਂ ਨੇ ।
੪)  ਜਬ ਪਹਿਲੇ ਹਮ ਸ੍ਰਿਸਟਿ ਬਨਾਈ ॥ ਦਈਤ ਰਚੇ ਦੁਸਟ ਦੁਖਦਾਈ ॥
ਤੇ ਭੁਜ ਬਲ ਬਵਰੇ ਹ੍ਵੈ ਗਏ ॥ ਪੂਜਤ ਪਰਮ ਪੁਰਖ ਰਹਿ ਗਏ ॥ – ਬਚਿਤ੍ਰ ਨਾਟਕ
੫)  ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥ – ਚੰਡੀ ਦੀ ਵਾਰ
ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਦੁਸ਼ਟ ਰਚੇ ਗਏ ਜਾਂ ਫਿਰ ਖੰਡਾ । ਮੈਂ ਕੋਈ ਬਹੁਤੀ ਡੂੰਗਿਆਈ ਦੇ ਵਿਚ ਨਹੀਂ ਜਾਵਾਂਗਾ ਇਥੇ । ਬਸ ਇਹ ਕਹਾਂਗਾ ਕਿ ਥੋੜ੍ਹਾ ਜਾ ਧਿਆਨ ਨਾਲ ਪੜ੍ਹੋ ਸਤਰਾਂ ਨੂੰ ਫਿਰ ਤੋਂ । ਚੌਥੇ ਨੰਬਰ ਤੇ ਆਈਆਂ ਸਤਰਾਂ ਇਹ ਦੱਸ ਰਹੀਆਂ ਨੇ ਕਿ ਸੰਸਾਰ ਦੀ ਉਤਪਤੀ ਹੋ ਗਈ ਹੈ । ਤੇ ਪੰਜਵੇਂ ਨੰਬਰ ਤੇ ਆਈ ਸਤਰ ਦੱਸ ਰਹੀ ਹੈ ਸੰਸਾਰ ਤੋਂ ਪਹਿਲਾਂ ਦੀ ਗੱਲ । ਦੇਖਿਆ, ਬਿਨਾਂ ਜ਼ਿਆਦਾ ਜ਼ੋਰ ਦਿੱਤੇ ਬਸ ਧਿਆਨ ਨਾਲ ਪੜ੍ਹਨ ਨਾਲ ਕੀ ਕੁਝ ਹੋ ਜਾਂਦਾ ਹੈ ! ਸੋ ਸਭ ਤੋਂ ਪਹਿਲਾਂ ਉਹ ਮਾਇਆ ਸਾਜੀ ਗਈ ਜਿਸ ਤੋਂ ਸਾਰੀ ਸ੍ਰਿਸ਼ਟੀ ਆਈ ਹੈ, ਸਣੇ ਦੇਵੀ ਦੇਵਤੇ ਤੇ ਮਨੁੱਖ ਤੇ ਹੋਰ ਸਾਰੇ ।
ਪੜ੍ਹਨ ਵਾਲਿਆਂ ਦੇ ਮਨ ਦੇ ਵਿਚ ਸ਼ਾਇਦ ਇਹ ਵਿਚਾਰ ਆਈ ਹੋਵੇ ਕਿ ਪਹਿਲਾਂ ਦੁਸ਼ਟ ਕਿਉਂ ਸਾਜੇ ਪਰਮਾਤਮਾ ਨੇ ਸੰਸਾਰ ਦੀ ਉਤਪਤੀ ਤੋਂ ਬਾਅਦ । ਇਸਦਾ ਉੱਤਰ ਗਿਆਨੀ ਇੰਦਰਜੀਤ ਸਿੰਘ ਜੀ ਵਲੋਂ ਇਹ ਦਿੱਤਾ ਗਿਆ ਸੀ ਕਿ ਸੱਚ ਸਰੂਪ ਤਾਂ ਪਰਮਾਤਮਾ ਆਪ ਹੀ ਹੈ, ਆਪਣੇ ਤੋਂ ਉਲਟ ਉਸਨੇ ਸਾਜਿਆ ਪਹਿਲਾਂ । ਇਹ ਦੁਨੀਆਂ ਇਕ ਗਰਾਰੀ ਦੀ ਤਰ੍ਹਾਂ ਹੈ, ਜਿੰਨਾਂ ਚਿੱਕਰ ਰਗੜਾ ਪੈਦਾ ਨਹੀਂ ਹੁੰਦਾ ਓਦੋਂ ਤੱਕ ਸੰਸਾਰ ਚੱਲਦਾ ਨਹੀਂ ਹੈ । ਹੁਣ ਇਹ ਦਸਮ ਵਿਰੋਧੀਆਂ ਨੂੰ ਹੀ ਲੈ ਲਵੋ । ਜੇਕਰ ਇਹ ਟੋਲਾ ਨਾ ਹੁੰਦਾ ਤਾਂ ਸ਼ਾਇਦ ਮੇਰੇ ਵਰਗਿਆਂ ਨੂੰ ਕਦੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦਾ ਮੌਕਾ ਵੀ ਨਾ ਮਿਲਦਾ ।
ਕਾਲੂ ਦੇ ਕੁਝ ਸਵਾਲਾਂ ਦੇ ਉੱਤਰ ਵੀ ਦਿੱਤੇ ਜਾਣ ਤਾਂਕਿ ਸੁਹਿਰਦ ਪਾਠਕਾਂ ਨੂੰ ਇਕ ਵਧੀਏ ਤਰੀਕੇ ਨਾਲ ਸਮਝਾਇਆ ਜਾ ਸਕੇ ।
੧.   ਦਸਮ ਗੁਰੂ ਗ੍ਰੰਥ ਸਾਹਿਬ ਕਿਉਂ ਲਿਖਿਆ ਗਿਆ?: ਗੁਰੂ ਸਾਹਿਬਾਨ ਦੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਦੇ ਬਹੁਤ ਸਾਰੇ ਕਾਰਣ ਸਨ ਜਿਨ੍ਹਾਂ ਵਿਚੋਂ ਇਕ ਕਾਰਣ ਇਹ ਸੀ ਕਿ ਸਿੱਖਾਂ ਨੂੰ ਕਿਸੇ ਪੰਡਿਤ ਕੋਲ ਜਾਕੇ ਹਿੰਦੂਆਂ ਦੇ ਧਾਰਮਿਕ ਗ੍ਰੰਥ ਨਾ ਪੜ੍ਹਨੇ ਪੈਣ । ਇਕ ਭਾਸ਼ਾ ਦਾ ਪੜ੍ਹਨਾ ਇਕ ਅਲੱਗ ਗੱਲ ਹੈ, ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾਉਣਾ ਦੂਜੀ । ਸੋ ਇਹ ਗੱਲ ਸੱਚ ਹੈ ਕਿ ਗੁਰੂ ਸਾਹਿਬਾਨ ਨੇ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਦਾ ਅਨੁਵਾਦ ਕੀਤਾ ਹੈ । ਪਰ ਇਹ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਹਿੰਦੂਆਂ ਦੀ ਕਿਤਾਬ ਸਾਹਮਣੇ ਰੱਖ ਕੇ ਲਿਖੀ ਗਈ ਹੈ । ਏਦਾਂ ਦਾ ਕੁਝ ਨਹੀਂ ਸਮਝਣਾ ਚਾਹੀਏ । ਇਹ ਗੁਰੂ ਸਾਹਿਬਾਨ ਵਲੋਂ ਰਚੀ ਗਈ ਰਚਨਾ ਹੈ ਤਾਂ ਕਰਕੇ ਇਹ ਗੁਰਬਾਣੀ ਹੈ । ਗੁਰੂ ਸਾਹਿਬਾਨ ਨੇ ਚਉਬੀਸ ਅਵਤਾਰ ਦੀ ਬਾਣੀ ਦੇ ਵਿਚ ਇਹ ਬਹੁਤ ਖੋਲ੍ਹ ਕੇ ਦੱਸਿਆ ਹੈ ਕਿ ਇਹ ਅਵਤਾਰ ਕੁਝ ਵੀ ਨਹੀਂ ਪਰਮਾਤਮਾ ਦੇ ਸਾਹਮਣੇ । ਇਹੀਓ ਕਾਰਣ ਹੈ ਕਿ ਜੋ ਇਹ ਦਸਮ ਵਿਰੋਧੀ ਟੋਲਾ ਬਾਹਮਣਾਂ ਨਾਲ ਜਾ ਖੜ੍ਹਾ ਹੋਇਆ ਹੈ ਇਹ ਉਨ੍ਹਾਂ ਲਈ ਦਸਮ ਦੀ ਬਾਣੀ ਦਾ ਖੰਡਣ ਕਰਕੇ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਇਹ ਗੁਰਬਾਣੀ ਨਹੀਂ, ਤਾਂ ਜੋ ਬਾਹਮਣਾਂ ਵਲੋਂ ਆਪਣੇ ਦੇਵੀ ਦੇਵਤਿਆਂ ਦੀ ਉਸਤਤ ਆਦਿ ਬਾਣੀ ਦੇ ਵਿਚ ਸਾਫ਼ ਤੌਰ ਤੇ ਸਿੱਧ ਕੀਤੀ ਜਾ ਸਕੇ । ਜੋ ਭਾਰਤ ਦੇ ਲੋਕ ਹਜ਼ਾਰਾਂ ਸਾਲਾਂ ਤੋਂ ਇਨ੍ਹਾਂ ਦੇਵੀ ਦੇਵਤਿਆਂ ਨੂੰ ਹੀ ਰੱਬ ਮੰਨ ਕੇ ਬੈਠੇ ਸਨ, ਉਨ੍ਹਾਂ ਨੂੰ ਸਹੀ ਤਸਵੀਰ ਦਿਖਾਉਣਾ ਲਾਜ਼ਮੀ ਸੀ ।
੨.   ਗੁਰੂ ਨਾਨਕ ਦੇਵ ਜੀ ਤੇ ਰਾਮਚੰਦਰ: ਦੂਜਾ ਨੁੱਕਤਾ ਜੋ ਖ਼ਾਸ ਕਰਕੇ ਪ੍ਰਚਾਰਿਆ ਜਾਂਦਾ ਹੈ ਉਹ ਇਹ ਕਿ ਇਸ ਵਿਚ ਗੁਰੂ ਸਾਹਿਬਾਨ ਨੂੰ ਰਾਮਚੰਦਰ ਦੀ ਬੰਸ ਦੇ ਵਿਚੋਂ ਆਏ ਲਿਖਿਆ ਹੈ । ਇਹੀਓ ਲੋਕ ਜੋ ਇਸ ਗੱਲ ਦੀ ਵਿਰੋਧਤਾ ਕਰਦੇ ਨੇ ਇਹ ਗੱਲਾਂ ਕਰਦੇ ਨਹੀਂ ਥੱਕਦੇ ਕਿ ਗੁਰੂ ਸਾਹਿਬਾਨਾਂ ਨੇ ਬਾਹਮਣ ਰੀਤੀ ਰਵਾਜ਼ਾਂ ਤੇ ਭਾਰੀ ਸੱਟ ਮਾਰੀ । ਹੁਣ ਆਪਾਂ ਗੁਰੂ ਨਾਨਕ ਦੇਵ ਜੀ ਦੇ ਬਚਪਨ ਵੱਲ ਜੇ ਦੇਖੀਏ ਤਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਖੱਤਰੀਆਂ ਦੀ ਰੀਤੀ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣ ਦੀ ਰਸਮ ਹੋਈ ਸੀ, ਜੋ ਗੁਰੂ ਸਾਹਿਬਾਨ ਨੇ ਸਾਫ਼ ਸਾਫ਼ ਮਨ੍ਹਾਂ ਕਰਤਾ ਸੀ । ਹੁਣ ਜੇਕਰ ਗੁਰੂ ਸਾਹਿਬਾਨ ਦਾ ਪਰਿਵਾਰ ਹਿੰਦੂ ਹੈ ਹੀ ਨਹੀਂ ਸੀ ਤਾਂ ਜਨੇਊ ਦੀ ਰਸਮ ਕਿਕੂੰ ਕੀਤੀ ਗਈ ? ਸੋ ਜੇਕਰ ਗੁਰੂ ਸਾਹਿਬਾਨ ਦੇ ਮਾਤ ਪਿਤਾ ਹਿੰਦੂ ਸਨ ਤਾਂ ਇਹ ਤਾਰ ਕਿਤੇ ਨਾ ਕਿਤੇ ਜਾਕਰ ਤਾਂ ਜੁੜੇਗੀ ਹੀ । ਜੇਕਰ ਰਾਮਚੰਦਰ ਦੇ ਪਰਿਵਾਰ ਨਾਲ ਜੁੜ ਗਈ ਤਾਂ ਇਸ ਵਿਚ ਔਖਿਆਈ ਕੀ ਹੈ ? ਜੋ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਗੁਰੂ ਸਾਹਿਬਾਨ ਦੇ ਪਰਿਵਾਰ ਦੀ ਲੜੀ ਰਾਮਚੰਦਰ ਨਾਲ ਜੁੜਦੀ ਹੈ ਉਹ ਇਹ ਸਪਸ਼ਟ ਰੂਪ ਦੇ ਵਿਚ ਕਹਿੰਦਾ ਹੈ ਕਿ ਗੁਰੂ ਸਾਹਿਬਾਨ ਹਿੰਦੂ ਨਹੀਂ ਸਨ । ਸਿੱਖ ਹਿੰਦੂ ਨਹੀਂ ਹਨ । ਪਰ ਇਨ੍ਹਾਂ ਸਤਰਾਂ ਦਾ ਹਵਾਲਾ ਦੇ ਕਰ ਮੂਰਖ਼ ਟੋਲਾ ਇਹ ਕਹਿਣੋ ਨਹੀਂ ਹਟਦਾ ਕਿ ਇਹ ਗ੍ਰੰਥ ਗੁਰੂ ਸਾਹਿਬਾਨਾਂ ਨੂੰ ਹਿੰਦੂ ਸਾਬਿਤ ਕਰਦਾ ਹੈ । ਹਾਲਾਂਕਿ ਗੁਰੂ ਸਾਹਿਬਾਨ ਨੇ ਲਿਖ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਨਵਾਂ ਧਰਮ ਚਲਾਇਆ । 'ਤਿਨ ਇਹ ਕਲ ਮੋ ਧਰਮੁ ਚਲਾਯੋ ॥ ਸਭ ਸਾਧਨ ਕੋ ਰਾਹੁ ਬਤਾਯੋ ॥'
੩.   ਦਸਮ ਬਾਣੀ ਦਾ ਕੀਰਤਨ ਕਿਉਂ ਹੁੰਦਾ ਹੈ?: ਹਾਂ ਇਹ ਵੀ ਜ਼ਰੂਰੀ ਹੈ ਸਮਝਣਾ ਕਿ ਜੇਕਰ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਿੰਦੂ ਧਰਮ ਦਾ ਅਨੁਵਾਦ ਹੈ ਤਾਂ ਗੁਰਦੁਆਰਾ ਸਾਹਿਬ ਦੇ ਵਿਚ ਇਸਦਾ ਕੀਰਤਨ ਕਿਉਂ ਹੁੰਦਾ ਹੈ । ਇਸਦਾ ਬਹੁਤ ਹੀ ਸਰਲ ਜਾ ਉੱਤਰ ਹੈ : ਕਿਉਂਕਿ ਇਹ ਗੁਰੂ ਸਾਹਿਬਾਨ ਵਲੋਂ ਉਚਾਰੀ ਗਈ ਹੈ, ਇਹ ਗੁਰਬਾਣੀ ਰੂਪ ਹੈ, ਇਸ ਲਈ ਇਸਦਾ ਪਾਠ ਤੇ ਕੀਰਤਨ ਗੁਰਦੁਆਰਾ ਸਾਹਿਬ ਦੇ ਵਿਚ ਹੁੰਦਾ ਹੈ । ਹੁਣ ਇਕ ਦਲੀਲ ਜੋ ਬੇ-ਬੁਨਿਆਦੀ ਹੈ ਉਹ ਇਹ ਦਿੱਤੀ ਜਾਂਦੀ ਹੈ ਕਿ ਇਹ ਬਾਣੀ ਗੁਰੂ ਸਾਹਿਬਾਨ ਵਲੋਂ ਨਹੀਂ ਰਚੀ ਗਈ, ਇਹ ਕਵੀਆਂ ਦੀ ਰਚਨਾ ਹੈ, ਸੋ ਇਹ ਗੁਰਬਾਣੀ ਨਹੀਂ ਤੇ ਇਸਦਾ ਕੀਰਤਨ ਨਹੀਂ ਹੋਣਾ ਚਾਹੀਦਾ । ਇਨ੍ਹਾਂ ਦੀ ਦਲੀਲ ਹੀ ਝੂਠ ਤੇ ਖੜ੍ਹੀ ਹੈ ਕਿ ਇਹ ਬਾਣੀ ਕਵੀਆਂ ਦੀ ਰਚੀ ਹੋਈ ਹੈ । ਕਿਉਂਕਿ ਜੇਕਰ ਇਹ ਰਚਨਾ ਗੁਰੂ ਸਾਹਿਬਾਨ ਨੇ ਰਚੀ ਹੈ ਤਾਂ ਇਹ ਇਸਨੂੰ ਬਿਲਕੁਲ ਵੀ ਇਹ ਨਹੀਂ ਕਹਿਣਗੇ ਕਿ ਇਹ ਗੁਰਬਾਣੀ ਨਹੀਂ ।
ਇਹ ਸਿਰਫ਼ ਇਥੇ ਹੀ ਨਹੀਂ ਰੁਕਦਾ ।
ਰਾਗਮਾਲਾ ਦੀ ਹੀ ਗੱਲ ਕਰ ਲੈਂਨੇ ਹਾਂ । ਕਈ ਲੋਕ ਰਾਗਮਾਲਾ ਦਾ ਪਾਠ ਨਹੀਂ ਕਰਦੇ, ਕਿ ਇਹ ਗੁਰੂ ਸਾਹਿਬਾਨ ਦੀ ਰਚਨਾ ਨਹੀਂ, ਸੋ ਗੁਰਬਾਣੀ ਨਹੀਂ । ਜੋ ਚੀਜ਼ ਇਨ੍ਹਾਂ ਨੇ ਦਸਮ ਬਾਣੀ ਬਾਰੇ ਚੁੱਕੀ ਹੋਈ ਹੈ, ਓਹੀਓ ਇਹ ਰਾਗਮਾਲਾ ਬਾਰੇ ਕਹਿੰਦੇ ਹਨ । ਮੈਂ ਅਜੇ ਤੱਕ ਕੋਈ ਇਕ ਵੀ ਮਨੁੱਖ ਨਹੀਂ ਦੇਖਿਆ ਜੋ ਦਸਮ ਦੀ ਬਾਣੀ ਨੂੰ ਨਹੀਂ ਮੰਨਦਾ ਪਰ ਰਾਗਮਾਲਾ ਨੂੰ ਮੰਨਦਾ ਹੈ । ਜਿਉਣਵਾਲੇ ਨੇ ਤਾਂ ਇਕ ਫਰਲਾਂਗ ਅੱਗੇ ਚੱਲ ਕਿ ਸਦ ਬਾਣੀ ਤੇ ਵੀ ਕਿੰਤੂ ਕਰ ਦਿੱਤਾ । ਸੋ ਜੋ ਕੋਈ ਵੀ ਸਿੱਖ ਸੰਗਤਾਂ ਨੂੰ ਗੁੰਮਰਾਹ ਕਰੇਗਾ ਗੁਰਬਾਣੀ ਬਾਰੇ, ਉਸਦੇ ਲਈ ਇਹ ਜ਼ਰੂਰੀ ਹੈ ਕਿ ਉਹ ਗੁਰਬਾਣੀ ਨੂੰ ਗੁਰੂ-ਕ੍ਰਿਤ ਸਾਬਿਤ ਨਾ ਕਰੇ । ਕਿਉਂਕਿ ਜੇਕਰ ਉਹ ਗੁਰਬਾਣੀ ਸਿੱਧ ਹੁੰਦੀ ਹੈ ਤਾਂ ਉਸ ਤੇ ਕੋਈ ਵੀ ਯਕੀਨ ਨਹੀਂ ਕਰੇਗਾ ।
੪.   ਕੰਨ ਦੀ ਮੈਲ ਤੋਂ ਦੁਨੀਆਂ ਬਣੀ?: 'ਏਕ ਸ੍ਰਵਣ ਤੇ ਮੈਲ ਨਿਕਾਰਾ' ਦਾ ਵੀ ਬਹੁਤ ਵਾਰ ਇਸਤੇਮਾਲ ਕੀਤਾ ਜਾਂਦਾ ਹੈ, ਕਿ ਜੀ ਇਹ ਤਾਂ ਸਾਇੰਸ ਦੇ ਖ਼ਿਲਾਫ਼ ਗੱਲ ਹੋ ਗਈ, ਇਹ ਤਾਂ ਗੁਰਮਤਿ ਦੇ ਉਲਟ ਗੱਲ ਹੋ ਗਈ । ਅੱਜ ਦੇ ਬਹੁਤੇ ਸਿੱਖ ਗੁਰਬਾਣੀ ਨੂੰ ਛੱਡ ਕੇ ਸਾਇੰਸ ਦੀ ਕੁੱਛੜ ਦੇ ਵਿਚ ਚੜ੍ਹ ਜਾਂਦੇ ਨੇ । ਪੁਰਾਣੇ ਸਮਿਆਂ ਦੇ ਵਿਚ ਇਹ ਆਮ ਕਿਹਾ ਜਾਂਦਾ ਸੀ ਕਿ ਲੜਾਈ ਪੜ੍ਹਾਈ ਦੇ ਵਿਚ ਕੀ ਰੱਖਿਆ ਹੈ । ਕਿਸੇ ਨੇ ਇਸਦਾ ਬਹੁਤ ਹੀ ਵਾਜਿਬ ਉੱਤਰ ਦਿੱਤਾ ਕਿ ਲੜਾਈ ਦਾ ਤਾਂ ਆਪਾਂ ਸਭ ਨੂੰ ਪਹਿਲਾ ਹੀ ਪਤਾ ਹੈ, ਪਰ ਪੜ੍ਹਾਈ ਕਿਉਂ ? ਇਹ ਬਹੁਤੀਆਂ ਪੜ੍ਹਾਈਆਂ ਦੇ ਹੀ ਤਾਂ ਅਸਰ ਨੇ ਕਿ ਅਸੀਂ ਗੁਰਬਾਣੀ ਤੇ ਗੁਰਇਤਿਹਾਸ ਤੋਂ ਬੇਮੁੱਖ ਹੁੰਦੇ ਜਾ ਰਹੇ ਹਾਂ । ਇਹ ਪੜ੍ਹਾਈਆਂ ਵੀ ਕਾਹਦੀਆਂ ਕੰਮ ਦੀਆਂ ਜੋ ਗੁਰੂ ਤੋਂ ਦੂਰ ਲੈ ਜਾਂਦੀਆਂ ਹਨ ।
ਇਨ੍ਹਾਂ ਪੰਕਤੀਆਂ ਦੇ ਅਨੇਕ ਤਰ੍ਹਾਂ ਦੇ ਅਰਥ ਕੀਤੇ ਜਾਂਦੇ ਹਨ । ਇਕ ਤਾਂ ਅਰਥ ਉਹ ਹਨ ਜੋ ਦਸਮ ਵਿਰੋਧੀ ਦਿਖਾਉਂਦੇ ਹਨ, ਦੂਸਰੇ ਕੁਝ ਹੋਰ ਵੀ ਹਨ ਜੋ ਕਈ ਟੀਕਿਆਂ ਦੇ ਵਿਚ ਨਹੀਂ ਲਿਖੇ ਗਏ ।
'ਸ਼੍ਰੋਮਣੀ ਸਟੀਕ' ਦੇ ਵਿਚ ਇਕ ਨੋਟ ਵਿਚ ਇਸ ਪ੍ਰਕਾਰ ਲਿਖਿਆ ਮਿਲਦਾ ਹੈ:
ਜਿਸ ਤਰ੍ਹਾਂ ਇੱਕ ਓਅੰਕਾਰ ਨੇ ਪਹਿਲੋ ਪਹਿਲ ਸ੍ਰਿਸ਼ਟੀ ਦੀ ਰਚਨਾ ਆਰੰਭ ਕੀਤੀ । ਭਾਵੇਂ ਪੁਰਾਣਾਂ ਦੇ ਹਵਾਲੇ ਦੇ ਕੇ ਇਸ ਰਚਨਾਂ ਨੂੰ ਕਈ ਤਰ੍ਹਾਂ ਬਿਆਨ ਕੀਤਾ ਹੋਇਆ ਹੈ ਉਹ ਸਭ ਦੇ ਆਪੋ ਆਪਣੇ ਵਿਚਾਰ ਹਨ ਕਿਹੜਾ ਠੀਕ ਜਾਂ ਕਿਹੜਾ ਗਲਤ ਸਾਨੂੰ ਇਸ ਨਾਲ ਕੀ ਗਰਜ? ਇਹ ਰਾਮ ਹੀ ਜਾਣੇ । ਸਾਨੂੰ ਤਾਂ ਗੁਰਦੇਵ ਲਈ ਲੇਖਣੀ ਨੂੰ ਸਮਝਣ ਦੀ ਗਰਜ ਹੈ । ਜੋ ਪਹਿਲਾ ਰਾਜਾ ਕਾਲ ਸੈਣ (ਸੇਸ ਨਾਗ ਤੇ ਸੈਣ ਕਰਨ ਵਾਲਾ ਵਿਸ਼ਨੂੰ) ਰਾਜਾ ਹੋਇਆ । ਉਸ ਤੋਂ ਅੱਗੇ ਅਕਾਲ ਪੁਰਖ ਦੇ ਅਧੀਨ (ਬ੍ਰਹਮਾ) ਜੀ ਹੋਏ । ਕ੍ਰੂਰ ਬਸ ਭਾਵ ਨਿਗਾਹ ਵਾਲਾ ਕਾਲ ਰੂਪ (ਸ਼ਿਵਜੀ) ਜਿਨ੍ਹਾਂ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਸੰਕੇਤ ਕਰਦੇ ਹਨ:- ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣ ॥ ਭਾਵ ਅਕਾਲ ਪੁਰਖ ਦੀ ਕੁਦਰਤ ਨੇ ਆਪਣੇ ਮਾਲਿਕ ਦੀ ਜੁਗਤ ਅਨੁਸਾਰ ਤਿੰਨ ਦੇਵਤਿਆਂ ਨੂੰ ਜਨਮ ਦਿੱਤਾ । ਭੰਡਾਰੀ ਵਿਸ਼ਨੂੰ ਤੇ ਸੰਸਾਰੀ ਬ੍ਰਹਮਾ ਅਤੇ ਲਾਇ ਕਰਨ ਵਾਲੇ ਕਰੂਰ ਸ਼ਿਵ ਜੀ । ਹੁਣ ਉਹ ਉਸੇ ਤਰ੍ਹਾਂ ਚਲਦੇ ਹਨ ਜਿਵੇਂ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ।
ਹੇਠਲੀਆਂ ਪੰਕਤੀਆਂ ਪੜ੍ਹਕੇ ਇਹ ਗੱਲ ਸਾਬਿਤ ਹੋ ਜਾਂਦੀ ਹੈ ਕਿ ਸ਼ਿਵਜੀ ਵੀ ਪੈਦਾ ਹੋਇਆ ਹੈ; ਉਹ ਪਰਮਾਤਮਾ ਨਹੀਂ ਹੈ ।
੧. ਪ੍ਰਿਥਮ ਕਾਲ ਜਬ ਕਰਾ ਪਸਾਰਾ ॥ ਓਅੰਕਾਰ ਤੇ ਸ੍ਰਿਸਟਿ ਉਪਾਰਾ ॥
ਕਾਲਸੈਣ ਪ੍ਰਿਥਮੈ ਭਇਓ ਭੂਪਾ ॥ ਅਧਿਕ ਅਤੁਲਿ ਬਲਿ ਰੂਪ ਅਨੂਪਾ ॥੧੦॥
ਕਾਲ ਕੇਤ ਦੂਸਰ ਭੂਅ ਭਇਓ ॥ ਕ੍ਰੂਪਰ ਬਰਸ ਤੀਸਰ ਜਗ ਠਯੋ ॥
ਉਪਰਲੀਆਂ ਸਤਰਾਂ ਤੋਂ ਦੋ ਗੱਲਾ ਸਿੱਧ ਹੋ ਜਾਂਦੀਆਂ ਹਨ ।
੧)  ਸ਼ਿਵਜੀ ਨੂੰ ਕਾਲ ਦੇ ਅਧੀਨ ਦਿਖਾਇਆ ਗਿਆ ਹੈ । ਇਹ ਸਾਫ਼ ਸ਼ਬਦਾਂ ਦੇ ਵਿਚ ਲਿਖਿਆ ਹੈ ਕਿ ਉਹ ਪੈਦਾ ਹੋਇਆ ਹੈ । 'ਕ੍ਰੂਪਰ ਬਰਸ' ਦੇ ਅਰਥ ਸ਼ਿਵਜੀ ਕੀਤੇ ਜਾਂਦੇ ਹਨ । ਤੇ ਸ਼੍ਰੋਮਣੀ ਸਟੀਕ ਦੀ ਹੇਠਲੀ ਟੂਕ ਵੀ ਇਸ ਵੱਲ ਸੰਕੇਤ ਕਰਦੀ ਹੈ । ਸੋ ਕਿਸ ਕਾਰਣ ਇਹ ਪ੍ਰਚਾਰਿਆ ਜਾਂਦਾ ਹੈ ਕਿ ਸ਼ਿਵਜੀ ਹੀ ਮਹਾਂਕਾਲ ਹੈ ਜਾਂ ਸ਼ਿਵਜੀ ਦੀ ਉਸਤਤ ਹੈ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ?
੨)  ਗੁਰੂ ਸਾਹਿਬ ਸਭ ਕੁਝ ਉਸ ਪਰਮਾਤਮਾ ਤੋਂ ਸ਼ੁਰੂ ਹੋਇਆ ਦੱਸਦੇ ਹਨ । ਸਭ ਤੋਂ ਉੱਪਰ ਉਹ ਪਰਮਾਤਮਾ ਹੈ । ਸਭ ਉਸਦੀ ਹੀ ਵਡਿਆਈ ਹੈ । ਸੋ ਫਿਰ ਦੇਵੀ ਦੇਵਤਿਆਂ ਦੀ ਉਸਤਤ ਕਿਧਰੋਂ ਆ ਜਾਂਦੀ ਹੈ ?
ਮੇਦਨੀ ਤੇ ਉਸਦੇ ਅਰਥ: ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚ 'ਮੇਦਨੀ' ਲਫ਼ਜ਼ ਕਈ ਵਾਰ ਆਇਆ ਹੈ ਜਿਸਦਾ ਅਰਥ ਧਰਤੀ ਕੀਤਾ ਜਾਂਦਾ ਹੈ । ਸੋ ਜਦੋਂ ਆਪਾਂ ਉੱਪਰ ਦਿੱਤੀਆਂ ਹੋਈਆਂ ਸਤਰਾਂ ਦੇ ਸਰਲ ਜੇ ਅਰਥ ਕਰੀਏ ਤਾਂ ਜਦੋਂ ਦੋ ਦੈਂਤ ਪੈਦਾ ਹੋਏ ਤੇ ਮਰ ਗਏ, ਓਦੋਂ ਉਨ੍ਹਾਂ ਦੀ ਚਰਬੀ ਸਮੁੰਦਰ ਦੇ ਵਿਚ ਡਿੱਗ ਗਈ ਤੇ ਉਸ ਤੋਂ ਧਰਤੀ ਦਾ ਨਾਂ ਮੇਦਨੀ ਪੈ ਗਿਆ । ਕੀ ਪਤਾ ਗੁਰੂ ਸਾਹਿਬਾਨ ਦਾ ਇਹ ਇਕ ਸੰਕੇਤ ਮਾਤਰ ਹੋਵੇ ਕਿ ਧਰਤੀ ਲਈ ਮੇਦਨੀ ਲਫ਼ਜ਼ ਕਿਉਂ ਵਰਤਿਆ ਜਾਂਦਾ ਹੈ । ਗੁਰੂ ਨੂੰ ਕੌਣ ਜਾ ਸਕਦਾ ਹੈ । ਆਪਣਾ ਤਾਂ ਪੂਰਾ ਜ਼ੋਰ ਇਸ ਵੱਲ ਹੀ ਲੱਗਾ ਹੋਇਆ ਹੈ ਕਿ ਅਸੀਂ ਉਸ ਗੁਰੂ ਨੂੰ ਸਮਝ ਲਈਏ ਜੋ ਪਾਰਾਵਾਰ ਤੋਂ ਰਹਿਤ ਹੈ, ਜਿਸਦਾ ਕੋਈ ਆਦਿ ਅੰਤ ਨਹੀਂ ਹੈ । ਖ਼ੈਰ, ਇਹ ਲੋਕਾਂ ਦੀ ਆਪਣੀ ਆਪਣੀ ਸਮਝਣ ਦੀ ਸ਼ਕਤੀ ਹੈ । 'ਮਹਾਨ ਕੋਸ਼' ਦੇ ਵਿਚ ਹੇਠਲੇ ਅਰਥ ਕੀਤੇ ਹੋਏ ਹਨ ।
ਮੇਦਨਿ, ਮੇਦਨੀ: ਸੰ. ਮੇਦਿਨੀ. ਮੇਦ (ਚਰਬੀ) ਤੋਂ ਹੋਈ, ਪ੍ਰਿਥਿਵੀ. ਦੇਖੋ, ਮਧੁ ੧੦. "ਵਡਹੁ ਵਡਾ ਵਡ ਮੇਦਨੀ" (ਆਸਾ ਵਾਰ)
ਜੇਕਰ ਆਪਾਂ ਆਮ ਬੁੱਧੀ ਦੇ ਵੱਸ ਹੋ ਕਰ ਇਹ ਕਹਿਣਾ ਕਿ ਕੰਨ ਦੀ ਮੈਲ ਤੋਂ ਕੋਈ ਕਿਵੇਂ ਬਣ ਸਕਦਾ ਹੈ । ਤਾਂ ਇਥੇ ਮੇਰੇ ਦੋ-ਤਿੰਨ ਪ੍ਰਸ਼ਨ ਹਨ ।
੧) ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚ ਲਿਖਿਆ ਹੈ ਕਿ ਬ੍ਰਹਮਾ ਕਮਲ ਦੀ ਨਾਲੀ ਦੇ ਵਿਚੋਂ ਪੈਦਾ ਹੋਇਆ । ਇਹ ਕਿਵੇਂ ਹੋ ਸਕਦਾ ਹੈ ?
੧) ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ – ਅੰਗ ੪੯੦
੨) ਦੇਵੀ ਦੇਵਤਿਆਂ ਦੀ ਉਤਪਤੀ ਕਿਵੇਂ ਹੋਈ ਬਿਨਾਂ ਕਿਸੇ ਮਾਂ-ਬਾਪ ਤੋਂ ? ਮਿਸਾਲ ਦੇ ਤੌਰ ਤੇ ਤਿੰਨ ਪ੍ਰਮੁੱਖ ਦੇਵਤੇ ਜੋ ਮੰਨੇ ਗਏ ਨੇ, ਬ੍ਰਹਮਾ, ਸ਼ਿਵਜੀ ਤੇ ਵਿਸ਼ਨੂੰ, ਉਹ ਕਿਵੇਂ ਹੋਂਦ ਦੇ ਵਿਚ ਆਏ ? ਕੀ ਉਹ ਵੀ ਮਾਂ ਦੇ ਉਦਰ ਤੋਂ ਪੈਦਾ ਹੋਏ ?
੩) ਜੋ ਪਰਮਾਤਮਾ ਹੈ ਉਹ ਕਿਵੇਂ ਪੈਦਾ ਹੋਇਆ ? ਕਿਉਂਕਿ ਜੇਕਰ ਆਪਾਂ ਸਾਇੰਸ ਦੀ ਗੱਲ ਕਰੀਏ ਤਾਂ ਸਭ ਜੀਵ ਜੰਤੂ ਮਰਦ-ਇਸਤਰੀ ਤੋਂ ਪੈਦਾ ਹੋਏ ਹਨ । ਹਾਂ ਇਹ ਗੱਲ ਸਹੀ ਹੈ ਕਿ ਪਰਮਾਤਮਾ ਇਨਸਾਨਾਂ ਵਾਂਗ ਨਹੀਂ ਹੈ । ਪਰ ਉਹ ਪੈਦਾ ਤਾਂ ਹੋਇਆ ਹੋਵੇਗਾ ਨਾ, ਕਿਉਂਕਿ ਸਾਇੰਸ ਇਹ ਮੰਨਦੀ ਹੈ ਕਿ ਕੋਈ ਸਮਾਂ ਸੀ ਜਦ ਧਰਤੀ ਹੋਂਦ ਦੇ ਵਿਚ ਆਈ । ਤਾਂ ਫਿਰ ਉਹ ਪਰਮਾਤਮਾ ਕਿਵੇਂ ਹੋਂਦ ਦੇ ਵਿਚ ਆਇਆ ਹੋਵੇਗਾ ਜਦੋਂ ਧਰਤੀ ਬਣੀ ਹੋਵੇਗੀ ? ਕੀ ਆਪਾਂ ਉਸਦੀ ਹੋਂਦ ਸਾਇੰਸ ਦੇ ਨਾਲ ਸਾਬਿਤ ਕਰ ਸਕਦੇ ਹਾਂ ਬਿਨਾਂ ਗੁਰਬਾਣੀ ਦੇ ਉਲਟ ਗਏ ?
ਭਾਵ ਇਹ ਕਿ ਇਹ ਤਰਕ ਸਿਰਫ਼ ਇੱਕ ਸਤਰ ਤੇ ਕਿਉਂ ਟਿੱਕ ਗਿਆ ? ਜਦੋਂ ਆਪਾਂ ਆਪਣਾ ਮੁੱਖ ਸਾਇੰਸ ਦੀ ਤਰਫ਼ ਹੀ ਮੋੜ ਲਿਆ ਹੈ ਤਾਂ ਸਭ ਕੁਝ ਹੀ ਦੱਸਣਾ ਪਏਗਾ । ਹਾਂ, ਸਾਇੰਸ ਦੇ ਆਪਣੇ ਕੁਝ ਫਾਇਦੇ ਹਨ । ਬਹੁਤ ਹੀ ਤਰੱਕੀ ਕਰ ਲਈ ਹੈ ਸਾਇੰਸ ਨੇ । ਪਰ ਧਰਮ ਇੱਕ ਅਜਿਹਾ ਖੇਤਰ ਹੈ ਜਿਸਦੀ ਕੋਈ ਹੱਦਬੰਦੀ ਨਹੀਂ ਹੈ । ਕੋਈ ਇਹ ਨਹੀਂ ਕਹਿ ਸਕਦਾ ਕਿ ਧਰਮ ਦੇ ਵਿਚ ਰਹਿਣ ਵਾਲਾ ਬੰਦਾ ਇਹ ਨਹੀਂ ਕਰ ਸਕਦਾ ਕਿਉਂਕਿ ਇਹ ਸਾਇੰਸ ਦੇ ਖ਼ਿਲਾਫ਼ ਹੈ । ਮਿਸਾਲ ਦੇ ਤੌਰ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਰੋਲਣ ਦੇ ਵੀ ਕਈ ਜਤਨ ਹੋ ਰਹੇ ਹਨ ਕਿ ਬਿਨਾਂ ਸਿਰ ਕੋਈ ਕਿਵੇਂ ਚੱਲਦਾ ਹੋਇਆ ਜੰਗ ਕਰ ਸਕਦਾ ਹੈ । ਜਦੋਂ ਪਰਮਾਤਮਾ ਨਾਲ ਇੱਕ-ਮਿੱਕ ਹੋਈ ਰੂਹ ਨੂੰ ਸਾਇੰਸ ਨਾਲ ਵਾਚਾਂਗੇ ਤਾਂ ਹੱਥ ਕੁਝ ਨਹੀਂ ਆਉਣਾ । ਇਹ ਤਾਂ ਇੱਕ ਰਸਤਾ ਹੈ । ਜੋ ਇਨਸਾਨ ਇਸ ਉਪਰ ਚੱਲਦਾ ਹੈ, ਓਹੀਓ ਇਸਨੂੰ ਸਮਝ ਸਕਦਾ ਹੈ ।
ਦੂਸਰੇ ਅਰਥ ਇਹ ਕੀਤੇ ਜਾਂਦੇ ਨੇ ਕਿ ਜਦੋਂ ਪਰਮਾਤਮਾ ਤੋਂ ਇਨਸਾਨ ਦੂਰ ਹੋ ਗਿਆ ਤਾਂ ਇਸ ਸੰਸਾਰ ਦੇ ਵਿਚ ਆ ਗਿਆ ।

ਕੀ ਗੁਰੂ ਸਾਹਿਬ ਡਰ ਰਹੇ ਹਨ?
ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚ ਕਈ ਵਾਰੀ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਸਾਹਿਬ ਜ਼ਿਆਦਾ ਵਿਸਤਾਰ ਨਹੀਂ ਕਰਨਾ ਚਾਹੁੰਦੇ ਤਾਂਕਿ ਗ੍ਰੰਥ ਬਹੁਤ ਵੱਡਾ ਨਾ ਬਣ ਜਾਵੇ । ਇਹੀ ਗੱਲ ਕਈ ਦਸਮ ਵਿਰੋਧੀਆਂ ਨੇ ਚੁੱਕ ਲਈ ਹੈ ਕਿ ਗੁਰੂ ਸਾਹਿਬ ਡਰ ਰਹੇ ਨੇ । ਉਹ ਕਾਲੂ ਭਗਤੋ, ਗੁਰੂ ਸਾਹਿਬਾਨ ਨੇ ਕਿੰਨੇ ਹੀ ਦੇਵੀ ਦੇਵਤਿਆਂ, ਲੋਕਾਂ, ਬਾਹਮਣੀ ਸੋਚ ਦੇ ਮਾਲਕਾਂ, ਜਪ-ਤਪ, ਪਰਮਾਤਮਾ ਦੀ ਉਸਤਤ, ਆਪਣੀ ਜੀਵਨੀ, ਆਦਿ ਬਹੁਤ ਹੀ ਸੂਖਮ ਰੂਪ ਦੇ ਵਿਚ ਲਿਖ ਕੇ ਬਿਆਨ ਕੀਤਾ ਹੈ । ਜਿਵੇਂ ਗੁਰੂ ਸਾਹਿਬਾਨ ਜਦੋਂ ਲਵ ਕੁਸ਼ ਦੀ ਗੱਲ ਕਰਦੇ ਹਨ ਤਾਂ ਕਹਿੰਦੇ ਹਨ ਉਨ੍ਹਾਂ ਤੋਂ ਬਾਅਦ ਬਹੁਤ ਸਾਰੇ ਹੋਰ ਪੁੱਤਰ ਤੇ ਪੋਤਰੇ ਹੋਏ, ਉਨ੍ਹਾਂ ਦਾ ਕਿਸ ਤਰ੍ਹਾਂ ਬਿਆਨ ਕਰਾਂ ਮੈਂ ਕਿਉਂਕਿ ਉਨ੍ਹਾਂ ਦੇ ਬਹੁਤ ਨਾਂਅ ਬਣ ਜਾਣਗੇ । ਮਿਸਾਲ ਦੇ ਤੌਰ ਤੇ ਤੁਸੀਂ ਆਪ ਹੀ ਦੇਖ ਲਵੋ ਕਿ ਲਵ ਕੁਸ਼ ਤੋਂ ਲੈ ਕਰ ਗੁਰੂ ਨਾਨਕ ਦੇਵ ਜੀ ਤੱਕ ਕਿੰਨੀਆਂ ਪੀੜ੍ਹੀਆਂ ਹੋਣਗੀਆਂ ਤੇ ਕਿੰਨੇ ਲੋਕਾਂ ਦੇ ਨਾਂ, ਤੇ ਫਿਰ ਕਿੰਨੀਆਂ ਸਤਰਾਂ ਤੇ ਉਨ੍ਹਾਂ ਦਾ ਨਾਂ ਆਵੇਗਾ । ਇਹ ਬਹੁਤ ਹੀ ਆਮ ਗੱਲਾਂ ਨੇ ਜੋ ਕਿਸੇ ਵੀ ਬੰਦੇ ਨੂੰ ਸਮਝ ਆ ਸਕਦੀਆਂ ਹਨ । ਆਪਾਂ ਨੂੰ ਤਾਂ ਸ਼ਾਇਦ ਆਪਣੇ ਪੜ-ਪੜਦਾਦੇ ਦੇ ਨਾਂ ਤੱਕ ਵੀ ਨਾ ਸਭ ਕੁਝ ਪਤਾ ਹੋਵੇ, ਤੇ ਗੱਲਾਂ ਆਪਾਂ ਕਰਦੇ ਹਾਂ ਕੁਝ ਹੀ ਸਤਰਾਂ ਦੇ ਵਿਚ ਸਾਰੇ ਨਾਂ ਲਿਖਣ ਦੀਆਂ ।
ਇਸਦਾ ਹੂਬਹੂ ਨਕਸ਼ਾ ਜਿਉਣਵਾਲੇ ਨੇ ਚੁਕਿਆ ਹੋਇਆ ਹੈ । ਉਹ ਵੀ ਇਹ ਕਹਿੰਦਾ ਦੇਖਿਆ ਜਾ ਸਕਦਾ ਹੈ ਕਿ ਗੁਰੂ ਸਾਹਿਬ ਡਰ ਰਹੇ ਹਨ । ਜੋ ਸਿੱਖ ਗੁਰੂ ਸਾਹਿਬ ਤੇ ਪੂਰਾ ਭਰੋਸਾ ਰੱਖਦਾ ਹੈ, ਉਨ੍ਹਾਂ ਨੂੰ ਆਪਣੇ ਅੰਗ-ਸੰਗ ਜਾਣਦਾ ਹੈ, ਉਹ ਕਦੇ ਵੀ ਇਹ ਨਹੀਂ ਸੁਣ ਪਾਏਗਾ । ਪਰ ਗੁਰੂ ਦਾ ਮਨੋਰਥ ਕੀ ਹੈ, ਬਿਨਾਂ ਉਹ ਸਮਝੇ ਸਿੱਖ ਨੌਜਵਾਨਾਂ ਨੂੰ ਭਾਵਨਾਵਾਂ ਦੇ ਵਿਚ ਵਹਾਅ ਕੇ ਇਕ ਮਾਹੌਲ ਸਿਰਜ ਦਿੱਤਾ ਜਾਂਦਾ ਹੈ ਜਿਸ ਵਿਚ ਉਹ ਪੰਥ ਵਿਰੋਧੀ ਅਫ਼ਸਰਾਂ ਦੀਆਂ ਗੱਲਾਂ ਦੇ ਵਿਚ ਆ ਕਰ ਗੁਰਬਾਣੀ ਵਰਗੇ ਅਨਮੋਲ ਖ਼ਜ਼ਾਨੇ ਨੂੰ ਗਵਾ ਬੈਠਦੇ ਹਨ । ਇਹੀਓ ਇੱਕ ਗੱਲ ਚੁੱਕੀ ਹੋਈ ਹੈ ਪੰਥ ਵਿਰੋਧੀਆਂ ਨੇ । ਉਹ ਪਹਿਲਾਂ ਲਫ਼ਜ਼ਾਂ ਦੇ ਅਨਰਥ ਕਰਨਗੇ ਫਿਰ ਬਿਨਾਂ ਪੂਰੀ ਗੱਲ ਸਮਝਾਏ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣਗੇ ।
ਇਹ ਖ਼ਜ਼ਾਨਾ ਸਿੱਖਾਂ ਦੇ ਹਿੱਸੇ ਹੀ ਆਇਆ ਹੈ ਕਿ ਦਸਮ ਗੁਰੂ ਗ੍ਰੰਥ ਸਾਹਿਬ ਵਰਗੀ ਅਨਮੋਲ ਰਚਨਾ ਦੇ ਵਿਚ ਦੁਨੀਆਂ ਭਰ ਦੇ ਲੋਕਾਂ ਦੀਆਂ ਗੱਲਾਂ ਮਿਲਦੀਆਂ ਹਨ ਜੋ ਉਨ੍ਹਾਂ ਵਲੋਂ ਕੀਤੀਆਂ ਹੋਈਆਂ ਗ਼ਲਤੀਆਂ ਅਤੇ ਚੰਗੇ ਕੰਮਾਂ ਦਾ ਵੇਰਵਾ ਦਿੰਦੀਆਂ ਹਨ ਤਾਂ ਜੋ ਇੱਕ ਸਿੱਖ ਇਹ ਸਮਝ ਸਕੇ ਕਿ ਦੁਨੀਆਂ ਦੇ ਵਿਚ ਕਿਸ ਤਰੀਕੇ ਦੇ ਨਾਲ ਵਿਚਰਨਾ ਹੈ । ਹੈ ਕੋਈ ਹੋਰ ਧਰਮ ਜਿਸ ਵਿਚ ਇੱਕ ਗ੍ਰੰਥ ਦੇ ਵਿਚ ਏਨਾਂ ਸਭ ਕੁਝ ਬਿਆਨ ਕੀਤਾ ਹੋਵੇ ? ਗੁਰੂ ਸਾਹਿਬਾਨ ਨੇ ਤਾਂ ਇਕ ਗ੍ਰੰਥ ਦੇ ਵਿਚ ਸਭ ਕੁਝ ਲਿਖ ਦਿੱਤਾ ਤਾਂ ਜੋ ਸਿੱਖ ਹੋਰ ਗ੍ਰੰਥ ਨੂੰ ਪੜ੍ਹ ਕੇ ਭਟਕ ਨਾ ਜਾਣ । ਦੂਜੇ ਧਰਮਾਂ ਦੇ ਗ੍ਰੰਥ ਪੜ੍ਹਨ ਤੇ ਕੋਈ ਪਾਬੰਦੀ ਨਹੀਂ ਹੈ, ਪਰ ਜੇਕਰ ਉਨ੍ਹਾਂ ਗ੍ਰੰਥਾਂ ਦੇ ਵਿਚ ਗੁਰਮਤਿ ਤੋਂ ਉਲਟ ਕੋਈ ਗੱਲ ਹੈ ਤਾਂ ਸਿੱਖ ਉਸਤੇ ਪਹਿਰਾ ਨਹੀਂ ਦਿੰਦਾ । ਮਿਸਾਲ ਦੇ ਤੌਰ ਤੇ ਜੇਕਰ ਕਿਸੇ ਸਿੱਖ ਦੇ ਮਨ ਦੇ ਵਿਚ ਰਾਮਾਇਣ ਜਾਂ ਮਹਾਂਭਾਰਤ ਵਰਗੇ ਗ੍ਰੰਥ ਪੜ੍ਹਨ ਦੀ ਇੱਛਾ ਹੋਵੇ ਤਾਂ ਉਹ ਅਵਤਾਰਾਂ ਨੂੰ ਹੀ ਪਰਮੇਸ਼ਰ ਨਾ ਸਮਝ ਲਵੇ ਇਸ ਲਈ ਗੁਰੂ ਸਾਹਿਬਾਨ ਨੇ ਚਉਬੀਸ ਅਵਤਾਰ ਦੇ ਵਿਚ ਕਈ ਗੱਲਾਂ ਸਾਫ਼ ਤੌਰ ਤੇ ਲਿਖ ਦਿੱਤੀਆਂ ਹਨ ।
ਸੋ ਗੁਰੂ ਸਾਹਿਬਾਨ ਦੀਆਂ ਲਿਖੀਆਂ ਹੋਈਆਂ ਸਤਰਾਂ 'ਜੋ ਤਿਨ ਕੇ ਕਹਿ ਨਾਮ ਸੁਨਾਊ ॥ ਕਥਾ ਬਢਨ ਤੇ ਅਧਿਕ ਡਰਾਊ ॥੧੯॥' ਦਾ ਭਾਵ ਇਹ ਨਹੀਂ ਕਿ ਗੁਰੂ ਸਾਹਿਬਾਨ ਕਿਸੇ ਤੋਂ ਡਰ ਰਹੇ ਹਨ, ਬਲਕਿ ਇਸਦਾ ਅਰਥ ਇਹ ਹੈ ਕਿ ਨਾਂ ਬਹੁਤ ਬਣ ਜਾਣੇ ਹਨ, ਜਾਂ ਕਥਾ ਫਿਰ ਬਹੁਤ ਜ਼ਿਆਦਾ ਹੋ ਜਾਵੇਗੀ, ਇਸ ਕਾਰਣ ਗੁਰੂ ਸਾਹਿਬਾਨ ਨੇ ਉਹ ਸਤਰਾਂ ਲਿਖੀਆਂ ਹਨ । ਨਾਲੇ ਗੁਰੂ ਸਾਹਿਬਾਨ ਨੇ ਲਿਖ ਤਾਂ ਦਿੱਤਾ ਕਿ ਗੱਲ ਇਥੇ ਨਾਵਾਂ ਦੀ ਹੋ ਰਹੀ ਹੈ, ਫਿਰ ਕਿਕੂੰ ਸਾਡੇ ਮਨ ਦੇ ਵਿਚ ਬੇਲੋੜੀਆਂ ਗੱਲਾਂ ਆ ਜਾਂਦੀਆਂ ਹਨ ?

ਦੱਛ ਦੀ ਕਹਾਣੀ
ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿਚ ਰਾਜੇ ਦੱਛ ਦਾ ਨਾਂ ਵੀ ਆਉਂਦਾ ਹੈ । ਕਾਲੂ ਆਪਣੀ ਲੇਖਣੀ ਦੇ ਵਿਚ ਇਹ ਲਿਖਦਾ ਹੈ ਕਿ ਗੁਰੂ ਸਾਹਿਬਾਨ ਵਲੋਂ ਲਿਖੀ ਹੋਈ ਕਹਾਣੀ ਗ਼ਲਤ ਹੈ ਕਿਉਂਕਿ ਇਹ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਨਹੀਂ ਹੈ । ਮਿਲੂਗਾ ਤੁਹਾਨੂੰ ਕੋਈ ਅਜਿਹਾ ਨਾਲਾਇਕ ਇਨਸਾਨ ਜੋ ਗੁਰੂ ਨੂੰ ਗ਼ਲਤ ਕਹਿਕੇ ਦੂਜਿਆਂ ਨੂੰ ਸਹੀ ਕਹੂਗਾ ? ਅਜਿਹੇ ਮੂਰਖ਼ਾਂ ਨੂੰ ਪਰਮਾਤਮਾ ਕਦੇ ਕਦੇ ਹੀ ਜਨਮ ਦਿੰਦਾ ਹੈ । ਤੇ ਆਪਣੇ ਧਰਮ ਦੇ ਵਿਚ ਅਜਿਹੇ ਮੂਰਖ਼ ਸਮੇਂ ਸਮੇਂ ਸਿਰ ਆਉਂਦੇ ਹੀ ਰਹਿੰਦੇ ਹਨ ਕੌਮ ਦਾ ਬੇੜਾ ਗ਼ਰਕ ਕਰਨ ਦੇ ਲਈ ।
ਭਾਈ ਕਾਨ੍ਹ ਸਿੰਘ ਨਾਭਾ ਦੇ ਲਿਖੇ 'ਮਹਾਨ ਕੋਸ਼' ਦਾ ਬਹੁਤ ਲੋਕ ਹਵਾਲਾ ਦਿੰਦੇ ਹਨ ਕਿਉਂਕਿ ਇਹ ਗ੍ਰੰਥ ਬਹੁਤ ਹੀ ਮਿਹਨਤ ਤੇ ਸਮਾਂ ਲਗਾ ਕਰ ਲਿਖਿਆ ਗਿਆ ਸੀ । ਜਿਵੇਂ ਪਹਿਲੇ ਭਾਗਾਂ ਦੇ ਵਿਚ ਲਿਖਿਆ ਜਾ ਚੁੱਕਾ ਹੈ ਕਿ ਕਾਲੂ ਕਿਵੇਂ ਅੱਧੀਆਂ-ਪਚੱਦੀਆਂ ਸਤਰਾਂ ਲੈ ਕੇ 'ਮਹਾਨ ਕੋਸ਼' ਤੇ ਭਾਈ ਕਾਨ੍ਹ ਸਿੰਘ ਨਾਭੇ ਨੂੰ ਦਸਮ ਵਿਰੋਧੀ ਦਰਸਾਉਣ ਦਾ ਯਤਨ ਕਰ ਰਿਹਾ ਹੈ । ਹਾਲਾਂਕਿ ਕਹਾਣੀ ਬਿਲਕੁਲ ਇਸਦੇ ਉਲਟ ਹੈ ।
ਦੱਛ ਦੇ ਬਾਰੇ 'ਮਹਾਨ ਕੋਸ਼' ਦੇ ਵਿਚ ਇਸ ਪ੍ਰਕਾਰ ਹੈ ।
ਇੱਕ ਪ੍ਰਜਾਪਤਿ ਦੇਵਤਾ, ਜਿਸ ਦਾ ਜਿਕਰ ਰਿਗਵੇਦ ਵਿੱਚ ਭੀ ਹੈ. ਗਰੁੜਪੁਰਾਣ ਅਨੁਸਾਰ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਦੱਛ ਅਤੇ ਖੱਬੇ ਵਿੱਚੋਂ ਦੱਛ ਦੀ ਇਸਤ੍ਰੀ ਪੈਦਾ ਹੋਈ. ਭਾਗਵਤ ਵਿੱਚ ਦੱਛ ਬ੍ਰਹਮਾ ਦਾ ਮਾਨਸ ਪੁਤ੍ਰ ਹੈ ਅਤੇ ਉਸ ਦੀ ਇਸਤ੍ਰੀ ਮਨੁ ਦੀ ਪੁਤ੍ਰੀ ਪ੍ਰਸੂਤਿ ਹੈ. ਵਿਸ਼ਨੁਪੁਰਾਣ ਅਤੇ ਮਹਾਭਾਰਤ ਅਨੁਸਾਰ ਪ੍ਰਜਾਪਤਿ ਪ੍ਰਚੇਤਾ ਦਾ ਪੁਤ੍ਰ ਦੱਛ ਹੈ. ਇਸ ਗੱਲ ਵਿੱਚ ਸਭ ਇੱਕਮਤ ਹਨ ਕਿ ਦਛ ਸੰਸਾਰਰਚਨਾ ਦਾ ਵਡਾ ਸਹਾਇਕ ਸੀ. ਇਸ ਨੇ ਬਹੁਤ ਕੰਨÎਾ ਉਤਪੰਨ ਕੀਤੀਆਂ, ਜਿਨ੍ਹਾਂ ਵਿੱਚੋਂ ਦਸ ਧਰਮਰਾਜ ਨੂੰ, ਤੇਰਾਂ ਕਸ਼Îਪ ਨੂੰ, ਸਤਾਈ ਚੰਦ੍ਰਮਾ ਨੂੰ ਅਤੇ ਇੱਕ (ਸਤੀ) ਸ਼ਿਵ ਨੂੰ ਵਿਆਹੀ. ਸ਼ਿਵ ਨੇ ਦਛ ਦਾ ਸਿਰ ਵੱਢਕੇ ਬਕਰੇ ਦਾ ਸਿਰ ਧੜ ਉੱਤੇ ਜੜ ਦਿੱਤੇ ਸੀ.
ਕਾਲੂ ਨੇ ਵੀ ਇਹ ਲੱਗਭਗ ਇਸ ਪ੍ਰਕਾਰ ਲਿਖਿਆ ਹੈ । ਪਰ ਉਸਨੇ ਇਕ ਥਾਈਂ ਬਹੁਤ ਘੱਟ ਨੇ ਦੂਜੀ ਥਾਈਂ ਲੱਗਭਗ ਸਾਰਾ ਲਿਖਿਆ ਹੈ । ਇਸਦਾ ਕਾਰਣ ਇਹ ਹੈ ਕਿ ਉਹ 'ਮਹਾਨ ਕੋਸ਼' ਦਾ ਸਹਾਰਾ ਲੈ ਕਰ ਆਪਣਾ ਨੁੱਕਤਾ ਸਿੱਧ ਕਰਨਾ ਚਾਹੁੰਦਾ ਹੈ । ਉਸਦਾ ਇਹ ਲਿਖਣ ਦਾ ਭਾਵ ਇਹ ਹੈ ਕਿ 'ਮਹਾਨ ਕੋਸ਼' ਦੇ ਵਿਚ ਕਹਾਣੀ ਕੁਝ ਹੋਰ ਹੈ ਜੋ ਹਿੰਦੂ ਧਾਰਮਿਕ ਗ੍ਰੰਥਾਂ ਬਾਰੇ ਵੀ ਗੱਲ ਕਰ ਰਹੀ ਹੈ, ਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਕੁਝ ਹੋਰ । ਜਿਹੜੇ ਸੁਹਿਰਦ ਪਾਠਕ ਹਨ ਉਨ੍ਹਾਂ ਨੂੰ ਉੱਪਰ ਦਿੱਤੀਆਂ ਹੋਈਆਂ 'ਮਹਾਨ ਕੋਸ਼' ਦੀਆਂ ਸਤਰਾਂ ਪੜ੍ਹਕੇ ਇਹ ਪਤਾ ਚੱਲ ਗਿਆ ਹੋਵੇਗਾ ਕਿ ਭਾਈ ਕਾਨ੍ਹ ਸਿੰਘ ਨਾਭਾ ਇਹ ਕਹਿ ਰਹੇ ਹਨ ਕਿ ਦੱਛ ਦੀ ਕਹਾਣੀ ਅਲੱਗ-ਅਲੱਗ ਹਿੰਦੂ ਧਾਰਮਿਕ ਗ੍ਰੰਥਾਂ ਦੇ ਵਿਚ ਅਲੱਗ-ਅਲੱਗ ਮਿਲਦੀ ਹੈ, ਪਰ ਉਸਦੀਆਂ ਪੁੱਤਰੀਆਂ ਦੇ ਵਿਆਹ ਦੀ ਗੱਲ ਬਾਰੇ ਸਾਰੇ ਸਹਿਮਤ ਹਨ । ਸੋ ਜੇਕਰ ਗੁਰਬਾਣੀ ਨੂੰ ਝੁਠਲਾ ਕੇ ਹੀ ਚੱਲਣਾ ਹੈ ਤਾਂ ਕਿਸ ਕਹਾਣੀ ਨੂੰ ਸਹੀ ਮੰਨੋਗੇ ? ਗੁਰੂ ਨੂੰ ਤਾਂ ਗ਼ਲਤ ਸਿੱਧ ਕਰਨ ਤੇ ਤੁਲੇ ਹੀ ਹੋਏ ਹੋ ਤੁਸੀਂ, ਫਿਰ ਸਹੀ ਕੌਣ ਹੈ ਉੱਪਰ ਲਿਖੇ ਹਿੰਦੂ ਧਾਰਮਿਕ ਗ੍ਰੰਥਾਂ 'ਚੋਂ ?
ਆਉ ਪਹਿਲਾਂ ਬਚਿਤ੍ਰ ਨਾਟਕ ਵਿਚਲੀਆਂ ਸਤਰਾਂ ਪੜ੍ਹੀਏ ।
੧. ਤਿਨ ਤੇ ਹੋਤ ਬਹੁਤ ਨ੍ਰਿਪ ਆਏ ॥ ਦੱਛ ਪ੍ਰਜਾਪਤਿ ਜਿਨ ਉਪਜਾਏ ॥੧੬॥
ਦਸ ਸਹੰਸ੍ਰ ਤਿਹਿ ਗ੍ਰਿਹ ਭਈ ਕੰਨਿਆ ॥ ਜਿਹ ਸਮਾਨ ਕਹ ਲਗੈ ਨ ਅੰਨਿਆ ॥
ਕਾਲ ਕ੍ਰਿਆ ਐਸੀ ਤਿਹ ਭਈ ॥ ਤੇ ਸਭ ਬਿਆਹ ਨਰੇਸਨ ਦਈ ॥੧੭॥
ਗਿਆਨੀ ਨਰੈਣ ਸਿੰਘ ਹੋਣਾ ਨੇ ਇਸ ਪ੍ਰਕਾਰ ਅਰਥ ਕੀਤੇ ਹਨ:
ਉਹਨਾਂ ਰਾਜਿਆਂ ਤੋਂ ਅੱਗੇ ਬਹੁਤ ਰਾਜੇ ਹੋਰ ਹੋਏ ਜਿਨ੍ਹਾਂ ਨੇ ਦੱਛ ਪ੍ਰਜਾਪਤਿ ਨੂੰ ਪੈਦਾ ਕੀਤਾ । ਦੱਛ ਪ੍ਰਜਾਪਤਿ ਦੇ ਘਰ ਦੱਸ ਹਜ਼ਾਰ ਲੜਕੀਆਂ ਪੈਦਾ ਹੋਈਆਂ, ਉਹ ਬਹੁਤ ਸੁੰਦਰ ਸਨ, ਜਿਹਨਾਂ ਵਰਗਾ ਹੋਰ ਕੋਈ ਨਹੀਂ ਸੀ । ਉਸ ਸਮੇਂ ਕਾਲ ਦੀ ਕੁਝ ਐਸੀ ਗਤੀ ਹੋਈ ਕਿ ਦੱਛ ਪ੍ਰਜਾਪਤਿ ਨੇ ਉਹ ਸਾਰੀਆਂ ਕੰਨਿਆਂ ਰਾਜਿਆਂ ਨਾਲ ਵਿਆਹ ਦਿੱਤੀਆਂ ।
ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਸਟੀਕ ਦੇ ਵਿਚ ਕੁਝ ਇਸ ਪ੍ਰਕਾਰ ਲਿਖਿਆ ਹੈ ।
ਉਹਨਾਂ (੧੦੦੦੦ ਪੁੱਤਰੀਆਂ) ਤੋਂ ਅੱਗੇ ਬਹੁਤ ਰਾਜੇ ਹੋਏ ਜਿਨ੍ਹਾਂ ਨੂੰ ਦੱਛ ਪਰਜਾਪਤੀ ਨੇ ਜਨਮ ਦਿੱਤਾ । ਦੱਛ ਪਰਜਾਪਤੀ ਦੇ ਦਸ ਹਜ਼ਾਰ ਪੁੱਤਰੀ ਜਨਮੀ ਜਿਨ੍ਹਾਂ ਦੀ ਸੁੰਦਰਤਾ ਜਿਹੀ ਹੋਰ ਦੂਜੀ ਕੋਈ ਨਹੀਂ ਦਿਸਦੀ । ਕੁਦਰਤ ਦੇ ਕੰਮ ਐਸੇ ਉਥੇ ਹੋਏ । ਉਹ ਸਾਰੀਆਂ ਰਾਜਿਆਂ ਨਾਲ ਵਿਆਹ ਦਿੱਤੀਆਂ ਦੱਛ ਪਰਜਾਪਤੀ ਦੀਆਂ ਲੜਕੀਆਂ ।
ਕਾਲੂ ਦਾ ਇਹ ਮੰਨਣਾ ਹੈ ਕਿ ਕਾਲ ਸੈਣ ਰਾਜੇ ਤੋਂ ਦੱਛ ਨਹੀਂ ਆਇਆ ਕਿਉਂਕਿ ਇਹ ਹਿੰਦੂ ਗ੍ਰੰਥਾਂ ਦੇ ਵਿਚ ਨਹੀਂ ਲਿਖਿਆ । ਪਹਿਲੀ ਗੱਲ ਇਹ ਕਿ ਕਾਲ ਸੈਣ ਕੋਈ ਧਰਤੀ ਤੇ ਆਇਆ ਰਾਜਾ ਨਾ ਹੋ ਕਰ ਪਰ ਵਿਸ਼ਨੂੰ ਹੈ । ਇਹ ਹੋ ਸਕਦਾ ਹੈ ਕਿ ਇਹ ਕਿਹਾ ਜਾ ਰਿਹਾ ਹੋਵੇ ਕਿ ਵਿਸ਼ਨੂੰ ਤੋਂ ਅੱਗੇ ਬਹੁਤ ਰਾਜੇ ਹੋਏ, ਭਾਵ ਕਿ ਧਰਤੀ ਤੇ ਆਏ, ਤੇ ਫਿਰ ਦੱਛ ਪੈਦਾ ਹੋਇਆ । ਜਾਂ ਫਿਰ ਸ਼੍ਰੋਮਣੀ ਸਟੀਕ ਵਾਂਙੂ ਰਾਜੇ ਦੀਆਂ ਪੁੱਤਰੀਆਂ ਤੋਂ ਬਹੁਤ ਰਾਜੇ ਹੋਏ ।
ਹੁਣ ਗੱਲ ਆਉਂਦੀ ਹੈ ੧੦੦੦੦ ਪੁੱਤਰੀਆਂ ਦੇ ਵਿਆਉਣ ਦੀ । ਕਾਲੂ ਕਹਿੰਦਾ ਹੈ ਕਿ ੧੦੦੦੦ ਰਾਜੇ ਇੱਕ ਦੇਸ਼ ਦੇ ਵਿਚੋਂ ਨਹੀਂ ਲੱਭੇ ਜਾ ਸਕਦੇ । ਪਰ ਗੁਰੂ ਸਾਹਿਬਾਨ ਨੇ ਤਾਂ ਕਿਤੇ ਨਹੀਂ ਕਿਹਾ ਕਿ ਉਹ ਇਕ ਦੇਸ਼ ਦੇ ਸੀ ਜਾਂ ਫਿਰ ਕਈ ਦੇਸ਼ਾਂ ਦੇ, ਜਾਂ ਫਿਰ ਉਹ ੧੦੦੦੦ ਸੀ । ਗੁਰੂ ਸਾਹਿਬਾਨ ਨੇ ਤਾਂ ਪੁੱਤਰੀਆਂ ਦੀ ਗੱਲ ਕੀਤੀ ਹੈ, ਨਾਕਿ ਰਾਜਿਆਂ ਦੀ ਗਿਣਤੀ ਦੀ । ਸੋ ਇਹ ਖ਼ਿਆਲ ਕਿਵੇਂ ਆਇਆ ਮਨ ਦੇ ਵਿਚ ? ਜੋ ਗੱਲਾਂ ਗੁਰੂ ਸਾਹਿਬਾਨ ਨੇ ਲਿਖੀਆਂ ਹੀ ਨਹੀਂ ਉਸ ਨੂੰ ਪੇਸ਼ ਕੀਤਾ ਜਾ ਰਿਹਾ ਹੈ । ਕਿੰਨੇ ਹੀ ਬੇਵਕੂਫ਼ ਲੋਕ ਨੇ ਜੋ ਕਾਲੇ ਵਰਗੇ ਅਨਪੜ੍ਹ ਦੀਆਂ ਲਿਖਤਾਂ ਨੂੰ ਸੱਚ ਮੰਨ ਕੇ ਬੈਠ ਗਏ ਨੇ । ਜਿੰਨੀਆਂ ਗੱਲਾਂ ਲਿਖੀਆਂ ਉਨ੍ਹਾਂ ਨੂੰ ਛੱਡਕੇ ਹੋਰ ਹੀ ਪਾਸੇ ਤੁਰਨ ਲੱਗ ਜਾਂਦੇ ਨੇ ਲੋਕ । ਨਾਲੇ ਇਸ ਤਰ੍ਹਾਂ ਵੀ ਤਾਂ ਹੋ ਸਕਦਾ ਹੈ ਕਿ ਇਕ ਦੇ ਨਾਲ ਕਈ ਲੜਕੀਆਂ ਵਿਆਹ ਦਿੱਤੀਆਂ ਹੋਣ ਜਿਵੇਂ ਭਾਈ ਕਾਨ੍ਹ ਸਿੰਘ ਨਾਭੇ ਹੋਣਾ ਨੇ ਲਿਖਿਆ ਹੈ । ਉਸ ਵਿਚ ਤਾਂ ਸਿਰਫ਼ ਧਰਤੀ ਦੇ ਰਾਜੇ ਨਹੀਂ ਹਨ । ਪਰ ਕਾਲੂ ਨੂੰ ਹੁਣ ਸਾਰੀਆਂ ਲੜਕੀਆਂ ਦੇ ਵਿਆਹ ਕਿਸ-ਕਿਸ ਨਾਲ ਹੋਏ ਉਹ ਵੀ ਜਾਨਣੇ ਹਨ । ਐਸੇ ਲਈ ਤਾਂ ਗੁਰੂ ਸਾਹਿਬਾਨ ਨੇ ਕਿਹਾ ਕਿ ਗ੍ਰੰਥ ਬਹੁਤ ਵੱਡਾ ਬਣ ਜਾਵੇਗਾ । ਸੋ ਗੁਰੂ ਸਾਹਿਬਾਨ ਨੇ ਸਿਰਫ਼ ਚਾਰ ਪੁੱਤਰੀਆਂ ਦੇ ਵਿਆਹ ਦੀ ਗੱਲ ਕੀਤੀ ਹੈ ਤੇ ਉਨ੍ਹਾਂ ਤੋਂ ਕੌਣ-ਕੌਣ ਆਇਆ ਫਿਰ ਉਸਦਾ ਜ਼ਿਕਰ ਹੈ ।
੨. ਦੋਹਰਾ ॥ ਬਿਨਤਾ ਕਦ੍ਰੂ ਦਿਤਿ ਅਦਿਤਿ ਏ ਰਿਖ ਬਰੀ ਬਨਾਇ ॥
ਨਾਗ ਨਾਗਰਿਪ ਦੇਵ ਸਭ ਦਈਤ ਲਏ ਉਪਜਾਇ ॥੧੮॥
ਸੋ ਚਾਰ ਪੁੱਤਰੀਆਂ, ਬਿਨਤਾ, ਕਦਰੂ, ਦਿਤਿ ਅਦਿਤਿ, ਇਹ ਚਾਰੇ (ਕੱਛਪ) ਰਿਖੀ ਦੇ ਨਾਲ ਵਿਆਹ ਦਿੱਤੀਆਂ । ਵਿਆਹ ਤੋਂ ਬਾਅਦ ਦੇਵਤੇ ਅਦਿਤਿ ਤੋਂ, ਦੈਂਤ ਦਿਤਿ ਤੋਂ, ਕਦਰੂ ਤੋਂ ਸੱਪ, ਬਨਤਾ ਤੋਂ ਗਰੁੜ ਪੈਦਾ ਹੋਏ ।
ਸ਼ਾਇਦ ਕਈਆਂ ਨੂੰ ਇਸ ਤੇ ਵੀ ਸ਼ੰਕਾ ਉਪਜੇ ਕਿ ਕਿਸੇ ਦੀਆਂ ੧੦੦੦੦ ਪੁੱਤਰੀਆਂ ਕਿਵੇਂ ਹੋ ਸਕਦੀਆਂ ਹਨ । ਜਿਵੇਂ ਕਾਲੂ ਨੇ ਗੁਰੂ ਸਾਹਿਬਾਨ ਦੇ ਵਿਆਹਾਂ ਦਾ ਹਿਸਾਬ ਲਗਾਇਆ ਹੈ, ਜੇਕਰ ਉਸ ਤਰੀਕੇ ਨਾਲ ਚੱਲੀਏ ਤਾਂ ਕੁਝ ਇਸ ਤਰ੍ਹਾਂ ਹੋਵੇਗਾ ।
ਜੇਕਰ ਔਸਤ ੯ ਮਹੀਨੇ ਦਾ ਹਿਸਾਬ ਲਗਾਈਏ ਮਾਂ ਦੇ ਗਰਬ ਦਾ ਬੱਚੇ ਦੇ ਜਨਮ ਤੱਕ, ਤਾਂ ਇਕ ਔਰਤ ੧੩-੧੪ ਸਾਲ ਦੀ ਉਮਰ ਤੋਂ ਲੈ ਕਰ ੪੦ ਸਾਲ ਤੱਕ ਬੱਚੇ ਪੈਦਾ ਕਰ ਸਕਦੀ ਹੈ । ਕਈ ਔਰਤਾਂ ਨੇ ਕਾਫ਼ੀ ਉਮਰ ਦੇ ਵਿਚ ਵੀ ਬੱਚੇ ਪੈਦਾ ਕੀਤੇ ਹਨ, ਪਰ ਉਸਦਾ ਬਹੁਤ ਜ਼ਿਆਦਾ ਹਾਨੀਕਾਰਕ ਪ੍ਰਭਾਵ ਮੰਨਿਆ ਜਾਂਦਾ ਹੈ । ਪਰ ਆਪਾਂ ੪੦ ਦੀ ਥਾਂ ੫੦ ਹੀ ਕਰ ਲੈਂਨੇ ਹਾਂ । ਸੋ ੫੦-੧੪=੩੬ । ਸੋ ਇਕ ਔਰਤ ਸਿਰਫ਼ ੩੬ ਬੱਚੇ ਹੀ ਪੈਦਾ ਕਰ ਸਕਦੀ ਹੈ ਆਪਣੀ ਪੂਰੀ ਜ਼ਿੰਦਗੀ ਦੇ ਵਿਚ । ਆਪਾਂ ਇਹ ਵਧਾ ਕੇ ਵੀ ੪੦ ਕਰ ਦਿੰਦੇ ਹਾਂ । ਇਸ ਤਰੀਕੇ ਦੇ ਨਾਲ ਦੱਛ ਦੇ ੨੫੦ ਵਿਆਹ ਹੋਏ । ਹੁਣ ਜੇਕਰ ਦੱਛ ਦੀ ਉਮਰ ਵਿਆਹ ਦੀ ੧੫ ਸਾਲ ਵੀ ਹੋਏ ਤੇ ਉਸਦੀ ਪਹਿਲੀ ਘਰਵਾਲੀ ਦੀ ਉਮਰ ੧੪ ਸਾਲ । ਸੋ ਪਹਿਲਾ ਬੱਚਾ ਦੱਛ ਦੀ ੧੬ ਸਾਲ ਦੀ ਉਮਰ ਦੇ ਵਿਚ ਹੋਇਆ । ਜਿਵੇਂ ਜਿਵੇਂ ਦੱਛ ਦੀ ਉਮਰ ਵੱਧਦੀ ਗਈ ਉਵੇਂ-ਉਵੇਂ ਘਰਵਾਲੀ ਦੀ । ਤੇ ਜੇਕਰ ਉਸਦੇ ਬਾਕੀ ਵਿਆਹ ਵੀ ਤਕਰੀਬਨ ੧-੨ ਸਾਲਾਂ ਦੇ ਵਿਚ ਹੋ ਗਏ, ਤਾਂ ੧੦੦੦੦ ਬੱਚੇ ਪੈਦਾ ਕਰਨੇ ਕੋਈ ਔਖੀ ਗੱਲ ਨਾ ਹੋਈ । ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਮਾਂ ਦੀ ਤੰਦਰੁਸਤੀ ਦੇ ਲਈ ਘੱਟੋ-ਘੱਟ ਇਕ ਸਾਲ ਦਾ ਫ਼ਰਕ ਹੋਵੇ ਪਹਿਲੇ ਤੇ ਦੂਜੇ ਗਰਬ ਦੇ ਵਿਚ । ਸੋ ਦੱਛ ਦੀਆਂ ੨੫੦ ਦੀ ਜਗ੍ਹਾ ਤੇ ੫੦੦ ਸ਼ਾਦੀਆਂ ਹੋ ਜਾਣਗੀਆਂ ਜੇਕਰ ੧੦੦੦੦ ਬੱਚੇ ਪੈਦਾ ਕਰਨੇ ਹਨ । ਤੇ ਜੋ ਆਪਾਂ ੪੦ ਤੋਂ ੫੦ ਜਾਂ ੩੬ ਤੋਂ ੪੦ ਕੀਤਾ ਹੈ, ਜੇਕਰ ਇਹ ਵੀ ਨਹੀਂ ਰਾਸ ਆਇਆ ਕਿਸੇ ਨੂੰ ਤਾਂ ਫਿਰ ੫੦੦ ਤੋਂ ਅੱਗੇ ਚਲੇ ਜਾਉ ਵਿਆਹ ਲਈ ।
ਦੂਸਰਾ ਇਹ ਵੀ ਹੈ ਕਿ ਪੁਰਾਣੇ ਸਮੇਂ ਦੇ ਵਿਚ ਔਸਤ ਉਮਰ ਇਨਸਾਨ ਦੀ ੧੦੦ ਸਾਲ ਦੀ ਨਾ ਹੋਕਰ ਇੱਕ ਲੱਖ ਵਰ੍ਹਾ ਹੁੰਦੀ ਸੀ । ਇਹ ਹੁਣ ਦੇ ਸਮੇਂ ਦੇ ਵਿਚ ਚਾਹੇ ਹਾਸੋ-ਹੀਣੀਆਂ ਗੱਲਾਂ ਲੱਗਣ, ਪਰ ਇਹ ਤਾਂ ਆਪਣੇ ਬਜ਼ੁਰਗਾਂ ਨੂੰ ਪਤਾ ਹੀ ਹੈ ਕਿ ਪੁਰਾਣੇ ਸਮੇਂ ਦੇ ਵਿਚ ਕਈ ਵੱਡੀਆਂ ਉਮਰਾਂ ਦੇ ਲੋਕ ਹੁੰਦੇ ਸੀ । ਹੁਣ ਤਾਂ ਕੋਈ ੬੦ ਜਾਂ ੭੦ ਵਰ੍ਹਿਆਂ ਦੇ ਵਿਚ ਹੀ ਚਲਾ ਜਾਂਦਾ ਹੈ । ਸੋ ਔਸਤ ਉਮਰ ਘੱਟਦੀ ਜਾ ਰਹੀ ਹੈ । ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿਚ ਦੱਸਦੇ ਹਨ ਕਿ ਸਤਿਜੁਗ ਤੇ ਹੋਰ ਜੁਗਾਂ ਦੇ ਵਿਚ ਲੋਕਾਂ ਦੀਆਂ ਕਿੰਨੀਆਂ ਉਮਰਾਂ ਹੁੰਦੀਆਂ ਸੀ ।
੩. ਲਖਿ ਵਰ੍ਹਿਆਂ ਦੀ ਆਰਜਾ ਕੋਠੇ ਕੋਟਿ ਨ ਮੰਦਰਿ ਸਾਜੇ । - ਭਾਈ ਗੁਰਦਾਸ ਜੀ, ਵਾਰ ਪਹਿਲੀ, ਪਉੜੀ ਪੰਜਵੀਂ
੪. ਨਉ ਹਿਸੇ ਗਈ ਆਰਜਾ ਮਾਇਆ ਮੋਹੁ ਅਹੰਕਾਰੁ ਪਸਾਰਾ । - ਭਾਈ ਗੁਰਦਾਸ ਜੀ, ਵਾਰ ਪਹਿਲੀ, ਪਉੜੀ ਛੇਵੀਂ
੫. ਦੁਆਪਰਿ ਜਾਦਵ ਵੇਸ ਕਰਿ ਜੁਗਿ ਜੁਗਿ ਅਉਧ ਘਟੈ ਆਚਾਰਾ । - ਭਾਈ ਗੁਰਦਾਸ ਜੀ, ਵਾਰ ਪਹਿਲੀ, ਪਉੜੀ ਛੇਵੀਂ
ਹੁਣ ਜੇਕਰ ਰਾਜਿਆਂ ਦੀ ਗੱਲ ਵੀ ਕਰਨੀ ਹੋਵੇ ਤਾਂ ਕੋਈ ਔਖਿਆਈ ਨਹੀਂ ਹੋਵੇਗੀ । ਕਿਉਂਕਿ ਜੇਕਰ ੨੫੦ ਰਾਜੇ ਵੀ ਹੋਏ ਤਾਂ ਚਾਲੀ-ਚਾਲੀ ਲੜਕੀਆਂ ਨਾਲ ਵਿਆਹ ਹੋਕਰ ੧੦੦੦੦ ਲੜਕੀਆਂ ਦੇ ਵਿਆਹ ਹੋ ਗਏ । ਤੇ ਜੇਕਰ ੫੦੦ ਮੰਨਣਾ ਹੋਵੇ ਤਾਂ ੨੦-੨੦ ਲੜਕੀਆਂ ਨਾਲ ਵਿਆਹ ਹੋਕਰ ੧੦੦੦੦ ਪੂਰੀਆਂ ਹੋ ਗਈਆਂ । ਜ਼ਰੂਰੀ ਨਹੀਂ ਕਿ ਜੇਕਰ ੧੦੦੦੦ ਲੜਕੀਆਂ ਹਨ, ਤਾਂ ੧੦੦੦੦ ਰਾਜੇ ਹੀ ਹੋਣ ਪੁਰਾਣੇ ਸਮਿਆਂ ਦੇ ਵਿਚ ।

ਕਾਲੂ ਦੇ ਸ਼ੰਕਿਆਂ ਦੇ ਉੱਤਰ: ਕਾਲੂ ਦੇ ਇਥੇ ਦੋ ਸ਼ੰਕੇ ਉੱਭਰੇ ਹਨ, ਜਿਨ੍ਹਾਂ ਦੇ ਉੱਤਰ ਇਸ ਪ੍ਰਕਾਰ ਹਨ ।
੧. ਕੀ ਮਨੁੱਖ ਤੇ ਦੇਵਤਾ ਇਕੋ ਹਨ ਜਾਂ ਅੱਡੋ-ਅੱਡੀ ?: ਕਾਲੂ ਆਪਣੀ ਬੁੱਧੀ ਅਨੁਸਾਰ ਇਹ ਕਹਿੰਦਾ ਹੈ ਕਿ ਗੁਰੂ ਸਾਹਿਬਾਨ ਹੇਠ ਲਿਖੀਆਂ ਪੰਕਤੀਆਂ ਦੇ ਵਿਚ ਕਹਿੰਦੇ ਹਨ ਕਿ ਜਿਹੜੇ ਲੋਕ ਚੰਗੇ ਕੰਮ ਕਰਦੇ ਹਨ ਉਹ ਦੇਵਤਾ ਹਨ ਤੇ ਬੁਰੇ ਕੰਮ ਕਰਨ ਵਾਲੇ ਦੈਂਤ ਇਸ ਕਰਕੇ ਦੇਵਤਿਆਂ ਦੀ ਕੋਈ ਵੱਖਰੀ ਹੋਂਦ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਫਿਰ ਅਦਿਤਿ ਤੋਂ ਦੇਵਤੇ ਹੋਣੇ ਲਿਖੇ ਹਨ, ਜਿਵੇਂ ਉੱਪਰ ਦੱਸਿਆ ਜਾ ਚੁੱਕਾ ਹੈ ।
੧. ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥
ਕੁਕ੍ਰਿਤ ਕਰਮ ਜੇ ਜਗ ਮੈ ਕਰਹੀ ॥ ਨਾਮ ਅਸੁਰ ਤਿਨ ਕੋ ਸਭ ਧਰਹੀ ॥੧੫॥
ਇਸਦੇ ਦੋ ਪਾਸੇ ਦੇਖੇ ਜਾ ਸਕਦੇ ਹਨ । ਪਹਿਲਾਂ ਤਾਂ ਇਹ ਕਿ ਜੇ ਕੋਈ ਚੰਗਾ ਕੰਮ ਕਰਦਾ ਹੈ ਉਹ ਦੇਵਤਾ ਹੈ । ਅੱਜ ਕੱਲ੍ਹ ਦੀ ਬੋਲੀ ਦੇ ਵਿਚ ਵੀ ਇਹ ਗੱਲ ਦੇਖੀ ਜਾ ਸਕਦੀ ਹੈ ਕਿ ਕਈ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਤਾਂ ਦੇਵਤਾ ਹੈ । ਇਸਦਾ ਇਹ ਭਾਵ ਨਹੀਂ ਹੁੰਦਾ ਕਿ ਉਹ ਉੱਪਰਲੇ ਮੰਡਲਾਂ ਦੇ ਵਿਚੋਂ ਆਇਆ ਹੈ ਬਲਕਿ ਕਿ ਉਸਦੇ ਕੰਮ ਚੰਗੇ ਹਨ, ਉਹ ਇਕ ਚੰਗਾ ਇਨਸਾਨ ਹੈ । ਇਸੇ ਤਰ੍ਹਾਂ ਹੀ ਜੋ ਇਹ ਦਸਮ ਦੀ ਬਾਣੀ ਦੇ ਵਿਰੋਧੀ ਹਨ ਇਹ ਸਭ ਅਸੁਰੀ ਬਿਰਤੀ ਵਾਲੇ ਲੋਕ ਹਨ ।
ਕਾਲੇ ਦੇ ਦਿਖਾਏ ਰਸਤੇ ਤੇ ਚੱਲਕੇ ਹੀ ਕੁਝ ਲੋਕ ਇਸ ਤਰ੍ਹਾਂ ਦਾ ਵਿਸ਼ਲੇਸ਼ਣ ਕਰਦੇ ਹਨ ਕਿ ਪ੍ਰੇਤ-ਪ੍ਰੂਤ ਕੋਈ ਨਹੀਂ ਹੁੰਦਾ । ਫਿਰ ਇਸਦੀ ਪੁਸ਼ਟੀ ਦੇ ਲਈ ਹੇਠ ਲਿਖੀ ਪੰਕਤੀ ਦਿੰਦੇ ਹਨ ।
੨. ਕਲਿ ਮਹਿ ਪ੍ਰੇਤ ijn@I ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥ - ਅੰਗ ੧੧੩੧
ਸੋ ਅਨਪੜ੍ਹ ਪ੍ਰਚਾਰਕ ਇਹ ਕਹਿਕੇ ਸਾਰ ਦਿੰਦੇ ਨੇ ਕਿ ਪ੍ਰੇਤ ਵਗੈਰਾ ਤਾਂ ਕੁਝ ਹੁੰਦਾ ਹੀ ਨਹੀਂ ਹੈ ਕਿਉਂਕਿ ਉਹ ਉਸਦੀ ਹੋਂਦ ਨੂੰ ਸਾਬਿਤ ਨਹੀਂ ਕਰ ਸਕਦੇ, ਇਸ ਕਰਕੇ ਗੁਰਬਾਣੀ ਦੀਆਂ ਇੱਕਾ-ਦੁੱਕਾ ਪੰਕਤੀਆਂ ਲੈ ਕਰ ਆਪਣਾ ਨੁੱਕਤਾ ਸਿੱਧ ਕਰਦੇ ਹਨ । ਇਸੇ ਲਈ ਤਾਂ ਇਸ ਗੱਲ ਨੇ ਵੀ ਜ਼ੋਰ ਫੜ੍ਹ ਲਿਆ ਹੈ ਕਿ ਪਰਮਾਤਮਾ ਸਿਰਫ਼ ਇਕ ਕੁਦਰਤ ਦੀ ਗੱਲ ਹੈ, ਉਸਦੀ ਕੋਈ ਵੱਖਰੀ ਹੋਂਦ ਨਹੀਂ ਹੈ । ਇਸਦਾ ਵੀ ਇਹੀਓ ਕਾਰਣ ਹੈ ਕਿ ਪਰਮਾਤਮਾ ਨੂੰ ਮਿਲਣ ਦੇ ਲਈ, ਉਸਨੂੰ ਦੇਖਣ ਦੇ ਲਈ ਜੋ ਘਾਲਣਾ ਘਾਲਣੀ ਪੈਂਦੀ ਹੈ ਉਹ ਹਰ ਇਕ ਨਹੀਂ ਕਰ ਸਕਦਾ । ਸੋ ਸੌਖਾ ਤਰੀਕਾ ਇਹੀਓ ਹੈ ਕਿ ਪਰਮਾਤਮਾ ਬਸ ਇਸ ਕੁਦਰਤ ਨੂੰ, ਇਸ ਦੁਨੀਆਂ ਨੂੰ, ਕਿਹਾ ਗਿਆ ਹੈ ।
ਇਕ ਸੱਜਣ ਨੇ ਬਹੁਤ ਹੀ ਵਧੀਆ ਉੱਤਰ ਦਿੱਤਾ ਇਸਦਾ ਹੇਠ ਲਿਖੀ ਪੰਕਤੀ ਨਾਲ ।
੩. ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ - ਅੰਗ ੧੫
ਉਸਨੇ ਕਿਹਾ ਕਿ ਗੁਰਬਾਣੀ ਕਹਿੰਦੀ ਹੈ ਕਿ ਲਾਲਚ ਕੁੱਤਾ ਹੈ । ਕੀ ਇਹ ਮੰਨ ਲਿਆ ਜਾਵੇ ਕਿ ਕੁੱਤੇ ਦਾ ਆਪਣਾ ਕੋਈ ਵਜੂਦ ਨਹੀਂ ਹੈ ?
ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ । ਇਸਦਾ ਭਾਵ ਇਹ ਹੈ ਕਿ ਜੋ ਲਾਲਚ ਕਰਨਾ ਹੈ ਉਹ ਕੁੱਤਾ ਹੈ, ਕਿਉਂਕਿ ਖਾਣ ਦੇ ਲਾਲਚੀ ਮਨੁੱਖ ਦੀ ਕੁੱਤਾ ਬਿਰਤੀ ਹੋ ਜਾਂਦੀ ਹੈ । ਕੀ ਇਸ ਤੋਂ ਇਹ ਭਾਵ ਕੱਢਿਆ ਜਾ ਸਕਦਾ ਹੈ ਕਿ ਕੁੱਤਾ ਕੋਈ ਜਾਨਵਰ ਨਹੀਂ ਹੈ ? ਬਿਲਕੁਲ ਵੀ ਨਹੀਂ । ਇਹੀਓ ਗੱਲ ਕਾਲੂ ਲਿਖ ਰਿਹਾ ਹੈ ਕਿ ਬਾਣੀ ਇਹ ਕਹਿ ਰਹੀ ਹੈ ਕਿ ਦੇਵਤਿਆਂ ਦੀ ਕੋਈ ਵੱਖਰੀ ਹੋਂਦ ਨਹੀਂ ਹੈ ।
ਦੂਜਾ ਪਾਸਾ ਇਹ ਕਿ ਦੇਵਤੇ ਤੇ ਦੈਂਤਾਂ ਦੇ ਵਿਚ ਵੀ ਇਹੀਉ ਫ਼ਰਕ ਹੈ ਕਿ ਦੈਂਤ ਬੁਰੀ ਬਿਰਤੀ ਵਾਲੇ ਹੁੰਦੇ ਹਨ ਤੇ ਦੇਵਤੇ ਚੰਗੀ ਬਿਰਤੀ ਵਾਲੇ । ਹਾਂ ਦੇਵਤਿਆਂ 'ਚੋਂ ਵੀ ਕਈ ਦੈਂਤ ਬਿਰਤੀ ਵਾਲੀਆਂ ਗੱਲਾਂ ਕਰ ਦਿੰਦੇ ਹਨ । ਸੋ ਜੇਕਰ ਚੰਗੇ ਕੰਮਾਂ ਤੇ ਆਧਾਰ ਤੇ ਦੇਖਣਾ ਹੈ ਤਾਂ ਕੋਈ ਫ਼ਰਕ ਸ਼ਾਇਦ ਨਾ ਹੋਵੇ । ਪਰ ਜੇਕਰ ਸਭ ਕੁਝ ਮਿਲਾ ਕਰ ਦੇਖਣਾ ਹੈ ਤਾਂ ਦੇਵਤੇ ਤੇ ਇਨਸਾਨਾਂ ਦੇ ਵਿਚ ਭਾਰੀ ਫ਼ਰਕ ਦਿਖੇਗਾ ।
੨. ਸਾਇੰਸ ਤੇ ਸੱਪ: ਦੂਜੇ ਤੇ ਕਾਲੂ ਨੇ ਸਾਇੰਸ ਦੀ ਗੱਲ ਕੀਤੀ ਹੈ, ਜਿਸ ਵਿਚ ਇਸਨੂੰ ਕੋਈ ਵੀ ਮੁਹਾਰਤ ਹਾਸਿਲ ਨਹੀਂ ਹੈ । ਜੇਕਰ ਕੋਈ ਦਸਵੀਂ ਤੱਕ ਦੀ ਵੀ ਸਾਇੰਸ ਪੜ੍ਹ ਲਈ ਹੁੰਦੀ ਤਾਂ ਇਹ ਨਾ ਹੁੰਦਾ ।
ਅੱਜ ਦੀ ਦੁਨੀਆਂ ਦੇ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਅਲੱਗ-ਅਲੱਗ ਸਭਿਆਚਾਰਾਂ ਦੇ ਲੋਕ ਆਪਸ ਦੇ ਵਿਚ ਵਿਆਹ ਕਰਦੇ ਹਨ, ਉਨ੍ਹਾਂ ਦਾ ਖਾਣ-ਪੀਣ, ਸੋਚਣਾ-ਸਮਝਣਾ, ਰੰਗ, ਤੇ ਧਰਮ ਵੀ ਵੱਖਰੇ-ਵੱਖਰੇ ਹੋ ਸਕਦੇ ਹਨ । ਜੇਕਰ ਕੋਈ ਜੋੜ੍ਹਾ ਅਲੱਗ-ਅਲੱਗ ਰੰਗਾਂ ਦਾ ਹੈ ਤਾਂ ਉਨ੍ਹਾਂ ਦੀ ਸੰਤਾਨ ਜ਼ਰੂਰੀ ਨਹੀਂ ਕਿ ਉਸੇ ਰੰਗ ਦੀ ਹੋਵੇਗੀ । ਇਹ ਸਿਰਫ਼ ਮਾਂ-ਬਾਪ ਤੇ ਨਿਰਭਰ ਨਾ ਰਹਿ ਕੇ ਜਿਸ ਵਾਯੂਮੰਡਲ ਦੇ ਵਿਚ ਰਹਿੰਦੇ ਹੋ ਉਸ ਤੇ ਵੀ ਨਿਰਭਰ ਕਰਦਾ ਹੈ । ਬਹੁਤ ਵਾਰੀ ਇਹ ਦੇਖਣ ਦੇ ਵਿਚ ਆਉਂਦਾ ਹੈ ਕਿ ਵਾਲਾਂ ਦੇ ਰੰਗ ਵਾਯੂਮੰਡਲ ਤੇ ਵੀ ਨਿਰਭਰ ਕਰਦੇ ਹਨ ।
ਜਿਵੇਂ ਤੁਸੀਂ ਡਾਰਵਿੰਨ ਦੀ ਥਿਊਰੀ ਦੀ ਹੀ ਗੱਲ ਕਰ ਲਵੋ । ਇਹ ਕਿਹਾ ਜਾਂਦਾ ਹੈ ਕਿ ਬਾਂਦਰਾਂ ਤੋਂ ਮਨੁੱਖ ਆਏ; ਪਰ ਕੁਝ ਇਹ ਵੀ ਕਹਿੰਦੇ ਨੇ ਕਿ ਬਾਂਦਰ ਤੇ ਮਨੁੱਖ ਦੇ ਪੂਰਵਜ ਇਕ ਸੀ । ਜੇਕਰ ਇਹ ਗੱਲ ਸੱਚੀ ਹੈ ਤਾਂ ਫਿਰ ਅੱਜ ਵੀ ਬਾਂਦਰ ਕਿਉਂ ਨੇ ਦੁਨੀਆਂ ਦੇ ਵਿਚ ? ਇਸਦਾ ਕਾਰਣ ਉਹ ਜਿਸ ਵਾਤਾਵਰਣ ਦੇ ਵਿਚ ਰਹਿ ਰਹੇ ਸਨ ਉਹ ਹੈ । ਕਈਆਂ ਨੇ ਆਪਣੇ ਆਪ ਨੂੰ ਕਰੜ੍ਹੀਆਂ ਪ੍ਰਸਥਿਤੀਆਂ ਦੇ ਵਿਚ ਢਾਲ ਲਿਆ, ਸਮੇਂ ਅਨੁਸਾਰ ਚਲਦੇ ਗਏ, ਕਈ ਨਹੀਂ ਕਰ ਪਾਏ । ਇਸੇ ਤਰ੍ਹਾਂ ਹੀ ਜੇ ਆਪਾਂ ਸੱਪਾਂ ਦੀਆਂ ਨਸਲਾਂ ਦੀਆਂ ਗੱਲਾਂ ਕਰਦੇ ਹਾਂ, ਜਿਵੇਂ ਕਾਲੂ ਕਹਿੰਦਾ ਹੈ, ਤਾਂ ਕਈ ਕਿਸਮਾਂ ਸੱਪਾਂ ਦੀਆਂ ਹੋ ਸਕਦੀਆਂ ਹਨ ਜੇਕਰ ਉਨ੍ਹਾਂ ਦਾ ਇਕੋ ਹੀ ਮੂਲ ਹੈ ।
ਇਹ ਗੱਲ ਸੁਭਾਅ ਨੂੰ ਵੀ ਬਣਾਉਂਦੀ ਹੈ । ਮਾਂ-ਬਾਪ ਦਾ ਜਿਸ ਤਰ੍ਹਾਂ ਦਾ ਸੁਭਾਅ ਹੁੰਦਾ ਹੈ ਕਈ ਵਾਰੀ ਸੰਤਾਨ ਦਾ ਸੁਭਾਅ ਉਸ ਤਰੀਕੇ ਦਾ ਨਹੀਂ ਹੁੰਦਾ । ਨਾਲੇ ਇਹ ਸਭ ਮਰਦ ਦੇ ਸੁਕਰਾਣੂਆਂ ਤੇ ਔਰਤ ਦੇ ਅੰਡਿਆਂ ਤੇ ਵੀ ਨਿਰਭਰ ਕਰਦਾ ਹੈ । ਸਾਇੰਸ ਅਨੁਸਾਰ ਜੇਕਰ ਇਕ ਸੁਕਰਾਣੂ ਜਿਸ ਤੋਂ ਆਪਾਂ ਬਣੇ ਹਾਂ ਉਸਦੀ ਜਗ੍ਹਾ ਤੇ ਕੋਈ ਹੋਰ ਸੁਕਰਾਣੂ ਅੰਡੇ ਤੇ ਲੱਗਦਾ ਤਾਂ ਆਪਣੀ ਸ਼ਕਲ ਤੇ ਸੁਭਾਅ ਵੱਖਰਾ ਹੋਣਾ ਸੀ । ਤੁਸੀਂ ਇਕੋ ਮਾਂ-ਬਾਪ ਤੋਂ ਜਨਮੇ ਬੱਚੇ ਦੇਖ ਸਕਦੇ ਹੋ ਕਿ ਉਨ੍ਹਾਂ ਦੇ ਸੁਭਾਅ ਵੱਖਰੇ-ਵੱਖਰੇ ਹੋ ਸਕਦੇ ਹਨ ।
ਖ਼ੈਰ ਕਾਲੇ ਨੇ ਕਦੇ ਸੱਤਵੀਂ ਦੀ ਕਿਤਾਬ ਨਹੀਂ ਪੜ੍ਹੀ ਹੋਣੀ ਬਾਇਓ ਦੀ, ਦਸਵੀਂ ਤਾਂ ਬਹੁਤ ਦੂਰ ਦੀ ਗੱਲ ਹੈ ।

ਬੰਸਾਂ ਦਾ ਕਥਨ
ਬਹੁਤਾ ਰੌਲਾ ਲੋਕਾਂ ਨੇ ਗੁਰੂ ਦੀਆਂ ਬੰਸਾਂ ਦਾ ਪਾਇਆ ਹੋਇਆ ਹੈ, ਖ਼ਾਸ ਕਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ । ਇਕ ਪਾਸੇ ਗੁਰੂ ਸਾਹਿਬਾਨਾਂ ਨੂੰ ਇਕ ਆਮ ਇਨਸਾਨ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ, ਤੇ ਦੂਜੀ ਤਰਫ਼ ਜੇਕਰ ਉਨ੍ਹਾਂ ਦੇ ਪਰਿਵਾਰਾਂ ਦੀ ਤਾਰ ਪੁਰਾਣੇ ਰਾਜਿਆਂ ਨਾਲ ਜੁੜਦੀ ਹੈ ਤਾਂ ਤਕਲੀਫ਼ ਹੋਣ ਲੱਗ ਜਾਂਦੀ ਹੈ । ਜਾਂ ਤਾਂ ਇਹ ਕਹਿ ਦੇਵੋ ਕਿ ਗੁਰੂ ਸਾਹਿਬਾਨਾਂ ਦਾ ਜਨਮ ਆਕਾਸ਼ ਵਿਚੋਂ ਹੋਇਆ ਹੈ, ਫਿਰ ਤਾਂ ਚੱਲੋ ਤੁਹਾਡੀ ਗੱਲ ਮੰਨ ਲੈਂਦੇ ਆ । ਪਰ ਤੁਸੀਂ ਉਹ ਵੀ ਨਹੀਂ ਕਹਿ ਸਕਦੇ ।
ਇਕ ਗੱਲ ਹੋਰ ਜੋ ਮੈਂ ਇਥੇ ਰੱਖਣਾ ਚਾਹੁੰਦਾ ਹਾਂ ਉਹ ਇਹ ਕਿ ਗੁਰੂ ਸਾਹਿਬਾਨਾਂ ਦਾ ਜਨਮ ਆਮ ਲੋਕਾਂ ਦੀ ਤਰ੍ਹਾਂ ਨਹੀਂ ਹੋਇਆ । ਭਾਵ ਕਿ ਗੁਰੂ ਸਾਹਿਬ ਮਾਂ ਦੇ ਗਰਭ ਦੇ ਵਿਚ ੯ ਮਹੀਨੇ ਪੁੱਠੇ ਨਹੀਂ ਲਟਕੇ ਹੋਏ ਸੀ । ਉਹ ਤਾਂ ਮਾਇਆ ਨੇ ਸ਼ਰੀਰ ਬਣਾ ਦਿੱਤੇ ਸੀ ਤੇ ਜਦ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਹੋਇਆ ਜੋਤਿ ਓਦੋਂ ਪ੍ਰਵੇਸ਼ ਹੋਈ । ਕਦੇ ਵੀ ਇਹ ਨਹੀ ਸੋਚਣਾ ਚਾਹੀਏ ਕਿ ਗੁਰੂ ਸਾਹਿਬਾਨ ਆਮ ਮਨੁੱਖਾਂ ਵਾਂਙ ੯ ਮਹੀਨੇ ਢਿੱਠ ਦੇ ਵਿਚ ਰਹੇ ਸੀ । ਪਰ ਇਨ੍ਹਾਂ ਭਾਵਨਾ ਤੋਂ ਬਿਨਾਂ ਵਾਲੇ ਲੋਕਾਂ ਲਈ ਇਹ ਗੱਲ ਵੀ ਇੱਕ ਕੋਰਾ ਝੂਠ ਹੋਵੇਗੀ । ਫਿਰ ਇਸ ਤਰ੍ਹਾਂ ਕਰਨਾ ਜਦੋਂ ਮਰਨ ਤੋਂ ਬਾਅਦ ਧਰਮਰਾਜੇ ਕੋਲ ਗਏ ਤਾਂ ਫਿਰ ਪੁੱਛ ਲੈਣਾ ਕਿ ਇਹ ਗੱਲ ਸਹੀ ਹੈ ਕਿ ਨਹੀਂ ।
ਕਾਲੂ ਕਹਿੰਦਾ ਹੈ ਕਿ ਸੂਰਜ ਆਸਮਾਨ ਦੇ ਵਿਚ ਦਿਖਣ ਵਾਲੀ ਵਸਤੂ ਧਰਤੀ ਤੇ ਕਿਵੇਂ ਆ ਸਕਦੀ ਹੈ ਕਿਉਂਕਿ ਸੋਢ ਬੰਸ ਉਥੋਂ ਚੱਲੀ ਹੈ । ਕਮਾਲ ਹੋ ਗਈ ਕਾਲੂ, ਇਥੇ ਧਰਤੀ ਤੇ ਪਰਮਾਤਮਾ ਆ ਗਿਆ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿਚ, ਤੇ ਤੂੰ ਅਜੇ ਸੂਰਜ ਤੇ ਹੀ ਖੜ੍ਹਾ ਹੈ । ਉਹ ਪਰਮਾਤਮਾ ਜਿਸਦਾ ਏਨਾਂ ਜ਼ਿਆਦਾ ਪ੍ਰਕਾਸ਼ ਹੈ ਕਿ ਕੋਈ ਝੱਲ ਨਹੀਂ ਸਕਦਾ, ਉਸਨੇ ਵੀ ਤਾਂ ਆਪਣਾ ਆਪ ਧਰਤੀ ਤੇ ਪ੍ਰਗਟ ਕਰ ਲਿਆ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿਚ । ਮੈਂ ਤਾਂ ਕੋਈ ਕਹਿੰਦਾ ਨਹੀਂ ਸੁਣਿਆ ਕਿ ਅਸੀਂ ਅੰਨ੍ਹੇ ਹੋ ਗਏ ਏਨਾਂ ਪ੍ਰਕਾਸ਼ ਝੱਲ ਕੇ । ਹਾਂ, ਜਿਨ੍ਹਾਂ ਦੀ ਬਿਰਤੀ ਖੁੱਲ੍ਹੀ ਹੁੰਦੀ ਹੈ ਉਨ੍ਹਾਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਹੈ, ਪਰ ਤੇਰੇ ਵਰਗੀਆਂ ਚਵਲਾਂ ਨੂੰ ਕਿਥੇ ਪਤਾ ਲੱਗੇਗਾ ।
ਗੱਲ ਕੀ ਹੋਈ ਕਿ ਕਾਲੂ ਨੇ ਫਰਲਾਂਗ ਬਹੁਤ ਵੱਡੀ ਮਾਰ ਲਈ ਸੀ, ਜਿਸ ਕਾਰਣ ਇਸਨੂੰ ਪੰਥ 'ਚੋਂ ਛੇਕਣਾ ਪਿਆ । ਗੱਲ ਇਨ੍ਹਾਂ ਨੂੰ ਸ਼ੁਰੂ ਕਰਨੀ ਚਾਹੀਦੀ ਸੀ ਜ਼ੀਰੋ ਤੋਂ । ਜਿਵੇਂ ਗੱਲ ਕਰੀਏ ਤਾਂ ਕਾਲੂ ਦੀ ਮਿਸਾਲ ਸੂਰਜ ਦੀ ਇਸ ਗੱਲ ਨਾਲ ਵੀ ਤੁਲਨਾ ਕਰਕੇ ਦੇਖੀ ਜਾ ਸਕਦਾ ਹੈ ਕਿ ਆਪਣਾ ਸ਼ਰੀਰ ਬਹੁਤ ਸਾਰੀਆਂ ਮਾਸਪੇਸ਼ੀਆਂ, ਹੱਡੀਆਂ, ਆਦਿ ਦਾ ਬਣਿਆ ਹੋਇਆ ਹੈ । ਕਾਲੂ ਆਪਣੀਆਂ ਕਿਤਾਬਾਂ ਦੇ ਵਿਚ ਇਸ ਬਾਰੇ ਜ਼ਿਕਰ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜੋਤਿ ਦਸਾਂ ਗੁਰੂਆਂ ਦੇ ਵਿਚ ਵਿਚਰੀ, ਇਸਦਾ ਉਹ ਸੱਤੇ ਤੇ ਬਲਵੰਡੇ ਦੀ ਰਚਨਾ ਵਿਚੋਂ ਹਵਾਲਾ ਦੇ ਕਰ ਆਪਣੀ ਗੱਲ ਸਿੱਧ ਕਰਦਾ ਹੈ । ਇਵੇਂ ਹੀ ਆਪਣੇ ਸ਼ਰੀਰ ਦੇ ਵਿਚ ਉਹ ਰੱਬੀ ਜੋਤਿ ਹੈ ਜੋ ਆਪਣੇ ਤੁਰਨ-ਫਿਰਨ ਦੇ ਵਿਚ ਸਹਾਈ ਹੁੰਦੀ ਹੈ । ਜਦੋਂ ਇਹ ਜੋਤਿ ਖਿੱਚ ਲਈ ਜਾਂਦੀ ਹੈ ਤਾਂ ਕੋਈ ਕੁਝ ਵੀ ਨਹੀਂ ਕਰ ਸਕਦਾ ।
੧. ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ - ਅੰਗ ੭੯੭
ਏਥੇ ਹੀ ਹੁਣ ਕਾਲੂ ਦੀ ਕਸਵੱਟੀ ਲਗਾਉ । ਤੁਸੀਂ ਦੇਖੋਂਗੇ ਕਿ ਆਉਣ ਵਾਲੇ ਸਮੇਂ ਦੇ ਵਿਚ ਇਸ ਬਾਰੇ ਵੀ ਬੋਲ ਦਿੱਤਾ ਜਾਵੇਗਾ ਕਿ ਸ਼ਰੀਰ ਦੇ ਵਿਚ ਤਾਂ ਕੋਈ ਅਜਿਹੀ ਜੋਤਿ ਨਹੀਂ ਹੈ, ਇਹ ਤਾਂ ਜੀ ਡੇਰੇ ਵਾਲੇ ਬਾਬਿਆਂ ਨੇ ਝੂਠ ਬੋਲਿਆ ਹੈ । ਫਿਰ ਕੀ ਕਰਾਂਗੇ ਆਪਾਂ ? ਜਿਵੇਂ ਕਾਲੂ ਕਹਿੰਦਾ ਹੈ ਕਿ ਸੂਰਜ ਤਾਂ ਇਕ ਗੈਸਾਂ ਦਾ ਗੋਲਾ ਹੈ, ਉਸੇ ਤਰ੍ਹਾਂ ਹੀ ਇਹ ਕਹਿ ਦਿੱਤਾ ਜਾਵੇਗਾ ਕਿ ਸ਼ਰੀਰ ਦੇ ਵਿਚ ਕੋਈ ਜੋਤਿ ਨਹੀਂ ਹੈ, ਸ਼ਰੀਰ ਦੇ ਵਿਚ ਕੋਈ ਆਤਮਾ ਨਹੀਂ ਹੈ, ਕਿਉਂਕਿ ਇਹ ਤਾਂ ਮਾਸਪੇਸ਼ੀਆਂ, ਹੱਡੀਆਂ, ਖ਼ੂਨ, ਆਦਿ ਹਨ । ਜੇ ਕੋਈ ਜੋਤਿ ਹੁੰਦੀ ਤਾਂ ਸਾਇੰਸਦਾਨਾਂ ਨੇ ਉਹ ਕੱਢ ਕੇ ਦਿਖਾ ਦੇਣੀ ਸੀ ।
ਸੋ ਕੀ ਆਸਮਾਨ ਦੇ ਵਿਚ ਦਿਖਣ ਵਾਲਾ ਸੂਰਜ ਧਰਤੀ ਤੇ ਆਇਆ ਤੇ ਸਭ ਕੁਝ ਲਾਵਾ ਬਣ ਗਿਆ ਜਾਂ ਕੁਝ ਹੋਰ ? ਗੁਰੂ ਸਾਹਿਬਾਨ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ । ਇਹ ਤਾਂ ਕਾਲੂ ਆਪਣੇ ਵਲੋਂ ਹੀ ਗੱਲਾਂ ਜੋੜ੍ਹ ਕੇ ਲਿਖ ਰਿਹਾ ਹੈ । ਹਾਂ ਗੁਰੂ ਸਾਹਿਬ ਇਹ ਲਿਖਦੇ ਹਨ ਕਿ ਅਦਿਤਿ ਤੋਂ ਸੂਰਜ ਦਾ ਜਨਮ ਹੋਇਆ । ਗੈਸਾਂ ਦਾ ਗੋਲਾ ਧਰਤੀ ਤੇ ਆਇਆ ਜਾਂ ਕੁਝ ਹੋਰ ਇਹ ਕਾਲੂ ਦੇ ਦਿਮਾਗ਼ ਦੀ ਉਪਜ ਹੈ । ਗੁਰੂ ਸਾਹਿਬਾਨ ਦੀਆਂ ਹੇਠ ਲਿਖੀਆਂ ਪੰਕਤੀਆਂ ਪੜ੍ਹੀਆਂ ਜਾ ਸਕਦੀਆਂ ਹਨ ।
੨. ਤਾ ਤੇ ਸੂਰਜ ਰੂਪ ਕੋ ਧਰਾ ॥ ਜਾ ਤੇ ਬੰਸ ਪ੍ਰਚੁਰ ਰਵਿ ਕਰਾ ॥
ਕੁਝ ਨੁੱਕਤੇ ਬੰਸਾਂ ਦੇ ਨਾਲ ਜੁੜ੍ਹੇ ਇਸ ਪ੍ਰਕਾਰ ਹਨ ।
੧. ਰਾਮਚੰਦਰ ਜੀ ਦੇ ਪੁੱਤਰਾਂ ਦੇ ਨਾਂ ਤੇ ਸ਼ਹਿਰ: ਲਾਹੌਰ ਤੇ ਕਸੂਰ ਸ਼ਹਿਰਾਂ ਦੇ ਨਾਂ ਲਵ-ਕੁਸ਼ ਦੇ ਨਾਂ ਤੇ ਰੱਖੇ ਗਏ ਸੀ । ਕਾਲੂ ਮੁਤਾਬਕ ਇਹ ਗੱਲ ਕਿਸੇ ਵੀ 'ਬ੍ਰਾਹਮਣ-ਗੁਰੂਆਂ' ਵਲੋਂ ਨਹੀਂ ਲਿਖੀ ਗਈ । ਇਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਇਹ ਗ੍ਰੰਥ ਬਾਹਮਣਾਂ ਨੇ ਲਿਖਿਆ ਹੈ ਜਾਂ ਫਿਰ ਜਿਸ ਤੇ ਬਾਹਮਣੀ ਮੱਤ ਦਾ ਪ੍ਰਭਾਵ ਸੀ, ਦੂਜੇ ਪਾਸੇ ਉਨ੍ਹਾਂ ਦੇ ਗ੍ਰੰਥਾਂ ਦੇ ਨਾਲ ਮੁਲਾਂਕਣ ਕਰਕੇ ਦੇਖਿਆ ਜਾਂਦਾ ਹੈ । ਕੀ ਸਭ ਕੁਝ ਬਾਹਮਣ ਗ੍ਰੰਥਾਂ ਦੇ ਵਿਚ ਸਹੀ ਤੇ ਪੂਰਣ ਲਿਖਿਆ ਹੈ ? ਜੇ ਉੱਤਰ ਹਾਂ ਦੇ ਵਿਚ ਹੈ ਤਾਂ ਬਹੁਤੀ ਸੰਖਿਆ ਦੇ ਵਿਚ ਹਿੰਦੂ ਉਸ ਇਕ ਅਕਾਲ ਦੀ ਪੂਜਾ ਕਿਉਂ ਨਹੀ ਕਰ ਪਾਏ ਇੰਨੀਆਂ ਸਦੀਆਂ ਤੋਂ ? ਜੇ ਉੱਤਰ ਨਾ ਦੇ ਵਿਚ ਹੈ ਤਾਂ ਫਿਰ ਸਵਾਲ ਕਿਸ ਗੱਲ ਦਾ ?
ਜ਼ਰੂਰੀ ਤਾਂ ਨਹੀ ਕਿ ਹਿੰਦੂ ਧਾਰਮਿਕ ਗ੍ਰੰਥਾਂ ਦੇ ਵਿਚ ਹਰ ਇਕ ਗੱਲ ਲਿਖੀ ਹੋਈ ਹੋਵੇ । ਨਾਲੇ ਜੋ ਗੁਰੂ ਇੰਨੇ ਸਮੇਂ ਤੋਂ ਪਰਮਾਤਮਾ ਦੇ ਵਿਚ ਲਿਵ ਲਾਈ ਬੈਠਾ ਹੈ ਉਸਨੂੰ ਜ਼ਿਆਦਾ ਪਤਾ ਹੋਵੇਗਾ ਜਾਂ ਫਿਰ ਜਿਨ੍ਹਾਂ ਨੇ ਕਿਤਾਬਾ ਲਿਖੀਆਂ ਉਨ੍ਹਾਂ ਨੂੰ ? ਗੁਰੂਆਂ ਨੂੰ ਬਸ ਇਕ ਆਮ ਜਿ ਇਨਸਾਨ ਤੋਂ ਵੱਧ ਕੁਝ ਸਮਝਣਾ ਹੀ ਨਹੀਂ ਚਾਹੁੰਦੇ ਇਹ ਲੋਕ ।
ਇਹ ਕਾਲੂ ਹੀ ਨਹੀਂ, ਬਲਕਿ ਬਹੁਤ ਇਹੋ ਜਿਹੇ ਹਿੰਦੂ ਵੀ ਹਨ ਜਿਨ੍ਹਾਂ ਨੂੰ ਇਸ ਗੱਲ ਤੇ ਕਿੰਤੂ-ਪ੍ਰੰਤੂ ਹੈ । ਖ਼ਾਸ ਕਰ ਹੁਣ ਜਦੋਂ ਭਾਰਤ-ਪਾਕਿਸਤਾਨ ਦੇ ਲੋਕ ਆਪਣੇ ਆਪ ਨੂੰ ਸਹੀ ਕਰਨ ਤੇ ਤੁਲੇ ਹੋਏ ਨੇ, ਤਾਂ ਫਿਰ ਕੋਈ ਭਾਰਤ ਵਿਚ ਰਹਿਣ ਵਾਲਾ ਹਿੰਦੂ ਕਿਉਂ ਇਹ ਬਰਦਾਸ਼ਤ ਕਰੇਗਾ ਕਿ ਜਿਸਨੂੰ ਉਹ ਲੋਕ ਪਰਮਾਤਮਾ ਮੰਨਦੇ ਹਨ ਉਨ੍ਹਾਂ ਦੇ ਪੁੱਤਰਾਂ ਦੇ ਨਾਂ ਤੇ ਕੋਈ ਪਾਕਿਸਤਾਨ ਦੇ ਵਿਚ ਸ਼ਹਿਰ ਵਸਿਆ ਹੋਵੇ ! ਇਹ ਬਿਨਾਂ ਵਜ੍ਹਾ ਦੀ ਨਫ਼ਰਤ ਲੋਕਾਂ ਨੂੰ ਬਰਬਾਦ ਕਰਕੇ ਰੱਖ ਦੇਵੇਗੀ । ਭਲਿਓ ਲੋਕੋ, ਜੇਕਰ ਪੁਰਾਣੇ ਸਮਿਆਂ ਦੇ ਵਿਚ ਲਵ-ਕੁਸ਼ ਦੇ ਨਾਂ ਤੇ ਸ਼ਹਿਰ ਵੱਸ ਗਏ ਤਾਂ ਇਸ ਵਿਚ ਕੀ ਪ੍ਰੇਸ਼ਾਨੀ ਹੈ ? ਜੇਕਰ ਭਾਰਤ ਦੀ ਵੰਡ ਨਾ ਹੋਈ ਹੁੰਦੀ ਤਾਂ ਇਨ੍ਹਾਂ ਲੋਕਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਹਵਾਲਾ ਦੇ ਕਰ ਇਹ ਕਹਿਣਾ ਸੀ ਕਿ ਦੇਖੋ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਲਵ-ਕੁਸ਼ ਦੇ ਨਾਂ ਤੇ ਵਸੇ ਸੀ ਸ਼ਹਿਰ, ਸੋ ਇਸਦਾ ਭਾਵ ਕਿ ਇਹ ਕੋਈ ਮਿਥਿਹਾਸ ਨਹੀਂ ਹੈ । ਹੁਣ ਇਕ ਦੇਸ਼ ਦੇ ਤਿੰਨ ਬਣ ਗਏ ਤਾਂ ਹੁਣ ਸਵਾਲ-ਜਵਾਬ ਹੋਣ ਲੱਗ ਗਏ ਨੇ ।
ਇਕ ਹੋਰ ਹਿੱਸਾ ਹੈ ਹਿੰਦੂਆਂ ਦਾ ਜੋ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਤੇ ਤੁਲਿਆ ਹੋਇਆ ਹੈ । ਉਹ ਲੋਕ ਇਸਨੂੰ ਕੁਝ ਕੁ ਹੱਦ ਤੱਕ ਮੰਨਦੇ ਹਨ ਕਿਉਂਕਿ ਜੇਕਰ ਉਨ੍ਹਾਂ ਨੇ ਗੁਰਬਾਣੀ ਤੇ ਜ਼ਿਆਦਾ ਕਿੰਤੂ-ਪ੍ਰੰਤੂ ਕਰ ਦਿੱਤਾ ਤਾਂ ਫਿਰ ਉਨ੍ਹਾਂ ਦੀ ਚਾਲ ਖ਼ਤਮ ਹੋ ਜਾਵੇਗੀ ।
੨. ਸੋਢ ਬੰਸ ਦੇ ਰਾਜਿਆਂ ਦੇ ਨਾਂ: ਜੇਕਰ ਕੋਈ ਕੋਰਾ ਝੂਠ ਬੋਲ ਸਕਣ ਦੇ ਵਿਚ ਮਾਹਿਰ ਹੈ ਤਾਂ ਉਹ ਹੈ ਕਾਲੂ । ਨਿਰ੍ਹਾ ਝੂਠ ਹੀ ਨਹੀਂ ਬਲਕਿ ਝੂਠ ਦਾ ਵੀ ਝੂਠ, ਉਹ ਝੂਠ ਜੋ ਸਿਰੇ ਦਾ ਝੂਠ ਹੋਵੇ, ਕਾਲੂ ਉਸ ਵਿਚ ਨਿਪੁੰਨ ਹੈ । ਇਹ ਨਿਪੁੰਨਤਾ ਹਰ ਕਿਸੇ ਨੂੰ ਹਾਸਿਲ ਨਹੀਂ ਹੁੰਦੀ । ਕੁਝ ਚੁਨਿੰਦਾ ਹੀ ਐਸੇ ਪਾਲਤੂ ਹੁੰਦੇ ਨੇ ਜੋ ਸਿੱਖੀ ਭੇਖ ਦੇ ਵਿਚ ਸਿੱਖੀ ਦਾ ਨੁਕਸਾਨ ਕਰਦੇ ਹਨ ।
ਇਕ ਪਾਸੇ ਗੁਰੂ ਸਾਹਿਬਾਨ ਨੂੰ ਅੰਤਰਜਾਮੀ ਤੇ ਸਰਬ ਕਲਾ ਸਮਰਥ ਦਿਖਾਇਆ ਜਾ ਰਿਹਾ ਹੈ ਪਰ ਫਿਰ ਉੱਪਰ ਦਿੱਤੇ ਨੁਕਤੇ ਦੇ ਵਿਚ ਉਨ੍ਹਾਂ ਦੀ ਅੰਤਰਜਾਮਤਾ ਤੇ ਸ਼ੱਕ ਕੀਤਾ ਜਾ ਰਿਹਾ ਹੈ ।
ਗੁਰੂ ਸਾਹਿਬਾਨ ਤੇ ਬਾਕੀ ਦੇ ਪੀਰ-ਪੈਗ਼ੰਬਰਾਂ ਦੇ ਵਿਚ ਬਹੁਤ ਫ਼ਰਕ ਹੈ । ਗੁਰੂ ਸਾਹਿਬਾਨਾਂ ਵਲੋਂ ਲਿਖੀ ਗਈ ਬਾਣੀ ਦੇ ਵਿਚ ਜੋ ਨਿਮਰਤਾ ਗੁਰੂ ਸਾਹਿਬਾਨਾਂ ਨੇ ਦਿਖਾਈ ਹੈ ਸ਼ਾਇਦ ਹੀ ਉਹ ਕਿਸੇ ਹੋਰ ਧਰਮ ਦੇ ਪੈਗ਼ੰਬਰਾਂ ਨੇ ਦਿਖਾਈ ਹੋਵੇ । ਇਹੀਓ ਹੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤਾ ਗਿਆ ਹੈ । ਗੁਰੂ ਸਾਹਿਬਾਨ ਕਹਿੰਦੇ ਹਨ:
੧. ਕਹਾ ਲਗੇ ਤੇ ਬਰਨ ਸੁਨਾਊ ॥ ਤਿਨ ਕੇ ਨਾਮ ਨ ਸੰਖਿਆ ਪਾਊ ॥
ਹੋਤ ਚਹੂੰ ਜੁਗ ਮੈ ਜੇ ਆਏ ॥ ਤਿਨ ਕੇ ਨਾਨ ਨ ਜਾਤ ਗਨਾਏ ॥੨੬॥
ਗੁਰੂ ਸਾਹਿਬ ਕਹਿੰਦੇ ਹਨ ਕਿ ਲਵ-ਕੁਸ਼ ਤੋਂ ਬਾਅਦ ਬਹੁਤ ਲੋਕ ਹੋਏ । ਉਹ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਦੇ ਨਾਂ ਨਹੀ ਗਿਣੇ ਜਾ ਸਕਦੇ । ਕਾਲੂ ਦਾ ਇਥੇ ਤਰਕ ਹੈ ਕਿ ਕੀ ਗੁਰੂ ਸਾਹਿਬਾਨ ਨੂੰ ਆਪਣੇ ਵੱਡੇ-ਵਡੇਰਿਆਂ ਦੇ ਨਾਂ ਤੋਂ ਵੀ ਅਸਮਰਥ ਦਿਖਾਇਆ ਜਾ ਰਿਹਾ ਹੈ । ਉਹ ਨਹੀਂ ਕਾਲੂ, ਗੁਰੂ ਸਾਹਿਬਾਨ ਨੂੰ ਸਭ ਕੁਝ ਪਤਾ ਹੈ, ਜਿਵੇਂ ਪਹਿਲਾਂ ਲਿਖਿਆ ਜਾ ਚੁੱਕਾ ਹੈ ਕਿ ਨਾਂ ਬਹੁਤ ਹਨ । ਜਿਵੇਂ ਗੁਰੂ ਨਾਨਕ ਸਾਹਿਬਾਨ ਨੇ ਸਾਰੇ ਬ੍ਰਹਮੰਡਾਂ ਬਾਰੇ ਲਿਖ ਦਿੱਤਾ ਕਿ ਸਾਰੇ ਹੀ ਪਰਮਾਤਮਾ ਦੇ ਗੁਣ ਗਾਉਂਦੇ ਹਨ, ਫਿਰ ਅਖ਼ੀਰ ਤੇ ਕਹਿ ਦਿੱਤਾ ਕਿ ਮੈਨੂੰ ਨਹੀਂ ਪਤਾ ਕਿ ਹੋਰ ਕੌਣ ਗਾਉਂਦਾ ਹੈ । ਇਹ ਹੁੰਦੀ ਹੈ ਨਿਮਰਤਾ ਦੀ ਸਿਖ਼ਰ । ਇਹੀਓ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ।
੨. ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ – ਜਪੁ ਜੀ ਸਾਹਿਬ
. ਚਾਰ ਰਾਜੇ ਤੇ ਕਲਜੁਗ: ਕੁਝ ਚੀਜ਼ਾਂ ਕਾਲੇ ਦੀਆਂ ਮੈਨੂੰ ਸਮਝ ਵੀ ਨਹੀਂ ਆ ਰਹੀਆਂ । ਲੇਖਣੀ ਤੋਂ ਇਹ ਜਾਪਦਾ ਹੈ ਕਿ ਬਜ਼ੁਰਗ ਬਾਬਾ ਜੀ ਦਾ ਦਿਮਾਗ਼ ਕੰਮ ਕਰਨਾ ਬੰਦ ਹੋ ਗਿਆ ਸੀ । ਜਿਸ ਇਨਸਾਨ ਨੂੰ ਇਹ ਨਹੀਂ ਪਤਾ ਕਿ ਇਤਿਹਾਸ ਕਿਵੇਂ ਲਿਖਿਆ ਜਾਂਦਾ ਹੈ, ਉਹ ਗੁਰਬਾਣੀ ਪੜ੍ਹਨ ਤੇ ਖੋਜ ਕਰਨ ਲੱਗ ਗਿਆ ਹੈ । ਚੰਗਾ ਤਾਂ ਇਹ ਹੁੰਦਾ ਜੇਕਰ ਇਹ ਲੋਕ ਕੋਈ ਆਮ ਇਨਸਾਨਾਂ ਦੀਆਂ ਜੀਵਨੀਆਂ ਲਿਖਦੇ, ਕਿਉਂਕਿ ਉੱਥੇ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਜੀਵਨੀ ਸਮਝਣ ਦੇ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ । ਇਨ੍ਹਾਂ ਅਨਪੜ੍ਹ ਲੋਕਾਂ ਨੇ ਦੋ ਬਹੁਤ ਵੱਡੀਆਂ ਗ਼ਲਤੀਆਂ ਕੀਤੀਆਂ । ਪਹਿਲੀ ਗ਼ਲਤੀ ਗੁਰੂ ਸਾਹਿਬਾਨਾਂ ਦੇ ਜੀਵਨ ਲਿਖਣ ਬਾਰੇ, ਜਿਸ ਵਿਚ ਸਾਰੇ ਤਰ੍ਹਾਂ ਦੀਆਂ ਕਲਾਂ ਵਾਲੀਆਂ ਕਹਾਣੀਆਂ ਝੂਠ ਸਾਬਿਤ ਕੀਤੀਆਂ ਜਾਂਦੀਆਂ ਹਨ । ਤੇ ਦੂਸਰੀ ਗੁਰਬਾਣੀ ਦੇ ਅਰਥ ਕਰਨੇ, ਜਿਸਨੂੰ ਇਹ ਲੋਕ ਤਰੋੜ-ਮਰੋੜ ਕੇ ਕੁਝ ਹੋਰ ਹੀ ਸ਼ਕਲ ਦੇ ਦਿੰਦੇ ਹਨ ।
ਹੁਣ ਮੰਨ ਲਵੋ ਕਿ ਕਲਜੁਗ ਚੱਲਦਾ ਪਿਆ ਹੈ ਤੇ ਮੈਂ ਬੀਤ ਚੁੱਕੇ ਸਮੇਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ । ਤਾਂ ਮੈਂ ਸਤਜੁਗ ਦੀ ਗੱਲ ਵੀ ਕਰ ਸਕਦਾ ਹਾਂ, ਦਵਾਪਰ ਦੀ ਵੀ, ਤੇ ਤ੍ਰੇਤੇ ਦੀ ਵੀ, ਹਾਂ ਕਲਜੁਗ ਦੇ ਕੁਝ ਸਾਲ ਜੋ ਬੀਤ ਚੁੱਕੇ ਹਨ ਉਨ੍ਹਾਂ ਦੀ ਵੀ । ਜੇਕਰ ਮੈਂ ਤ੍ਰੇਤੇ ਦੀ ਗੱਲ ਕਰ ਰਿਹਾ ਹਾਂ ਤਾਂ ਇਸਦਾ ਇਹ ਮਤਲਬ ਨਹੀਂ ਕਿ ਮੈਂ ਕਹਾਣੀ ਨੂੰ ਤ੍ਰੇਤੇ ਦੇ ਵਿਚ ਲਿਖ ਰਿਹਾ ਹਾਂ । ਉਹ ਤਾਂ ਸਮਾਂ ਹੈ ਜਿਸ ਬਾਰੇ ਗੱਲ ਹੋ ਰਹੀ ਹੈ ।
ਹੁਣ ਥੋੜ੍ਹਾ ਜਾ ਹੇਠ ਲਿਖੀਆਂ ਪੰਕਤੀਆਂ ਵੱਲ ਧਿਆਨ ਦਿੱਤਾ ਜਾਵੇ ।
੧. ਕਹਾ ਲਗੇ ਤੇ ਬਰਨ ਸੁਨਾਊ ॥ ਤਿਨ ਕੇ ਨਾਮ ਨ ਸੰਖਿਆ ਪਾਊ ॥
ਹੋਤ ਚਹੂੰ ਜੁਗ ਮੈ ਜੇ ਆਏ ॥ ਤਿਨ ਕੇ ਨਾਨ ਨ ਜਾਤ ਗਨਾਏ ॥੨੬॥
੨. ਜਬ ਨਾਨਕ ਕਲ ਮੈ ਹਮ ਆਨ ਕਹਾਇ ਹੈ ॥ ਹੋ ਜਗਤ ਪੂਜ ਕਰਿ ਤੋਹਿ ਪਰਮ ਪਦ ਪਾਇ ਹੈ ॥੭॥
ਕਾਲੂ ਦੀ ਕਾਲੀ ਬੁੱਧੀ ਕਹਿੰਦੀ ਹੈ ਕਿ ਪਹਿਲਾਂ ਚਾਰ ਜੁਗਾਂ ਦੇ ਰਾਜਿਆਂ ਦੀ ਗੱਲ ਹੈ, ਤੇ ਫਿਰ ਚੌਥੇ ਅਧਿਆਇ ਦੇ ਵਿਚ ਅਜੇ ਤ੍ਰੇਤੇ ਦੀ ਗੱਲ ਚੱਲ ਰਹੀ ਹੈ, ਤਾਂ ਫਿਰ ਚਾਰ ਜੁਗਾਂ ਦੇ ਰਾਜੇ ਕਿਵੇਂ ਹੋ ਗਏ । ਵਾਹ ! ਪਿਆਰੇ ਕਾਲੀ ਮੱਤ ਵਾਲੇ ਅਨਪੜ੍ਹ ਬਾਬਾ ਜੀ, ਪਹਿਲਾਂ ਗੁਰੂ ਸਾਹਿਬਾਨ ਸਾਰੇ ਸਮਿਆਂ ਦੇ ਵਿਚ ਹੋਏ ਲੋਕਾਂ ਦੀ ਗੱਲ ਕਰ ਰਹੇ ਹਨ, ਉੱਥੇ ਚਾਰ ਜੁਗਾਂ ਦੀ ਗੱਲ ਹੀ ਹੋਵੇਗੀ । ਤੇ ਦੂਸਰੇ ਨੁੱਕਤੇ ਦੇ ਵਿਚ ਗੁਰੂ ਸਾਹਿਬਾਨ ਗੱਲ ਕਰ ਰਹੇ ਹਨ ਉਸ ਸਮੇਂ ਦੀ ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਤ੍ਰੇਤੇ ਦੇ ਵਿਚ ਹੋਇਆ । ਇਸ ਵਿਚ ਕੀ ਪ੍ਰੇਸ਼ਾਨੀ ਹੋ ਸਕਦੀ ਹੈ ? ਕਿੰਨੀ ਸਿੱਧੀ ਜੀ ਗੱਲ ਹੈ, ਕੋਈ ਡੂੰਗਿਆਈ ਵਾਲੀ ਗੱਲ ਵੀ ਨਹੀਂ ਹੈ ਜੋ ਸਮਝ ਤੋਂ ਪਰ੍ਹੇ ਹੈ । ਜਾਣਬੁੱਝ ਕੇ ਕਈ ਲੋਕ ਐਹੋ ਜਿਹੇ ਪ੍ਰਸ਼ਨ ਖੜ੍ਹੇ ਕਰ ਦਿੰਦੇ ਹਨ ਜਿਸਦਾ ਕੋਈ ਮੂੰਹ ਜਾਂ ਮੱਥਾ ਨਹੀਂ ਹੁੰਦਾ ।
ਗੁਰੂ ਪੂਰਨ ਹੈ ਸਾਡਾ ਜੀ
ਫਿਰ ਕਿਉਂ ਉਂਗਲੀ ਕਰੀਏ ਜੀ
ਗੁਰੂ ਨਾਨਕ ਜੀ ਦਾ ਜੋ ਹੈ ਪਿਛੋਕੜ
ਕੁਝ ਲੋਕਾਂ ਕੀਤਾ ਤਰਕ ਮੁੜਕੜ
ਅਖੇ ਜੀ ਗੁਰੂ ਹਿੰਦੂ ਬਣਾਤਾ ਗ੍ਰੰਥ ਨੇ
ਬਿਨ ਪੜ੍ਹਿਆਂ ਇਹ ਕਰਦੇ ਤਰਕ ਨੇ
ਗੁਰੂ ਨਾ ਸੀ ਨਾ ਹੈ ਕੋਈ ਹਿੰਦੂ
ਫਿਰ ਧਰਮ ਹਿੰਦੂ ਬਣਾਇਆ ਕਿੱਦੂ
ਉਹ ਤਾਂ ਹੈ ਪਰਿਵਾਰਕ ਤਾਰ
ਜੋ ਲੋਕਾਂ ਬਣਾਤੀ ਹਾਂਹਾਂ ਕਾਰ
ਨਾ ਇਸ ਤੋਂ ਸਿੱਧ ਹੁੰਦਾ ਧਰਮ
ਲਿਖਿਆ ਚਲਾਇਆ ਨਵਾਂ ਧਰਮ
ਫਿਰ ਕਿਥੋਂ ਕਹਾਣੀਆਂ ਕੱਢਦੇ
ਗੁਰੂ ਤੇ ਗ੍ਰੰਥ ਤੇ ਸ਼ੰਕਾ ਕਰਦੇ
ਇਹ ਇਨ੍ਹਾਂ ਲਈ ਪੈਸੇ ਦੀ ਖੇਡ
ਬਸ ਚਲਦੇ ਇਹ ਵਾਂਗੂ ਭੇਡ
ਕੇਸ ਦਾੜ੍ਹੇ ਤੇ ਸੋਹਣੀਆਂ ਦਸਤਾਰਾਂ
ਸਜਾਈਆਂ ਹੁਣ ਮੁਗਲ ਸਰਦਾਰਾਂ
ਪੱਟਣਾ ਚਾਹੁੰਦੇ ਸਿੱਖੀ ਦਾ ਬੂਟਾ
ਜੋ ਫੈਲਿਆ ਦੇ ਖੂਨ ਦਾ ਛਿੱਟਾ
ਇਹ ਤਾਂ ਦਰਖ਼ਤ ਹੈ ਬਹੁਤਾ ਡੂੰਗਾ
ਜੋ ਇਨ੍ਹਾਂ ਪੱਟਣਾ ਬਣਾ ਕੇ ਝੁੰਡਾਂ
ਆ ਜੋ ਕਰੀਏ ਰਲ-ਮਿਲ ਕੇ ਯਤਨ
'ਅਨਪੜ੍ਹ ਬਾਬਾ' ਚਾਹੁੰਦਾ ਇਨ੍ਹਾਂ ਦਾ ਪਤਨ