Showing posts with label Punjabi Kavita. Show all posts
Showing posts with label Punjabi Kavita. Show all posts

Friday, 20 May 2022

Upgrade ate Gurmukh

ਅਪਗ੍ਰੇਡ ਅਤੇ ਗੁਰਮੁਖ

 

ਆ ਵੀਰਾ ਦੱਸਾਂ ਮਾਰਗ ਜੋ ਗੁਰੂਆਂ ਸੀ ਦਿੱਤਾ । ਕਿਉਂ ਭਾਈ ਤੂੰ ਪੈ ਗਿਆ ਵਿਚ ਦੁਚਿੱਤਾ ।

ਤੂੰ ਗੁਰੂ ਨਾਲ ਪਿਆਰ ਨਹੀਂਓ ਕਰਦਾ । ਨਾ ਹੀ ਪਤਾ ਬਿਨ ਗੁਰਬਾਣੀ ਨਹੀਂ ਸਰਦਾ ।

ਤੂੰ ਹੁਣ ਨਹੀਂਓ ਅੰਮ੍ਰਿਤ ਵੇਲਾ ਸਾਂਭਦਾ । ਨਾ ਹੀ ਹੁਣ ਤੂੰ ਨਫ਼ਾ-ਨੁਕਸਾਨ ਭਾਂਪਦਾ ।

ਗੁਰੂ ਦਾ ਸਿੱਖ ਤੂੰ ਆਪੇ ਕਹਾਈ ਜਾਂਦਾ । ਗੁਰਸਿੱਖੀ ਦਾ ਰੰਗ ਨਹੀਂ ਤੇਰੇ ਤੇ ਚੜਦਾ ।

ਕਿਹੜੇ ਰਸਤੇ ਪੈ ਗਿਆ ਸੁਣ ਮੇਰੇ ਵੀਰਾ । ਸੁਣ ਕੇ ਮਨਮੁਖ ਲੋਕਾਂ ਦੀਆਂ ਤਕਰੀਰਾਂ ।

 

ਅਸੀਂ ਹਾਂ ਬਾਬੇ ਨਾਨਕ ਦੇ ਸਿਖ ਭਾਈ । ਛਡ ਦਿੱਤਾ ਜੋ ਪੁਜਾਰੀ ਦਿੱਤਾ ਸਮਝਾਈ ।

ਪੁਜਾਰੀ ਦਾ ਭਰਮ ਸੀ ਰਿਹਾ ਕਿੰਨੇ ਸਾਲ । ਪਰ ਹੁਣ ਦੁਕਾਨਾਂ ਤੇ ਪੈ ਗਿਆ ਕਾਲ ।

ਸਾਨੂੰ ਭਾਈ ਸਾਹਿਬ ਨੇ ਦਿੱਤਾ ਸਭ ਸਮਝਾ । ਪੁਜਾਰੀ ਨੂੰ ਕਹਿ ਦਿੱਤਾ ਤੂੰ ਤੁਰ ਇਥੋਂ ਜਾ ।

ਨਹੀਂ ਕਿਸੇ ਦੀਆਂ ਗੱਲਾਂ ਦੇ ਵਿਚ ਆਉਂਦੇ । ਆਪਣੇ ਆਪ ਨੂੰ ਅਸੀਂ ਅਪਗ੍ਰੇਡ ਕਹਾਉਂਦੇ ।

ਤੁਸੀਂ ਵੀ ਸਾਡੇ ਨਾਲ ਰਲ ਜਾਵੋ ਭਾਈ । ਦੇਖੋ ਸਾਡੀਆਂ ਅੱਖਾਂ ਨਾਲ ਫਿਰ ਲੋਕਾਈ ।

ਸਭ ਭਰਮ ਭੁਲੇਖੇ ਦੂਰ ਸਾਡੇ ਹੋ ਗਏ । ਭਾਈ ਸਾਹਿਬ ਦੇ ਜਦੋਂ ਬਚਨ ਸੁਣ ਲਏ ।

ਅੱਜ ਦੇ ਸਮੇਂ ਦੇ ਵਿਚ ਰਹਿਣਾ ਉਹ ਸਿਖਾਉਂਦੇ । ਦੇਖੋ ਮਨੁੱਖ ਦੀ ਤਰੱਕੀ ਕਿਵੇਂ ਕਰਾਉਂਦੇ ।

ਗੁਰੂਆਂ ਦਾ ਸਹੀ ਇਤਿਹਾਸ ਸੁਣਾਇਆ । ਨਹੀਂ ਪੁਜਾਰੀ ਵਾਂਗ ਭਰਮ-ਭੁਲੇਖੇ ਪਾਇਆ ।

ਸਹੀਂ ਸਿੱਖੀ ਦੀ ਉਹ ਸਦਾ ਗੱਲ ਕਰਦੇ । ਪੁਜਾਰੀ ਲੋਕ ਦੇਖ ਇਹ ਸਭ ਸੜਦੇ ।

ਹਥਿਆਰਾਂ ਦੀ ਕੋਈ ਜੰਗ ਨਾ ਰਹੀ ਵੀਰਾ । ਬਦਲ ਗਿਆ ਹੁਣ ਸਾਰਾ ਸਾਡਾ ਵਤੀਰਾ ।

ਕੇਸਾਂ ਦਾ ਸਿਰ ਭਾਰ ਚੁੱਕੀ ਸੀ ਫਿਰਦੇ । ਨਹੀਂ ਬਿਨਾਂ ਉਸ ਤੋਂ ਕਿਹੜਾ ਗਿਰਦੇ ।

ਸਾਡੇ ਭਾਈ ਸਾਹਿਬ ਗੱਲ ਸੱਚ ਦੀ ਕਰਦੇ । ਤਾਂਹੀਓਂ ਤਾਂ ਅਸੀਂ ਪਾਣੀ ਉਨ੍ਹਾਂ ਦਾ ਭਰਦੇ ।

 

 ਇਹ ਕਾਰਾ ਦੇਖ ਦੁਖਿਆ ਮਨ ਬਹੁਤ । ਕੀ-ਕੀ ਤੈਨੂੰ ਵੀਰਾਂ ਦੇਵਾਂ ਮੈਂ ਕਹੁਤ ।

ਗੁਰਬਾਣੀ ਮਨ ਵਿਚੋਂ ਵਿਸਰ ਸੀ ਗਈ । ਤਾਈਓਂ ਤੁਹਾਡੀ ਤਾਰ ਇਧਰ ਜੁੜ ਗਈ ।

ਗੁਰਬਾਣੀ ਨੇ ਸੀ ਸਭ ਕੁਝ ਸਮਝਾਉਣਾ । ਬਿਨ ਉਸਦੇ ਲੋਕਾਂ ਸਾਨੂੰ ਭਰਮਾਉਣਾ ।

ਤੁਸੀਂ ਦੇਖੋ ਖ਼ੁਦ ਕੀ ਗੱਲਾਂ ਉਹ ਕਰਦੇ । ਬਿਨਾਂ ਨਿੰਦਾਂ ਨਹੀਂ ਕਿਸੇ ਨੂੰ ਜ਼ਰਦੇ ।

ਕਿਥੇ ਸੁਣਨੀ ਸੀ ਗੁਰੂਆਂ ਦੀ ਆਪਾਂ ਬਾਣੀ । ਸੁਣ ਕੇ ਉਸਨੂੰ ਉਲਝ ਗਈ ਸਭ ਤਾਣੀ ।

ਸ਼ਬਦ ਦੀ ਕਥਾ ਸੀ ਗੁਰੂਆਂ ਦਾ ਉਪਦੇਸ਼ । ਜੋ ਵਸਾਇਆ ਨਹੀਂ ਮਨ ਵਿਚ ਵਿਸ਼ੇਸ਼ ।

ਕੰਨ ਆਦੀ ਹੋ ਗਏ ਸੁਣਨ ਦੇ ਨਿੰਦਿਆ । ਤਾਹੀਓਂ ਡੇਰੇ ਭਰ ਗਏ ਨਾਲ ਕਰਿੰਦਿਆਂ ।

ਨਿੰਦਾਂ ਲੱਗਦੀ ਸਾਨੂੰ ਹੁਣ ਸਭ ਤੋਂ ਚੰਗੀ । ਜੀਵਨ ਬਣ ਗਿਆ ਜਿਵੇਂ ਕੋਈ ਹੋਵੇ ਭੰਗੀ ।

ਗੁਰੂ ਤੋਂ ਹੁਣ ਤੁਸਾਂ ਜਾ ਖੜੇ ਹੋ ਦੂਰ । ਕੀਤਾ ਨਹੀਂ ਤੁਹਾਨੂੰ ਕਿਸੇ ਨੇ ਮਜਬੂਰ ।

ਬਾਤ ਇਨ੍ਹਾਂ ਦੀ ਇਹੀਓ ਹੈ ਕਮਾਲ । ਦੂਰ ਕਰਤੇ ਗੁਰੂ ਤੋਂ ਉਨ੍ਹਾਂ ਦੇ ਲਾਲ ।

ਪੁਜਾਰੀ-ਪੁਜਾਰੀ ਕਹਿ ਕੇ ਸਾਨੂੰ ਵੰਗਾਰਿਆ । ਸਭ ਕੁਝ ਸਿੱਖੀ ਦਾ ਇਨ੍ਹਾਂ ਨੇ ਝੂਠਾਰਿਆ ।

ਇਤਿਹਾਸ ਨੇ ਸਾਨੂੰ ਇਹੀ ਹੈ ਸਿਖਾਇਆ । ਮਾਰਨ ਲਈ ਦੂਜਾ ਘਰ ਨਾ ਆਇਆ ।

ਮੁਗਲਾਂ ਨੇ ਆ ਹੁਣ ਦਾੜ੍ਹੀਆਂ ਲਾਈਆਂ । ਆ ਕੇ ਜੜ੍ਹਾਂ ਸਿੱਖੀ ਦੀਆਂ ਖਾਈਆਂ ।

ਭੋਲੇ ਬਣ ਕੇ ਰਹੇ ਮੈਦਾਨ ਵਿਚ ਖੜੇ । ਹਰਾ ਗਏ ਤੁਹਾਨੂੰ ਬਿਨਾਂ ਉਹ ਲੜੇ ।

ਹਾਲੇ ਵੀ ਤੁਸੀਂ ਕੂਕੀ ਜਾਂਦੇ ਪੁਜਾਰੀ । ਇੰਨੀ ਤੁਹਾਡੀ ਮੱਤ ਇਨ੍ਹਾਂ ਹੈ ਮਾਰੀ ।

 

ਦੁਕਾਨਾਂ ਲੋਕਾਂ ਦੀਆਂ ਹੋ ਗਈਆਂ ਬੰਦ । ਹੁਣ ਪੈ ਗਿਆ ਗਲ ਉਨ੍ਹਾਂ ਦੇ ਫੰਦ ।

ਬੁਰਾ ਭਲਾ ਭਾਈ ਸਾਹਿਬ ਨੂੰ ਕਹਿੰਦੇ । ਨਹੀਂ ਬਿਨਾਂ ਇਸ ਉਹ ਟਿਕ ਬਹਿੰਦੇ ।

ਵਿਗਿਆਨ ਦਾ ਯੁੱਗ ਮੇਰੇ ਭਾਈ । ਸਮਝਾਉਣਾ ਚਾਹੁੰਦਾ ਮੈਂ ਤੇਰੇ ਤਾਈ ।

ਗੁਰੂ ਸਾਡਾ ਗਿਆਨ ਨਹੀਂ ਹੈ ਗ੍ਰੰਥ । ਸਮਝਣਾ ਪੈਣਾ ਸਭ ਨੂੰ ਇਹ ਪੰਥ ।

ਗਿਆਨ ਕਦੇ ਨਹੀਂਓ ਮਰਦਾ ਭਾਈ । ਇਸ ਦੀ ਹੈ ਸਭ ਸਾਰੀ ਲੜਾਈ ।

 

ਗਿਆਨ ਉਹ ਜੋ ਗੁਰੂ ਦਿਖਾਏ । ਨਹੀਂ ਕੋਈ ਫਿਰ ਵਰਗਲਾਏ ।

ਗੁਰੂ ਬਿਨਾਂ ਨਹੀਂ ਹੁੰਦਾ ਗਿਆਨ । ਸੁਣ ਲੈ ਇਸਨੂੰ ਨਾਲ ਧਿਆਨ ।

ਗਲਤ ਸਹੀ ਕੀ ਗੁਰੂ ਹੈ ਦੱਸਦਾ । ਨਾਲ ਫਿਰ ਉਹ ਅਸੂਲ ਧਰਦਾ ।

ਸ਼ੁਰੂ ਹੁੰਦਾ ਨਾਲ ਇਸ ਧਰਮ । ਜੋ ਪੈਂਦਾ ਸਮਝ ਨਾਲ ਕਰਮ ।

ਦੱਸੇ ਅਸੂਲ ਗੁਰੂ ਨੇ ਸਾਰੇ । ਪੁਜਾਰੀ ਨੇ ਨਹੀਂ ਆਪ ਸਵਾਰੇ ।

ਇਤਿਹਾਸ ਦਿੰਦਾ ਇਸ ਦੀ ਗਵਾਹੀ । ਸਿੱਖਾਂ ਲਿਖੀ ਜੋ ਨਾਲ ਸਿਆਹੀ ।

ਮਿਹਨਤ ਨਾਲ ਬੀਤੇ ਕਈ ਸਾਲ । ਫਿਰ ਇਤਿਹਾਸ ਬਣਿਆ ਕਮਾਲ ।

ਕੋਈ ਗ੍ਰੰਥ ਨਹੀਂ ਤੁਸੀਂ ਪੜ੍ਹਦੇ । ਧਰਮ ਦਾ ਨਾਂ ਸੁਣ ਸਭ ਸੜਦੇ ।

ਸਿੱਖੀ ਤੋਂ ਲੈ ਗਿਆ ਦੂਰ ਤੁਹਾਨੂੰ । ਸਮਝ ਨਹੀਂ ਆਉਂਦੀ ਇਹ ਕਾਹਨੂੰ ।

ਕੇਸ ਗੁਰੂ ਦੀ ਜੋ ਹਨ ਮੋਹਰ । ਕੱਟੀ ਜਾਂਦੇ ਦਿਖਾਉਂਦੇ ਟੌਹਰ ।

ਭਾਈ ਤਾਰੂ ਜੋ ਵੱਡਾ ਸਾਡਾ । ਸ਼ਹੀਦ ਉਹ ਵੀ ਹੈ ਤੁਹਾਡਾ ।

ਵੇਖ ਉਸ ਵੱਲ ਮੇਰੇ ਤੂੰ ਮੀਤ । ਖੋਪੜੀ ਲਾਕੇ ਵੀ ਲੱਗੀ ਪ੍ਰੀਤ ।

ਮਾਂ ਕਹੇ ਇਹ ਸਿੱਖ ਨਾ ਭਾਈ । ਬੱਚਾ ਕਹੇ ਇਹ ਮੇਰੀ ਨਾ ਮਾਈ ।

ਲੱਖਾਂ ਸਿੱਖ ਹੋ ਗਏ ਸ਼ਹੀਦ । ਫਿਰ ਕਹਾਏ ਗੁਰੂ ਦੇ ਮੁਰੀਦ ।

ਜੰਗਲਾਂ ਰਹਿ ਕੇ ਦਿਨ ਸੀ ਕੱਟੇ । ਨਹੀਂ ਸੀ ਪੈਰ ਕਿਸੇ ਦੇ ਚੱਟੇ ।

ਸਿਰਾਂ ਦੇ ਮੁੱਲ ਜਦੋਂ ਸੀ ਪਏ । ਮੁਗਲਾਂ ਦੇ ਖ਼ਜ਼ਾਨੇ ਖਾਲੀ ਹੋਏ ।

ਪੁਜਾਰੀ ਲੱਗ ਨਾ ਸਿਰ ਗਵਾਏ । ਗੁਰੂ ਦੇ ਸਿੱਖ ਉਹ ਸਭ ਕਹਾਏ ।

ਗੁਰੂ ਦੀ ਮੋਹਰ ਹਨ ਇਹ ਕੇਸ । ਸਿੱਖੀ ਦੀ ਗਾਥਾ ਤੂੰ ਕਰ ਟਰੇਸ ।

ਸਿੱਖੀ ਬਹੁਤੀ ਔਖੀ ਨਿਭਾਉਣੀ । ਲੋਕਾਂ ਨੇ ਹੁਣ ਦੁਕਾਨ ਚਲਾਉਣੀ ।

ਬੋਲ-ਕੁਬੋਲ ਸੁਣ ਤੁਸੀਂ ਬਦਲੇ । ਸਭ ਸਮਝਣ ਤੁਹਾਨੂੰ ਕਮਲੇ ।

ਇਤਿਹਾਸ ਗੁਰੂ ਦਾ ਤੂੰ ਸੁਣ ਵੀਰ । ਫਿਰ ਬਦਲੇਗੀ ਤੇਰੀ ਤਕਦੀਰ ।

ਲੋਕ ਹੁਣ ਇਤਿਹਾਸ ਨੀ ਸੁਣਾਉਂਦੇ । ਪੰਥ ਨਾਲ ਉਹ ਧੋਖਾ ਕਮਾਉਂਦੇ ।

ਸੁਣ ਕੇ ਜਾ ਤੂੰ ਮੇਰੇ ਭਾਈ । ਜੋ ਦੱਸਿਆ ਤੇਰੇ ਮੈਂ ਤਾਂਈ ।

 

ਮੰਨ ਲਿਆ ਸਿੱਖ ਕੇਸ ਨਾ ਕਟਾਏ । ਤਾਂਹੀ ਉਹ ਫਿਰ ਸਿੱਖ ਕਹਾਏ ।

ਪਰ ਪੁਜਾਰੀ ਨੇ ਭਰਮ ਜੋ ਪਾਇਆ । ਉਸ ਨਾਲ ਨੇਰਾ ਫਿਰ ਹੈ ਛਾਇਆ ।

ਗੁਰੂ ਗ੍ਰੰਥ ਨਹੀਂ ਹੈ ਸਾਡਾ । ਕਿਵੇਂ ਪੁਜਾਰੀ ਬਣਾਇਆ ਤੁਹਾਡਾ ।

ਗਿਆਨ ਗੁਰੂ ਸਦਾ ਸਹਾਈ ਮੇਰਾ । ਗ੍ਰੰਥ ਗੁਰੂ ਬਣਾ ਦਿੱਤਾ ਤੇਰਾ ।

ਮੂਰਤੀ ਬਣਾਈ ਪੁਜਾਰੀ ਨੇ ਏਕ । ਜਿਸ ਤੇ ਧਰਲੀ ਤੁਸੀਂ ਟੇਕ ।

ਗ੍ਰੰਥ ਬਣਾ ਦਿੱਤਾ ਇਕ ਮੂਰਤੀ । ਗੁਰੂ ਦੀ ਸਿੱਖੀ ਫੇਰ ਪੂਰਤੀ ।

ਦੱਸ ਕਿਵੇਂ ਮੰਨਾਂ ਮੈਂ ਭਾਈ ਉਸਨੂੰ । ਜੋ ਦੱਸੇ ਨਾ ਰਾਹ ਸੱਚਾ ਕਿਸਨੂੰ ।

ਭਰਮ ਭੁਲੇਖੇ ਪਾ ਕੇ ਕਈ । ਬਣ ਗਿਆ ਤੂੰ ਸਿਖ ਬਈ ।

ਕੀ ਇਹੀ ਗੁਰੂਆਂ ਸਿਖਾਇਆ । ਮੂਰਤੀ ਅੱਗੇ ਸਿਰ ਝੁਕਾਇਆ ।

ਕਈ ਸਾਲਾਂ ਤੋਂ ਭਰਮ ਸੀ ਪਾਇਆ । ਭਾਈ ਸਾਹਿਬ ਨੇ ਇਹ ਸੁਣਾਇਆ ।

ਸੱਚੀ ਸਿੱਖੀ ਬਾਰੇ ਗੱਲ ਕਰਦੇ । ਫੇਰ ਕਦੇ ਨਹੀਂ ਉਹ ਡਰਦੇ ।

ਦੇ ਜਵਾਬ ਜੇ ਹੈ ਤੇਰੇ ਕੋਲ । ਦੇ ਇਹ ਵੀ ਹੁਣ ਕੁੰਢੀ ਖੋਲ ।

 

ਗੁਰੂ ਨਾਨਕ ਨੇ ਸਿਰ ਝੁਕਾਇਆ । ਭਾਈ ਲਹਿਣੇ ਨੂੰ ਗੁਰੂ ਬਣਾਇਆ ।

ਭਾਈ ਲਹਿਣਾ ਗੁਰੂ ਅੰਗਦ ਕਹਾਏ । ਗੁਰੂ ਅਮਰਦਾਸ ਜੀ ਦੇ ਲੜ ਲਾਏ ।

ਇਸੇ ਤਰ੍ਹਾਂ ਦੱਸ ਪਾਤਸ਼ਾਹੀਆਂ ਆਈਆਂ । ਗੁਰਸਿੱਖੀ ਦੀਆਂ ਫਿਰ ਰੀਤਾਂ ਚਲਾਈਆਂ ।

ਜਦ ਸਮਾਂ ਆਇਆ ਅਬਿਚਲ ਨਗਰ । ਦਸ਼ਮੇਸ਼ ਲਾਇਆ ਨਾ ਕਿਸੇ ਦੇਹ ਮਗਰ ।

ਗੁਰੂ ਦਸ਼ਮੇਸ਼ ਨੇ ਹੁਕਮ ਸੀ ਕੀਤਾ । ਗ੍ਰੰਥ ਗੁਰੂ ਹੁਣ ਤੁਹਾਨੂੰ ਦਿੱਤਾ ।

ਗੁਰੂ ਨੇ ਫਿਰ ਸਿਰ ਝੁਕਾਇਆ । ਪੁਰਾਣੀ ਰੀਤ ਨੂੰ ਅਪਣਾਇਆ ।

ਇਥੋਂ ਚਲਿਆ ਗੁਰੂ ਗ੍ਰੰਥ ਆਪਣਾ । ਨਹੀਂ ਪੁਜਾਰੀ ਨੇ ਇਹ ਥਾਪਣਾ ।

ਗੁਰੂ ਦਾ ਹੁਕਮ ਸਿਖ ਅਪਣਾਏ । ਫਿਰ ਉਹ ਸੱਚਾ ਸਿਖ ਕਹਾਏ ।

ਗਿਆਨ ਨਾਲ ਨਹੀਂ ਕੋਈ ਸਰਦਾ । ਬਿਨਾਂ ਗੁਰੂ ਕੌਣ ਇਹ ਦੱਸਦਾ ।

ਗੁਰੂ ਨੇ ਦਿੱਤਾ ਸ਼ਬਦ ਗੁਰੂ । ਜਿਸਨੂੰ ਪੜ੍ਹ ਅਸਿਖ ਵੀ ਤਰੂ ।

ਸਭ ਇਤਿਹਾਸ ਦੇ ਵਿਚ ਲਿਖਿਆ । ਜਿਸਨੂੰ ਕਦੇ ਨਾ ਆਪਾਂ ਘੋਖਿਆ ।

ਆਪਾਂ ਬਣ ਗਏ ਨਕਲੀ ਸਿੱਖ । ਬਦਲ ਲਈ ਆਪਣੀ ਹੁਣ ਦਿੱਖ ।

ਇਹ ਮਾਰਗ ਤਲਵਾਰ ਤੋਂ ਤਿੱਖਾ । ਤੁਰਨਾ ਪੈਂਦਾ ਵਿਚ ਇਕ ਚਿਖਾ ।

ਲੋਕਾਂ ਸਿੱਖੀ ਸੌਖੀ ਸਮਝ ਲਈ । ਜ਼ਿੰਦਗੀ ਭੁਲੇਖੇ ਨਾਲ ਭਰ ਲੀ ।

ਹੁਣ ਵਿਚ ਫਸ ਗਏ ਦੁਚਿੱਤੀ । ਸ਼ਬਦ ਬਿਨਾਂ ਨਹੀਂ ਕੋਈ ਜੁਗਤੀ ।

ਕੀਰਤਨ ਸੁਣ ਕੇ ਹੋਣੀ ਗਤੀ । ਰਹਿ ਕੇ ਨਹੀਂ ਸਰਨਾ ਜਤੀ ।

ਕਥਾ ਸ਼ਬਦ ਦੀ ਸੁਨਣੀ ਪੈਣੀ । ਫਿਰ ਵੈਰਾਗ ਪਏਗਾ ਨੈਣੀ ।

ਜੇ ਮੰਨਣਾ ਗਿਆਨ ਨੂੰ ਗੁਰੂ । ਫੇਰ ਸੰਸਾਰੀ ਗਿਆਨ ਵੀ ਸਰੂ ।

ਕੁਰਾਨ ਵਿਚ ਕਾਫੀ ਹੈ ਗਿਆਨ । ਵੇਦਾਂ ਪੜ੍ਹ ਲੈ ਨਾਲ ਧਿਆਨ ।

ਬਾਈਬਲ ਵਿਚ ਵੀ ਕਈ ਹੈ ਗੱਲਾਂ । ਜੋ ਤੂੰ ਆਪਣੇ ਪੱਲੇ ਬੰਨ ਲਾ ।

ਇਸ ਤਰ੍ਹਾਂ ਗਿਆਨ ਇਕੱਠਾ ਕਰ । ਫਿਰ ਵੀ ਤੇਰਾ ਜਾਵੇਗਾ ਸਰ ।

ਗੁਰੂ ਗ੍ਰੰਥ ਜੇ ਨਹੀ ਹੈ ਮੰਨਦੇ । ਕਿਉਂ ਭਾਈ ਸਾਹਿਬ ਪ੍ਰਕਾਸ਼ ਕਰਦੇ ।

ਵੇਦ ਕੁਰਾਨ ਨਾਲ ਲਵੋ ਸਾਰ । ਜਿਸ ਵਿਚ ਹੈ ਗਿਆਨ ਭਰਮਾਰ ।

ਕਿਉਂ ਨਹੀਂ ਦਿੰਦੇ ਇਸ ਵੱਲ ਧਿਆਨ । ਗੱਲਾਂ ਦੇ ਬਣਾਈ ਜਾਂਦੇ ਮਕਾਨ ।

ਸੰਸਾਰੀ ਗਿਆਨ ਵੀ ਹੈ ਬਥੇਰਾ । ਕਰ ਕੇ ਦੇਖ ਲੋ ਨਾਲ ਨਿਬੇਰਾ ।

ਗਿਆਨ ਉਹ ਜੋ ਗੁਰੂ ਦਿਖਾਏ । ਫਿਰ ਆਪਣੇ ਮਨ ਨੂੰ ਸਮਝਾਏ ।

ਗੱਲਾਂ ਨਾਲ ਨਹੀਂ ਹੈ ਸਰਦਾ । ਬਾਣੀ ਪੜ੍ਹਨ ਨੂੰ ਜੀ ਨੀ ਕਰਦਾ ।

ਤਾਂਹੀ ਕੂਕੀ ਜਾਂਦੇ ਹਨ ਗਿਆਨ । ਨਹੀਂ ਲਾਉਂਦੇ ਗੁਰ ਚਰਨੀ ਧਿਆਨ ।

ਕਿੰਨਾ ਸਮਾਂ ਬਰਬਾਦ ਨੇ ਕਰਦੇ । ਫਿਰ ਕਹਿੰਦੇ ਅਸੀਂ ਪਾਣੀ ਭਰਦੇ ।

ਬੁਰਾ ਹਾਲ ਕਰਤਾ ਹੈ ਤੁਹਾਡਾ । ਨਹੀਂ ਜਾਣਾ ਕੁਝ ਵੀ ਸਾਡਾ ।

ਅਸੀਂ ਤਾਂ ਸਮਝਾਉਣਾ ਚਾਹੁੰਦੇ । ਗੁਰੂ ਵੱਲ ਨੂੰ ਸੁਰਤੀ ਟਿਕਾਉਂਦੇ ।

ਸਮਾਂ ਅੱਜ ਕਿਸੇ ਵਿਰਲੇ ਕੋਲ । ਤਾਂਹੀ ਸੁਣਦੇ ਭਕਾਈ ਦੇ ਬੋਲ ।

ਇਹੋ ਜੇ ਦੇ ਸਿਰ ਮਾਰੋ ਜੁੱਤੇ । ਜੋ ਭੌਂਕੇ ਵਾਂਗ ਪਾਗਲ ਕੁੱਤੇ ।

ਗੁਰੂ ਦੀ ਬੇਅਦਬੀ ਕਰਦੇ । ਸ਼ਹੀਦਾਂ ਨੂੰ ਗਲਤ ਹੈ ਬਕਦੇ ।

ਇਹ ਇਕ ਗੋਰਖ ਧੰਧਾ ਬਣਾਇਆ । ਪੈਸੇ ਦਾ ਇਕ ਕੰਮ ਚਲਾਇਆ ।

ਨਾਲ ਸਰਕਾਰਾਂ ਮਿਲ ਗਈਆਂ । ਗੱਲਾਂ ਫਿਰ ਖੱਟੀਆਂ ਕਹੀਆਂ ।

 

ਬੋਲ ਤੁਹਾਡੇ ਕੌੜ ਤੁੰਬੇ ਵਰਗੇ ਕੌੜੇ । ਪਰ ਲੱਗਦਾ ਜਿਵੇਂ ਗੁਰੂ ਨਾਲ ਜੋੜੇ ।

ਪਰ ਜੋੜਦੇ ਭਾਈ ਜੀ ਵੀ ਗੁਰੂ ਨਾਲ । ਦੱਸਦੇ ਕੀ ਹੋਇਆ ਸਿੱਖਾਂ ਦਾ ਹਾਲ ।

ਇਕ ਨੇਕੀ ਭਾਜੀ ਸਾਡੇ ਬੜੇ ਸਿਆਣੇ । ਲੱਗ ਜਾਣ ਮਗਰ ਸਾਡੇ ਨਿਆਣੇ ।

ਸੰਤੋਖ ਸਿੰਘ ਲਿਖਿਆ ਸੂਰਜ ਪ੍ਰਕਾਸ਼ । ਹੱਦ ਤੋਂ ਵੱਧ ਉਸ ਵਿਚ ਬਕਵਾਸ ।

ਗੁਰੂਆਂ ਬਾਰੇ ਗਲਤ ਲਿਖ ਗਇਆ । ਕਿਸੇ ਨੇ ਉਸਨੂੰ ਕੁਝ ਨਾ ਕਹਿਆ ।

ਸਿੱਖ ਪੂਜਣ ਜਿਵੇਂ ਹੈ ਉਹ ਗੁਰੂ । ਇਹੀ ਕੰਮ ਦੁਕਾਨਾਂ ਬੰਦ ਕਰੂ ।

ਫਿਰ ਭਿੰਡਰਾਂਵਾਲੇ ਕੀ ਨਹੀਂ ਕੀਤਾ । ਪੁਰਾਣੇ ਫੱਟਾਂ ਨੂੰ ਖੋਲ ਸੀ ਦਿੱਤਾ ।

ਕਿੰਨੇ ਸਿੱਖ ਉਸ ਨੇ ਮਰਵਾਏ । ਫਿਰ ਉਹ ਸ਼ਹੀਦ ਵੀ ਕਹਿਲਾਏ ।

ਟਕਸਾਲ ਦਾ ਕੰਮ ਵੀ ਬਹੁਤ ਮਾੜਾ । ਸਿੱਖਾਂ ਵਿਚ ਉਨ੍ਹਾਂ ਪਾ ਤਾ ਪਾੜਾ ।

ਗੁਰੂ ਸਾਹਿਬ ਨੇ ਕਦੇ ਹਮਲੇ ਨੀ ਕੀਤੇ । ਕਿਉਂ ਸਿੱਖਾਂ ਬਾਅਦ ਜੰਗ ਸੀ ਕੀਤੇ ।

ਆਪ ਮਰਵਾਏ ਸਿੱਖ ਸਿੱਖਾਂ ਨੇ ਜੰਗ ਵਿਚ । ਜੇ ਦੱਸਦੇ ਹਾਂ ਤਾਂ ਜਾਂਦੇ ਉਹ ਖਿਝ ।

ਜੇ ਚੁੱਪ ਚਾਪ ਬੈਠ ਕੇ ਘਰ ਰਹਿੰਦੇ । ਨਾ ਉਹ ਮੁਗਲਾਂ ਨਾਲ ਫਿਰਦੇ ਖਹਿੰਦੇ ।

ਸਿੱਖੀ ਦਾ ਫਿਰ ਵਿਕਾਸ ਸੀ ਹੋਣਾ । ਨਹੀਂ ਪੈਣਾ ਸੀ ਕਈ ਦਹਾਕੇ ਰੌਣਾ ।

ਪਰ ਸਿੱਖਾਂ ਨੂੰ ਇਹ ਸਮਝ ਨਾ ਆਈ । ਰਹਿੰਦੇ ਪਿਛੇ ਉਹ ਆਪ ਪਛੋਤਾਈ ।

ਪਤਾ ਨਹੀਂ ਪੁਜਾਰੀ ਕੀ ਕੀ ਕਰ ਗਏ । ਤੁਹਾਡੇ ਪੱਲੇ ਕਰਮ ਕਾਂਡ ਧਰ ਗਏ ।

ਪੁਜਾਰੀ ਦਾ ਇਹ ਸਭ ਕੀਤਾ ਕਰਾਇਆ । ਸਿੱਖੀ ਦਾ ਭੋਗ ਉਸਨੇ ਹੀ ਪਾਇਆ ।

ਅਪਗ੍ਰੇਡਾਂ ਦਾ ਇਹ ਹੈ ਜੀ ਕੰਮ । ਲਾਹੁਣਾ ਪੁਜਾਰੀਆਂ ਦਾ ਅਸੀਂ ਚੰਮ ।

 

ਦੇਖ ਵੀਰ ਤੂੰ ਲੈ ਹੁਣ ਸਾਹ । ਦਿਖਾਉਣਾ ਮੈਂ ਤੈਨੂੰ ਰਾਹ ।

ਇਕੋ ਸਾਹ ਬੋਲੇ ਤੂੰ ਬੋਲ । ਸੁਣੇ ਤੂੰ ਜੋ ਬੋਲੇ ਕਬੋਲ ।

ਜਿਵੇਂ ਕੋਈ ਬੋਲੇ ਖਿਡਾਉਣਾ । ਦਿਮਾਗ ਉਸੇ ਤਰੀਕੇ ਚਲਾਉਣਾ ।

ਪੜ੍ਹਦਾ ਲਿਖਦਾ ਕੱਖ ਨੀ ਤੂੰ । ਵੱਡਾ ਬਣਿਆ ਪਰਚਾਰਕ ਤੂੰ ।

ਸਟੇਜ ਤੇ ਬੈਠ ਕੇ ਕੰਮ ਨੀ ਹੁੰਦੇ । ਬਹਿਣਾ ਪੈਂਦਾ ਵਿਚ ਸੰਗਤ ਦੇ ।

ਜਦੋਂ ਕਹਿੰਦੇ ਬਹਿ ਜਾਓ ਨਾਲ । ਕਰਦੇ ਫਿਰ ਆਪਾਂ ਵਿਚਾਰ ।

ਉਹ ਵੀ ਰਾਸ ਨਹੀਂ ਆਇਆ । ਕਿਉਂ ਜੋ ਹੈਣੀ ਮਾਂ ਦਾ ਜਾਇਆ ।

ਕਹੀਆਂ ਜੋ ਤੂੰ ਹੁਣ ਗੱਲਾਂ । ਜਵਾਬ ਉਸ ਦੇ ਤੂੰ ਸੁਣ ਲਾ ।

ਸੰਤੋਖ ਸਿੰਘ ਨੇ ਜੋ ਲਿਖਿਆ । ਕੋਈ ਨਾ ਉਹ ਕਰ ਸਕਿਆ ।

ਉਸ ਵਿਚ ਹਨ ਕਈ ਤਰੁੱਟੀਆਂ । ਵੀਰ ਸਿੰਘ ਨੇ ਜੋ ਠੀਕ ਕੀਤੀਆਂ ।

ਕਾਹੇ ਫਿਰ ਤੁਸੀਂ ਰੌਲਾ ਪਾਇਆ । ਸੰਗਤ ਨੂੰ ਵੀ ਨਾਲ ਉਲਝਾਇਆ ।

ਨਹੀਂ ਇਹ ਸ਼ੁਰੂ ਹੁਣ ਹੋਇਆ । ਪਹਿਲਾਂ ਵੀ ਇਹ ਹੀ ਹੋਇਆ ।

ਮੁੱਕਦੀ ਗੱਲ ਇਤਿਹਾਸ ਨਹੀਂ ਸੁਨਣਾ । ਨਾ ਹੀ ਬਚਨ ਗੁਰੂ ਦਾ ਮੰਨਣਾ ।

ਰਹਿਣਾ ਲੰਡੇ ਤੁਸੀਂ ਲੋਕਾਂ ਨੇ । ਗੁਰਸਿੱਖ ਵੀ ਤਾਂਹੀ ਭੰਡਣੇ ।

ਸਿੰਘ ਗੁਰੂ ਕਾ ਕਹਿ ਗਿਆ ਬੋਲ । ਗਲਤ ਹੋਵੇ ਜੋੜ ਲਿਉ ਤੁਸੀਂ ਕੋਲ ।

ਮਿਹਨਤ ਬੜੀ ਹੈ ਗੁਰਸਿੱਖ ਕੀਤੀ । ਲਿਖਿਆ ਜਿਸ ਇਤਿਹਾਸ ਨਾਲ ਪ੍ਰੀਤੀ ।

ਕਈ ਸਾਲਾਂ ਦੀ ਮਿਹਨਤ ਕਰਕੇ । ਦਿੱਤੀ ਪੂਰੀ ਫੇਰ ਪੋਥੀ ਕਰਕੇ ।

ਜੋ ਗਲਤ ਹੈ ਉਹ ਹੀ ਭਾਈ ਬੋਲੇ । ਚੰਗੇ ਬਾਰੇ ਮੂੰਹ ਉਹ ਨਾ ਖੋਲੇ ।

ਦੇਖੋ ਕਿੱਦਾਂ ਕਰੇ ਭਾਈ ਖਟਾਕ । ਪਤਾ ਲੱਗੇ ਹੈ ਕਿੰਨਾ ਚਲਾਕ ।

ਨਿੰਦਾਂ, ਨਿੰਦਾਂ, ਨਿੰਦਾਂ ਬੋਲੇ । ਫਿਰ ਉਹ ਲੱਗਦਾ ਨਾਹੀਂ ਥੱਲੇ ।

ਗ੍ਰੰਥ ਇਤਿਹਾਸਕ ਹੋਰ ਵੀ ਬਥੇਰੇ । ਸੂਰਜ ਪ੍ਰਕਾਸ਼ ਕਿਉਂ ਚੁਣਿਆ ਕਤੂਰੇ ।

ਦੱਸਦਾ ਮੈਂ ਉਹ ਵੀ ਖੋਲ੍ਹ ਕੇ । ਦੇਖਿਓ ਫਿਰ ਤੁਸੀਂ ਤੋਲ ਕੇ ।

ਗ੍ਰੰਥ ਦੀ ਕਥਾ ਗੁਰਦੁਆਰੇ ਹੁੰਦੀ । ਨਾਲ ਸੰਗਤ ਵੀ ਜੁੜ ਬਹਿੰਦੀ ।

ਲੱਗਦੀ ਫੇਰ ਗੁਰੂ ਨਾਲ ਪ੍ਰੀਤ । ਸਮਝਦੇ ਸਿੱਖ ਸਿੱਖੀ ਦੀ ਰੀਤ ।

ਜੋ ਤਰੁੱਟੀਆਂ ਗ੍ਰੰਥ ਵਿਚ ਆਈਆਂ । ਕਥਾਵਾਚਕ ਨੇ ਉਹ ਵੀ ਸਮਝਾਈਆਂ ।

ਜਾਂ ਫਿਰ ਉਹ ਨਹੀਂ ਕਰਦਾ ਕਥਾ । ਅੱਗੇ ਦੀ ਦੱਸਦਾ ਫਿਰ ਗਾਥਾ ।

ਜੋ ਤੁਸੀਂ ਫਰੋਲ ਕੇ ਕੱਢਿਆ । ਸਿੱਖਾਂ ਨੇ ਕਦੇ ਨਹੀਂ ਸੁਣਿਆ ।

ਦੇਖੋ ਹੈ ਇਹ ਉਹੀ ਗੱਲ । ਜੋ ਮੈਂ ਕਹੀ ਤੁਹਾਡੇ ਵੱਲ ।

ਭਿੰਡਰਾਂਵਾਲੇ ਸੰਤ ਦੀ ਜੋ ਸੁਣੀ ਸੀ ਕਹਾਣੀ ।

ਠੀਕ ਕਰਕੇ ਤੈਨੂੰ ਅੱਜ ਮੈਂ ਉਹ ਸੁਣਾਉਣੀ ।

ਭਿੰਡਰਾਂਵਾਲੇ ਸੰਤ ਸਨ ਗਿਆਨੀ । ਜੋ ਨਾ ਸਮਝ ਸਕੇ ਅਗਿਆਨੀ ।

ਕਿੰਨੇ ਇਲਜ਼ਾਮ ਸੰਤਾਂ ਤੇ ਲਗਾਏ । ਫਿਰ ਵੀ ਸੰਤ ਨਾ ਘਬਰਾਏ ।

ਕਈਆਂ ਕਹਿਆ ਉਹ ਅੱਤਵਾਦੀ । ਕਈਆਂ ਕਹਿਆਂ ਉਹ ਵੱਖਵਾਦੀ ।

ਕਈ ਕਹਿੰਦੇ ਹਿੰਦੂਆਂ ਦਾ ਵੈਰੀ । ਨਾਲ ਡਰਾ ਤੇ ਉਸ ਨੇ ਸ਼ਹਿਰੀ ।

ਹਿੰਦੂਆਂ ਨੂੰ ਉਹ ਮਰਵਾਏ । ਫਿਰ ਵੀ ਉਹ ਸੰਤ ਕਹਾਏ ।

ਕਹਿੰਦੇ ਇਸਦਾ ਧਰਮ ਨੀ ਕੋਈ । ਇੰਦਰਾ ਇਸ ਦੀ ਵੈਰੀ ਹੋਈ ।

ਜਦ ਬਿੱਲੀ ਭਾਂਡਾ ਖੜਕਾਏ । ਕਹਿੰਦੇ ਭਿੰਡਰਾਂਵਾਲੇ ਆਏ ।

ਏਨਾਂ ਖ਼ੌਫ਼ ਲੋਕਾਂ ਵਿਚ ਪਾਇਆ । ਸਰਕਾਰਾਂ ਦਾ ਕੀਤਾ ਕਰਾਇਆ ।

ਵੈਰ ਨਹੀਂ ਸੀ ਸੰਤਾਂ ਨਾਲ । ਕਰਨਾ ਸੀ ਸਿੱਖਾਂ ਤੇ ਵਾਰ ।

ਕਈ ਸਿੱਖ ਸੀ ਸ਼ਹੀਦ ਕਰਤੇ । ਅਕਾਲ ਤਖ਼ਤ ਵੀ ਢੇਰੀ ਕਰਤੇ ।

ਦੋ ਦਰਜਨ ਸੀ ਗੁਰਦੁਆਰੇ । ਜਿਥੇ ਫ਼ੌਜੀ ਭੇਜੇ ਸਾਰੇ ।

ਸਨ ਕੀ ਉਥੇ ਭਿੰਡਰਾਂਵਾਲੇ । ਜਿਥੇ ਕੀਤੇ ਫ਼ੌਜ ਨੇ ਹਮਲੇ ।

ਫਿਰ ਕਿੰਨੇ ਸਿੱਖ ਸੀ ਮਰਵਾਏ । ਬੇਅੰਤ ਬੁੱਚੜ ਵੀ ਸਿੱਖ ਕਹਾਏ ।

ਦੇਖੋ ਤੁਹਾਡੀ ਹਾਲਤ ਕੀ ਕਰਤੀ । ਸ਼ਹੀਦਾਂ ਦੀ ਸ਼ਹੀਦੀ ਰੋਲਤੀ ।

ਤੁਸੀਂ ਵੀ ਅੱਖ ਬੰਦ ਕਰ ਮੰਨਿਆ । ਕੋਈ ਵੀ ਨਹੀਂ ਤੁਸੀਂ ਝੰਬਿਆ ।

ਇਹ ਨਹੀਂ ਸੰਤਾਂ ਤੇ ਰੁਕੇ । ਪੁਰਾਣੇ ਸ਼ਹੀਦਾਂ ਬਾਰੇ ਵੀ ਬਕੇ ।

ਗੱਲ ਤੁਹਾਡੀ ਸਮਝ ਨਾ ਆਈ । ਅਣਖ ਤੁਹਾਡੀ ਇਹਨਾਂ ਮੁਕਾਈ ।

ਜੇਕਰ ਗੁਰੂ ਨਾਲ ਪਿਆਰ ਸੀ ਕਰਦੇ । ਬੋਲ ਇਨ੍ਹਾਂ ਦੇ ਕਦੇ ਨਾ ਜ਼ਰਦੇ ।

ਤੁਹਾਡੀ ਆਤਮਾ ਗਈ ਹੈ ਮਰ । ਹੁਣ ਕੁਝ ਨਹੀਂ ਸਕਦੇ ਕਰ ।

ਸਰਕਾਰਾਂ ਸ਼ੁਰੂ ਤੋਂ ਹੀ ਡਰੀਆਂ । ਜਦ ਤਲਵਾਰਾਂ ਤਿੱਖੀਆਂ ਕਰੀਆਂ ।

ਉਹ ਡਰ ਮਨ ਗਿਆ ਵੱਸ । ਇਹ ਤੁਹਾਨੂੰ ਦਿੱਤਾ ਦੱਸ ।

ਭਾਈ ਸਾਹਿਬ ਨੂੰ ਜੋ ਸੁਣੇ । ਦੇਖੋ ਕਿਵੇਂ ਉਹ ਤਾਣਾ ਬੁਣੇ ।

ਨੇਕੀ ਦਾ ਵੀ ਇਹੀ ਕੰਮ । ਲਵਾਉਣਾ ਸਿੱਖਾਂ ਦਾ ਇਸ ਚੰਮ ।

ਕਹਿੰਦੇ ਸ਼ਸਤਰ ਦੀ ਨੀ ਲੋੜ । ਗੁਰੂ ਨੂੰ ਦੇਉ ਤੁਸੀਂ ਹੁਣ ਮੋੜ ।

ਸਾਡੀ ਗੱਲ ਕੰਨ ਲਾ ਸੁਣੇ । ਫਿਰ ਕਿਸੇ ਨਾਲ ਨਹੀਂ ਲੜੇ ।

ਗਾਂਧੀਵਾਦੀ ਤੁਹਾਨੂੰ ਬਣਾਉਣਾ । ਏਦਾਂ ਸਿੱਖਾਂ ਦਾ ਭੋਗ ਪਾਉਣਾ ।

ਪਰ ਇਹ ਗੱਲ ਸੁਣ ਲੋ ਸਾਰੀ । ਪੰਥ ਨਾਲ ਜੋ ਕਰੇ ਗੱਦਾਰੀ ।

ਰਾਹ ਇਕੋ ਹੀ ਹੈ ਉਸਦਾ । ਫੇਰ ਨਾਹੀਂ ਉਹ ਕੁਸਕਦਾ ।

ਮੁਗਲਾਂ ਨੇ ਅੱਤ ਸੀ ਚੁੱਕਿਆ । ਤਾਂਹੀਂ ਖਾਲਸਾ ਸੀ ਭਬਕਿਆ ।

ਇੰਦਰਾਂ ਨੇ ਵੀ ਪਾਪ ਕਮਾਇਆ । ਆਪਣਾ ਫਿਰ ਉਸ ਚੰਮ ਲੁਹਾਇਆ ।

ਸਿੱਖ ਕਦੇ ਨਾ ਵੈਰ ਕਮਾਵੇ । ਸਿੱਖੀ ਸੁਆਸਾਂ ਨਾਲ ਨਿਭਾਵੇ ।

ਪਰ ਜੇ ਗੁਰੂ ਤੇ ਹਮਲਾ ਕਰੇ । ਫਿਰ ਉਹ ਕਿਉਂ ਕਿਸੇ ਤੋਂ ਡਰੇ ।

ਸਿੱਖ ਨੂੰ ਆਪਣੀ ਸਿੱਖੀ ਪਿਆਰੀ । ਜੋ ਦਿੱਤੀ ਗੁਰੂਆਂ ਨੇ ਨਿਆਰੀ ।

ਸਿੱਖ ਪਹਿਲਾਂ ਹੈ ਸ਼ਾਂਤ ਸੰਤ । ਫਿਰ ਉਸਦਾ ਹੈ ਲੜਾਕਾ ਮੰਤ ।

ਜੇ ਕੋਈ ਗੁਰੂ ਨਾਲ ਵੈਰ ਕਮਾਵੇ । ਸਿਰ ਉਸਦਾ ਸਿੱਖ ਲੈ ਕੇ ਆਵੇ ।

ਭਿੰਡਰਾਂਵਾਲਿਆਂ ਕੀਤਾ ਓਹੀ । ਪਾਪ ਰਿਹਾ ਲੱਖਾਂ ਕੋਹੀ ।

ਪੁਰਾਣੀ ਸਦੀ ਵਿਚ ਵੀ ਹੋਇਆ । ਫਿਰ ਕਿਸ ਗੱਲ ਤੋਂ ਨੇਕੀ ਰੋਇਆ ।

ਕਹਿ ਦੇ ਮੈਂ ਹਾਂ ਗਾਂਧੀਵਾਦੀ । ਇੰਦਰਾਂ ਮੇਰੀ ਮਾਂ ਸੀ ਲੱਗਦੀ ।

ਫੇਰ ਸਭ ਗੱਲ ਨੂੰ ਸਮਝਣਗੇ । ਨਹੀਂ ਵਿਚ ਉਹ ਉਲਝਣਗੇ ।

ਜੋ ਰੀਤ ਗੁਰੂਆਂ ਨੇ ਤੋਰੀ । ਨਾਲ ਉਸਦੇ ਪ੍ਰੀਤ ਹੈ ਮੋਰੀ ।

ਦਸਮ ਗੁਰੂ ਦਾ ਕਾਰਜ ਇਹੀ । ਲਿਖਿਆ ਗ੍ਰੰਥ ਆਪ ਤਿਹੀ ।

ਸੰਤ ਨੂੰ ਉਬਾਰਨਾ ਹੈ । ਦੁਸ਼ਟ ਨੂੰ ਸੰਘਾਰਨਾ ਹੈ ।

ਸੈਨਾਪਤਿ ਵੀ ਲਿਖ ਕੇ ਗਇਆ । ਜਿਸ ਤੇ ਗੁਰ ਨੇ ਕੀਤੀ ਮਇਆ ।

ਜੋ ਖਾਲਸੇ ਦੀ ਨਿੰਦ ਕਰੇ । ਉਹ ਲੋਕ ਨਰਕ ਵਿਚ ਪਵੇ ।

“ਕਲ ਮੈ ਕਰਨਹਾਰ ਨਿਰੰਕਾਰ ਕਲਾ ਧਾਰ

ਜਗਤ ਕੇ ਉਧਾਰਬੇ ਗੋਬਿੰਦ ਸਿੰਘ ਆਯੋ ਹੈ ।

ਅਸੁਰ ਸਿੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ

ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ ।

ਨਿੰਦਕ ਕੋ ਨਿੰਦ ਦਈ ਸਿਖ ਦਈ ਸਿਖਨ ਕੋ

ਤਾ ਕੇ ਮਹਾਤਮ ਤੇ ਰੈਨ ਦਿਵਸ ਧਿਆਯੋ ਹੈ ।

ਖਾਲਸੇ ਕੇ ਸਿਖਨ ਕੀ ਨਿੰਦਕੁ ਜੋ ਨਿੰਦ ਕਰੈ

ਜਾਨਿ ਬੂਝਿ ਨਰਕ ਪਰੈ ਨਰਕ ਐਸੇ ਬਤਾਯੋ ਹੈ ।”

ਹੁਣ ਕਰਦੇ ਹੈ ਗੱਲ ਜੋ ਟਕਸਾਲ ਬਾਰੇ ਕਹੀ ।

ਨੇਕੀ ਭਾਈ ਵਰਗੇ ਨਿੰਦ ਕਰੇ ਬਿਨਾਂ ਨਾ ਰਹੀ ।

ਬਾਬਾ ਹਰਨਾਮ ਸਿੰਘ ਨਹੀਂ ਚੰਗਾ । ਕਹੀਆਂ ਲਿਖਿਆ ਉਸ ਬਾਰੇ ਮੰਦਾ ।

ਕਹਿੰਦੇ ਟਕਸਾਲ ਸਹੀ ਨਹੀਂ ਚਲਾਈ । ਇਸਨੂੰ ਦੇਵੋ ਟਕਸਾਲ ਤੋਂ ਹਟਾਈ ।

ਕਹਿੰਦੇ ਇਹ ਏਜੰਸੀਆਂ ਦਾ ਬੰਦਾ । ਇਸ ਲਈ ਕਰਦਾ ਕੰਮ ਇਹ ਮੰਦਾ ।

ਹਰ ਦਿਨ ਹੁੰਦੀ ਮੁਖੀ ਬਾਰੇ ਬਕਵਾਸ । ਨਹੀਂ ਬੋਲਦੇ ਨਾਲ ਉਹ ਮਿਠਿਆਸ ।

ਹਰ ਕੋਈ ਲਿਖਦਾ ਉਸ ਬਾਰੇ । ਨਹੀਂ ਲੋਕ ਨਿੰਦ ਕਰਕੇ ਹਾਰੇ ।

ਇਹ ਸਭ ਤੋਂ ਸੌਖੀ ਪਹੇਲੀ । ਸਮਝ ਨਾ ਹੋਣ ਇਹ ਇਕੇਲੀ ।

ਜਾਣਾ ਪੈਣਾ ਵਿਚ ਇਤਿਹਾਸ । ਜੋ ਲੋਕਾਂ ਬਣਾ ਲਿਆ ਮਿਥਿਹਾਸ ।

ਜਿਨ੍ਹਾਂ ਪੜ੍ਹਿਆ ਸੰਤਾਂ ਬਾਰੇ ਸੱਚ । ਉਨ੍ਹਾਂ ਲਈ ਇਹ ਸਭ ਹੈ ਕੱਚ ।

ਸੰਤਾਂ ਬਾਰੇ ਇਹ ਚਰਚਾ ਹੋਈ । ਹੱਥ ਮਿਲਾਇਆ ਕਾਂਗਰਸ ਸੋਈ ।

ਇਹ ਬਾਅਦ ਵਿਚ ਨਹੀਂ ਹੋਇਆ । ਸੰਤਾਂ ਨੇ ਉਤਰ ਇਸਦਾ ਦਇਆ ।

ਪਰਚਾਰ ਕੀਤਾ ਇਸ ਬਾਰੇ ਇਕ ਕਾਰਨ । ਤਾਂ ਜੋ ਸਿੱਖ ਧਰਮ ਮੋਰਚਾ ਹਾਰਨ ।

ਜੋ ਸਿੱਖ ਚੱਲੇ ਕੌਮ ਨੂੰ ਲੈ ਕੇ ਅੱਗੇ । ਸਰਕਾਰਾਂ ਨੂੰ ਨਹੀਂ ਲੱਗਦੇ ਉਹ ਚੰਗੇ ।

ਕਿਰਦਾਰਕੁਸ਼ੀ ਸੰਤਾਂ ਦੀ ਸੀ ਕੀਤੀ । ਤਾਕਤ ਦੇ ਨਸ਼ੇ ਦੀ ਗੋਲੀ ਲਿੱਤੀ ।

ਹੁਣ ਤੱਕ ਹੁੰਦਾ ਪਰਚਾਰ ਸੰਤਾਂ ਦਾ । ਨਾ ਕੋਈ ਸਿੱਖ ਨਿੰਦ ਸੁਣ ਕੇ ਹਟਦਾ ।

ਇਤਿਹਾਸ ਵਿਚ ਉਸ ਪੜ੍ਹ ਹੈ ਲਇਆ । ਇਸ ਲਈ ਨੇਕੀ ਨਾਲ ਖਹਿ ਗਇਆ ।

ਜੇ ਪੜ੍ਹਿਆ ਹੁੰਦਾ ਨਾ ਇਤਿਹਾਸ । ਰੁਲ ਜਾਣਾ ਸੀ ਵਿਚ ਮਿਥਿਹਾਸ ।

ਇਸ ਲਈ ਇਤਿਹਾਸ ਹੈ ਜ਼ਰੂਰੀ । ਫਿਰ ਪਊਗੀ ਸਮਝ ਸਭ ਪੂਰੀ ।

ਉਹੀ ਬਾਬਾ ਹਰਨਾਮ ਸਿੰਘ ਨਾਲ ਹੋਇਆ । ਦੁਸ਼ਮਣ ਪੁੱਟਣਾ ਚਾਹੁੰਦੇ ਟੋਇਆ ।

ਸ਼ਹੀਦਾਂ ਦੀ ਉਸ ਯਾਦ ਸੀ ਬਣਾਈ । ਆਪ ਹੱਥੀਂ ਸੇਵਾ ਸੀ ਕਰਾਈ ।

ਰਹਿੰਦੀ ਦੁਨੀਆਂ ਤੱਕ ਇਹ ਰਹੂ । ਸਿੱਖਾਂ ਦਾ ਕਿੱਦਾਂ ਡੁੱਲਿਆ ਲਹੂ ।

ਜੇਕਰ ਯਾਦ ਨਾ ਸੀ ਬਣਾਉਂਦੇ । ਨੇਕੀ ਦੇ ਪੋਤੇ ਝੂਠ ਮਗਰ ਲਾਉਂਦੇ ।

ਜੱਥੇਦਾਰਾਂ ਤੇ ਵਿਅੰਗ ਜੋ ਕਰਦੇ । ਹਰਨਾਮ ਸਿੰਘ ਉਹਨਾਂ ਨੂੰ ਵਰਜਦੇ ।

ਸਰੋਵਰਾਂ ਤੇ ਢੱਡਰੀ ਕੀਤਾ ਕਿੰਤੂ । ਹਰਨਾਮ ਸਿੰਘ ਚਾਹਿਆ ਹੋਵੇ ਨਾ ਪਰੰਤੂ ।

ਸਰਕਾਰਾਂ ਦੇ ਕਈ ਬਿਆਨ ਸੀ ਆਏ । ਮਨਮੁਖੀ ਕਿੰਨੇ ਨਾਲ ਲਿਆਏ ।

ਟਕਸਾਲ ਵਿਚ ਹੈ ਸਿੰਘ ਜੋ ਪੜ੍ਹਦੇ । ਨਾ ਉਹ ਪੱਲਾ ਨੇਕੀ ਦਾ ਫੜ੍ਹਦੇ ।

ਗੁਰਬਾਣੀ ਦੇ ਪੱਕੇ ਉਹ ਸਿੰਘ । ਨਹੀਂ ਪੈਂਦਾ ਵਿਚ ਕੋਈ ਵਿੰਗ ।

ਇਤਿਹਾਸ ਦੇ ਵੀ ਮਹਾਂਰਥੀ ਉਹ । ਮਿਥਿਹਾਸ ਤੋਂ ਰਹਿੰਦੇ ਦੂਰ ਉਹ ਕੋਹ ।

ਟਕਸਾਲ ਨੇ ਕਈ ਕੀਤੇ ਕਾਰਜ । ਕੀਤੇ ਬਿਨਾਂ ਜਿਸ ਕੋਈ ਲਾਲਚ ।

ਨਿਸ਼ਾਨਾ ਸਾਧਿਆ ਉਤੇ ਟਕਸਾਲ । ਸੋਚਿਆ ਹੋ ਜਾਵੇਗੀ ਗੱਲ ਬਾਕਮਾਲ ।

ਪਤਾ ਨਹੀਂ ਸੀ ਲੈ ਲਿਆ ਪੰਗਾ । ਕਰ ਦੇਣਾ ਉਹਨਾਂ ਨੇ ਨੰਗਾ ।

ਮੂਰਖ ਲੋਕਾਂ ਦੀ ਨਹੀਂ ਚਲਣੀ । ਇਹਨਾਂ ਲੋਕਾਂ ਦਾ ਕੋਈ ਹੱਲ ਨੀ ।

ਹਰ ਸਦੀ ਵਿਚ ਇਹ ਹੁੰਦੇ । ਧਰਮ ਤੇ ਲਾਉਣਾ ਚਾਹੁੰਦੇ ਜਿੰਦੇ ।

ਗੁਰੂ ਕਾਲ ਵਿਚ ਵੀ ਆਏ । ਮੂਰਖਤਾ ਆਪਣੇ ਨਾਲ ਲਿਆਏ ।

ਨਾਲ ਇਹਨਾਂ ਦੇ ਨਾ ਲੁਝੋ । ਮੂਰਖਤਾ ਦੀ ਹੱਦ ਨਾ ਪੁਝੋ ।

ਗੁਰੂ ਦੇ ਸਿੱਖ ਜੁਝਾਰੂ ਯੋਧੇ । ਤਾਂ ਹੀ ਧਰਮ ਯੁੱਧ ਵਿਚ ਕੁੱਦੇ ।

ਨਾ ਹੀ ਲੋਕਾਂ ਤੋਂ ਇਹ ਡਰਣ । ਚਾਹੇ ਜਾਣ ਫਿਰ ਇਹ ਮਰਨ ।

ਜੀਵਣ ਦੀ ਆਸ ਨਾ ਕੋਈ । ਬੈਠੇ ਕਈ ਭਾਂਬੜ ਲਕੋਈ ।

ਹਰ ਵੇਲੇ ਗੁਰੂ ਸਲਾਹੁੰਦੇ । ਨਾ ਝੂਠ ਦੇ ਵਿਚ ਭਰਮਾਉਂਦੇ ।

ਸਿੱਖ ਬੜੇ ਹੀ ਸਿੱਧੇ-ਸਾਧੇ । ਤਾਂ ਹੀ ਪੱਲਾ ਗੁਰੂ ਦਾ ਫੜਦੇ ।

ਕਈ ਕਰਕੇ ਥੱਕ ਗਏ ਬਕਵਾਸ । ਹੁੰਦਾ ਨਹੀਂ ਕਿਉਂ ਅਹਿਸਾਸ ।

ਗੁਰੂ ਦੀ ਨਿੰਦਾ ਨੇ ਕਰਦੇ । ਜੋ ਸਿੱਖ ਕਦੇ ਨਾ ਜਰਦੇ ।

ਪਹਿਲਾਂ ਸਿੱਖਾਂ ਤੇ ਕਰਨ ਹਮਲੇ । ਪੱਲਾ ਛੱਡ ਬਣ ਗਏ ਕਮਲੇ ।

ਜਦ ਕੋਈ ਹੁੰਦੀ ਕਾਰਵਾਈ । ਫਿਰ ਪਾਉਂਦੇ ਆਪ ਦੁਹਾਈ ।

ਪਹਿਲਾਂ ਚੰਗੇ ਕੰਮ ਕਰੋ । ਫਿਰ ਕਿਉਂ ਕਿਸੇ ਤੋਂ ਡਰੋ ।

ਲੋਕਾਂ ਨੂੰ ਸਮਝ ਨਾ ਆਈ ।  ਤਾਂਹੀ ਸ਼ਰਮ ਸਾਰੀ ਲਾਈ ।

ਹੋਰ ਕੀ-ਕੀ ਲਿਖ ਕੇ ਦੱਸਾ । ਕੀ ਅਜਿਹਾ ਸ਼ਿਕੰਜਾ ਕੱਸਾ ।

ਜਦੋਂ ਗੁਰੂ ਤੋਂ, ਸ਼ਬਦ ਤੋਂ, ਇਤਿਹਾਸ ਤੋਂ, ਪੰਥ ਤੋਂ ਹੋ ਗਏ ਤੁਸੀਂ ਦੂਰ ।

ਤਦੋਂ ਗੁਰੂ ਦੀ, ਸ਼ਬਦ ਦੀ, ਇਤਿਹਾਸ ਦੀ, ਪੰਥ ਦੀ ਸਮਝ ਪਏਗੀ ਭਰਪੂਰ ।

ਕਈ ਭੇਖੀਆਂ ਨੇ, ਲੇਖਕਾਂ ਨੇ, ਕਵੀਆਂ ਨੇ, ਪਰਚਾਰਕਾਂ ਨੇ ਗਲਤ ਕੀਤਾ ਪਰਚਾਰ ।

ਪਿੰਡ ਵਿਚ, ਸ਼ਹਿਰ ਵਿਚ, ਪੰਜਾਬ ਵਿਚ, ਸੰਸਾਰ ਵਿਚ ਮੱਚੀ ਫਿਰ ਹਾਹਾ ਕਾਰ ।

ਸਕਿੰਟ, ਮਿੰਟ, ਘੰਟਾ, ਦਿਨ, ਮਹੀਨੇ ਨੇ ਬਹੁਤ ਸਮਝਣ ਲਈ ਤੁਹਾਡੇ ।

ਭੇਖੀਆਂ ਦੀ, ਮਲੇਛਾਂ ਦੀ, ਮਨਮੱਤੀਆਂ ਦੀ ਤੂੰ ਕੱਦ ਮਨਮੱਤ ਛੱਡੇ ।

‘ਅਨਪੜ੍ਹ ਬਾਬੇ’ ਨੇ ਜੋੜੇ ਕੁਝ ਅੱਖਰ ਚਾਰ ।

ਤਾ ਕੇ ਨੌਜਵਾਨ ਕਦੇ ਮੰਨਣ ਨਾ ਹਾਰ ।