Friday, 20 May 2022

Upgrade ate Gurmukh

ਅਪਗ੍ਰੇਡ ਅਤੇ ਗੁਰਮੁਖ

 

ਆ ਵੀਰਾ ਦੱਸਾਂ ਮਾਰਗ ਜੋ ਗੁਰੂਆਂ ਸੀ ਦਿੱਤਾ ਕਿਉਂ ਭਾਈ ਤੂੰ ਪੈ ਗਿਆ ਵਿਚ ਦੁਚਿੱਤਾ ।

ਤੂੰ ਗੁਰੂ ਨਾਲ ਪਿਆਰ ਨਹੀਂਓ ਕਰਦਾ ਨਾ ਹੀ ਪਤਾ ਬਿਨ ਗੁਰਬਾਣੀ ਨਹੀਂ ਸਰਦਾ ।

ਤੂੰ ਹੁਣ ਨਹੀਂਓ ਅੰਮ੍ਰਿਤ ਵੇਲਾ ਸਾਂਭਦਾ ਨਾ ਹੀ ਹੁਣ ਤੂੰ ਨਫ਼ਾ-ਨੁਕਸਾਨ ਭਾਂਪਦਾ ।

ਗੁਰੂ ਦਾ ਸਿੱਖ ਤੂੰ ਆਪੇ ਕਹਾਈ ਜਾਂਦਾ ਗੁਰਸਿੱਖੀ ਦਾ ਰੰਗ ਨਹੀਂ ਤੇਰੇ ਤੇ ਚੜਦਾ ।

ਕਿਹੜੇ ਰਸਤੇ ਪੈ ਗਿਆ ਸੁਣ ਮੇਰੇ ਵੀਰਾ ਸੁਣ ਕੇ ਮਨਮੁਖ ਲੋਕਾਂ ਦੀਆਂ ਤਕਰੀਰਾਂ ।

 

ਅਸੀਂ ਹਾਂ ਬਾਬੇ ਨਾਨਕ ਦੇ ਸਿਖ ਭਾਈ ਛਡ ਦਿੱਤਾ ਜੋ ਪੁਜਾਰੀ ਦਿੱਤਾ ਸਮਝਾਈ ।

ਪੁਜਾਰੀ ਦਾ ਭਰਮ ਸੀ ਰਿਹਾ ਕਿੰਨੇ ਸਾਲ । ਪਰ ਹੁਣ ਦੁਕਾਨਾਂ ਤੇ ਪੈ ਗਿਆ ਕਾਲ ।

ਸਾਨੂੰ ਭਾਈ ਸਾਹਿਬ ਨੇ ਦਿੱਤਾ ਸਭ ਸਮਝਾ । ਪੁਜਾਰੀ ਨੂੰ ਕਹਿ ਦਿੱਤਾ ਤੂੰ ਤੁਰ ਇਥੋਂ ਜਾ ।

ਨਹੀਂ ਕਿਸੇ ਦੀਆਂ ਗੱਲਾਂ ਦੇ ਵਿਚ ਆਉਂਦੇ । ਆਪਣੇ ਆਪ ਨੂੰ ਅਸੀਂ ਅਪਗ੍ਰੇਡ ਕਹਾਉਂਦੇ ।

ਤੁਸੀਂ ਵੀ ਸਾਡੇ ਨਾਲ ਰਲ ਜਾਵੋ ਭਾਈ ਦੇਖੋ ਸਾਡੀਆਂ ਅੱਖਾਂ ਨਾਲ ਫਿਰ ਲਕਾਈ ।

ਸਭ ਭਰਮ ਭੁਲੇਖੇ ਦੂਰ ਸਾਡੇ ਹੋ ਗਏ ਭਾਈ ਸਾਹਿਬ ਦੇ ਜਦੋਂ ਬਚਨ ਸੁਣ ਲਏ ।

ਅੱਜ ਦੇ ਸਮੇਂ ਦੇ ਵਿਚ ਰਹਿਣਾ ਉਹ ਸਿਖਾਉਂਦੇ ਦੇਖੋ ਮਨੁੱਖ ਦੀ ਤਰੱਕੀ ਕਿਵੇਂ ਕਰਾਉਂਦੇ ।

ਗੁਰੂਆਂ ਦਾ ਸਹੀ ਇਤਿਹਾਸ ਸੁਣਾਇਆ ਨਹੀਂ ਪੁਜਾਰੀ ਵਾਂਗ ਭਰਮ-ਭੁਲੇਖੇ ਪਾਇਆ ।

ਸਹੀਂ ਸਿੱਖੀ ਦੀ ਉਹ ਸਦਾ ਗੱਲ ਕਰਦੇ ਪੁਜਾਰੀ ਲੋਕ ਦੇਖ ਇਹ ਸਭ ਸੜਦੇ ।

ਹਥਿਆਰਾਂ ਦੀ ਕੋਈ ਜੰਗ ਨਾ ਰਹੀ ਵੀਰਾ ਬਦਲ ਗਿਆ ਹੁਣ ਸਾਰਾ ਸਾਡਾ ਵਤੀਰਾ ।

ਕੇਸਾਂ ਦਾ ਸਿਰ ਭਾਰ ਚੁੱਕੀ ਸੀ ਫਿਰਦੇ ਨਹੀਂ ਬਿਨਾਂ ਉਸ ਤੋਂ ਕਿਹੜਾ ਗਿਰਦੇ ।

ਸਾਡੇ ਭਾਈ ਸਾਹਿਬ ਗੱਲ ਸੱਚ ਦੀ ਕਰਦੇ । ਤਾਂਹੀਓਂ ਤਾਂ ਅਸੀਂ ਪਾਣੀ ਉਨ੍ਹਾਂ ਦਾ ਭਰਦੇ ।

 

 ਇਹ ਕਾਰਾ ਦੇਖ ਦੁਖਿਆ ਮਨ ਬਹੁਤ ਕੀ-ਕੀ ਤੈਨੂੰ ਵੀਰਾਂ ਦੇਵਾਂ ਮੈਂ ਕਹੁਤ ।

ਗੁਰਬਾਣੀ ਮਨ ਵਿਚੋਂ ਵਿਸਰ ਸੀ ਗਈ ਤਾਈਓਂ ਤੁਹਾਡੀ ਤਾਰ ਇਧਰ ਜੁੜ ਗਈ ।

ਗੁਰਬਾਣੀ ਨੇ ਸੀ ਸਭ ਕੁਝ ਸਮਝਾਉਣਾ ਬਿਨ ਉਸਦੇ ਲੋਕਾਂ ਸਾਨੂੰ ਭਰਮਾਉਣਾ ।

ਤੁਸੀਂ ਦੇਖੋ ਖ਼ੁਦ ਕੀ ਗੱਲਾਂ ਉਹ ਕਰਦੇ ਬਿਨਾਂ ਨਿੰਦਾਂ ਨਹੀਂ ਕਿਸੇ ਨੂੰ ਜ਼ਰਦੇ ।

ਕਿਥੇ ਸੁਣਨੀ ਸੀ ਗੁਰੂਆਂ ਦੀ ਆਪਾਂ ਬਾਣੀ ਸੁਣ ਕੇ ਉਸਨੂੰ ਉਲਝ ਗਈ ਸਭ ਤਾਣੀ ।

ਸ਼ਬਦ ਦੀ ਕਥਾ ਸੀ ਗੁਰੂਆਂ ਦਾ ਉਪਦੇਸ਼ ਜੋ ਵਸਾਇਆ ਨਹੀਂ ਮਨ ਵਿਚ ਵਿਸ਼ੇਸ਼ ।

ਕੰਨ ਆਦੀ ਹੋ ਗਏ ਸੁਣਨ ਦੇ ਨਿੰਦਿਆ ਤਾਹੀਓਂ ਡੇਰੇ ਭਰ ਗਏ ਨਾਲ ਕਰਿੰਦਿਆਂ ।

ਨਿੰਦਾਂ ਲੱਗਦੀ ਸਾਨੂੰ ਹੁਣ ਸਭ ਤੋਂ ਚੰਗੀ ਜੀਵਨ ਬਣ ਗਿਆ ਜਿਵੇਂ ਕੋਈ ਹੋਵੇ ਭੰਗੀ ।

ਗੁਰੂ ਤੋਂ ਹੁਣ ਤੁਸਾਂ ਜਾ ਖੜੇ ਹੋ ਦੂਰ ਕੀਤਾ ਨਹੀਂ ਤੁਹਾਨੂੰ ਕਿਸੇ ਨੇ ਮਜਬੂਰ ।

ਬਾਤ ਇਨ੍ਹਾਂ ਦੀ ਇਹੀਓ ਹੈ ਕਮਾਲ ਦੂਰ ਕਰਤੇ ਗੁਰੂ ਤੋਂ ਉਨ੍ਹਾਂ ਦੇ ਲਾਲ ।

ਪੁਜਾਰੀ-ਪੁਜਾਰੀ ਕਹਿ ਕੇ ਸਾਨੂੰ ਵੰਗਾਰਿਆ ਸਭ ਕੁਝ ਸਿੱਖੀ ਦਾ ਇਨ੍ਹਾਂ ਨੇ ਝੂਠਾਰਿਆ ।

ਇਤਿਹਾਸ ਨੇ ਸਾਨੂੰ ਇਹੀ ਹੈ ਸਿਖਾਇਆ ਮਾਰਨ ਲਈ ਦੂਜਾ ਘਰ ਨਾ ਆਇਆ ।

ਮੁਗਲਾਂ ਨੇ ਆ ਹੁਣ ਦਾੜ੍ਹੀਆਂ ਲਾਈਆਂ ਆ ਕੇ ਜੜ੍ਹਾਂ ਸਿੱਖੀ ਦੀਆਂ ਖਾਈਆਂ ।

ਭੋਲੇ ਬਣ ਕੇ ਰਹੇ ਮੈਦਾਨ ਵਿਚ ਖੜੇ ਹਰਾ ਗਏ ਤੁਹਾਨੂੰ ਬਿਨਾਂ ਉਹ ਲੜੇ ।

ਹਾਲੇ ਵੀ ਤੁਸੀਂ ਕੂਕੀ ਜਾਂਦੇ ਪੁਜਾਰੀ ਇੰਨੀ ਤੁਹਾਡੀ ਮੱਤ ਇਨ੍ਹਾਂ ਹੈ ਮਾਰੀ ।

 

ਦੁਕਾਨਾਂ ਲੋਕਾਂ ਦੀਆਂ ਹੋ ਗਈਆਂ ਬੰਦ ਹੁਣ ਪੈ ਗਿਆ ਗਲ ਉਨ੍ਹਾਂ ਦੇ ਫੰਦ ।

ਬੁਰਾ ਭਲਾ ਭਾਈ ਸਾਹਿਬ ਨੂੰ ਕਹਿੰਦੇ ਨਹੀਂ ਬਿਨਾਂ ਇਸ ਉਹ ਟਿਕ ਬਹਿੰਦੇ ।

ਵਿਗਿਆਨ ਦਾ ਯੁੱਗ ਮੇਰੇ ਭਾਈ ਸਮਝਾਉਣਾ ਚਾਹੁੰਦਾ ਮੈਂ ਤੇਰੇ ਤਾਈ ।

ਗੁਰੂ ਸਾਡਾ ਗਿਆਨ ਨਹੀਂ ਹੈ ਗ੍ਰੰਥ ਸਮਝਣਾ ਪੈਣਾ ਸਭ ਨੂੰ ਇਹ ਪੰਥ ।

ਗਿਆਨ ਕਦੇ ਨਹੀਂਓ ਮਰਦਾ ਭਾਈ ਇਸ ਦੀ ਹੈ ਸਭ ਸਾਰੀ ਲੜਾਈ ।

 

ਗਿਆਨ ਉਹ ਜੋ ਗੁਰੂ ਦਿਖਾਏ ਨਹੀਂ ਕੋਈ ਫਿਰ ਵਰਗਲਾਏ ।

ਗੁਰੂ ਬਿਨਾਂ ਨਹੀਂ ਹੁੰਦਾ ਗਿਆਨ ਸੁਣ ਲੈ ਇਸਨੂੰ ਨਾਲ ਧਿਆਨ ।

ਗਲਤ ਸਹੀ ਕੀ ਗੁਰੂ ਹੈ ਦੱਸਦਾ ਨਾਲ ਫਿਰ ਉਹ ਅਸੂਲ ਧਰਦਾ ।

ਸ਼ੁਰੂ ਹੁੰਦਾ ਨਾਲ ਇਸ ਧਰਮ ਜੋ ਪੈਂਦਾ ਸਮਝ ਨਾਲ ਕਰਮ ।

ਦੱਸੇ ਅਸੂਲ ਗੁਰੂ ਨੇ ਸਾਰੇ ਪੁਜਾਰੀ ਨੇ ਨਹੀਂ ਆਪ ਸਵਾਰੇ ।

ਇਤਿਹਾਸ ਦਿੰਦਾ ਇਸ ਦੀ ਗਵਾਹੀ ਸਿੱਖਾਂ ਲਿਖੀ ਜੋ ਨਾਲ ਸਿਆਹੀ ।

ਮਿਹਨਤ ਨਾਲ ਬੀਤੇ ਕਈ ਸਾਲ ਫਿਰ ਇਤਿਹਾਸ ਬਣਿਆ ਕਮਾਲ ।

ਕੋਈ ਗ੍ਰੰਥ ਨਹੀਂ ਤੁਸੀਂ ਪੜ੍ਹਦੇ ਧਰਮ ਦਾ ਨਾਂ ਸੁਣ ਸਭ ਸੜਦੇ ।

ਸਿੱਖੀ ਤੋਂ ਲੈ ਗਿਆ ਦੂਰ ਤੁਹਾਨੂੰ ਸਮਝ ਨਹੀਂ ਆਉਂਦੀ ਇਹ ਕਾਹਨੂੰ ।

ਕੇਸ ਗੁਰੂ ਦੀ ਜੋ ਹਨ ਮੋਹਰ ਕੱਟੀ ਜਾਂਦੇ ਦਿਖਾਉਂਦੇ ਟੌਹਰ ।

ਭਾਈ ਤਾਰੂ ਜੋ ਵੱਡਾ ਸਾਡਾ ਸ਼ਹੀਦ ਉਹ ਵੀ ਹੈ ਤੁਹਾਡਾ ।

ਵੇਖ ਉਸ ਵੱਲ ਮੇਰੇ ਤੂੰ ਮੀਤ ਖੋਪੜੀ ਲਾਕੇ ਵੀ ਲੱਗੀ ਪ੍ਰੀਤ ।

ਮਾਂ ਕਹੇ ਇਹ ਸਿੱਖ ਨਾ ਭਾਈ ਬੱਚਾ ਕਹੇ ਇਹ ਮੇਰੀ ਨਾ ਮਾਈ ।

ਲੱਖਾਂ ਸਿੱਖ ਹੋ ਗਏ ਸ਼ਹੀਦ ਫਿਰ ਕਹਾਏ ਗੁਰੂ ਦੇ ਮੁਰੀਦ ।

ਜੰਗਲਾਂ ਰਹਿ ਕੇ ਦਿਨ ਸੀ ਕੱਟੇ ਨਹੀਂ ਸੀ ਪੈਰ ਕਿਸੇ ਦੇ ਚੱਟੇ ।

ਸਿਰਾਂ ਦੇ ਮੁੱਲ ਜਦੋਂ ਸੀ ਪਏ ਮੁਗਲਾਂ ਦੇ ਖ਼ਜ਼ਾਨੇ ਖਾਲੀ ਹੋਏ ।

ਪੁਜਾਰੀ ਲੱਗ ਨਾ ਸਿਰ ਗਵਾਏ ਗੁਰੂ ਦੇ ਸਿੱਖ ਉਹ ਸਭ ਕਹਾਏ ।

ਗੁਰੂ ਦੀ ਮੋਹਰ ਹਨ ਇਹ ਕੇਸ ਸਿੱਖੀ ਦੀ ਗਾਥਾ ਤੂੰ ਕਰ ਟਰੇਸ ।

ਸਿੱਖੀ ਬਹੁਤੀ ਔਖੀ ਨਿਭਾਉਣੀ ਲੋਕਾਂ ਨੇ ਹੁਣ ਦੁਕਾਨ ਚਲਾਉਣੀ ।

ਬੋਲ-ਕੁਬੋਲ ਸੁਣ ਤੁਸੀਂ ਬਦਲੇ ਸਭ ਸਮਝਣ ਤੁਹਾਨੂੰ ਕਮਲੇ ।

ਇਤਿਹਾਸ ਗੁਰੂ ਦਾ ਤੂੰ ਸੁਣ ਵੀਰ ਫਿਰ ਬਦਲੇਗੀ ਤੇਰੀ ਤਕਦੀਰ ।

ਲੋਕ ਹੁਣ ਇਤਿਹਾਸ ਨੀ ਸੁਣਾਉਂਦੇ ਪੰਥ ਨਾਲ ਉਹ ਧੋਖਾ ਕਮਾਉਂਦੇ ।

ਸੁਣ ਕੇ ਜਾ ਤੂੰ ਮੇਰੇ ਭਾਈ ਜੋ ਦੱਸਿਆ ਤੇਰੇ ਮੈਂ ਤਾਂਈ ।

 

ਮੰਨ ਲਿਆ ਸਿੱਖ ਕੇਸ ਨਾ ਕਟਾਏ ਤਾਂਹੀ ਉਹ ਫਿਰ ਸਿੱਖ ਕਹਾਏ ।

ਪਰ ਪੁਜਾਰੀ ਨੇ ਭਰਮ ਜੋ ਪਾਇਆ ਉਸ ਨਾਲ ਨੇਰਾ ਫਿਰ ਹੈ ਛਾਇਆ ।

ਗੁਰੂ ਗ੍ਰੰਥ ਨਹੀਂ ਹੈ ਸਾਡਾ ਕਿਵੇਂ ਪੁਜਾਰੀ ਬਣਾਇਆ ਤੁਹਾਡਾ ।

ਗਿਆਨ ਗੁਰੂ ਸਦਾ ਸਹਾਈ ਮੇਰਾ ਗ੍ਰੰਥ ਗੁਰੂ ਬਣਾ ਦਿੱਤਾ ਤੇਰਾ ।

ਮੂਰਤੀ ਬਣਾਈ ਪੁਜਾਰੀ ਨੇ ਏਕ ਜਿਸ ਤੇ ਧਰਲੀ ਤੁਸੀਂ ਟੇਕ ।

ਗ੍ਰੰਥ ਬਣਾ ਦਿੱਤਾ ਇਕ ਮੂਰਤੀ ਗੁਰੂ ਦੀ ਸਿੱਖੀ ਫੇਰ ਪੂਰਤੀ ।

ਦੱਸ ਕਿਵੇਂ ਮੰਨਾਂ ਮੈਂ ਭਾਈ ਉਸਨੂੰ ਜੋ ਦੱਸੇ ਨਾ ਰਾਹ ਸੱਚਾ ਕਿਸਨੂੰ ।

ਭਰਮ ਭੁਲੇਖੇ ਪਾ ਕੇ ਕਈ ਬਣ ਗਿਆ ਤੂੰ ਸਿਖ ਬਈ ।

ਕੀ ਇਹੀ ਗੁਰੂਆਂ ਸਿਖਾਇਆ ਮੂਰਤੀ ਅੱਗੇ ਸਿਰ ਝੁਕਾਇਆ ।

ਕਈ ਸਾਲਾਂ ਤੋਂ ਭਰਮ ਸੀ ਪਾਇਆ ਭਾਈ ਸਾਹਿਬ ਨੇ ਇਹ ਸੁਣਾਇਆ ।

ਸੱਚੀ ਸਿੱਖੀ ਬਾਰੇ ਗੱਲ ਕਰਦੇ ਫੇਰ ਕਦੇ ਨਹੀਂ ਉਹ ਡਰਦੇ ।

ਦੇ ਜਵਾਬ ਜੇ ਹੈ ਤੇਰੇ ਕੋਲ ਦੇ ਇਹ ਵੀ ਹੁਣ ਕੁੰਢੀ ਖੋਲ ।

 

ਗੁਰੂ ਨਾਨਕ ਨੇ ਸਿਰ ਝੁਕਾਇਆ ਭਾਈ ਲਹਿਣੇ ਨੂੰ ਗੁਰੂ ਬਣਾਇਆ ।

ਭਾਈ ਲਹਿਣਾ ਗੁਰੂ ਅੰਗਦ ਕਹਾਏ ਗੁਰੂ ਅਮਰਦਾਸ ਜੀ ਦੇ ਲੜ ਲਾਏ ।

ਇਸੇ ਤਰ੍ਹਾਂ ਦੱਸ ਪਾਤਸ਼ਾਹੀਆਂ ਆਈਆਂ ਗੁਰਸਿੱਖੀ ਦੀਆਂ ਫਿਰ ਰੀਤਾਂ ਚਲਾਈਆਂ ।

ਜਦ ਸਮਾਂ ਆਇਆ ਅਬਿਚਲ ਨਗਰ ਦਸ਼ਮੇਸ਼ ਲਾਇਆ ਨਾ ਕਿਸੇ ਦੇਹ ਮਗਰ ।

ਗੁਰੂ ਦਸ਼ਮੇਸ਼ ਨੇ ਹੁਕਮ ਸੀ ਕੀਤਾ ਗ੍ਰੰਥ ਗੁਰੂ ਹੁਣ ਤੁਹਾਨੂੰ ਦਿੱਤਾ ।

ਗੁਰੂ ਨੇ ਫਿਰ ਸਿਰ ਝੁਕਾਇਆ ਪੁਰਾਣੀ ਰੀਤ ਨੂੰ ਅਪਣਾਇਆ ।

ਇਥੋਂ ਚਲਿਆ ਗੁਰੂ ਗ੍ਰੰਥ ਆਪਣਾ ਨਹੀਂ ਪੁਜਾਰੀ ਨੇ ਇਹ ਥਾਪਣਾ ।

ਗੁਰੂ ਦਾ ਹੁਕਮ ਸਿਖ ਅਪਣਾਏ ਫਿਰ ਉਹ ਸੱਚਾ ਸਿਖ ਕਹਾਏ ।

ਗਿਆਨ ਨਾਲ ਨਹੀਂ ਕੋਈ ਸਰਦਾ ਬਿਨਾਂ ਗੁਰੂ ਕੌਣ ਇਹ ਦੱਸਦਾ ।

ਗੁਰੂ ਨੇ ਦਿੱਤਾ ਸ਼ਬਦ ਗੁਰੂ ਜਿਸਨੂੰ ਪੜ੍ਹ ਅਸਿਖ ਵੀ ਤਰੂ ।

ਸਭ ਇਤਿਹਾਸ ਦੇ ਵਿਚ ਲਿਖਿਆ ਜਿਸਨੂੰ ਕਦੇ ਨਾ ਆਪਾਂ ਘੋਖਿਆ ।

ਆਪਾਂ ਬਣ ਗਏ ਨਕਲੀ ਸਿੱਖ ਬਦਲ ਲਈ ਆਪਣੀ ਹੁਣ ਦਿੱਖ ।

ਇਹ ਮਾਰਗ ਤਲਵਾਰ ਤੋਂ ਤਿੱਖਾ ਤੁਰਨਾ ਪੈਂਦਾ ਵਿਚ ਇਕ ਚਿਖਾ ।

ਲੋਕਾਂ ਸਿੱਖੀ ਸੌਖੀ ਸਮਝ ਲਈ ਜ਼ਿੰਦਗੀ ਭੁਲੇਖੇ ਨਾਲ ਭਰ ਲੀ ।

ਹੁਣ ਵਿਚ ਫਸ ਗਏ ਦੁਚਿੱਤੀ ਸ਼ਬਦ ਬਿਨਾਂ ਨਹੀਂ ਕੋਈ ਜੁਗਤੀ ।

ਕੀਰਤਨ ਸੁਣ ਕੇ ਹੋਣੀ ਗਤੀ ਰਹਿ ਕੇ ਨਹੀਂ ਸਰਨਾ ਜਤੀ ।

ਕਥਾ ਸ਼ਬਦ ਦੀ ਸੁਨਣੀ ਪੈਣੀ ਫਿਰ ਵੈਰਾਗ ਪਏਗਾ ਨੈਣੀ ।

ਜੇ ਮੰਨਣਾ ਗਿਆਨ ਨੂੰ ਗੁਰੂ ਫੇਰ ਸੰਸਾਰੀ ਗਿਆਨ ਵੀ ਸਰੂ ।

ਕੁਰਾਨ ਵਿਚ ਕਾਫੀ ਹੈ ਗਿਆਨ ਵੇਦਾਂ ਪੜ੍ਹ ਲੈ ਨਾਲ ਧਿਆਨ ।

ਬਾਈਬਲ ਵਿਚ ਵੀ ਕਈ ਹੈ ਗੱਲਾਂ ਜੋ ਤੂੰ ਆਪਣੇ ਪੱਲੇ ਬੰਨ ਲਾ ।

ਇਸ ਤਰ੍ਹਾਂ ਗਿਆਨ ਇਕੱਠਾ ਕਰ ਫਿਰ ਵੀ ਤੇਰਾ ਜਾਵੇਗਾ ਸਰ ।

ਗੁਰੂ ਗ੍ਰੰਥ ਜੇ ਨਹੀ ਹੈ ਮੰਨਦੇ ਕਿਉਂ ਭਾਈ ਸਾਹਿਬ ਪ੍ਰਕਾਸ਼ ਕਰਦੇ ।

ਵੇਦ ਕੁਰਾਨ ਨਾਲ ਲਵੋ ਸਾਰ ਜਿਸ ਵਿਚ ਹੈ ਗਿਆਨ ਭਰਮਾਰ ।

ਕਿਉਂ ਨਹੀਂ ਦਿੰਦੇ ਇਸ ਵੱਲ ਧਿਆਨ ਗੱਲਾਂ ਦੇ ਬਣਾਈ ਜਾਂਦੇ ਮਕਾਨ ।

ਸੰਸਾਰੀ ਗਿਆਨ ਵੀ ਹੈ ਬਥੇਰਾ ਕਰ ਕੇ ਦੇਖ ਲੋ ਨਾਲ ਨਿਬੇਰਾ ।

ਗਿਆਨ ਉਹ ਜੋ ਗੁਰੂ ਦਿਖਾਏ ਫਿਰ ਆਪਣੇ ਮਨ ਨੂੰ ਸਮਝਾਏ ।

ਗੱਲਾਂ ਨਾਲ ਨਹੀਂ ਹੈ ਸਰਦਾ ਬਾਣੀ ਪੜ੍ਹਨ ਨੂੰ ਜੀ ਨੀ ਕਰਦਾ ।

ਤਾਂਹੀ ਕੂਕੀ ਜਾਂਦੇ ਹਨ ਗਿਆਨ ਨਹੀਂ ਲਾਉਂਦੇ ਗੁਰ ਚਰਨੀ ਧਿਆਨ ।

ਕਿੰਨਾ ਸਮਾਂ ਬਰਬਾਦ ਨੇ ਕਰਦੇ ਫਿਰ ਕਹਿੰਦੇ ਅਸੀਂ ਪਾਣੀ ਭਰਦੇ ।

ਬੁਰਾ ਹਾਲ ਕਰਤਾ ਹੈ ਤੁਹਾਡਾ ਨਹੀਂ ਜਾਣਾ ਕੁਝ ਵੀ ਸਾਡਾ ।

ਅਸੀਂ ਤਾਂ ਸਮਝਾਉਣਾ ਚਾਹੁੰਦੇ ਗੁਰੂ ਵੱਲ ਨੂੰ ਸੁਰਤੀ ਟਿਕਾਉਂਦੇ ।

ਸਮਾਂ ਅੱਜ ਕਿਸੇ ਵਿਰਲੇ ਕੋਲ ਤਾਂਹੀ ਸੁਣਦੇ ਭਕਾਈ ਦੇ ਬੋਲ ।

ਇਹੋ ਜੇ ਦੇ ਸਿਰ ਮਾਰੋ ਜੁੱਤੇ ਜੋ ਭੌਂਕੇ ਵਾਂਗ ਪਾਗਲ ਕੁੱਤੇ ।

ਗੁਰੂ ਦੀ ਬੇਅਦਬੀ ਕਰਦੇ ਸ਼ਹੀਦਾਂ ਨੂੰ ਗਲਤ ਹੈ ਬਕਦੇ ।

ਇਹ ਇਕ ਗੋਰਖ ਧੰਧਾ ਬਣਾਇਆ ਪੈਸੇ ਦਾ ਇਕ ਕੰਮ ਚਲਾਇਆ ।

ਨਾਲ ਸਰਕਾਰਾਂ ਮਿਲ ਗਈਆਂ ਗੱਲਾਂ ਫਿਰ ਖੱਟੀਆਂ ਕਹੀਆਂ ।

 

ਬੋਲ ਤੁਹਾਡੇ ਕੌੜ ਤੁੰਬੇ ਵਰਗੇ ਕੌੜੇ ਪਰ ਲੱਗਦਾ ਜਿਵੇਂ ਗੁਰੂ ਨਾਲ ਜੋੜੇ ।

ਪਰ ਜੋੜਦੇ ਭਾਈ ਜੀ ਵੀ ਗੁਰੂ ਨਾਲ ਦੱਸਦੇ ਕੀ ਹੋਇਆ ਸਿੱਖਾਂ ਦਾ ਹਾਲ ।

ਇਕ ਨੇਕੀ ਭਾਜੀ ਸਾਡੇ ਬੜੇ ਸਿਆਣੇ ਲੱਗ ਜਾਣ ਮਗਰ ਸਾਡੇ ਨਿਆਣੇ ।

ਸੰਤੋਖ ਸਿੰਘ ਲਿਖਿਆ ਸੂਰਜ ਪ੍ਰਕਾਸ਼ ਹੱਦ ਤੋਂ ਵੱਧ ਉਸ ਵਿਚ ਬਕਵਾਸ ।

ਗੁਰੂਆਂ ਬਾਰੇ ਗਲਤ ਲਿਖ ਗਇਆ ਕਿਸੇ ਨੇ ਉਸਨੂੰ ਕੁਝ ਨਾ ਕਹਿਆ ।

ਸਿੱਖ ਪੂਜਣ ਜਿਵੇਂ ਹੈ ਉਹ ਗੁਰੂ ਇਹੀ ਕੰਮ ਦੁਕਾਨਾਂ ਬੰਦ ਕਰੂ ।

ਫਿਰ ਭਿੰਡਰਾਂਵਾਲੇ ਕੀ ਨਹੀਂ ਕੀਤਾ ਪੁਰਾਣੇ ਫੱਟਾਂ ਨੂੰ ਖੋਲ ਸੀ ਦਿੱਤਾ ।

ਕਿੰਨੇ ਸਿੱਖ ਉਸ ਨੇ ਮਰਵਾਏ ਫਿਰ ਉਹ ਸ਼ਹੀਦ ਵੀ ਕਹਿਲਾਏ ।

ਟਕਸਾਲ ਦਾ ਕੰਮ ਵੀ ਬਹੁਤ ਮਾੜਾ ਸਿੱਖਾਂ ਵਿਚ ਉਨ੍ਹਾਂ ਪਾ ਤਾ ਪਾੜਾ ।

ਗੁਰੂ ਸਾਹਿਬ ਨੇ ਕਦੇ ਹਮਲੇ ਨੀ ਕੀਤੇ ਕਿਉਂ ਸਿੱਖਾਂ ਬਾਅਦ ਜੰਗ ਸੀ ਕੀਤੇ ।

ਆਪ ਮਰਵਾਏ ਸਿੱਖ ਸਿੱਖਾਂ ਨੇ ਜੰਗ ਵਿਚ ਜੇ ਦੱਸਦੇ ਹਾਂ ਤਾਂ ਜਾਂਦੇ ਉਹ ਖਿਝ ।

ਜੇ ਚੁੱਪ ਚਾਪ ਬੈਠ ਕੇ ਘਰ ਰਹਿੰਦੇ ਨਾ ਉਹ ਮੁਗਲਾਂ ਨਾਲ ਫਿਰਦੇ ਖਹਿੰਦੇ ।

ਸਿੱਖੀ ਦਾ ਫਿਰ ਵਿਕਾਸ ਸੀ ਹੋਣਾ ਨਹੀਂ ਪੈਣਾ ਸੀ ਕਈ ਦਹਾਕੇ ਰੌਣਾ ।

ਪਰ ਸਿੱਖਾਂ ਨੂੰ ਇਹ ਸਮਝ ਨਾ ਆਈ ਰਹਿੰਦੇ ਪਿਛੇ ਉਹ ਆਪ ਪਛੋਤਾਈ ।

ਪਤਾ ਨਹੀਂ ਪੁਜਾਰੀ ਕੀ ਕੀ ਕਰ ਗਏ ਤੁਹਾਡੇ ਪੱਲੇ ਕਰਮ ਕਾਂਡ ਧਰ ਗਏ ।

ਪੁਜਾਰੀ ਦਾ ਇਹ ਸਭ ਕੀਤਾ ਕਰਾਇਆ ਸਿੱਖੀ ਦਾ ਭੋਗ ਉਸਨੇ ਹੀ ਪਾਇਆ ।

ਅਪਗ੍ਰੇਡਾਂ ਦਾ ਇਹ ਹੈ ਜੀ ਕੰਮ ਲਾਹੁਣਾ ਪੁਜਾਰੀਆਂ ਦਾ ਅਸੀਂ ਚੰਮ ।

 

ਦੇਖ ਵੀਰ ਤੂੰ ਲੈ ਹੁਣ ਸਾਹ ਦਿਖਾਉਣਾ ਮੈਂ ਤੈਨੂੰ ਰਾਹ ।

ਇਕੋ ਸਾਹ ਬੋਲੇ ਤੂੰ ਬੋਲ । ਸੁਣੇ ਤੂੰ ਜੋ ਬੋਲੇ ਕਬੋਲ ।

ਜਿਵੇਂ ਕੋਈ ਬੋਲੇ ਖਿਡਾਉਣਾ । ਦਿਮਾਗ ਉਸੇ ਤਰੀਕੇ ਚਲਾਉਣਾ ।

ਪੜ੍ਹਦਾ ਲਿਖਦਾ ਕੱਖ ਨੀ ਤੂੰ ਵੱਡਾ ਬਣਿਆ ਪਰਚਾਰਕ ਤੂੰ ।

ਸਟੇਜ ਤੇ ਬੈਠ ਕੇ ਕੰਮ ਨੀ ਹੁੰਦੇ ਬਹਿਣਾ ਪੈਂਦਾ ਵਿਚ ਸੰਗਤ ਦੇ ।

ਜਦੋਂ ਕਹਿੰਦੇ ਬਹਿ ਜਾਓ ਨਾਲ ਕਰਦੇ ਫਿਰ ਆਪਾਂ ਵਿਚਾਰ ।

ਉਹ ਵੀ ਰਾਸ ਨਹੀਂ ਆਇਆ ਕਿਉਂ ਜੋ ਹੈਣੀ ਮਾਂ ਦਾ ਜਾਇਆ ।

ਕਹੀਆਂ ਜੋ ਤੂੰ ਹੁਣ ਗੱਲਾਂ ਜਵਾਬ ਉਸ ਦੇ ਤੂੰ ਸੁਣ ਲਾ ।

ਸੰਤੋਖ ਸਿੰਘ ਨੇ ਜੋ ਲਿਖਿਆ ਕੋਈ ਨਾ ਉਹ ਕਰ ਸਕਿਆ ।

ਉਸ ਵਿਚ ਹਨ ਕਈ ਤਰੁੱਟੀਆਂ ਵੀਰ ਸਿੰਘ ਨੇ ਜੋ ਠੀਕ ਕੀਤੀਆਂ ।

ਕਾਹੇ ਫਿਰ ਤੁਸੀਂ ਰੌਲਾ ਪਾਇਆ ਸੰਗਤ ਨੂੰ ਵੀ ਨਾਲ ਉਲਝਾਇਆ ।

ਨਹੀਂ ਇਹ ਸ਼ੁਰੂ ਹੁਣ ਹੋਇਆ ਪਹਿਲਾਂ ਵੀ ਇਹ ਹੀ ਹੋਇਆ ।

ਮੁੱਕਦੀ ਗੱਲ ਇਤਿਹਾਸ ਨਹੀਂ ਸੁਨਣਾ ਨਾ ਹੀ ਬਚਨ ਗੁਰੂ ਦਾ ਮੰਨਣਾ ।

ਰਹਿਣਾ ਲੰਡੇ ਤੁਸੀਂ ਲੋਕਾਂ ਨੇ ਗੁਰਸਿੱਖ ਵੀ ਤਾਂਹੀ ਭੰਡਣੇ ।

ਸਿੰਘ ਗੁਰੂ ਕਾ ਕਹਿ ਗਿਆ ਬੋਲ ਗਲਤ ਹੋਵੇ ਜੋੜ ਲਿਉ ਤੁਸੀਂ ਕੋਲ ।

ਮਿਹਨਤ ਬੜੀ ਹੈ ਗੁਰਸਿੱਖ ਕੀਤੀ ਲਿਖਿਆ ਜਿਸ ਇਤਿਹਾਸ ਨਾਲ ਪ੍ਰੀਤੀ ।

ਕਈ ਸਾਲਾਂ ਦੀ ਮਿਹਨਤ ਕਰਕੇ ਦਿੱਤੀ ਪੂਰੀ ਫੇਰ ਪੋਥੀ ਕਰਕੇ ।

ਜੋ ਗਲਤ ਹੈ ਉਹ ਹੀ ਭਾਈ ਬੋਲੇ ਚੰਗੇ ਬਾਰੇ ਮੂੰਹ ਉਹ ਨਾ ਖੋਲੇ ।

ਦੇਖੋ ਕਿੱਦਾਂ ਕਰੇ ਭਾਈ ਖਟਾਕ ਪਤਾ ਲੱਗੇ ਹੈ ਕਿੰਨਾ ਚਲਾਕ ।

ਨਿੰਦਾਂ, ਨਿੰਦਾਂ, ਨਿੰਦਾਂ ਬੋਲੇ । ਫਿਰ ਉਹ ਲੱਗਦਾ ਨਾਹੀਂ ਥੱਲੇ ।

ਗ੍ਰੰਥ ਇਤਿਹਾਸਕ ਹੋਰ ਵੀ ਬਥੇਰੇ ਸੂਰਜ ਪ੍ਰਕਾਸ਼ ਕਿਉਂ ਚੁਣਿਆ ਕਤੂਰੇ ।

ਦੱਸਦਾ ਮੈਂ ਉਹ ਵੀ ਖੋਲ੍ਹ ਕੇ ਦੇਖਿਓ ਫਿਰ ਤੁਸੀਂ ਤੋਲ ਕੇ ।

ਗ੍ਰੰਥ ਦੀ ਕਥਾ ਗੁਰਦੁਆਰੇ ਹੁੰਦੀ ਨਾਲ ਸੰਗਤ ਵੀ ਜੁੜ ਬਹਿੰਦੀ ।

ਲੱਗਦੀ ਫੇਰ ਗੁਰੂ ਨਾਲ ਪ੍ਰੀਤ ਸਮਝਦੇ ਸਿੱਖ ਸਿੱਖੀ ਦੀ ਰੀਤ ।

ਜੋ ਤਰੁੱਟੀਆਂ ਗ੍ਰੰਥ ਵਿਚ ਆਈਆਂ ਕਥਾਵਾਚਕ ਨੇ ਉਹ ਵੀ ਸਮਝਾਈਆਂ ।

ਜਾਂ ਫਿਰ ਉਹ ਨਹੀਂ ਕਰਦਾ ਕਥਾ ਅੱਗੇ ਦੀ ਦੱਸਦਾ ਫਿਰ ਗਾਥਾ ।

ਜੋ ਤੁਸੀਂ ਫਰੋਲ ਕੇ ਕੱਢਿਆ ਸਿੱਖਾਂ ਨੇ ਕਦੇ ਨਹੀਂ ਸੁਣਿਆ ।

ਦੇਖੋ ਹੈ ਇਹ ਉਹੀ ਗੱਲ ਜੋ ਮੈਂ ਕਹੀ ਤੁਹਾਡੇ ਵੱਲ ।

ਭਿੰਡਰਾਂਵਾਲੇ ਸੰਤ ਦੀ ਜੋ ਸੁਣੀ ਸੀ ਕਹਾਣੀ

ਠੀਕ ਕਰਕੇ ਤੈਨੂੰ ਅੱਜ ਮੈਂ ਉਹ ਸੁਣਾਉਣੀ ।

ਭਿੰਡਰਾਂਵਾਲੇ ਸੰਤ ਸਨ ਗਿਆਨੀ ਜੋ ਨਾ ਸਮਝ ਸਕੇ ਅਗਿਆਨੀ ।

ਕਿੰਨੇ ਇਲਜ਼ਾਮ ਸੰਤਾਂ ਤੇ ਲਗਾਏ ਫਿਰ ਵੀ ਸੰਤ ਨਾ ਘਬਰਾਏ ।

ਕਈਆਂ ਕਹਿਆ ਉਹ ਅੱਤਵਾਦੀ ਕਈਆਂ ਕਹਿਆਂ ਉਹ ਵੱਖਵਾਦੀ ।

ਕਈ ਕਹਿੰਦੇ ਹਿੰਦੂਆਂ ਦਾ ਵੈਰੀ ਨਾਲ ਡਰਾ ਤੇ ਉਸ ਨੇ ਸ਼ਹਿਰੀ ।

ਹਿੰਦੂਆਂ ਨੂੰ ਉਹ ਮਰਵਾਏ ਫਿਰ ਵੀ ਉਹ ਸੰਤ ਕਹਾਏ ।

ਕਹਿੰਦੇ ਇਸਦਾ ਧਰਮ ਨੀ ਕੋਈ ਇੰਦਰਾ ਇਸ ਦੀ ਵੈਰੀ ਹੋਈ ।

ਜਦ ਬਿੱਲੀ ਭਾਂਡਾ ਖੜਕਾਏ ਕਹਿੰਦੇ ਭਿੰਡਰਾਂਵਾਲੇ ਆਏ ।

ਏਨਾਂ ਖ਼ੌਫ਼ ਲੋਕਾਂ ਵਿਚ ਪਾਇਆ ਸਰਕਾਰਾਂ ਦਾ ਕੀਤਾ ਕਰਾਇਆ ।

ਵੈਰ ਨਹੀਂ ਸੀ ਸੰਤਾਂ ਨਾਲ ਕਰਨਾ ਸੀ ਸਿੱਖਾਂ ਤੇ ਵਾਰ ।

ਕਈ ਸਿੱਖ ਸੀ ਸ਼ਹੀਦ ਕਰਤੇ ਅਕਾਲ ਤਖ਼ਤ ਵੀ ਢੇਰੀ ਕਰਤੇ ।

ਦੋ ਦਰਜਨ ਸੀ ਗੁਰਦੁਆਰੇ ਜਿਥੇ ਫ਼ੌਜੀ ਭੇਜੇ ਸਾਰੇ ।

ਸਨ ਕੀ ਉਥੇ ਭਿੰਡਰਾਂਵਾਲੇ ਜਿਥੇ ਕੀਤੇ ਫ਼ੌਜ ਨੇ ਹਮਲੇ ।

ਫਿਰ ਕਿੰਨੇ ਸਿੱਖ ਸੀ ਮਰਵਾਏ ਬੇਅੰਤ ਬੁੱਚੜ ਵੀ ਸਿੱਖ ਕਹਾਏ ।

ਦੇਖੋ ਤੁਹਾਡੀ ਹਾਲਤ ਕੀ ਕਰਤੀ ਸ਼ਹੀਦਾਂ ਦੀ ਸ਼ਹੀਦੀ ਰੋਲਤੀ ।

ਤੁਸੀਂ ਵੀ ਅੱਖ ਬੰਦ ਕਰ ਮੰਨਿਆ ਕੋਈ ਵੀ ਨਹੀਂ ਤੁਸੀਂ ਝੰਬਿਆ ।

ਇਹ ਨਹੀਂ ਸੰਤਾਂ ਤੇ ਰੁਕੇ ਪੁਰਾਣੇ ਸ਼ਹੀਦਾਂ ਬਾਰੇ ਵੀ ਬਕੇ ।

ਗੱਲ ਤੁਹਾਡੀ ਸਮਝ ਨਾ ਆਈ ਅਣਖ ਤੁਹਾਡੀ ਇਹਨਾਂ ਮੁਕਾਈ ।

ਜੇਕਰ ਗੁਰੂ ਨਾਲ ਪਿਆਰ ਸੀ ਕਰਦੇ ਬੋਲ ਇਨ੍ਹਾਂ ਦੇ ਕਦੇ ਨਾ ਜ਼ਰਦੇ ।

ਤੁਹਾਡੀ ਆਤਮਾ ਗਈ ਹੈ ਮਰ ਹੁਣ ਕੁਝ ਨਹੀਂ ਸਕਦੇ ਕਰ ।

ਸਰਕਾਰਾਂ ਸ਼ੁਰੂ ਤੋਂ ਹੀ ਡਰੀਆਂ ਜਦ ਤਲਵਾਰਾਂ ਤਿੱਖੀਆਂ ਕਰੀਆਂ ।

ਉਹ ਡਰ ਮਨ ਗਿਆ ਵੱਸ ਇਹ ਤੁਹਾਨੂੰ ਦਿੱਤਾ ਦੱਸ ।

ਭਾਈ ਸਾਹਿਬ ਨੂੰ ਜੋ ਸੁਣੇ ਦੇਖੋ ਕਿਵੇਂ ਉਹ ਤਾਣਾ ਬੁਣੇ ।

ਨੇਕੀ ਦਾ ਵੀ ਇਹੀ ਕੰਮ ਲਵਾਉਣਾ ਸਿੱਖਾਂ ਦਾ ਇਸ ਚੰਮ ।

ਕਹਿੰਦੇ ਸ਼ਸਤਰ ਦੀ ਨੀ ਲੋੜ ਗੁਰੂ ਨੂੰ ਦੇਉ ਤੁਸੀਂ ਹੁਣ ਮੋੜ ।

ਸਾਡੀ ਗੱਲ ਕੰਨ ਲਾ ਸੁਣੇ ਫਿਰ ਕਿਸੇ ਨਾਲ ਨਹੀਂ ਲੜੇ ।

ਗਾਂਧੀਵਾਦੀ ਤੁਹਾਨੂੰ ਬਣਾਉਣਾ ਏਦਾਂ ਸਿੱਖਾਂ ਦਾ ਭੋਗ ਪਾਉਣਾ ।

ਪਰ ਇਹ ਗੱਲ ਸੁਣ ਲੋ ਸਾਰੀ ਪੰਥ ਨਾਲ ਜੋ ਕਰੇ ਗੱਦਾਰੀ ।

ਰਾਹ ਇਕੋ ਹੀ ਹੈ ਉਸਦਾ ਫੇਰ ਨਾਹੀਂ ਉਹ ਕੁਸਕਦਾ ।

ਮੁਗਲਾਂ ਨੇ ਅੱਤ ਸੀ ਚੁੱਕਿਆ ਤਾਂਹੀਂ ਖਾਲਸਾ ਸੀ ਭਬਕਿਆ ।

ਇੰਦਰਾਂ ਨੇ ਵੀ ਪਾਪ ਕਮਾਇਆ ਆਪਣਾ ਫਿਰ ਉਸ ਚੰਮ ਲੁਹਾਇਆ ।

ਸਿੱਖ ਕਦੇ ਨਾ ਵੈਰ ਕਮਾਵੇ ਸਿੱਖੀ ਸੁਆਸਾਂ ਨਾਲ ਨਿਭਾਵੇ ।

ਪਰ ਜੇ ਗੁਰੂ ਤੇ ਹਮਲਾ ਕਰੇ ਫਿਰ ਉਹ ਕਿਉਂ ਕਿਸੇ ਤੋਂ ਡਰੇ ।

ਸਿੱਖ ਨੂੰ ਆਪਣੀ ਸਿੱਖੀ ਪਿਆਰੀ ਜੋ ਦਿੱਤੀ ਗੁਰੂਆਂ ਨੇ ਨਿਆਰੀ ।

ਸਿੱਖ ਪਹਿਲਾਂ ਹੈ ਸ਼ਾਂਤ ਸੰਤ ਫਿਰ ਉਸਦਾ ਹੈ ਲੜਾਕਾ ਮੰਤ ।

ਜੇ ਕੋਈ ਗੁਰੂ ਨਾਲ ਵੈਰ ਕਮਾਵੇ ਸਿਰ ਉਸਦਾ ਸਿੱਖ ਲੈ ਕੇ ਆਵੇ ।

ਭਿੰਡਰਾਂਵਾਲਿਆਂ ਕੀਤਾ ਓਹੀ ਪਾਪ ਰਿਹਾ ਲੱਖਾਂ ਕੋਹੀ ।

ਪੁਰਾਣੀ ਸਦੀ ਵਿਚ ਵੀ ਹੋਇਆ ਫਿਰ ਕਿਸ ਗੱਲ ਤੋਂ ਨੇਕੀ ਰੋਇਆ ।

ਕਹਿ ਦੇ ਮੈਂ ਹਾਂ ਗਾਂਧੀਵਾਦੀ ਇੰਦਰਾਂ ਮੇਰੀ ਮਾਂ ਸੀ ਲੱਗਦੀ ।

ਫੇਰ ਸਭ ਗੱਲ ਨੂੰ ਸਮਝਣਗੇ ਨਹੀਂ ਵਿਚ ਉਹ ਉਲਝਣਗੇ ।

ਜੋ ਰੀਤ ਗੁਰੂਆਂ ਨੇ ਤੋਰੀ ਨਾਲ ਉਸਦੇ ਪ੍ਰੀਤ ਹੈ ਮੋਰੀ ।

ਦਸਮ ਗੁਰੂ ਦਾ ਕਾਰਜ ਇਹੀ ਲਿਖਿਆ ਗ੍ਰੰਥ ਆਪ ਤਿਹੀ ।

ਸੰਤ ਨੂੰ ਉਬਾਰਨਾ ਹੈ ਦੁਸ਼ਟ ਨੂੰ ਸੰਘਾਰਨਾ ਹੈ ।

ਸੈਨਾਪਤਿ ਵੀ ਲਿਖ ਕੇ ਗਇਆ ਜਿਸ ਤੇ ਗੁਰ ਨੇ ਕੀਤੀ ਮਇਆ ।

ਜੋ ਖਾਲਸੇ ਦੀ ਨਿੰਦ ਕਰੇ ਉਹ ਲੋਕ ਨਰਕ ਵਿਚ ਪਵੇ ।

ਕਲ ਮੈ ਕਰਨਹਾਰ ਨਿਰੰਕਾਰ ਕਲਾ ਧਾਰ

ਜਗਤ ਕੇ ਉਧਾਰਬੇ ਗੋਬਿੰਦ ਸਿੰਘ ਆਯੋ ਹੈ ।

ਅਸੁਰ ਸਿੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ

ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ ।

ਨਿੰਦਕ ਕੋ ਨਿੰਦ ਦਈ ਸਿਖ ਦਈ ਸਿਖਨ ਕੋ

ਤਾ ਕੇ ਮਹਾਤਮ ਤੇ ਰੈਨ ਦਿਵਸ ਧਿਆਯੋ ਹੈ ।

ਖਾਲਸੇ ਕੇ ਸਿਖਨ ਕੀ ਨਿੰਦਕੁ ਜੋ ਨਿੰਦ ਕਰੈ

ਜਾਨਿ ਬੂਝਿ ਨਰਕ ਪਰੈ ਨਰਕ ਐਸੇ ਬਤਾਯੋ ਹੈ ।

ਹੁਣ ਕਰਦੇ ਹੈ ਗੱਲ ਜੋ ਟਕਸਾਲ ਬਾਰੇ ਕਹੀ

ਨੇਕੀ ਭਾਈ ਵਰਗੇ ਨਿੰਦ ਕਰੇ ਬਿਨਾਂ ਨਾ ਰਹੀ ।

ਬਾਬਾ ਹਰਨਾਮ ਸਿੰਘ ਨਹੀਂ ਚੰਗਾ ਕਹੀਆਂ ਲਿਖਿਆ ਉਸ ਬਾਰੇ ਮੰਦਾ ।

ਕਹਿੰਦੇ ਟਕਸਾਲ ਸਹੀ ਨਹੀਂ ਚਲਾਈ ਇਸਨੂੰ ਦੇਵੋ ਟਕਸਾਲ ਤੋਂ ਹਟਾਈ ।

ਕਹਿੰਦੇ ਇਹ ਏਜੰਸੀਆਂ ਦਾ ਬੰਦਾ ਇਸ ਲਈ ਕਰਦਾ ਕੰਮ ਇਹ ਮੰਦਾ ।

ਹਰ ਦਿਨ ਹੁੰਦੀ ਮੁਖੀ ਬਾਰੇ ਬਕਵਾਸ ਨਹੀਂ ਬੋਲਦੇ ਨਾਲ ਉਹ ਮਿਠਿਆਸ ।

ਹਰ ਕੋਈ ਲਿਖਦਾ ਉਸ ਬਾਰੇ ਨਹੀਂ ਲੋਕ ਨਿੰਦ ਕਰਕੇ ਹਾਰੇ ।

ਇਹ ਸਭ ਤੋਂ ਸੌਖੀ ਪਹੇਲੀ ਸਮਝ ਨਾ ਹੋਣ ਇਹ ਇਕੇਲੀ ।

ਜਾਣਾ ਪੈਣਾ ਵਿਚ ਇਤਿਹਾਸ ਜੋ ਲੋਕਾਂ ਬਣਾ ਲਿਆ ਮਿਥਿਹਾਸ ।

ਜਿਨ੍ਹਾਂ ਪੜ੍ਹਿਆ ਸੰਤਾਂ ਬਾਰੇ ਸੱਚ ਉਨ੍ਹਾਂ ਲਈ ਇਹ ਸਭ ਹੈ ਕੱਚ ।

ਸੰਤਾਂ ਬਾਰੇ ਇਹ ਚਰਚਾ ਹੋਈ ਹੱਥ ਮਿਲਾਇਆ ਕਾਂਗਰਸ ਸੋਈ ।

ਇਹ ਬਾਅਦ ਵਿਚ ਨਹੀਂ ਹੋਇਆ ਸੰਤਾਂ ਨੇ ਉਤਰ ਇਸਦਾ ਦਇਆ ।

ਪਰਚਾਰ ਕੀਤਾ ਇਸ ਬਾਰੇ ਇਕ ਕਾਰਨ ਤਾਂ ਜੋ ਸਿੱਖ ਧਰਮ ਮੋਰਚਾ ਹਾਰਨ ।

ਜੋ ਸਿੱਖ ਚੱਲੇ ਕੌਮ ਨੂੰ ਲੈ ਕੇ ਅੱਗੇ ਸਰਕਾਰਾਂ ਨੂੰ ਨਹੀਂ ਲੱਗਦੇ ਉਹ ਚੰਗੇ ।

ਕਿਰਦਾਰਕੁਸ਼ੀ ਸੰਤਾਂ ਦੀ ਸੀ ਕੀਤੀ ਤਾਕਤ ਦੇ ਨਸ਼ੇ ਦੀ ਗੋਲੀ ਲਿੱਤੀ ।

ਹੁਣ ਤੱਕ ਹੁੰਦਾ ਪਰਚਾਰ ਸੰਤਾਂ ਦਾ ਨਾ ਕੋਈ ਸਿੱਖ ਨਿੰਦ ਸੁਣ ਕੇ ਹਟਦਾ ।

ਇਤਿਹਾਸ ਵਿਚ ਉਸ ਪੜ੍ਹ ਹੈ ਲਇਆ ਇਸ ਲਈ ਨੇਕੀ ਨਾਲ ਖਹਿ ਗਇਆ ।

ਜੇ ਪੜ੍ਹਿਆ ਹੁੰਦਾ ਨਾ ਇਤਿਹਾਸ ਰੁਲ ਜਾਣਾ ਸੀ ਵਿਚ ਮਿਥਿਹਾਸ ।

ਇਸ ਲਈ ਇਤਿਹਾਸ ਹੈ ਜ਼ਰੂਰੀ ਫਿਰ ਪਊਗੀ ਸਮਝ ਸਭ ਪੂਰੀ ।

ਉਹੀ ਬਾਬਾ ਹਰਨਾਮ ਸਿੰਘ ਨਾਲ ਹੋਇਆ ਦੁਸ਼ਮਣ ਪੁੱਟਣਾ ਚਾਹੁੰਦੇ ਟੋਇਆ ।

ਸ਼ਹੀਦਾਂ ਦੀ ਉਸ ਯਾਦ ਸੀ ਬਣਾਈ ਆਪ ਹੱਥੀਂ ਸੇਵਾ ਸੀ ਕਰਾਈ ।

ਰਹਿੰਦੀ ਦੁਨੀਆਂ ਤੱਕ ਇਹ ਰਹੂ ਸਿੱਖਾਂ ਦਾ ਕਿੱਦਾਂ ਡੁੱਲਿਆ ਲਹੂ ।

ਜੇਕਰ ਯਾਦ ਨਾ ਸੀ ਬਣਾਉਂਦੇ ਨੇਕੀ ਦੇ ਪੋਤੇ ਝੂਠ ਮਗਰ ਲਾਉਂਦੇ ।

ਜੱਥੇਦਾਰਾਂ ਤੇ ਵਿਅੰਗ ਜੋ ਕਰਦੇ ਹਰਨਾਮ ਸਿੰਘ ਉਹਨਾਂ ਨੂੰ ਵਰਜਦੇ ।

ਸਰੋਵਰਾਂ ਤੇ ਢੱਡਰੀ ਕੀਤਾ ਕਿੰਤੂ ਹਰਨਾਮ ਸਿੰਘ ਚਾਹਿਆ ਹੋਵੇ ਨਾ ਪਰੰਤੂ ।

ਸਰਕਾਰਾਂ ਦੇ ਕਈ ਬਿਆਨ ਸੀ ਆਏ ਮਨਮੁਖੀ ਕਿੰਨੇ ਨਾਲ ਲਿਆਏ ।

ਟਕਸਾਲ ਵਿਚ ਹੈ ਸਿੰਘ ਜੋ ਪੜ੍ਹਦੇ ਨਾ ਉਹ ਪੱਲਾ ਨੇਕੀ ਦਾ ਫੜ੍ਹਦੇ ।

ਗੁਰਬਾਣੀ ਦੇ ਪੱਕੇ ਉਹ ਸਿੰਘ ਨਹੀਂ ਪੈਂਦਾ ਵਿਚ ਕੋਈ ਵਿੰਗ ।

ਇਤਿਹਾਸ ਦੇ ਵੀ ਮਹਾਂਰਥੀ ਉਹ ਮਿਥਿਹਾਸ ਤੋਂ ਰਹਿੰਦੇ ਦੂਰ ਉਹ ਕੋਹ ।

ਟਕਸਾਲ ਨੇ ਕਈ ਕੀਤੇ ਕਾਰਜ । ਕੀਤੇ ਬਿਨਾਂ ਜਿਸ ਕੋਈ ਲਾਲਚ ।

ਨਿਸ਼ਾਨਾ ਸਾਧਿਆ ਉਤੇ ਟਕਸਾਲ । ਸੋਚਿਆ ਹੋ ਜਾਵੇਗੀ ਗੱਲ ਬਾਕਮਾਲ ।

ਪਤਾ ਨਹੀਂ ਸੀ ਲੈ ਲਿਆ ਪੰਗਾ । ਕਰ ਦੇਣਾ ਉਹਨਾਂ ਨੇ ਨੰਗਾ ।

ਮੂਰਖ ਲੋਕਾਂ ਦੀ ਨਹੀਂ ਚਲਣੀ । ਇਹਨਾਂ ਲੋਕਾਂ ਦਾ ਕੋਈ ਹੱਲ ਨੀ ।

ਹਰ ਸਦੀ ਵਿਚ ਇਹ ਹੁੰਦੇ । ਧਰਮ ਤੇ ਲਾਉਣਾ ਚਾਹੁੰਦੇ ਜਿੰਦੇ ।

ਗੁਰੂ ਕਾਲ ਵਿਚ ਵੀ ਆਏ । ਮੂਰਖਤਾ ਆਪਣੇ ਨਾਲ ਲਿਆਏ ।

ਨਾਲ ਇਹਨਾਂ ਦੇ ਨਾ ਲੁਝੋ । ਮੂਰਖਤਾ ਦੀ ਹੱਦ ਨਾ ਪੁਝੋ ।

ਗੁਰੂ ਦੇ ਸਿੱਖ ਜੁਝਾਰੂ ਯੋਧੇ । ਤਾਂ ਹੀ ਧਰਮ ਯੁੱਧ ਵਿਚ ਕੁੱਦੇ ।

ਨਾ ਹੀ ਲੋਕਾਂ ਤੋਂ ਇਹ ਡਰਣ । ਚਾਹੇ ਜਾਣ ਫਿਰ ਇਹ ਮਰਨ ।

ਜੀਵਣ ਦੀ ਆਸ ਨਾ ਕੋਈ । ਬੈਠੇ ਕਈ ਭਾਂਬੜ ਲਕੋਈ ।

ਹਰ ਵੇਲੇ ਗੁਰੂ ਸਲਾਹੁੰਦੇ । ਨਾ ਝੂਠ ਦੇ ਵਿਚ ਭਰਮਾਉਂਦੇ ।

ਸਿੱਖ ਬੜੇ ਹੀ ਸਿੱਧੇ-ਸਾਧੇ । ਤਾਂ ਹੀ ਪੱਲਾ ਗੁਰੂ ਦਾ ਫੜਦੇ ।

ਕਈ ਕਰਕੇ ਥੱਕ ਗਏ ਬਕਵਾਸ । ਹੁੰਦਾ ਨਹੀਂ ਕਿਉਂ ਅਹਿਸਾਸ ।

ਗੁਰੂ ਦੀ ਨਿੰਦਾ ਨੇ ਕਰਦੇ । ਜੋ ਸਿੱਖ ਕਦੇ ਨਾ ਜਰਦੇ ।

ਪਹਿਲਾਂ ਸਿੱਖਾਂ ਤੇ ਕਰਨ ਹਮਲੇ । ਪੱਲਾ ਛੱਡ ਬਣ ਗਏ ਕਮਲੇ ।

ਜਦ ਕੋਈ ਹੁੰਦੀ ਕਾਰਵਾਈ । ਫਿਰ ਪਾਉਂਦੇ ਆਪ ਦੁਹਾਈ ।

ਪਹਿਲਾਂ ਚੰਗੇ ਕੰਮ ਕਰੋ । ਫਿਰ ਕਿਉਂ ਕਿਸੇ ਤੋਂ ਡਰੋ ।

ਲੋਕਾਂ ਨੂੰ ਸਮਝ ਨਾ ਆਈ ।  ਤਾਂਹੀ ਸ਼ਰਮ ਸਾਰੀ ਲਾਈ ।

ਹੋਰ ਕੀ-ਕੀ ਲਿਖ ਕੇ ਦੱਸਾ । ਕੀ ਅਜਿਹਾ ਸ਼ਿਕੰਜਾ ਕੱਸਾ ।

ਜਦੋਂ ਗੁਰੂ ਤੋਂ, ਸ਼ਬਦ ਤੋਂ, ਇਤਿਹਾਸ ਤੋਂ, ਪੰਥ ਤੋਂ ਹੋ ਗਏ ਤੁਸੀਂ ਦੂਰ ।

ਤਦੋਂ ਗੁਰੂ ਦੀ, ਸ਼ਬਦ ਦੀ, ਇਤਿਹਾਸ ਦੀ, ਪੰਥ ਦੀ ਸਮਝ ਪਏਗੀ ਭਰਪੂਰ ।

ਕਈ ਭੇਖੀਆਂ ਨੇ, ਲੇਖਕਾਂ ਨੇ, ਕਵੀਆਂ ਨੇ, ਪਰਚਾਰਕਾਂ ਨੇ ਗਲਤ ਕੀਤਾ ਪਰਚਾਰ ।

ਪਿੰਡ ਵਿਚ, ਸ਼ਹਿਰ ਵਿਚ, ਪੰਜਾਬ ਵਿਚ, ਸੰਸਾਰ ਵਿਚ ਮੱਚੀ ਫਿਰ ਹਾਹਾ ਕਾਰ ।

ਸਕਿੰਟ, ਮਿੰਟ, ਘੰਟਾ, ਦਿਨ, ਮਹੀਨੇ ਨੇ ਬਹੁਤ ਸਮਝਣ ਲਈ ਤੁਹਾਡੇ ।

ਭੇਖੀਆਂ ਦੀ, ਮਲੇਛਾਂ ਦੀ, ਮਨਮੱਤੀਆਂ ਦੀ ਤੂੰ ਕੱਦ ਮਨਮੱਤ ਛੱਡੇ ।

ਅਨਪੜ੍ਹ ਬਾਬੇ ਨੇ ਜੋੜੇ ਕੁਝ ਅੱਖਰ ਚਾਰ ।

ਤਾ ਕੇ ਨੌਜਵਾਨ ਕਦੇ ਮੰਨਣ ਨਾ ਹਾਰ ।

No comments:

Post a Comment

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'