Saturday 2 June 2018

Sikhi

ਆਉ ਸਿਖੋ ਇਕ ਬਾਤ ਬਤਾਊਂ।
ਸਿੰਘੋ ਕਾ ਇਤਿਹਾਸ ਸੁਨਾਊ।
ਜੋ ਆਪਾ ਅੱਜ ਭੁਲ ਕੇ ਬਹਿ ਗਏ।
ਤਰਕਾ ਦੇ ਪਿਛ ਪੁਤਲੇ ਬਣਗੇ ।੧।
ਜੋ ਇਹ ਜਾਪੇ ਸਾਨੂੰ ਅਜ ਪਾਣੀ।
ਸਿੰਘਾ ਇਸ ਪਿਛੇ ਦੀ ਕੁਰਬਾਨੀ।
ਕੈਸੇ ਭੁਲਗੇ ਤੁਸੀ ਅਬਦਾਲੀ ਪਾਪੀ ਨੂੰ।
ਜਿਸਨੇ ਪੂਰ ਦੀਆ ਥਾ ਅੰਮ੍ਰਿਤ ਸਰੋਵਰ ਨੂੰ ।੨।
ਸੋਚੋ ਅਗਰ ਉਸ ਕੁਛ ਇਸ ਤਰ੍ਹਾਂ ਕੀਆ ਹੋਤਾ।
ਕੋਈ ਭੀ ਸਿੰਘ ਸ਼ਹੀਦ ਹੁਆ ਨ ਹੋਤਾ।
ਨ ਕੋਈ ਬੰਬ ਨ ਗੋਲੀ ਚੱਲੀ।
ਫਿਰ ਭੀ ਸਿਖੋ ਨੇ ਹਿਲਾ ਦੇਣੀ ਸੀ ਦਿਲੀ।੩।
ਅਜ ਐਸਾ ਹਨੇ੍ਰ ਚਲ ਪਿਆ ਜੋ ਦਿਲੋ ਬਿਆਨ ਨ ਹੋ ਸਕੇ।
ਗੁਰ ਕੇ ਪਾਸ ਬੈਠ ਕਰ ਸਿਖ ਅਜ ਸਚ ਨ ਬੋਲੇ।
ਗੁਰਬਾਣੀ ‘ਤੇ, ਗੁਰਇਤਿਹਾਸ ‘ਤੇ, ਅਤੇ ਸ਼ਹੀਦਾ ‘ਤੇ।
ਜਿਸ ‘ਤੇ ਸਾਨੂੰ ਮਾਣ ਸੀ ਅਜ ਅਸੀ ਸਬ ਰੋਲ ਤੇ।੪।
ਮਸ਼ੀਨੀ ਯੁਗ ਦਾ ਕਹਿਰ ਐਸਾ ਚੱਲਿਆ।
ਸਾਨੂੰ ਬਨੌਟੀ ਸਿਖ ਬਣਾ ਗਿਆ।
ਅਜ ਅਸੀ ਗੁਰਇਤਿਹਾਸ ਤੇ ਤਰਕ ਕਰੀਏ।
ਜਿਸ ਮੇ ਸਿੰਘ ਜੂਝੇ ਸਿਰ ਦੇ ਕੇ।੫।
ਸਾਨੂੰ ਅਜ ਗੁਰਬਾਣੀ ਭੁਲ ਗਈ।
ਭੁਲ ਗਿਆ ਸਾਨੂੰ ਗੁਰਇਤਿਹਾਸ ਸਿਖੋ।
ਕੀ ਮੁਲ ਮਿਲੂ ਸਿਖਾ ਦੇ ਸਿਰ ਦਾ।
ਜਿਸਨੂੰ ਵਿਸਰ ਗਿਆ ਕਰਤਾਰ ਸਿਖੋ।੬।
ਤਰਕਵਾਦੀ ਅਜ ਅਸੀ ਬਣ ਗਏ।
ਸਾਨੂੰ ਚੰਗੇ ਨ ਲੱਗਣ ਗੁਰੂ ਦੇ ਕੌਤਕ ਲੋਕੋ।
ਅਜ ਅਸੀ ਇਸ ਮੁਕਾਮ ਤੇ ਪੁਜਗੇ।
ਸਿਧ ਕਰਨਾ ਅਸੀ ਗੁਰੂਆਂ ਨੂੰ ਆਮ ਇਨਸਾਨ ਲੋਕੋ।੭।
ਕੁਝ ਤ ਛੱਡੋ ਜਿਸ ਨਾਲ ਬਨੀ ਰਹੇ ਸ਼ਰਧਾ ਸਾਡੀ।
ਕਿਉ ਪਿਉ ਦੀ ਪੱਗ ਤੁਸੀ ਲਾਉਣ ਚੱਲੇ।
ਜਿਸਨੇ ਪਰਿਵਾਰ ਵਾਰ ਕੇ ਸਿਖੀ ਬਖ਼ਸ਼ੀ ਆਪਾ ਨੂੰ।
ਉਸਨੂੰ ਹੀ ਕਹਿਣ ਲਗੇ ਕਿਥੋ ਕਰਾ ਸਕਦਾ ੪੦ੀਆ ਦਾ ੧੦ ਲਖ ਨਾਲ ਜੰਗ ਓਹੋ।੮।
ਸਾਬਤ ਸੂਰਤ ਅਜ ਬਹੁਤ ਦਿਖਣ ਨਹੀ।
ਕਿਉ ਭੁਲਗੇ ਅਸੀ ਗੁਰੂਆਂ ਦਾ ਉਪਕਾਰ ਲੋਕੋ।
ਸਾਨੂੰ ਅਜ ਚਉਧਰੀਆਂ ਪਿਆਰੀਆ।
ਜਿਸਨੂੰ ਅਸੀ ਕਦੀ ਮਾਰੀ ਸੀ ਲੱਤ ਲੋਕੋ।੯।
ਫਰਿਆਦ ਅਜ ‘ਅਨਪੜ੍ਹ ਬਾਬੇ’ ਦੀ ਇਹੀ।
ਆਉ ਮੁੜ੍ਹ ਚਲੀਏ ਸਿਖੀ ਦੇ ਘਰ ਵੀਰੋ।
ਜਿੱਥੇ ਅਜ ਵੀ ਉਡੀਕਦੇ ਦਸ਼ਮੇਸ਼ ਪਿਤਾ।
ਕਦ ਆਉਗਾ ਮੇਰਾ ਪਿਆਰਾ ਖ਼ਾਲਸਾ ਜੀਉ।੧੦।
- ਅਨਪੜ੍ਹ ਬਾਬਾ

No comments:

Post a Comment

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'