ਅਪਗ੍ਰੇਡ ਅਤੇ ਗੁਰਮੁਖ
ਆ ਵੀਰਾ ਦੱਸਾਂ ਮਾਰਗ ਜੋ ਗੁਰੂਆਂ ਸੀ ਦਿੱਤਾ । ਕਿਉਂ ਭਾਈ ਤੂੰ ਪੈ ਗਿਆ ਵਿਚ ਦੁਚਿੱਤਾ ।
ਤੂੰ ਗੁਰੂ ਨਾਲ ਪਿਆਰ ਨਹੀਂਓ ਕਰਦਾ । ਨਾ ਹੀ ਪਤਾ ਬਿਨ ਗੁਰਬਾਣੀ ਨਹੀਂ ਸਰਦਾ ।
ਤੂੰ ਹੁਣ ਨਹੀਂਓ ਅੰਮ੍ਰਿਤ ਵੇਲਾ ਸਾਂਭਦਾ । ਨਾ ਹੀ ਹੁਣ ਤੂੰ ਨਫ਼ਾ-ਨੁਕਸਾਨ ਭਾਂਪਦਾ ।
ਗੁਰੂ ਦਾ ਸਿੱਖ ਤੂੰ ਆਪੇ ਕਹਾਈ ਜਾਂਦਾ । ਗੁਰਸਿੱਖੀ ਦਾ ਰੰਗ ਨਹੀਂ ਤੇਰੇ ਤੇ ਚੜਦਾ ।
ਕਿਹੜੇ ਰਸਤੇ ਪੈ ਗਿਆ ਸੁਣ ਮੇਰੇ ਵੀਰਾ । ਸੁਣ ਕੇ ਮਨਮੁਖ ਲੋਕਾਂ ਦੀਆਂ ਤਕਰੀਰਾਂ ।
ਅਸੀਂ ਹਾਂ ਬਾਬੇ ਨਾਨਕ ਦੇ ਸਿਖ ਭਾਈ । ਛਡ ਦਿੱਤਾ ਜੋ ਪੁਜਾਰੀ ਦਿੱਤਾ ਸਮਝਾਈ ।
ਪੁਜਾਰੀ ਦਾ ਭਰਮ ਸੀ ਰਿਹਾ ਕਿੰਨੇ ਸਾਲ । ਪਰ ਹੁਣ ਦੁਕਾਨਾਂ ਤੇ ਪੈ ਗਿਆ ਕਾਲ ।
ਸਾਨੂੰ ਭਾਈ ਸਾਹਿਬ ਨੇ ਦਿੱਤਾ ਸਭ ਸਮਝਾ । ਪੁਜਾਰੀ ਨੂੰ ਕਹਿ ਦਿੱਤਾ ਤੂੰ ਤੁਰ ਇਥੋਂ ਜਾ ।
ਨਹੀਂ ਕਿਸੇ ਦੀਆਂ ਗੱਲਾਂ ਦੇ ਵਿਚ ਆਉਂਦੇ । ਆਪਣੇ ਆਪ ਨੂੰ ਅਸੀਂ ਅਪਗ੍ਰੇਡ ਕਹਾਉਂਦੇ ।
ਤੁਸੀਂ ਵੀ ਸਾਡੇ ਨਾਲ ਰਲ ਜਾਵੋ ਭਾਈ । ਦੇਖੋ ਸਾਡੀਆਂ ਅੱਖਾਂ ਨਾਲ ਫਿਰ ਲੋਕਾਈ ।
ਸਭ ਭਰਮ ਭੁਲੇਖੇ ਦੂਰ ਸਾਡੇ ਹੋ ਗਏ । ਭਾਈ ਸਾਹਿਬ ਦੇ ਜਦੋਂ ਬਚਨ ਸੁਣ ਲਏ ।
ਅੱਜ ਦੇ ਸਮੇਂ ਦੇ ਵਿਚ ਰਹਿਣਾ ਉਹ ਸਿਖਾਉਂਦੇ । ਦੇਖੋ ਮਨੁੱਖ ਦੀ ਤਰੱਕੀ ਕਿਵੇਂ ਕਰਾਉਂਦੇ ।
ਗੁਰੂਆਂ ਦਾ ਸਹੀ ਇਤਿਹਾਸ ਸੁਣਾਇਆ । ਨਹੀਂ ਪੁਜਾਰੀ ਵਾਂਗ ਭਰਮ-ਭੁਲੇਖੇ ਪਾਇਆ ।
ਸਹੀਂ ਸਿੱਖੀ ਦੀ ਉਹ ਸਦਾ ਗੱਲ ਕਰਦੇ । ਪੁਜਾਰੀ ਲੋਕ ਦੇਖ ਇਹ ਸਭ ਸੜਦੇ ।
ਹਥਿਆਰਾਂ ਦੀ ਕੋਈ ਜੰਗ ਨਾ ਰਹੀ ਵੀਰਾ । ਬਦਲ ਗਿਆ ਹੁਣ ਸਾਰਾ ਸਾਡਾ ਵਤੀਰਾ ।
ਕੇਸਾਂ ਦਾ ਸਿਰ ਭਾਰ ਚੁੱਕੀ ਸੀ ਫਿਰਦੇ । ਨਹੀਂ ਬਿਨਾਂ ਉਸ ਤੋਂ ਕਿਹੜਾ ਗਿਰਦੇ ।
ਸਾਡੇ ਭਾਈ ਸਾਹਿਬ ਗੱਲ ਸੱਚ ਦੀ ਕਰਦੇ । ਤਾਂਹੀਓਂ ਤਾਂ ਅਸੀਂ ਪਾਣੀ ਉਨ੍ਹਾਂ ਦਾ ਭਰਦੇ ।
ਇਹ ਕਾਰਾ ਦੇਖ ਦੁਖਿਆ ਮਨ ਬਹੁਤ । ਕੀ-ਕੀ ਤੈਨੂੰ ਵੀਰਾਂ ਦੇਵਾਂ ਮੈਂ ਕਹੁਤ ।
ਗੁਰਬਾਣੀ ਮਨ ਵਿਚੋਂ ਵਿਸਰ ਸੀ ਗਈ । ਤਾਈਓਂ ਤੁਹਾਡੀ ਤਾਰ ਇਧਰ ਜੁੜ ਗਈ ।
ਗੁਰਬਾਣੀ ਨੇ ਸੀ ਸਭ ਕੁਝ ਸਮਝਾਉਣਾ । ਬਿਨ ਉਸਦੇ ਲੋਕਾਂ ਸਾਨੂੰ ਭਰਮਾਉਣਾ ।
ਤੁਸੀਂ ਦੇਖੋ ਖ਼ੁਦ ਕੀ ਗੱਲਾਂ ਉਹ ਕਰਦੇ । ਬਿਨਾਂ ਨਿੰਦਾਂ ਨਹੀਂ ਕਿਸੇ ਨੂੰ ਜ਼ਰਦੇ ।
ਕਿਥੇ ਸੁਣਨੀ ਸੀ ਗੁਰੂਆਂ ਦੀ ਆਪਾਂ ਬਾਣੀ । ਸੁਣ ਕੇ ਉਸਨੂੰ ਉਲਝ ਗਈ ਸਭ ਤਾਣੀ ।
ਸ਼ਬਦ ਦੀ ਕਥਾ ਸੀ ਗੁਰੂਆਂ ਦਾ ਉਪਦੇਸ਼ । ਜੋ ਵਸਾਇਆ ਨਹੀਂ ਮਨ ਵਿਚ ਵਿਸ਼ੇਸ਼ ।
ਕੰਨ ਆਦੀ ਹੋ ਗਏ ਸੁਣਨ ਦੇ ਨਿੰਦਿਆ । ਤਾਹੀਓਂ ਡੇਰੇ ਭਰ ਗਏ ਨਾਲ ਕਰਿੰਦਿਆਂ ।
ਨਿੰਦਾਂ ਲੱਗਦੀ ਸਾਨੂੰ ਹੁਣ ਸਭ ਤੋਂ ਚੰਗੀ । ਜੀਵਨ ਬਣ ਗਿਆ ਜਿਵੇਂ ਕੋਈ ਹੋਵੇ ਭੰਗੀ ।
ਗੁਰੂ ਤੋਂ ਹੁਣ ਤੁਸਾਂ ਜਾ ਖੜੇ ਹੋ ਦੂਰ । ਕੀਤਾ ਨਹੀਂ ਤੁਹਾਨੂੰ ਕਿਸੇ ਨੇ ਮਜਬੂਰ ।
ਬਾਤ ਇਨ੍ਹਾਂ ਦੀ ਇਹੀਓ ਹੈ ਕਮਾਲ । ਦੂਰ ਕਰਤੇ ਗੁਰੂ ਤੋਂ ਉਨ੍ਹਾਂ ਦੇ ਲਾਲ ।
ਪੁਜਾਰੀ-ਪੁਜਾਰੀ ਕਹਿ ਕੇ ਸਾਨੂੰ ਵੰਗਾਰਿਆ । ਸਭ ਕੁਝ ਸਿੱਖੀ ਦਾ ਇਨ੍ਹਾਂ ਨੇ ਝੂਠਾਰਿਆ ।
ਇਤਿਹਾਸ ਨੇ ਸਾਨੂੰ ਇਹੀ ਹੈ ਸਿਖਾਇਆ । ਮਾਰਨ ਲਈ ਦੂਜਾ ਘਰ ਨਾ ਆਇਆ ।
ਮੁਗਲਾਂ ਨੇ ਆ ਹੁਣ ਦਾੜ੍ਹੀਆਂ ਲਾਈਆਂ । ਆ ਕੇ ਜੜ੍ਹਾਂ ਸਿੱਖੀ ਦੀਆਂ ਖਾਈਆਂ ।
ਭੋਲੇ ਬਣ ਕੇ ਰਹੇ ਮੈਦਾਨ ਵਿਚ ਖੜੇ । ਹਰਾ ਗਏ ਤੁਹਾਨੂੰ ਬਿਨਾਂ ਉਹ ਲੜੇ ।
ਹਾਲੇ ਵੀ ਤੁਸੀਂ ਕੂਕੀ ਜਾਂਦੇ ਪੁਜਾਰੀ । ਇੰਨੀ ਤੁਹਾਡੀ ਮੱਤ ਇਨ੍ਹਾਂ ਹੈ ਮਾਰੀ ।
ਦੁਕਾਨਾਂ ਲੋਕਾਂ ਦੀਆਂ ਹੋ ਗਈਆਂ ਬੰਦ । ਹੁਣ ਪੈ ਗਿਆ ਗਲ ਉਨ੍ਹਾਂ ਦੇ ਫੰਦ ।
ਬੁਰਾ ਭਲਾ ਭਾਈ ਸਾਹਿਬ ਨੂੰ ਕਹਿੰਦੇ । ਨਹੀਂ ਬਿਨਾਂ ਇਸ ਉਹ ਟਿਕ ਬਹਿੰਦੇ ।
ਵਿਗਿਆਨ ਦਾ ਯੁੱਗ ਮੇਰੇ ਭਾਈ । ਸਮਝਾਉਣਾ ਚਾਹੁੰਦਾ ਮੈਂ ਤੇਰੇ ਤਾਈ ।
ਗੁਰੂ ਸਾਡਾ ਗਿਆਨ ਨਹੀਂ ਹੈ ਗ੍ਰੰਥ । ਸਮਝਣਾ ਪੈਣਾ ਸਭ ਨੂੰ ਇਹ ਪੰਥ ।
ਗਿਆਨ ਕਦੇ ਨਹੀਂਓ ਮਰਦਾ ਭਾਈ । ਇਸ ਦੀ ਹੈ ਸਭ ਸਾਰੀ ਲੜਾਈ ।
ਗਿਆਨ ਉਹ ਜੋ ਗੁਰੂ ਦਿਖਾਏ । ਨਹੀਂ ਕੋਈ ਫਿਰ ਵਰਗਲਾਏ ।
ਗੁਰੂ ਬਿਨਾਂ ਨਹੀਂ ਹੁੰਦਾ ਗਿਆਨ । ਸੁਣ ਲੈ ਇਸਨੂੰ ਨਾਲ ਧਿਆਨ ।
ਗਲਤ ਸਹੀ ਕੀ ਗੁਰੂ ਹੈ ਦੱਸਦਾ । ਨਾਲ ਫਿਰ ਉਹ ਅਸੂਲ ਧਰਦਾ ।
ਸ਼ੁਰੂ ਹੁੰਦਾ ਨਾਲ ਇਸ ਧਰਮ । ਜੋ ਪੈਂਦਾ ਸਮਝ ਨਾਲ ਕਰਮ ।
ਦੱਸੇ ਅਸੂਲ ਗੁਰੂ ਨੇ ਸਾਰੇ । ਪੁਜਾਰੀ ਨੇ ਨਹੀਂ ਆਪ ਸਵਾਰੇ ।
ਇਤਿਹਾਸ ਦਿੰਦਾ ਇਸ ਦੀ ਗਵਾਹੀ । ਸਿੱਖਾਂ ਲਿਖੀ ਜੋ ਨਾਲ ਸਿਆਹੀ ।
ਮਿਹਨਤ ਨਾਲ ਬੀਤੇ ਕਈ ਸਾਲ । ਫਿਰ ਇਤਿਹਾਸ ਬਣਿਆ ਕਮਾਲ ।
ਕੋਈ ਗ੍ਰੰਥ ਨਹੀਂ ਤੁਸੀਂ ਪੜ੍ਹਦੇ । ਧਰਮ ਦਾ ਨਾਂ ਸੁਣ ਸਭ ਸੜਦੇ ।
ਸਿੱਖੀ ਤੋਂ ਲੈ ਗਿਆ ਦੂਰ ਤੁਹਾਨੂੰ । ਸਮਝ ਨਹੀਂ ਆਉਂਦੀ ਇਹ ਕਾਹਨੂੰ ।
ਕੇਸ ਗੁਰੂ ਦੀ ਜੋ ਹਨ ਮੋਹਰ । ਕੱਟੀ ਜਾਂਦੇ ਦਿਖਾਉਂਦੇ ਟੌਹਰ ।
ਭਾਈ ਤਾਰੂ ਜੋ ਵੱਡਾ ਸਾਡਾ । ਸ਼ਹੀਦ ਉਹ ਵੀ ਹੈ ਤੁਹਾਡਾ ।
ਵੇਖ ਉਸ ਵੱਲ ਮੇਰੇ ਤੂੰ ਮੀਤ । ਖੋਪੜੀ ਲਾਕੇ ਵੀ ਲੱਗੀ ਪ੍ਰੀਤ ।
ਮਾਂ ਕਹੇ ਇਹ ਸਿੱਖ ਨਾ ਭਾਈ । ਬੱਚਾ ਕਹੇ ਇਹ ਮੇਰੀ ਨਾ ਮਾਈ ।
ਲੱਖਾਂ ਸਿੱਖ ਹੋ ਗਏ ਸ਼ਹੀਦ । ਫਿਰ ਕਹਾਏ ਗੁਰੂ ਦੇ ਮੁਰੀਦ ।
ਜੰਗਲਾਂ ਰਹਿ ਕੇ ਦਿਨ ਸੀ ਕੱਟੇ । ਨਹੀਂ ਸੀ ਪੈਰ ਕਿਸੇ ਦੇ ਚੱਟੇ ।
ਸਿਰਾਂ ਦੇ ਮੁੱਲ ਜਦੋਂ ਸੀ ਪਏ । ਮੁਗਲਾਂ ਦੇ ਖ਼ਜ਼ਾਨੇ ਖਾਲੀ ਹੋਏ ।
ਪੁਜਾਰੀ ਲੱਗ ਨਾ ਸਿਰ ਗਵਾਏ । ਗੁਰੂ ਦੇ ਸਿੱਖ ਉਹ ਸਭ ਕਹਾਏ ।
ਗੁਰੂ ਦੀ ਮੋਹਰ ਹਨ ਇਹ ਕੇਸ । ਸਿੱਖੀ ਦੀ ਗਾਥਾ ਤੂੰ ਕਰ ਟਰੇਸ ।
ਸਿੱਖੀ ਬਹੁਤੀ ਔਖੀ ਨਿਭਾਉਣੀ । ਲੋਕਾਂ ਨੇ ਹੁਣ ਦੁਕਾਨ ਚਲਾਉਣੀ ।
ਬੋਲ-ਕੁਬੋਲ ਸੁਣ ਤੁਸੀਂ ਬਦਲੇ । ਸਭ ਸਮਝਣ ਤੁਹਾਨੂੰ ਕਮਲੇ ।
ਇਤਿਹਾਸ ਗੁਰੂ ਦਾ ਤੂੰ ਸੁਣ ਵੀਰ । ਫਿਰ ਬਦਲੇਗੀ ਤੇਰੀ ਤਕਦੀਰ ।
ਲੋਕ ਹੁਣ ਇਤਿਹਾਸ ਨੀ ਸੁਣਾਉਂਦੇ । ਪੰਥ ਨਾਲ ਉਹ ਧੋਖਾ ਕਮਾਉਂਦੇ ।
ਸੁਣ ਕੇ ਜਾ ਤੂੰ ਮੇਰੇ ਭਾਈ । ਜੋ ਦੱਸਿਆ ਤੇਰੇ ਮੈਂ ਤਾਂਈ ।
ਮੰਨ ਲਿਆ ਸਿੱਖ ਕੇਸ ਨਾ ਕਟਾਏ । ਤਾਂਹੀ ਉਹ ਫਿਰ ਸਿੱਖ ਕਹਾਏ ।
ਪਰ ਪੁਜਾਰੀ ਨੇ ਭਰਮ ਜੋ ਪਾਇਆ । ਉਸ ਨਾਲ ਨੇਰਾ ਫਿਰ ਹੈ ਛਾਇਆ ।
ਗੁਰੂ ਗ੍ਰੰਥ ਨਹੀਂ ਹੈ ਸਾਡਾ । ਕਿਵੇਂ ਪੁਜਾਰੀ ਬਣਾਇਆ ਤੁਹਾਡਾ ।
ਗਿਆਨ ਗੁਰੂ ਸਦਾ ਸਹਾਈ ਮੇਰਾ । ਗ੍ਰੰਥ ਗੁਰੂ ਬਣਾ ਦਿੱਤਾ ਤੇਰਾ ।
ਮੂਰਤੀ ਬਣਾਈ ਪੁਜਾਰੀ ਨੇ ਏਕ । ਜਿਸ ਤੇ ਧਰਲੀ ਤੁਸੀਂ ਟੇਕ ।
ਗ੍ਰੰਥ ਬਣਾ ਦਿੱਤਾ ਇਕ ਮੂਰਤੀ । ਗੁਰੂ ਦੀ ਸਿੱਖੀ ਫੇਰ ਪੂਰਤੀ ।
ਦੱਸ ਕਿਵੇਂ ਮੰਨਾਂ ਮੈਂ ਭਾਈ ਉਸਨੂੰ । ਜੋ ਦੱਸੇ ਨਾ ਰਾਹ ਸੱਚਾ ਕਿਸਨੂੰ ।
ਭਰਮ ਭੁਲੇਖੇ ਪਾ ਕੇ ਕਈ । ਬਣ ਗਿਆ ਤੂੰ ਸਿਖ ਬਈ ।
ਕੀ ਇਹੀ ਗੁਰੂਆਂ ਸਿਖਾਇਆ । ਮੂਰਤੀ ਅੱਗੇ ਸਿਰ ਝੁਕਾਇਆ ।
ਕਈ ਸਾਲਾਂ ਤੋਂ ਭਰਮ ਸੀ ਪਾਇਆ । ਭਾਈ ਸਾਹਿਬ ਨੇ ਇਹ ਸੁਣਾਇਆ ।
ਸੱਚੀ ਸਿੱਖੀ ਬਾਰੇ ਗੱਲ ਕਰਦੇ । ਫੇਰ ਕਦੇ ਨਹੀਂ ਉਹ ਡਰਦੇ ।
ਦੇ ਜਵਾਬ ਜੇ ਹੈ ਤੇਰੇ ਕੋਲ । ਦੇ ਇਹ ਵੀ ਹੁਣ ਕੁੰਢੀ ਖੋਲ ।
ਗੁਰੂ ਨਾਨਕ ਨੇ ਸਿਰ ਝੁਕਾਇਆ । ਭਾਈ ਲਹਿਣੇ ਨੂੰ ਗੁਰੂ ਬਣਾਇਆ ।
ਭਾਈ ਲਹਿਣਾ ਗੁਰੂ ਅੰਗਦ ਕਹਾਏ । ਗੁਰੂ ਅਮਰਦਾਸ ਜੀ ਦੇ ਲੜ ਲਾਏ ।
ਇਸੇ ਤਰ੍ਹਾਂ ਦੱਸ ਪਾਤਸ਼ਾਹੀਆਂ ਆਈਆਂ । ਗੁਰਸਿੱਖੀ ਦੀਆਂ ਫਿਰ ਰੀਤਾਂ ਚਲਾਈਆਂ ।
ਜਦ ਸਮਾਂ ਆਇਆ ਅਬਿਚਲ ਨਗਰ । ਦਸ਼ਮੇਸ਼ ਲਾਇਆ ਨਾ ਕਿਸੇ ਦੇਹ ਮਗਰ ।
ਗੁਰੂ ਦਸ਼ਮੇਸ਼ ਨੇ ਹੁਕਮ ਸੀ ਕੀਤਾ । ਗ੍ਰੰਥ ਗੁਰੂ ਹੁਣ ਤੁਹਾਨੂੰ ਦਿੱਤਾ ।
ਗੁਰੂ ਨੇ ਫਿਰ ਸਿਰ ਝੁਕਾਇਆ । ਪੁਰਾਣੀ ਰੀਤ ਨੂੰ ਅਪਣਾਇਆ ।
ਇਥੋਂ ਚਲਿਆ ਗੁਰੂ ਗ੍ਰੰਥ ਆਪਣਾ । ਨਹੀਂ ਪੁਜਾਰੀ ਨੇ ਇਹ ਥਾਪਣਾ ।
ਗੁਰੂ ਦਾ ਹੁਕਮ ਸਿਖ ਅਪਣਾਏ । ਫਿਰ ਉਹ ਸੱਚਾ ਸਿਖ ਕਹਾਏ ।
ਗਿਆਨ ਨਾਲ ਨਹੀਂ ਕੋਈ ਸਰਦਾ । ਬਿਨਾਂ ਗੁਰੂ ਕੌਣ ਇਹ ਦੱਸਦਾ ।
ਗੁਰੂ ਨੇ ਦਿੱਤਾ ਸ਼ਬਦ ਗੁਰੂ । ਜਿਸਨੂੰ ਪੜ੍ਹ ਅਸਿਖ ਵੀ ਤਰੂ ।
ਸਭ ਇਤਿਹਾਸ ਦੇ ਵਿਚ ਲਿਖਿਆ । ਜਿਸਨੂੰ ਕਦੇ ਨਾ ਆਪਾਂ ਘੋਖਿਆ ।
ਆਪਾਂ ਬਣ ਗਏ ਨਕਲੀ ਸਿੱਖ । ਬਦਲ ਲਈ ਆਪਣੀ ਹੁਣ ਦਿੱਖ ।
ਇਹ ਮਾਰਗ ਤਲਵਾਰ ਤੋਂ ਤਿੱਖਾ । ਤੁਰਨਾ ਪੈਂਦਾ ਵਿਚ ਇਕ ਚਿਖਾ ।
ਲੋਕਾਂ ਸਿੱਖੀ ਸੌਖੀ ਸਮਝ ਲਈ । ਜ਼ਿੰਦਗੀ ਭੁਲੇਖੇ ਨਾਲ ਭਰ ਲੀ ।
ਹੁਣ ਵਿਚ ਫਸ ਗਏ ਦੁਚਿੱਤੀ । ਸ਼ਬਦ ਬਿਨਾਂ ਨਹੀਂ ਕੋਈ ਜੁਗਤੀ ।
ਕੀਰਤਨ ਸੁਣ ਕੇ ਹੋਣੀ ਗਤੀ । ਰਹਿ ਕੇ ਨਹੀਂ ਸਰਨਾ ਜਤੀ ।
ਕਥਾ ਸ਼ਬਦ ਦੀ ਸੁਨਣੀ ਪੈਣੀ । ਫਿਰ ਵੈਰਾਗ ਪਏਗਾ ਨੈਣੀ ।
ਜੇ ਮੰਨਣਾ ਗਿਆਨ ਨੂੰ ਗੁਰੂ । ਫੇਰ ਸੰਸਾਰੀ ਗਿਆਨ ਵੀ ਸਰੂ ।
ਕੁਰਾਨ ਵਿਚ ਕਾਫੀ ਹੈ ਗਿਆਨ । ਵੇਦਾਂ ਪੜ੍ਹ ਲੈ ਨਾਲ ਧਿਆਨ ।
ਬਾਈਬਲ ਵਿਚ ਵੀ ਕਈ ਹੈ ਗੱਲਾਂ । ਜੋ ਤੂੰ ਆਪਣੇ ਪੱਲੇ ਬੰਨ ਲਾ ।
ਇਸ ਤਰ੍ਹਾਂ ਗਿਆਨ ਇਕੱਠਾ ਕਰ । ਫਿਰ ਵੀ ਤੇਰਾ ਜਾਵੇਗਾ ਸਰ ।
ਗੁਰੂ ਗ੍ਰੰਥ ਜੇ ਨਹੀ ਹੈ ਮੰਨਦੇ । ਕਿਉਂ ਭਾਈ ਸਾਹਿਬ ਪ੍ਰਕਾਸ਼ ਕਰਦੇ ।
ਵੇਦ ਕੁਰਾਨ ਨਾਲ ਲਵੋ ਸਾਰ । ਜਿਸ ਵਿਚ ਹੈ ਗਿਆਨ ਭਰਮਾਰ ।
ਕਿਉਂ ਨਹੀਂ ਦਿੰਦੇ ਇਸ ਵੱਲ ਧਿਆਨ । ਗੱਲਾਂ ਦੇ ਬਣਾਈ ਜਾਂਦੇ ਮਕਾਨ ।
ਸੰਸਾਰੀ ਗਿਆਨ ਵੀ ਹੈ ਬਥੇਰਾ । ਕਰ ਕੇ ਦੇਖ ਲੋ ਨਾਲ ਨਿਬੇਰਾ ।
ਗਿਆਨ ਉਹ ਜੋ ਗੁਰੂ ਦਿਖਾਏ । ਫਿਰ ਆਪਣੇ ਮਨ ਨੂੰ ਸਮਝਾਏ ।
ਗੱਲਾਂ ਨਾਲ ਨਹੀਂ ਹੈ ਸਰਦਾ । ਬਾਣੀ ਪੜ੍ਹਨ ਨੂੰ ਜੀ ਨੀ ਕਰਦਾ ।
ਤਾਂਹੀ ਕੂਕੀ ਜਾਂਦੇ ਹਨ ਗਿਆਨ । ਨਹੀਂ ਲਾਉਂਦੇ ਗੁਰ ਚਰਨੀ ਧਿਆਨ ।
ਕਿੰਨਾ ਸਮਾਂ ਬਰਬਾਦ ਨੇ ਕਰਦੇ । ਫਿਰ ਕਹਿੰਦੇ ਅਸੀਂ ਪਾਣੀ ਭਰਦੇ ।
ਬੁਰਾ ਹਾਲ ਕਰਤਾ ਹੈ ਤੁਹਾਡਾ । ਨਹੀਂ ਜਾਣਾ ਕੁਝ ਵੀ ਸਾਡਾ ।
ਅਸੀਂ ਤਾਂ ਸਮਝਾਉਣਾ ਚਾਹੁੰਦੇ । ਗੁਰੂ ਵੱਲ ਨੂੰ ਸੁਰਤੀ ਟਿਕਾਉਂਦੇ ।
ਸਮਾਂ ਅੱਜ ਕਿਸੇ ਵਿਰਲੇ ਕੋਲ । ਤਾਂਹੀ ਸੁਣਦੇ ਭਕਾਈ ਦੇ ਬੋਲ ।
ਇਹੋ ਜੇ ਦੇ ਸਿਰ ਮਾਰੋ ਜੁੱਤੇ । ਜੋ ਭੌਂਕੇ ਵਾਂਗ ਪਾਗਲ ਕੁੱਤੇ ।
ਗੁਰੂ ਦੀ ਬੇਅਦਬੀ ਕਰਦੇ । ਸ਼ਹੀਦਾਂ ਨੂੰ ਗਲਤ ਹੈ ਬਕਦੇ ।
ਇਹ ਇਕ ਗੋਰਖ ਧੰਧਾ ਬਣਾਇਆ । ਪੈਸੇ ਦਾ ਇਕ ਕੰਮ ਚਲਾਇਆ ।
ਨਾਲ ਸਰਕਾਰਾਂ ਮਿਲ ਗਈਆਂ । ਗੱਲਾਂ ਫਿਰ ਖੱਟੀਆਂ ਕਹੀਆਂ ।
ਬੋਲ ਤੁਹਾਡੇ ਕੌੜ ਤੁੰਬੇ ਵਰਗੇ ਕੌੜੇ । ਪਰ ਲੱਗਦਾ ਜਿਵੇਂ ਗੁਰੂ ਨਾਲ ਜੋੜੇ ।
ਪਰ ਜੋੜਦੇ ਭਾਈ ਜੀ ਵੀ ਗੁਰੂ ਨਾਲ । ਦੱਸਦੇ ਕੀ ਹੋਇਆ ਸਿੱਖਾਂ ਦਾ ਹਾਲ ।
ਇਕ ਨੇਕੀ ਭਾਜੀ ਸਾਡੇ ਬੜੇ ਸਿਆਣੇ । ਲੱਗ ਜਾਣ ਮਗਰ ਸਾਡੇ ਨਿਆਣੇ ।
ਸੰਤੋਖ ਸਿੰਘ ਲਿਖਿਆ ਸੂਰਜ ਪ੍ਰਕਾਸ਼ । ਹੱਦ ਤੋਂ ਵੱਧ ਉਸ ਵਿਚ ਬਕਵਾਸ ।
ਗੁਰੂਆਂ ਬਾਰੇ ਗਲਤ ਲਿਖ ਗਇਆ । ਕਿਸੇ ਨੇ ਉਸਨੂੰ ਕੁਝ ਨਾ ਕਹਿਆ ।
ਸਿੱਖ ਪੂਜਣ ਜਿਵੇਂ ਹੈ ਉਹ ਗੁਰੂ । ਇਹੀ ਕੰਮ ਦੁਕਾਨਾਂ ਬੰਦ ਕਰੂ ।
ਫਿਰ ਭਿੰਡਰਾਂਵਾਲੇ ਕੀ ਨਹੀਂ ਕੀਤਾ । ਪੁਰਾਣੇ ਫੱਟਾਂ ਨੂੰ ਖੋਲ ਸੀ ਦਿੱਤਾ ।
ਕਿੰਨੇ ਸਿੱਖ ਉਸ ਨੇ ਮਰਵਾਏ । ਫਿਰ ਉਹ ਸ਼ਹੀਦ ਵੀ ਕਹਿਲਾਏ ।
ਟਕਸਾਲ ਦਾ ਕੰਮ ਵੀ ਬਹੁਤ ਮਾੜਾ । ਸਿੱਖਾਂ ਵਿਚ ਉਨ੍ਹਾਂ ਪਾ ਤਾ ਪਾੜਾ ।
ਗੁਰੂ ਸਾਹਿਬ ਨੇ ਕਦੇ ਹਮਲੇ ਨੀ ਕੀਤੇ । ਕਿਉਂ ਸਿੱਖਾਂ ਬਾਅਦ ਜੰਗ ਸੀ ਕੀਤੇ ।
ਆਪ ਮਰਵਾਏ ਸਿੱਖ ਸਿੱਖਾਂ ਨੇ ਜੰਗ ਵਿਚ । ਜੇ ਦੱਸਦੇ ਹਾਂ ਤਾਂ ਜਾਂਦੇ ਉਹ ਖਿਝ ।
ਜੇ ਚੁੱਪ ਚਾਪ ਬੈਠ ਕੇ ਘਰ ਰਹਿੰਦੇ । ਨਾ ਉਹ ਮੁਗਲਾਂ ਨਾਲ ਫਿਰਦੇ ਖਹਿੰਦੇ ।
ਸਿੱਖੀ ਦਾ ਫਿਰ ਵਿਕਾਸ ਸੀ ਹੋਣਾ । ਨਹੀਂ ਪੈਣਾ ਸੀ ਕਈ ਦਹਾਕੇ ਰੌਣਾ ।
ਪਰ ਸਿੱਖਾਂ ਨੂੰ ਇਹ ਸਮਝ ਨਾ ਆਈ । ਰਹਿੰਦੇ ਪਿਛੇ ਉਹ ਆਪ ਪਛੋਤਾਈ ।
ਪਤਾ ਨਹੀਂ ਪੁਜਾਰੀ ਕੀ ਕੀ ਕਰ ਗਏ । ਤੁਹਾਡੇ ਪੱਲੇ ਕਰਮ ਕਾਂਡ ਧਰ ਗਏ ।
ਪੁਜਾਰੀ ਦਾ ਇਹ ਸਭ ਕੀਤਾ ਕਰਾਇਆ । ਸਿੱਖੀ ਦਾ ਭੋਗ ਉਸਨੇ ਹੀ ਪਾਇਆ ।
ਅਪਗ੍ਰੇਡਾਂ ਦਾ ਇਹ ਹੈ ਜੀ ਕੰਮ । ਲਾਹੁਣਾ ਪੁਜਾਰੀਆਂ ਦਾ ਅਸੀਂ ਚੰਮ ।
ਦੇਖ ਵੀਰ ਤੂੰ ਲੈ ਹੁਣ ਸਾਹ । ਦਿਖਾਉਣਾ ਮੈਂ ਤੈਨੂੰ ਰਾਹ ।
ਇਕੋ ਸਾਹ ਬੋਲੇ ਤੂੰ ਬੋਲ । ਸੁਣੇ ਤੂੰ ਜੋ ਬੋਲੇ ਕਬੋਲ ।
ਜਿਵੇਂ ਕੋਈ ਬੋਲੇ ਖਿਡਾਉਣਾ । ਦਿਮਾਗ ਉਸੇ ਤਰੀਕੇ ਚਲਾਉਣਾ ।
ਪੜ੍ਹਦਾ ਲਿਖਦਾ ਕੱਖ ਨੀ ਤੂੰ । ਵੱਡਾ ਬਣਿਆ ਪਰਚਾਰਕ ਤੂੰ ।
ਸਟੇਜ ਤੇ ਬੈਠ ਕੇ ਕੰਮ ਨੀ ਹੁੰਦੇ । ਬਹਿਣਾ ਪੈਂਦਾ ਵਿਚ ਸੰਗਤ ਦੇ ।
ਜਦੋਂ ਕਹਿੰਦੇ ਬਹਿ ਜਾਓ ਨਾਲ । ਕਰਦੇ ਫਿਰ ਆਪਾਂ ਵਿਚਾਰ ।
ਉਹ ਵੀ ਰਾਸ ਨਹੀਂ ਆਇਆ । ਕਿਉਂ ਜੋ ਹੈਣੀ ਮਾਂ ਦਾ ਜਾਇਆ ।
ਕਹੀਆਂ ਜੋ ਤੂੰ ਹੁਣ ਗੱਲਾਂ । ਜਵਾਬ ਉਸ ਦੇ ਤੂੰ ਸੁਣ ਲਾ ।
ਸੰਤੋਖ ਸਿੰਘ ਨੇ ਜੋ ਲਿਖਿਆ । ਕੋਈ ਨਾ ਉਹ ਕਰ ਸਕਿਆ ।
ਉਸ ਵਿਚ ਹਨ ਕਈ ਤਰੁੱਟੀਆਂ । ਵੀਰ ਸਿੰਘ ਨੇ ਜੋ ਠੀਕ ਕੀਤੀਆਂ ।
ਕਾਹੇ ਫਿਰ ਤੁਸੀਂ ਰੌਲਾ ਪਾਇਆ । ਸੰਗਤ ਨੂੰ ਵੀ ਨਾਲ ਉਲਝਾਇਆ ।
ਨਹੀਂ ਇਹ ਸ਼ੁਰੂ ਹੁਣ ਹੋਇਆ । ਪਹਿਲਾਂ ਵੀ ਇਹ ਹੀ ਹੋਇਆ ।
ਮੁੱਕਦੀ ਗੱਲ ਇਤਿਹਾਸ ਨਹੀਂ ਸੁਨਣਾ । ਨਾ ਹੀ ਬਚਨ ਗੁਰੂ ਦਾ ਮੰਨਣਾ ।
ਰਹਿਣਾ ਲੰਡੇ ਤੁਸੀਂ ਲੋਕਾਂ ਨੇ । ਗੁਰਸਿੱਖ ਵੀ ਤਾਂਹੀ ਭੰਡਣੇ ।
ਸਿੰਘ ਗੁਰੂ ਕਾ ਕਹਿ ਗਿਆ ਬੋਲ । ਗਲਤ ਹੋਵੇ ਜੋੜ ਲਿਉ ਤੁਸੀਂ ਕੋਲ ।
ਮਿਹਨਤ ਬੜੀ ਹੈ ਗੁਰਸਿੱਖ ਕੀਤੀ । ਲਿਖਿਆ ਜਿਸ ਇਤਿਹਾਸ ਨਾਲ ਪ੍ਰੀਤੀ ।
ਕਈ ਸਾਲਾਂ ਦੀ ਮਿਹਨਤ ਕਰਕੇ । ਦਿੱਤੀ ਪੂਰੀ ਫੇਰ ਪੋਥੀ ਕਰਕੇ ।
ਜੋ ਗਲਤ ਹੈ ਉਹ ਹੀ ਭਾਈ ਬੋਲੇ । ਚੰਗੇ ਬਾਰੇ ਮੂੰਹ ਉਹ ਨਾ ਖੋਲੇ ।
ਦੇਖੋ ਕਿੱਦਾਂ ਕਰੇ ਭਾਈ ਖਟਾਕ । ਪਤਾ ਲੱਗੇ ਹੈ ਕਿੰਨਾ ਚਲਾਕ ।
ਨਿੰਦਾਂ, ਨਿੰਦਾਂ, ਨਿੰਦਾਂ ਬੋਲੇ । ਫਿਰ ਉਹ ਲੱਗਦਾ ਨਾਹੀਂ ਥੱਲੇ ।
ਗ੍ਰੰਥ ਇਤਿਹਾਸਕ ਹੋਰ ਵੀ ਬਥੇਰੇ । ਸੂਰਜ ਪ੍ਰਕਾਸ਼ ਕਿਉਂ ਚੁਣਿਆ ਕਤੂਰੇ ।
ਦੱਸਦਾ ਮੈਂ ਉਹ ਵੀ ਖੋਲ੍ਹ ਕੇ । ਦੇਖਿਓ ਫਿਰ ਤੁਸੀਂ ਤੋਲ ਕੇ ।
ਗ੍ਰੰਥ ਦੀ ਕਥਾ ਗੁਰਦੁਆਰੇ ਹੁੰਦੀ । ਨਾਲ ਸੰਗਤ ਵੀ ਜੁੜ ਬਹਿੰਦੀ ।
ਲੱਗਦੀ ਫੇਰ ਗੁਰੂ ਨਾਲ ਪ੍ਰੀਤ । ਸਮਝਦੇ ਸਿੱਖ ਸਿੱਖੀ ਦੀ ਰੀਤ ।
ਜੋ ਤਰੁੱਟੀਆਂ ਗ੍ਰੰਥ ਵਿਚ ਆਈਆਂ । ਕਥਾਵਾਚਕ ਨੇ ਉਹ ਵੀ ਸਮਝਾਈਆਂ ।
ਜਾਂ ਫਿਰ ਉਹ ਨਹੀਂ ਕਰਦਾ ਕਥਾ । ਅੱਗੇ ਦੀ ਦੱਸਦਾ ਫਿਰ ਗਾਥਾ ।
ਜੋ ਤੁਸੀਂ ਫਰੋਲ ਕੇ ਕੱਢਿਆ । ਸਿੱਖਾਂ ਨੇ ਕਦੇ ਨਹੀਂ ਸੁਣਿਆ ।
ਦੇਖੋ ਹੈ ਇਹ ਉਹੀ ਗੱਲ । ਜੋ ਮੈਂ ਕਹੀ ਤੁਹਾਡੇ ਵੱਲ ।
ਭਿੰਡਰਾਂਵਾਲੇ ਸੰਤ ਦੀ ਜੋ ਸੁਣੀ ਸੀ ਕਹਾਣੀ ।
ਠੀਕ ਕਰਕੇ ਤੈਨੂੰ ਅੱਜ ਮੈਂ ਉਹ ਸੁਣਾਉਣੀ ।
ਭਿੰਡਰਾਂਵਾਲੇ ਸੰਤ ਸਨ ਗਿਆਨੀ । ਜੋ ਨਾ ਸਮਝ ਸਕੇ ਅਗਿਆਨੀ ।
ਕਿੰਨੇ ਇਲਜ਼ਾਮ ਸੰਤਾਂ ਤੇ ਲਗਾਏ । ਫਿਰ ਵੀ ਸੰਤ ਨਾ ਘਬਰਾਏ ।
ਕਈਆਂ ਕਹਿਆ ਉਹ ਅੱਤਵਾਦੀ । ਕਈਆਂ ਕਹਿਆਂ ਉਹ ਵੱਖਵਾਦੀ ।
ਕਈ ਕਹਿੰਦੇ ਹਿੰਦੂਆਂ ਦਾ ਵੈਰੀ । ਨਾਲ ਡਰਾ ਤੇ ਉਸ ਨੇ ਸ਼ਹਿਰੀ ।
ਹਿੰਦੂਆਂ ਨੂੰ ਉਹ ਮਰਵਾਏ । ਫਿਰ ਵੀ ਉਹ ਸੰਤ ਕਹਾਏ ।
ਕਹਿੰਦੇ ਇਸਦਾ ਧਰਮ ਨੀ ਕੋਈ । ਇੰਦਰਾ ਇਸ ਦੀ ਵੈਰੀ ਹੋਈ ।
ਜਦ ਬਿੱਲੀ ਭਾਂਡਾ ਖੜਕਾਏ । ਕਹਿੰਦੇ ਭਿੰਡਰਾਂਵਾਲੇ ਆਏ ।
ਏਨਾਂ ਖ਼ੌਫ਼ ਲੋਕਾਂ ਵਿਚ ਪਾਇਆ । ਸਰਕਾਰਾਂ ਦਾ ਕੀਤਾ ਕਰਾਇਆ ।
ਵੈਰ ਨਹੀਂ ਸੀ ਸੰਤਾਂ ਨਾਲ । ਕਰਨਾ ਸੀ ਸਿੱਖਾਂ ਤੇ ਵਾਰ ।
ਕਈ ਸਿੱਖ ਸੀ ਸ਼ਹੀਦ ਕਰਤੇ । ਅਕਾਲ ਤਖ਼ਤ ਵੀ ਢੇਰੀ ਕਰਤੇ ।
ਦੋ ਦਰਜਨ ਸੀ ਗੁਰਦੁਆਰੇ । ਜਿਥੇ ਫ਼ੌਜੀ ਭੇਜੇ ਸਾਰੇ ।
ਸਨ ਕੀ ਉਥੇ ਭਿੰਡਰਾਂਵਾਲੇ । ਜਿਥੇ ਕੀਤੇ ਫ਼ੌਜ ਨੇ ਹਮਲੇ ।
ਫਿਰ ਕਿੰਨੇ ਸਿੱਖ ਸੀ ਮਰਵਾਏ । ਬੇਅੰਤ ਬੁੱਚੜ ਵੀ ਸਿੱਖ ਕਹਾਏ ।
ਦੇਖੋ ਤੁਹਾਡੀ ਹਾਲਤ ਕੀ ਕਰਤੀ । ਸ਼ਹੀਦਾਂ ਦੀ ਸ਼ਹੀਦੀ ਰੋਲਤੀ ।
ਤੁਸੀਂ ਵੀ ਅੱਖ ਬੰਦ ਕਰ ਮੰਨਿਆ । ਕੋਈ ਵੀ ਨਹੀਂ ਤੁਸੀਂ ਝੰਬਿਆ ।
ਇਹ ਨਹੀਂ ਸੰਤਾਂ ਤੇ ਰੁਕੇ । ਪੁਰਾਣੇ ਸ਼ਹੀਦਾਂ ਬਾਰੇ ਵੀ ਬਕੇ ।
ਗੱਲ ਤੁਹਾਡੀ ਸਮਝ ਨਾ ਆਈ । ਅਣਖ ਤੁਹਾਡੀ ਇਹਨਾਂ ਮੁਕਾਈ ।
ਜੇਕਰ ਗੁਰੂ ਨਾਲ ਪਿਆਰ ਸੀ ਕਰਦੇ । ਬੋਲ ਇਨ੍ਹਾਂ ਦੇ ਕਦੇ ਨਾ ਜ਼ਰਦੇ ।
ਤੁਹਾਡੀ ਆਤਮਾ ਗਈ ਹੈ ਮਰ । ਹੁਣ ਕੁਝ ਨਹੀਂ ਸਕਦੇ ਕਰ ।
ਸਰਕਾਰਾਂ ਸ਼ੁਰੂ ਤੋਂ ਹੀ ਡਰੀਆਂ । ਜਦ ਤਲਵਾਰਾਂ ਤਿੱਖੀਆਂ ਕਰੀਆਂ ।
ਉਹ ਡਰ ਮਨ ਗਿਆ ਵੱਸ । ਇਹ ਤੁਹਾਨੂੰ ਦਿੱਤਾ ਦੱਸ ।
ਭਾਈ ਸਾਹਿਬ ਨੂੰ ਜੋ ਸੁਣੇ । ਦੇਖੋ ਕਿਵੇਂ ਉਹ ਤਾਣਾ ਬੁਣੇ ।
ਨੇਕੀ ਦਾ ਵੀ ਇਹੀ ਕੰਮ । ਲਵਾਉਣਾ ਸਿੱਖਾਂ ਦਾ ਇਸ ਚੰਮ ।
ਕਹਿੰਦੇ ਸ਼ਸਤਰ ਦੀ ਨੀ ਲੋੜ । ਗੁਰੂ ਨੂੰ ਦੇਉ ਤੁਸੀਂ ਹੁਣ ਮੋੜ ।
ਸਾਡੀ ਗੱਲ ਕੰਨ ਲਾ ਸੁਣੇ । ਫਿਰ ਕਿਸੇ ਨਾਲ ਨਹੀਂ ਲੜੇ ।
ਗਾਂਧੀਵਾਦੀ ਤੁਹਾਨੂੰ ਬਣਾਉਣਾ । ਏਦਾਂ ਸਿੱਖਾਂ ਦਾ ਭੋਗ ਪਾਉਣਾ ।
ਪਰ ਇਹ ਗੱਲ ਸੁਣ ਲੋ ਸਾਰੀ । ਪੰਥ ਨਾਲ ਜੋ ਕਰੇ ਗੱਦਾਰੀ ।
ਰਾਹ ਇਕੋ ਹੀ ਹੈ ਉਸਦਾ । ਫੇਰ ਨਾਹੀਂ ਉਹ ਕੁਸਕਦਾ ।
ਮੁਗਲਾਂ ਨੇ ਅੱਤ ਸੀ ਚੁੱਕਿਆ । ਤਾਂਹੀਂ ਖਾਲਸਾ ਸੀ ਭਬਕਿਆ ।
ਇੰਦਰਾਂ ਨੇ ਵੀ ਪਾਪ ਕਮਾਇਆ । ਆਪਣਾ ਫਿਰ ਉਸ ਚੰਮ ਲੁਹਾਇਆ ।
ਸਿੱਖ ਕਦੇ ਨਾ ਵੈਰ ਕਮਾਵੇ । ਸਿੱਖੀ ਸੁਆਸਾਂ ਨਾਲ ਨਿਭਾਵੇ ।
ਪਰ ਜੇ ਗੁਰੂ ਤੇ ਹਮਲਾ ਕਰੇ । ਫਿਰ ਉਹ ਕਿਉਂ ਕਿਸੇ ਤੋਂ ਡਰੇ ।
ਸਿੱਖ ਨੂੰ ਆਪਣੀ ਸਿੱਖੀ ਪਿਆਰੀ । ਜੋ ਦਿੱਤੀ ਗੁਰੂਆਂ ਨੇ ਨਿਆਰੀ ।
ਸਿੱਖ ਪਹਿਲਾਂ ਹੈ ਸ਼ਾਂਤ ਸੰਤ । ਫਿਰ ਉਸਦਾ ਹੈ ਲੜਾਕਾ ਮੰਤ ।
ਜੇ ਕੋਈ ਗੁਰੂ ਨਾਲ ਵੈਰ ਕਮਾਵੇ । ਸਿਰ ਉਸਦਾ ਸਿੱਖ ਲੈ ਕੇ ਆਵੇ ।
ਭਿੰਡਰਾਂਵਾਲਿਆਂ ਕੀਤਾ ਓਹੀ । ਪਾਪ ਰਿਹਾ ਲੱਖਾਂ ਕੋਹੀ ।
ਪੁਰਾਣੀ ਸਦੀ ਵਿਚ ਵੀ ਹੋਇਆ । ਫਿਰ ਕਿਸ ਗੱਲ ਤੋਂ ਨੇਕੀ ਰੋਇਆ ।
ਕਹਿ ਦੇ ਮੈਂ ਹਾਂ ਗਾਂਧੀਵਾਦੀ । ਇੰਦਰਾਂ ਮੇਰੀ ਮਾਂ ਸੀ ਲੱਗਦੀ ।
ਫੇਰ ਸਭ ਗੱਲ ਨੂੰ ਸਮਝਣਗੇ । ਨਹੀਂ ਵਿਚ ਉਹ ਉਲਝਣਗੇ ।
ਜੋ ਰੀਤ ਗੁਰੂਆਂ ਨੇ ਤੋਰੀ । ਨਾਲ ਉਸਦੇ ਪ੍ਰੀਤ ਹੈ ਮੋਰੀ ।
ਦਸਮ ਗੁਰੂ ਦਾ ਕਾਰਜ ਇਹੀ । ਲਿਖਿਆ ਗ੍ਰੰਥ ਆਪ ਤਿਹੀ ।
ਸੰਤ ਨੂੰ ਉਬਾਰਨਾ ਹੈ । ਦੁਸ਼ਟ ਨੂੰ ਸੰਘਾਰਨਾ ਹੈ ।
ਸੈਨਾਪਤਿ ਵੀ ਲਿਖ ਕੇ ਗਇਆ । ਜਿਸ ਤੇ ਗੁਰ ਨੇ ਕੀਤੀ ਮਇਆ ।
ਜੋ ਖਾਲਸੇ ਦੀ ਨਿੰਦ ਕਰੇ । ਉਹ ਲੋਕ ਨਰਕ ਵਿਚ ਪਵੇ ।
“ਕਲ ਮੈ ਕਰਨਹਾਰ ਨਿਰੰਕਾਰ ਕਲਾ ਧਾਰ
ਜਗਤ ਕੇ ਉਧਾਰਬੇ ਗੋਬਿੰਦ ਸਿੰਘ ਆਯੋ ਹੈ ।
ਅਸੁਰ ਸਿੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ
ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ ।
ਨਿੰਦਕ ਕੋ ਨਿੰਦ ਦਈ ਸਿਖ ਦਈ ਸਿਖਨ ਕੋ
ਤਾ ਕੇ ਮਹਾਤਮ ਤੇ ਰੈਨ ਦਿਵਸ ਧਿਆਯੋ ਹੈ ।
ਖਾਲਸੇ ਕੇ ਸਿਖਨ ਕੀ ਨਿੰਦਕੁ ਜੋ ਨਿੰਦ ਕਰੈ
ਜਾਨਿ ਬੂਝਿ ਨਰਕ ਪਰੈ ਨਰਕ ਐਸੇ ਬਤਾਯੋ ਹੈ ।”
ਹੁਣ ਕਰਦੇ ਹੈ ਗੱਲ ਜੋ ਟਕਸਾਲ ਬਾਰੇ ਕਹੀ ।
ਨੇਕੀ ਭਾਈ ਵਰਗੇ ਨਿੰਦ ਕਰੇ ਬਿਨਾਂ ਨਾ ਰਹੀ ।
ਬਾਬਾ ਹਰਨਾਮ ਸਿੰਘ ਨਹੀਂ ਚੰਗਾ । ਕਹੀਆਂ ਲਿਖਿਆ ਉਸ ਬਾਰੇ ਮੰਦਾ ।
ਕਹਿੰਦੇ ਟਕਸਾਲ ਸਹੀ ਨਹੀਂ ਚਲਾਈ । ਇਸਨੂੰ ਦੇਵੋ ਟਕਸਾਲ ਤੋਂ ਹਟਾਈ ।
ਕਹਿੰਦੇ ਇਹ ਏਜੰਸੀਆਂ ਦਾ ਬੰਦਾ । ਇਸ ਲਈ ਕਰਦਾ ਕੰਮ ਇਹ ਮੰਦਾ ।
ਹਰ ਦਿਨ ਹੁੰਦੀ ਮੁਖੀ ਬਾਰੇ ਬਕਵਾਸ । ਨਹੀਂ ਬੋਲਦੇ ਨਾਲ ਉਹ ਮਿਠਿਆਸ ।
ਹਰ ਕੋਈ ਲਿਖਦਾ ਉਸ ਬਾਰੇ । ਨਹੀਂ ਲੋਕ ਨਿੰਦ ਕਰਕੇ ਹਾਰੇ ।
ਇਹ ਸਭ ਤੋਂ ਸੌਖੀ ਪਹੇਲੀ । ਸਮਝ ਨਾ ਹੋਣ ਇਹ ਇਕੇਲੀ ।
ਜਾਣਾ ਪੈਣਾ ਵਿਚ ਇਤਿਹਾਸ । ਜੋ ਲੋਕਾਂ ਬਣਾ ਲਿਆ ਮਿਥਿਹਾਸ ।
ਜਿਨ੍ਹਾਂ ਪੜ੍ਹਿਆ ਸੰਤਾਂ ਬਾਰੇ ਸੱਚ । ਉਨ੍ਹਾਂ ਲਈ ਇਹ ਸਭ ਹੈ ਕੱਚ ।
ਸੰਤਾਂ ਬਾਰੇ ਇਹ ਚਰਚਾ ਹੋਈ । ਹੱਥ ਮਿਲਾਇਆ ਕਾਂਗਰਸ ਸੋਈ ।
ਇਹ ਬਾਅਦ ਵਿਚ ਨਹੀਂ ਹੋਇਆ । ਸੰਤਾਂ ਨੇ ਉਤਰ ਇਸਦਾ ਦਇਆ ।
ਪਰਚਾਰ ਕੀਤਾ ਇਸ ਬਾਰੇ ਇਕ ਕਾਰਨ । ਤਾਂ ਜੋ ਸਿੱਖ ਧਰਮ ਮੋਰਚਾ ਹਾਰਨ ।
ਜੋ ਸਿੱਖ ਚੱਲੇ ਕੌਮ ਨੂੰ ਲੈ ਕੇ ਅੱਗੇ । ਸਰਕਾਰਾਂ ਨੂੰ ਨਹੀਂ ਲੱਗਦੇ ਉਹ ਚੰਗੇ ।
ਕਿਰਦਾਰਕੁਸ਼ੀ ਸੰਤਾਂ ਦੀ ਸੀ ਕੀਤੀ । ਤਾਕਤ ਦੇ ਨਸ਼ੇ ਦੀ ਗੋਲੀ ਲਿੱਤੀ ।
ਹੁਣ ਤੱਕ ਹੁੰਦਾ ਪਰਚਾਰ ਸੰਤਾਂ ਦਾ । ਨਾ ਕੋਈ ਸਿੱਖ ਨਿੰਦ ਸੁਣ ਕੇ ਹਟਦਾ ।
ਇਤਿਹਾਸ ਵਿਚ ਉਸ ਪੜ੍ਹ ਹੈ ਲਇਆ । ਇਸ ਲਈ ਨੇਕੀ ਨਾਲ ਖਹਿ ਗਇਆ ।
ਜੇ ਪੜ੍ਹਿਆ ਹੁੰਦਾ ਨਾ ਇਤਿਹਾਸ । ਰੁਲ ਜਾਣਾ ਸੀ ਵਿਚ ਮਿਥਿਹਾਸ ।
ਇਸ ਲਈ ਇਤਿਹਾਸ ਹੈ ਜ਼ਰੂਰੀ । ਫਿਰ ਪਊਗੀ ਸਮਝ ਸਭ ਪੂਰੀ ।
ਉਹੀ ਬਾਬਾ ਹਰਨਾਮ ਸਿੰਘ ਨਾਲ ਹੋਇਆ । ਦੁਸ਼ਮਣ ਪੁੱਟਣਾ ਚਾਹੁੰਦੇ ਟੋਇਆ ।
ਸ਼ਹੀਦਾਂ ਦੀ ਉਸ ਯਾਦ ਸੀ ਬਣਾਈ । ਆਪ ਹੱਥੀਂ ਸੇਵਾ ਸੀ ਕਰਾਈ ।
ਰਹਿੰਦੀ ਦੁਨੀਆਂ ਤੱਕ ਇਹ ਰਹੂ । ਸਿੱਖਾਂ ਦਾ ਕਿੱਦਾਂ ਡੁੱਲਿਆ ਲਹੂ ।
ਜੇਕਰ ਯਾਦ ਨਾ ਸੀ ਬਣਾਉਂਦੇ । ਨੇਕੀ ਦੇ ਪੋਤੇ ਝੂਠ ਮਗਰ ਲਾਉਂਦੇ ।
ਜੱਥੇਦਾਰਾਂ ਤੇ ਵਿਅੰਗ ਜੋ ਕਰਦੇ । ਹਰਨਾਮ ਸਿੰਘ ਉਹਨਾਂ ਨੂੰ ਵਰਜਦੇ ।
ਸਰੋਵਰਾਂ ਤੇ ਢੱਡਰੀ ਕੀਤਾ ਕਿੰਤੂ । ਹਰਨਾਮ ਸਿੰਘ ਚਾਹਿਆ ਹੋਵੇ ਨਾ ਪਰੰਤੂ ।
ਸਰਕਾਰਾਂ ਦੇ ਕਈ ਬਿਆਨ ਸੀ ਆਏ । ਮਨਮੁਖੀ ਕਿੰਨੇ ਨਾਲ ਲਿਆਏ ।
ਟਕਸਾਲ ਵਿਚ ਹੈ ਸਿੰਘ ਜੋ ਪੜ੍ਹਦੇ । ਨਾ ਉਹ ਪੱਲਾ ਨੇਕੀ ਦਾ ਫੜ੍ਹਦੇ ।
ਗੁਰਬਾਣੀ ਦੇ ਪੱਕੇ ਉਹ ਸਿੰਘ । ਨਹੀਂ ਪੈਂਦਾ ਵਿਚ ਕੋਈ ਵਿੰਗ ।
ਇਤਿਹਾਸ ਦੇ ਵੀ ਮਹਾਂਰਥੀ ਉਹ । ਮਿਥਿਹਾਸ ਤੋਂ ਰਹਿੰਦੇ ਦੂਰ ਉਹ ਕੋਹ ।
ਟਕਸਾਲ ਨੇ ਕਈ ਕੀਤੇ ਕਾਰਜ । ਕੀਤੇ ਬਿਨਾਂ ਜਿਸ ਕੋਈ ਲਾਲਚ ।
ਨਿਸ਼ਾਨਾ ਸਾਧਿਆ ਉਤੇ ਟਕਸਾਲ । ਸੋਚਿਆ ਹੋ ਜਾਵੇਗੀ ਗੱਲ ਬਾਕਮਾਲ ।
ਪਤਾ ਨਹੀਂ ਸੀ ਲੈ ਲਿਆ ਪੰਗਾ । ਕਰ ਦੇਣਾ ਉਹਨਾਂ ਨੇ ਨੰਗਾ ।
ਮੂਰਖ ਲੋਕਾਂ ਦੀ ਨਹੀਂ ਚਲਣੀ । ਇਹਨਾਂ ਲੋਕਾਂ ਦਾ ਕੋਈ ਹੱਲ ਨੀ ।
ਹਰ ਸਦੀ ਵਿਚ ਇਹ ਹੁੰਦੇ । ਧਰਮ ਤੇ ਲਾਉਣਾ ਚਾਹੁੰਦੇ ਜਿੰਦੇ ।
ਗੁਰੂ ਕਾਲ ਵਿਚ ਵੀ ਆਏ । ਮੂਰਖਤਾ ਆਪਣੇ ਨਾਲ ਲਿਆਏ ।
ਨਾਲ ਇਹਨਾਂ ਦੇ ਨਾ ਲੁਝੋ । ਮੂਰਖਤਾ ਦੀ ਹੱਦ ਨਾ ਪੁਝੋ ।
ਗੁਰੂ ਦੇ ਸਿੱਖ ਜੁਝਾਰੂ ਯੋਧੇ । ਤਾਂ ਹੀ ਧਰਮ ਯੁੱਧ ਵਿਚ ਕੁੱਦੇ ।
ਨਾ ਹੀ ਲੋਕਾਂ ਤੋਂ ਇਹ ਡਰਣ । ਚਾਹੇ ਜਾਣ ਫਿਰ ਇਹ ਮਰਨ ।
ਜੀਵਣ ਦੀ ਆਸ ਨਾ ਕੋਈ । ਬੈਠੇ ਕਈ ਭਾਂਬੜ ਲਕੋਈ ।
ਹਰ ਵੇਲੇ ਗੁਰੂ ਸਲਾਹੁੰਦੇ । ਨਾ ਝੂਠ ਦੇ ਵਿਚ ਭਰਮਾਉਂਦੇ ।
ਸਿੱਖ ਬੜੇ ਹੀ ਸਿੱਧੇ-ਸਾਧੇ । ਤਾਂ ਹੀ ਪੱਲਾ ਗੁਰੂ ਦਾ ਫੜਦੇ ।
ਕਈ ਕਰਕੇ ਥੱਕ ਗਏ ਬਕਵਾਸ । ਹੁੰਦਾ ਨਹੀਂ ਕਿਉਂ ਅਹਿਸਾਸ ।
ਗੁਰੂ ਦੀ ਨਿੰਦਾ ਨੇ ਕਰਦੇ । ਜੋ ਸਿੱਖ ਕਦੇ ਨਾ ਜਰਦੇ ।
ਪਹਿਲਾਂ ਸਿੱਖਾਂ ਤੇ ਕਰਨ ਹਮਲੇ । ਪੱਲਾ ਛੱਡ ਬਣ ਗਏ ਕਮਲੇ ।
ਜਦ ਕੋਈ ਹੁੰਦੀ ਕਾਰਵਾਈ । ਫਿਰ ਪਾਉਂਦੇ ਆਪ ਦੁਹਾਈ ।
ਪਹਿਲਾਂ ਚੰਗੇ ਕੰਮ ਕਰੋ । ਫਿਰ ਕਿਉਂ ਕਿਸੇ ਤੋਂ ਡਰੋ ।
ਲੋਕਾਂ ਨੂੰ ਸਮਝ ਨਾ ਆਈ । ਤਾਂਹੀ ਸ਼ਰਮ ਸਾਰੀ ਲਾਈ ।
ਹੋਰ ਕੀ-ਕੀ ਲਿਖ ਕੇ ਦੱਸਾ । ਕੀ ਅਜਿਹਾ ਸ਼ਿਕੰਜਾ ਕੱਸਾ ।
ਜਦੋਂ ਗੁਰੂ ਤੋਂ, ਸ਼ਬਦ ਤੋਂ, ਇਤਿਹਾਸ ਤੋਂ, ਪੰਥ ਤੋਂ ਹੋ ਗਏ ਤੁਸੀਂ ਦੂਰ ।
ਤਦੋਂ ਗੁਰੂ ਦੀ, ਸ਼ਬਦ ਦੀ, ਇਤਿਹਾਸ ਦੀ, ਪੰਥ ਦੀ ਸਮਝ ਪਏਗੀ ਭਰਪੂਰ ।
ਕਈ ਭੇਖੀਆਂ ਨੇ, ਲੇਖਕਾਂ ਨੇ, ਕਵੀਆਂ ਨੇ, ਪਰਚਾਰਕਾਂ ਨੇ ਗਲਤ ਕੀਤਾ ਪਰਚਾਰ ।
ਪਿੰਡ ਵਿਚ, ਸ਼ਹਿਰ ਵਿਚ, ਪੰਜਾਬ ਵਿਚ, ਸੰਸਾਰ ਵਿਚ ਮੱਚੀ ਫਿਰ ਹਾਹਾ ਕਾਰ ।
ਸਕਿੰਟ, ਮਿੰਟ, ਘੰਟਾ, ਦਿਨ, ਮਹੀਨੇ ਨੇ ਬਹੁਤ ਸਮਝਣ ਲਈ ਤੁਹਾਡੇ ।
ਭੇਖੀਆਂ ਦੀ, ਮਲੇਛਾਂ ਦੀ, ਮਨਮੱਤੀਆਂ ਦੀ ਤੂੰ ਕੱਦ ਮਨਮੱਤ ਛੱਡੇ ।
‘ਅਨਪੜ੍ਹ ਬਾਬੇ’ ਨੇ ਜੋੜੇ ਕੁਝ ਅੱਖਰ ਚਾਰ ।
ਤਾ ਕੇ ਨੌਜਵਾਨ ਕਦੇ ਮੰਨਣ ਨਾ ਹਾਰ ।